|
|
||
|
|
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਰਾਂ ਵੱਲੋਂ ਸਿੱਖ ਚੈਨਲ ਯੂ ਕੇ ਦੇ ਕੈਮਰਾਮੈਨ ਭਾਈ ਮਨਦੀਪ ਸਿੰਘ ਉੱਪਰ ਕੀਤੇ ਜਾਨ ਲੇਵਾ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਪੈਰਿਸ-(ਸੁੱਖਵੀਰ ਸਿੰਘ ਕੰਗ)-ਸਪੇਨ ਵਿੱਚ ਰਹਿ ਰਹੇ ਰਾਜਬੀਰ ਸਿੰਘ ਤੁੰਗ ਨੇ ਮੀਡੀਏ ਨੂੰ ਫੋਨ ਤੇ ਬੀਤੇ ਦਿਨੀਂ ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਰਾਂ ਅਤੇ ਟਾਸਕ ਫੋਰਸ ਵੱਲੋਂ ਸਿੱਖ ਚੈਨਲ ਦੇ ਕੈਮਰਾਮੈਨ ਭਾਈ ਮਨਦੀਪ ਸਿੰਘ ਉੱਪਰ ਕੀਤੇ ਜਾਨ ਲੇਵਾ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।ਉਹਨਾਂ ਕਿਹਾ ਕਿ ਬੀਤੇ ਦਿਨੀਂ ਗੁਰਦੁਆਰਾ ਰਾਮਸਰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਰਾਂ ਵੱਲੋ ਗੁਟਕਾ ਸਾਹਿਬ ਅਤੇ ਗੁਰਬਾਣੀ ਦੀਆਂ ਪੋਥੀਆਂ ਨੂੰ ਇੱਕ ਥ੍ਰੀਵੀਲਰ ਵਿੱਚ ਬੂਟਾਂ ਸਮੇਤ ਬੇਅਦਬੀ ਨਾਲ ਸੁੱਟਿਆ ਜਾ ਰਿਹਾ ਸੀ।ਜਿਸ ਨੂੰ ਕੋਲ ਖਲੋਤੇ ਇੱਕ ਪੰਜਾਬ ਸਿੰਘ ਨਾਮ ਦੇ ਨਿਹੰਗ ਨੇ ਵੇਖਿਆ ਤੇ ਉਹਨਾਂ ਨੂੰ ਰੋਕਣਾ ਚਾਹਿਆ ਪਰ ਉਹਨਾਂ ਅੱਗੋਂ
ਅਕਾਲੀ ਆਗੂ ਅਵਤਾਰ ਸਿੰਘ ਮੁਲਾਂਪੁਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਬੇਵਕਤੀ ਮੌਤ ਤੇ ਪੈਰਿਸ ਨਿਵਾਸੀ ਜਗਤਾਰ ਸਿੰਘ ਬਿੱਟੂ,ਕੁਲਦੀਪ ਸਿੰਘ ਅਤੇ ਰਾਮ ਸਿੰਘ ਵਿਰਕ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਪੈਰਿਸ-(ਸੁੱਖਵੀਰ ਸਿੰਘ ਕੰਗ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੋਹਾਲੀ ਤੋਂ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ ਦੇ ਬਹੁਤ ਹੀ ਨਿਕਟਵਰਤੀ ਅਕਾਲੀ ਆਗੂ ਅਵਤਾਰ ਸਿੰਘ ਮੁਲਾਂਪੁਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਬੇਵਕਤੀ ਮੌਤ ਤੇ ਪੈਰਿਸ ਨਿਵਾਸੀ ਜਗਤਾਰ ਸਿੰਘ ਬਿੱਟੂ,ਕੁਲਦੀਪ ਸਿੰਘ ਅਤੇ ਰਾਮ ਸਿੰਘ ਵਿਰਕ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਜਗਤਾਰ ਸਿੰਘ ਬਿੱਟੂ ਨੇ ਕਿਹਾ ਕਿ ਅਵਤਾਰ ਸਿੰਘ ਮੁਲਾਂਪੁਰੀ ਬਹੁਤ ਹੀ ਨੇਕ ਦਿਲ ਇਨਸਾਨ ਸਨ।ਉਹਨਾਂ ਕਿਹਾ ਕਿ ਮੈਂਨੂੰ ਮੁਲਾਂਪੁਰੀ ਸਾਹਿਬ ਨਾਲ ਬਹੁਤ ਲੰਮਾਂ ਸਮਾਂ ਵਿਚਰਨ ਦਾ ਮੌਕਾ ਮਿਲਿਆ ਉਹਨਾਂ ਹਮੇਸਾਂ਼ ਹੀ ਲੋਕ ਸੇਵਾ ਭਾਵਨਾ ਵਾਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ।ਉਪਰੋਕਤ ਵਿਆਕਤੀਆਂ ਨੇ ਅਵਤਾਰ ਸਿੰਘ ਮੁਲਾਂਪੁਾਰੀ ਦੀ ਬੇਵਕਤੀ ਮੌਤ ਨਾਲ ਸ਼੍ਰੋਮਣੀ ਅਕਾਲੀ ਦਲ(ਬਾਦਲ) ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।ਉਹਨਾਂ ਨੇ ਜਿੱਥੇ ਮੁਲਾਂਪੁਰੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਉਹਨਾਂ ਦੀ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ। ਜੇ ਮੀਡੀਆ ਹੀ ਸੁਰੱਖਿਅਤ ਨਹੀਂ ਤਾਂ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਨੂੰ ਦੁਨੀਆਂ ਸਾਹਮਣੇ ਕੌਣ ਲਿਆਵੇਗਾ-ਇਕਬਾਲ ਸਿੰਘ ਭੱਟੀ,ਵਰਿੰਦਰ ਸਿੰਘ ਮਾਨ ਪੈਰਿਸ-(ਸੁੱਖਵੀਰ ਸਿੰਘ ਕੰਗ)-ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ ਵਿਖੇ ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਰਾਂ ਅਤੇ ਟਾਸਕ ਫੋਰਸ ਵੱਲੋਂ ਸਿੱਖ ਚੈਨਲ ਦੇ ਕੈਮਰਾਮੈਨ ਭਾਈ ਮਨਦੀਪ ਸਿੰਘ ਉੱਪਰ ਕੀਤੇ ਜਾਨ ਲੇਵਾ ਹਮਲੇ ਦੀ ਓਰਰ ਡਾਨ ਸੰਸਥਾ ਫਰਾਂਸ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਅਤੇ ਫਰਾਂਸ ਦੇ ਸਿੱਖ ਆਗੂ ਵਰਿੰਦਰ ਸਿੰਘ ਮਾਨ ਵੱਲੋਂ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।ਉਹਨਾਂ ਕਿਹਾ ਕਿ ਸਮਾਜ ਵਿੱਚ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਬੁਰਾਈ ਜਾਂ ਚੰਗਿਆਈ ਆਉਂਦੀ ਹੈ ਤਾਂ ਉਸ ਨੂੰ ਲੋਕਾਂ ਦੀ ਕਚਿਹਰੀ ਵਿੱਚ ਲੈ ਕੇ ਆਉਣਾ ਮੀਡੀਏ ਦਾ ਕੰਮ ਹੈ ਪਰ ਜੇ ਮੀਡੀਏ ਦੀ ਹੀ ਸੁਰੱਖਿਆ ਨਾ ਹੋਈ ਤਾਂ ਕੌਣ ਲੈ ਕੇ ਆਵੇਗਾ ਸਮਾਜਿਕ ਜਾਂ ਧਾਰਮਿਕ ਬੁਰਾਈਆਂ ਨੂੰ ਲੋਕਾਂ ਸਾਹਮਣੇ?ਉਹਨਾਂ ਕਿਹਾ ਕਿ ਬੀਤੇ ਦਿਨੀਂ ਗੁਰਦੁਆਰਾ ਰਾਮਸਰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਰਾਂ ਵੱਲੋ ਗੁਟਕਾ ਸਾਹਿਬ ਅਤੇ ਗੁਰਬਾਣੀ ਦੀਆਂ ਪੋਥੀਆਂ ਨੂੰ ਇੱਕ ਥ੍ਰੀਵੀਲਰ ਵਿੱਚ ਬੂਟਾਂ ਸਮੇਤ ਬੇਅਦਬੀ ਨਾਲ ਸੁੱਟਿਆ ਜਾ ਰਿਹਾ ਸੀ।ਉਸ ਸਮੇਂ ਜੋ ਇੱਕ ਸਿੱਖ ਦਾ ਫਰਜ਼ ਬਣਦਾ ਸੀ ਉਹ ਕੋਲ ਖਲੋਤੇ ਇੱਕ ਪੰਜਾਬ ਸਿੰਘ ਨਾਮ ਦੇ ਨਿਹੰਗ ਨੇ ਕੀਤਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਰਾਂ ਵੱਲੋਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।ਜਦੋਂ ਸ੍ਰੀ ਗੁਰੂ ਗ੍ਰੰ਼ਥ ਸਾਹਿਬ ਸਤਿਕਾਰ ਕਮੇਟੀ ਦੇ ਨੁੰਮਾਇੰਦੇ ਭਾਈ ਬਲਵੀਰ ਸਿੰਘ ਮੁੱਛਲ ਨੂੰ ਪਤਾ ਲੱਗਾ ਕਿ ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਹੋ ਰਹੀ ਹੈ ਤਾਂ ਉਸ ਨੇ ਵੀ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਇਸ ਨੂੰ ਰੋਕਣਾ ਚਾਹਿਆ ਪਰ ਇਹਨਾਂ ਵਰਕਰਾਂ ਵੱਲੋਂ ਉਸ ਦੀ ਵੀ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਪੱਗ ਨੂੰ ਪੈਰਾਂ ਵਿੱਚ ਰੋਲਿਆ ਗਿਆ।ਜੇ ਅਚਾਨਕ ਹੀ ਉੱਥੇ ਮੌਜੂਦ ਸਿੱਖ ਚੈਨਲ ਦੇ ਕੈਮਰਾਮੈਨ ਭਾਈ ਮਨਦੀਪ ਸਿੰਘ ਨੇ ਇਸ ਸਾਰੀ ਕਾਰਵਾਈ ਨੂੰ ਆਪਣੇ ਕੈਮਰੇ ਵਿੱਚ ਬੰਦ ਕਰਨਾ ਚਾਹਿਆ ਤਾਂ ਉਹਨਾਂ ਗੁੰਡਾ ਅਨਸਰਾਂ ਵੱਲੋਂ ਭਾਈ ਮਨਦੀਪ ਸਿੰਘ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਅਤੇ ਉਸ ਦਾ ਕੈਮਰਾ ਵੀ ਖੋਹ ਲਿਆ ਗਿਆ।ਜਿਸ ਦੀ ਉਪਰੋਕਤ ਸਿੱਖ ਨੁੰਮਾਇੰਦਿਆਂ ਵੱਲੋਂ ਭਾਈ ਮਨਦੀਪ ਸਿੰਘ ਉੱਪਰ ਕੀਤੇ ਜਾਨਲੇਵਾ ਹਮਲੇ ਅਤੇ ਨਿਹੰਗ ਪੰਜਾਬ ਸਿੰਘ ਤੇ ਭਾਈ ਬਲਵੀਰ ਸਿੰਘ ਮੁੱਛਲ ਦੀ ਕੀਤੀ ਕੁੱਟਮਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।ਉਪਰੋਕਤ ਵਿਆਕਤੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਦੋਸ਼ੀਆਂ ਦੀ ਕੀਤੀ ਹਮਾਇਤ ਅਤੇ ਭਾਈ ਬਲਵੀਰ ਸਿੰਘ ਮੁੱਛਲ ਨੂੰ ਇਲਜ਼ਾਮ ਲਾ ਕੇ ਜੇਲ੍ਹ ਭੇਜਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਅਤੇ ਜਥੇਦਾਰ ਸਾਹਿਬ ਜੀ ਦਾ ਫਰਜ਼ ਬਣਦਾ ਸੀ ਕਿ ਜਿਹਨਾਂ ਨੇ ਪੋਥੀਆਂ ਦੀ ਹੋ ਰਹੀ ਦੇਅਦਬੀ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਹੈ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਅਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਂਦੀਆਂ।ਸ :ਭੱਟੀ ਅਤੇ ਮਾਨ ਸਾਹਿਬ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਇਹਨਾਂ ਪੋਥੀਆਂ ਸਦਕਾ ਹੀ ਜਥੇਦਾਰਾਂ ਅਤੇ ਪ੍ਰਬੰਧਕਾਂ ਦਾ ਸਤਿਕਾਰ ਹੈ ਅਤੇ ਇਸ ਸਤਿਕਾਰ ਨੂੰ ਕਾਇਮ ਰੱਖਣ ਵਾਸਤੇ ਸਾਂਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਗੁਰਬਾਣੀ ਦੀਆਂ ਪੋਥੀਆਂ ਦਾ ਸਤਿਕਾਰ ਕਰਨਾ ਅਤਿ ਜਰੂਰੀ ਹੈ। ਸਿੱਖ ਚੈਨਲ ਦੇ ਕੈਮਰਾਮੈਨ ਭਾਈ ਮਨਦੀਪ ਸਿੰਘ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਰਾਂ ਵੱਲੋਂ ਕੀਤੇ ਜਾਨ ਲੇਵਾ ਹਮਲੇ ਦੀ ਦਸਮੇਸ਼ ਸਿੱਖ ਅਕੈਡਮੀ ਫਰਾਂਸ ਦੇ ਸਮੂਹ ਮੈਂਬਰਾਂ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਪੈਰਿਸ-(ਸੁੱਖਵੀਰ ਸਿੰਘ ਕੰਗ)-ਦਸਮੇਸ਼ ਸਿੱਖ ਅਕੈਡਮੀ ਫਰਾਂਸ ਦੇ ਸਮੂਹ ਮੈਂਬਰਾਂ ਅਤੇ ਸੰਗਤ ਟੀਵੀ ਦੇ ਟ੍ਰੱਸਟੀ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਵੱਲੋਂ ਬੀਤੇ ਦਿਨੀਂ ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਰਾਂ ਅਤੇ ਟਾਸਕ ਫੋਰਸ ਵੱਲੋਂ ਸਿੱਖ ਚੈਨਲ ਦੇ ਕੈਮਰਾਮੈਨ ਭਾਈ ਮਨਦੀਪ ਸਿੰਘ ਉੱਪਰ ਕੀਤੇ ਜਾਨ ਲੇਵਾ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।ਉਹਨਾਂ ਕਿਹਾ ਕਿ ਬੀਤੇ ਦਿਨੀਂ ਗੁਰਦੁਆਰਾ ਰਾਮਸਰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਰਾਂ ਵੱਲੋ ਗੁਟਕਾ ਸਾਹਿਬ ਅਤੇ ਗੁਰਬਾਣੀ ਦੀਆਂ ਪੋਥੀਆਂ ਨੂੰ ਇੱਕ ਥ੍ਰੀਵੀਲਰ ਵਿੱਚ ਬੂਟਾਂ ਸਮੇਤ ਬੇਅਦਬੀ ਨਾਲ ਸੁੱਟਿਆ ਜਾ ਰਿਹਾ ਸੀ।ਜਿਸ ਨੂੰ ਕੋਲ ਖਲੋਤੇ ਇੱਕ ਪੰਜਾਬ ਸਿੰਘ ਨਾਮ ਦੇ ਨਿਹੰਗ ਨੇ ਵੇਖਿਆ ਅਤੇ ਉਸ ਕੋਲੋਂ ਪੋਥੀਆਂ ਦੀ ਹੁੰਦੀ ਬੇਅਦਬੀ ਦੇਖੀ ਨਾ ਗਈ ਤਾਂ ਉਸ ਨੇ ਉਹਨਾਂ ਨੂੰ ਰੋਕਣਾ ਚਾਹਿਆ ਪਰ ਉਹਨਾਂ ਅੱਗੋਂ ਪੰਜਾਬ ਸਿੰਘ ਦੀ ਕੁਟ ਮਾਰ ਸ਼ੁਰੁ ਕਰ ਦਿੱਤੀ। ਜਦੋਂ ਸ੍ਰੀ ਗੁਰੂ ਗ੍ਰੰ਼ਥ ਸਾਹਿਬ ਸਤਿਕਾਰ ਕਮੇਟੀ ਦੇ ਨੁੰਮਾਇੰਦੇ ਭਾਈ ਬਲਵੀਰ ਸਿੰਘ ਮੁੱਛਲ ਨੂੰ ਇਸ ਸੰਬੰਧੀ ਪਤਾ ਲੱਗਾ ਤਾਂ ਉਸ ਨੇ ਵੀ ਉੱਥੇ ਪਹੁੰਚ ਕੇ ਗੁਰਬਾਣੀ ਦੀਆਂ ਪੋਥੀਆਂ ਦੀ ਹੋ ਰਹੀ ਬੇਅਦਬੀ ਨੂੰ ਰੋਕਣਾ ਚਾਹਿਆ ਤਾਂ ਇਹਨਾਂ ਵਰਕਰਾਂ ਵੱਲੋਂ ਉਸ ਦੀ ਵੀ ਕੁੱਟਮਾਰ ਕੀਤੀ ਗਈ ਉਸ ਦੀ ਦਸਤਾਰ ਨੂੰ ਪੈਰਾਂ ਵਿੱਚ ਰੋਲਿਆ ਗਿਆ।ਅਚਾਨਕ ਹੀ ਸਿੱਖ ਚੈਨਲ ਦਾ ਕੈਮਰਾਮੈਨ ਭਾਈ ਮਨਦੀਪ ਸਿੰਘ ਵੀ ਉੱਥੇ ਮੌਜੂਦ ਸੀ ਜਦੋਂ ਉਸ ਨੇ ਇਸ ਸਾਰੀ ਕਾਰਵਾਈ ਨੂੰ ਆਪਣੇ ਕੈਮਰੇ ਵਿੱਚ ਬੰਦ ਕਰਨਾ ਚਾਹਿਆ ਤਾਂ ਉਹਨਾਂ ਗੁੰਡਾ ਅਨਸਰਾਂ ਵੱਲੋਂ ਭਾਈ ਮਨਦੀਪ ਸਿੰਘ ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਅਤੇ ਉਸ ਦਾ ਕੈਮਰਾ ਵੀ ਖੋਹ ਲਿਆ ਗਿਆ।ਉਹਨਾਂ ਕਿਹਾ ਕਿ ਜਦੋਂ ਭਾਈ ਮਨਦੀਪ ਸਿੰਘ ਦੇ ਬਿਆਨਾਂ ਦੀ ਕਲਿਪ ਵੇਖੀਏ ਤਾਂ 1984 ਦੇ ਦਿੱਲੀ ਵਿੱਚ ਸਿੱਖਾਂ ਉੱਤੇ ਕੁਝ ਹਿੰਦੂ ਗੁੰਡਿਆਂ ਵੱਲੋਂ ਕੀਤੇ ਹਮਲੇ ਇੱਕ ਦਮ ਅੱਖਾਂ ਸਾਹਮਣੇ ਆ ਜਾਂਦੇ ਹਨ।ਭਾਈ ਮਨਦੀਪ ਸਿੰਘ ਉੱਪਰ ਕੀਤੇ ਜਾਨਲੇਵਾ ਹਮਲੇ ਅਤੇ ਨਿਹੰਗ ਪੰਜਾਬ ਸਿੰਘ ਤੇ ਭਾਈ ਬਲਵੀਰ ਸਿੰਘ ਮੁੱਛਲ ਦੀ ਕੀਤੀ ਕੁੱਟਮਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਦੋਸ਼ੀਆਂ ਦੀ ਕੀਤੀ ਹਮਾਇਤ ਅਤੇ ਭਾਈ ਬਲਵੀਰ ਸਿੰਘ ਮੁੱਛਲ ਨੂੰ ਇਲਜ਼ਾਮ ਲਾ ਕੇ ਜੇਲ੍ਹ ਭੇਜਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।ਉਹਨਾਂ ਕਿਹਾ ਕਿ ਜਦੋਂ ਗੁਰਦੁਆਰਿਆਂ ਵਿੱਚ ਸੰਗਤਾਂ ਦੀਆਂ ਜੇਬਾਂ ਕੱਟੀਆਂ ਜਾਂਦੀਆਂ ਹਨ,ਜਦੋਂ ਭਾਰਤ ਦਾ ਮੰਤਰੀ ਦਰਬਾਰ ਸਾਹਿਬ ਵਿਖੇ ਨਕਮਸਤਕ ਹੋਣ ਆਇਆ ਸੀ ਤਾਂ ਕੁਝ ਲੋਕਾਂ ਵੱਲੋਂ ਉਸ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਸਨ,ਜਦੋਂ ਸਿੱਖਾਂ ਦੇ ਕਾਤਲਾਂ ਵਿੱਚ ਗਿਣਿਆਂ ਜਾਂਦਾ ਐਲ ਕੇ ਅਡਵਾਨੀ ਅੰਮ੍ਰਿਤਸਰ ਵਿਖੇ ਆਇਆ ਸੀ ਤਾਂ ਉਦੋਂ ਇਹ ਟਾਸਕ ਫੋਰਸ ਵਾਲੇ ਕਿੱਥੇ ਚਲੇ ਗਏ ਸੀ।ਜਦੋਂ ਕਿਸੇ ਸਿੱਖ ਨੇ ਪੋਥੀਆਂ ਦਾ ਸਤਿਕਾਰ ਬਰਕਰਾਰ ਰੱਖਣ ਦੀ ਕੋਸਿ਼ਸ਼ ਕੀਤੀ ਹੈ ਤਾਂ ਉਹਨਾਂ ਉੱਤੇ ਇਸ ਟਾਸਕ ਫੋਰਸ ਵੱਲੋਂ ਲਾਠੀਆਂ,ਕਿਰਪਾਨਾਂ,ਇੱਟਾਂ ਨਾਲ ਕੁੱਟਿਆ ਗਿਆ।ਉਹਨਾਂ ਕਿਹਾ ਕਿ ਇਸ ਘਨਾਉਣੀ ਹਰਕਤ ਦੀ ਅਸੀਂ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਭਾਈ ਪਰਮਜੀਤ ਸਿੰਘ ਪੰਜਵੜ ਦੇ ਪਿਤਾ ਬਾਪੂ ਕਸ਼ਮੀਰ ਸਿੰਘ ਜੀ ਦੇ ਅਕਾਲ ਚਲਾਣੇ ਤੇ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ ਵੱਲੋਂ ਪੰਜਵੜ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਪੈਰਿਸ-(ਸੁੱਖਵੀਰ ਸਿੰਘ ਕੰਗ)-ਸਿੱਖ ਕੌਮ ਦੀ ਅਜ਼ਾਦੀ ਲਈ ਖਾੜਕੂ ਸੰਘਰਸ਼ ਦੀ ਅਗਵਾਈ ਕਰ ਰਹੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁੱਖੀ ਰੂਪੋਸ਼ ਖਾੜਕੂ ਭਾਈ ਪਰਮਜੀਤ ਸਿੰਘ ਪੰਜਵੜ ਦੇ ਸਤਿਕਾਯੋਗ ਪਿਤਾ ਬਾਪੂ ਕਸ਼ਮੀਰ ਸਿੰਘ ਜੀ ਦੇ ਅਕਾਲ ਚਲਾਣੇ ਤੇ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ ਬਾਬਾ ਸਵਿੰਦਰ ਸਿੰਘ,ਭਾਈ ਰਘਬੀਰ ਸਿੰਘ ਕੁਹਾੜ,ਭਾਈ ਚੈਨ ਸਿੰਘ,ਭਾਈ ਸਤਨਾਮ ਸਿੰਘ,ਭਾਈ ਬਸੰਤ ਸਿੰਘ ਪੰਜਹੱਥਾ, ਬਾਬਾ ਪ੍ਰੀਤਮ ਸਿੰਘ ਵੱਲੋਂ ਭਾਈ ਪਰਮਜੀਤ ਸਿੰਘ ਪੰਜਵੜ ਅਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਉਹਨਾਂ ਕਿਹਾ ਕਿ ਬਾਪੂ ਕਸ਼ਮੀਰ ਸਿੰਘ ਜੀ ਸਿੱਖ ਪੰਥ ਦੀ ਇੱਕ ਮਹਾਨ ਸਖ਼ਸ਼ੀਅਤ ਸਨ ਜਿਹਨਾਂ ਦੇ ਇੱਕ ਸਪੁੱਤਰ ਨੇ ਕੌਮ ਦੀ ਖ਼ਾਤਰ ਸ਼ਹੀਦੀ ਜਾਮ ਪੀਤਾ ਅਤੇ ਦੂਸਰਾ ਭਾਈ ਪਰਮਜੀਤ ਸਿੰਘ ਪੰਜਵੜ ਸਿੱਖ ਕੌਮ ਦੀ ਅਜ਼ਾਦੀ ਲਈ ਖਾੜਕੂ ਸੰਘਰਸ਼ ਦੀ ਅਗਵਾਈ ਕਰ ਰਿਹਾ ਹੈ।ਉਹਨਾਂ ਕਿਹਾ ਕਿ ਬਾਪੂ ਜੀ ਦੇ ਗ੍ਰਹਿ ਵਿਖੇ ਕੌਮ ਦੇ ਮਹਾਨ ਯੋਧਿਆਂ ਨੇ ਜਨਮ ਲਿਆ ਅਤੇ ਆਪਣੇ ਪਿਤਾ ਦੀਆਂ ਸਿੱਖਿਆਵਾਂ ਸਦਕਾ ਹੀ ਪੰਜਵੜ ਦੋਹਾਂ ਭਰਾਵਾਂ ਵੱਲੋਂ ਸਿੱਖ ਸੰਘਰਸ਼ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਗਿਆ ਅਤੇ ਪਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਬਾਪੂ ਜੀ ਨੇ ਜ਼ਾਲਮ ਪੁਲਿਸ ਵੱਲੋਂ ਕੀਤੇ ਅਣਮਨੁੱਖੀ ਤਸ਼ੱਦਦ ਨੂੰ ਵੀ ਖਿੜੇ ਮੱਥੇ ਪਰਵਾਨ ਕੀਤਾ ਅਤੇ ਆਖ਼ਰੀ ਸਵਾਸਾਂ ਤੱਕ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕੀਤਾ।ਉਹਨਾਂ ਕਿਹਾ ਕਿ ਅੱਜ ਦੇ ਸਿੱਖ ਆਗੂਆਂ ਵੱਲੋਂ ਸਿੱਖ ਸੰਘਰਸ਼ ਦੇ ਯੋਧਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਅਤੇ ਅਖੌਤੀ ਆਗੂਆਂ ਨੂੰ ਰਾਜ ਗੱਦੀ ਤੇ ਬਿਠਾਇਆ ਜਾ ਰਿਹਾ ਹੈ।ਉਹਨਾਂ ਨੇ ਜਿੱਥੇ ਭਾਈ ਪੰਜਵੜ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਬਾਪੂ ਕਸ਼ਮੀਰ ਸਿੰਘ ਜੀ ਦੀ ਮਹਾਨ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ। ਕੇਹਰ ਸਿੰਘ ਨੇ ਆਪਣਾ 23 ਵਾਂ ਜਨਮ ਦਿਨ ਆਪਣੇ ਮਾਤਾ-ਪਿਤਾ, ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ
ਪੈਰਿਸ-(ਸੁੱਖਵੀਰ ਸਿੰਘ ਕੰਗ)-ਪੈਰਿਸ ਦੇ ਕਸਬਾ ਦਰਾਂਸੀ ਨਿਵਾਸੀ ਕਰਨੈਲ ਸਿੰਘ ਬਾਜਵਾ ਅਤੇ ਹਰਜੀਤ ਕੌਰ ਬਾਜਵਾ ਦੇ ਸਪੁੱਤਰ ਕੇਹਰ ਸਿੰਘ ਨੇ ਆਪਣਾ 23ਵਾਂ ਜਨਮ ਦਿਨ ਆਪਣੇ ਮਾਤਾ-ਪਿਤਾ,ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ। ਚਾਹ-ਪਾਣੀ ਦੀ ਪਾਰਟੀ ਤੋਂ ਬਾਅਦ ਕੇਹਰ ਸਿੰਘ ਨੇ ਆਪਣੇ ਯਾਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ।ਇਸ ਸਮੇਂ ਹੋਰਨਾਂ ਤੋ ਇਲਾਵਾ ਜਗਤਾਰ ਸਿੰਘ ਬਿੱਟੂ,ਗੁਰਦੀਪ ਸਿੰਘ ਕੰਬੋਜ਼,ਹਰਭਜਨ ਸਿੰਘ,ਜਗਰਾਜ ਸਿੰਘ,ਹਰਜੋਤ ਸਿੰਘ,ਸਹਿਯਾਦ,ਸਰਬਜੀਤ ਕੌਰ,ਸ਼ੈਲੀ ਸਿੰਘ ਕੰਬੋਜ਼,ਲਾਲੀ, ਵਿਕਰਨਜੀਤ ਸਿੰਘ,ਰਾਜਵੰਤ ਕੌਰ,ਪਰਮਜੀਤ ਕੌਰ ਆਦਿ ਵਿਸ਼ੇਸ਼ ਤੌਰ ਹਾਜ਼ਰ ਸਨ।ਕੇਹਰ ਸਿੰਘ ਨੇ ਫਰਾਂਸ ਵਿੱਚ ਰਹਿ ਕੇ ਵਿਦਿਆ ਹਾਸਲ ਕੀਤੀ ਅਤੇ ਹੁਣ ਫਰਾਂਸ ਦੇ ਕਨੂੰਨ ਮੁਤਾਬਿਕ ਆਪਣਾ ਕੰਮ ਕਰਨ ਲਈ (ਸਤਾਜ਼) ਟਰੇਨਿੰਗ ਲੈ ਰਿਹਾ ਹੈ।ਇਸ ਸਮੇਂ ਉੱਥੇ ਹਾਜ਼ਰ ਸਾਰਿਆਂ ਨੇ ਕੇਹਰ ਸਿੰਘ ਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਪ੍ਰਮਾਤਮਾ ਜਿੰਦਗੀ ਵਿੱਚ ਸਫਲਤਾ ਬਖ਼ਸ਼ੇ।ਰਾਤ ਦੇ ਖਾਣੇ ਤੋਂ ਬਾਅਦ ਕਰਨੈਲ ਸਿੰਘ ਬਾਜਵਾ ਨੇ ਆਪਣੇ ਪੁੱਤਰ ਦੇ ਜਨਮ ਦਿਨ ਮਨਾਉਣ ਲਈ ਸ਼ਾਮਲ ਹੋਏ ਸਮੂਹ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਜੀਅ ਆਇਆਂ ਕਿਹਾ। ਕਮਿਉਨਿਸਟ ਪਾਰਟੀ ਫਰਾਂਸ ਦੀ ਸਾਲ 2012 ਦੀ ਪਹਿਲੀ ਮੀਟਿੰਗ ਸ਼ੁੱਕਰਵਾਰ ਸ਼ਾਮ ਨੂੰ ਸਤਾਂਹ ਵਿਖੇ ਸੱਦੀ ਗਈ ਜਿਸ ਵਿੱਚ ਪੰਜਾਬੀ ਭਾਈਚਾਰੇ ਨੂੰ ਵੀ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਦਿੱਤਾ ਗਿਆ ਪੈਰਿਸ-(ਸੁੱਖਵੀਰ ਸਿੰਘ ਕੰਗ)-ਕਮਿਉਨਿਸਟ ਪਾਰਟੀ ਫਰਾਂਸ ਦੀ ਫਸਟ ਸੈਕਟਰੀ,ਡਿਪਟੀ ਦੁ ਸੈਨ ਸੈਂ-ਦੈਨੀ ਅਤੇ ਓਂਸੀਓਨ ਮਨਿਸਟਰ ਬੀਬੀ ਮਾਰੀਆ-ਜ਼ੌਰਜ ਬੂਫੇ ਵੱਲੋਂ ਆਪਣੀ ਪਾਰਟੀ ਦੀ ਸਾਲ 2012 ਦੀ ਪਹਿਲੀ ਮੀਟਿੰਗ ਸ਼ੁੱਕਰਵਾਰ ਸ਼ਾਮ ਨੂੰ ਐਸਪਾਸ ਪਾੱਲ ਇਲੋਰਡ ਪਲੱਸ ਮਾਰਸੇ ਪੋਵਾਂਤੇ ਸਤਾਂਹ ਵਿਖੇ ਸੱਦੀ ਗਈ।ਜਿਸ ਵਿੱਚ ਫਰਾਂਸੀਸੀ ਅਤੇ ਹੋਰ ਅਨੇਕਾਂ ਲੋਕਾਂ ਤੋਂ ਇਲਾਵਾ ਪੰਜਾਬੀ ਭਾਈਚਾਰੇ ਨੂੰ ਵੀ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਦਿੱਤਾ ਗਿਆ।ਜਿਸ ਵਿੱਚ ਬਲੌਂ ਮਨੀਲ ਦੇ ਮੇਅਰ ਅਤੇ ਪਾਰਟੀ ਦੀਆਂ ਹੋਰ ਉੱਘੀਆਂ ਸਖ਼ਸ਼ੀਅਤਾਂ ਤੋਂ ਇਲਾਵਾ ਭਾਈ ਸਤਨਾਮ ਸਿੰਘ,ਰਣਜੀਤ ਸਿੰਘ,ਜਗਜੀਤ ਸਿੰਘ ਚੀਮਾਂ,ਪੱਤਰਕਾਰ ਸੁੱਖਵੀਰ ਸਿੰਘ ਕੰਗ ਅਤੇ ਅਮਰਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਹ ਮੀਟਿੰਗ ਸ਼ਾਮ 6 :30 ਵਜੇ ਤੋਂ ਰਾਤ 8 ਵਜੇ ਤੱਕ ਚੱਲੀ ਅਤੇ ਉੱਥੇ ਪਹੁੰਚੇ ਸਭ ਲੋਕਾਂ ਲਈ ਰਾਤਰੀ ਭੋਜਨ ਵੀ ਕੀਤਾ ਗਿਆ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬੀਬੀ ਮਾਰੀਆ-ਜ਼ੌਰਜ ਬੂਫੇ ਸਾਲ 2012 ਵਿੱਚ ਰਾਸ਼ਟਰਪਤੀ ਪਦ ਦੀ ਹੋਣ ਵਾਲੀਆਂ ਚੋਣਾਂ ਵਿੱਚ ਵੀ ਆਪਣੀ ਪਾਰਟੀ ਵੱਲੋਂ ਰਾਸ਼ਟਰਪਤੀ ਪਦ ਲਈ ਦਾਅਵੇਦਾਰ ਹੈ।ਇਸ ਸਮੇਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੀਬੀ ਬੂਫੇ ਬਲੌਂ ਮਨੀਲ ਤੋਂ ਐਮ ਪੀ ਦੀ ਵੀ ਉਮੀਦਵਾਰ ਹੈ।ਇਸ ਸਮੇਂ ਇਕੱਤਰ ਹੋਏ ਲੋਕਾਂ ਨੇ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਦਿੱਤੀਆਂ ਅਤੇ ਆਪਣੀ ਪਾਰਟੀ ਦੇ ਹਿੱਤ ਵਿੱਚ ਵਿਚਾਰ ਵਿਟਾਂਦਰਾ ਵੀ ਕੀਤਾ ਗਿਆ। ਭਾਈ ਮਨਵੀਰ ਸਿੰਘ ਵੱਲੋਂ ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਨ ਲਈ ਗੁਰਮਤਿ ਕਲਾਸ ਲਗਾਈ ਗਈ ਜਿਸ ਵਿੱਚ 250 ਤੋਂ ਵੱਧ ਨੌਜਵਾਨਾਂ ਅਤੇ ਬੀਬੀਆਂ ਨੇ ਹਾਜ਼ਰੀ ਭਰੀ
ਪੈਰਿਸ-(ਸੁੱਖਵੀਰ ਸਿੰਘ ਕੰਗ)-ਚੜ੍ਹਦੀ ਕਲਾ ਸੇਵਕ ਜਥਾ ਫਰਾਂਸ ਵੱਲੋਂ ਫਰਾਂਸ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੌਮ ਦੇ ਮਹਾਨ ਸ਼ਹੀਦ ਭਾਈ ਸਤਵੰਤ ਸਿੰਘ,ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਮਹਾਨ ਸ਼ਹੀਦੀ ਸਮਾਗਮ ਕਰਵਾਏ ਜਾਣ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਹਨ ਜਿਹਨਾਂ ਦੇ ਐਤਵਾਰ ਨੂੰ ਸਵੇਰੇ 11 :00 ਵਜੇ ਸੰਪੂਰਨ ਭੋਗ ਪੈਣਗੇ।ਉਪਰੰਤ ਕੀਰਤਨ ਦਿਵਾਨ ਸਜਾਏ ਜਾਣਗੇ ਜਿਸ ਵਿੱਚ ਅਖੰਡ ਕੀਰਤਨੀ ਜਥੇ ਵੱਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ,ਭਾਈ ਜਸਵੰਤ ਸਿੰਘ ਲੱਧੋਭਾਣਾ(ਮਹਿਤਾ)ਵਾਲਿਆਂ ਦੇ ਢਾਡੀ ਜਥੇ ਅਤੇ ਫਰਾਂਸ ਤੋਂ ਭਾਈ ਤਰਸੇਮ ਸਿੰਘ,ਭਾਈ ਗੁਰਮੋਲਕ ਸਿੰਘ ਅਤੇ ਭਾਈ ਗੁਰਯੋਧ ਸਿੰਘ ਜੀ ਦੇ ਕਵੀਸ਼ਰੀ ਜਥੇ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।ਇਸੇ ਦੌਰਾਨ ਹੀ 28 ਜਨਵਰੀ ਸ਼ਨੀਵਾਰ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਯੂ ਕੇ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਮਨਵੀਰ ਸਿੰਘ ਵੱਲੋਂ ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਨ ਲਈ ਗੁਰਮਤਿ ਕਲਾਸ ਲਗਾਈ ਗਈ।ਜਿਸ ਵਿੱਚ 250 ਤੋਂ ਵੱਧ ਨੌਜਵਾਨਾਂ ਅਤੇ ਬੀਬੀਆਂ ਨੇ ਹਾਜ਼ਰੀ ਭਰੀ।ਭਾਈ ਮਨਵੀਰ ਸਿੰਘ ਵੱਲੋਂ ਸਭ ਤੋਂ ਪਹਿਲਾਂ ਸੇਵਾ ਦੀ ਮਹੱਤਤਾ ਬਾਰੇ ਦੱਸਿਆ ਗਿਆ ਕਿ ਜੇ ਸੇਵਾ ਕਰਨੀ ਹੈ ਤਾਂ ਨਿਹਕਾਮੀ,ਨਿਸਕਾਮ ਹੋਣੀ ਚਾਹੀਦੀ ਹੈ।ਕਲਾਸ ਵਿੱਚ ਹਾਜ਼ਰੀਨ ਸਮੂਹ ਸਰੋਤਿਆਂ ਨੇ ਬੜੇ ਇਕਾਗਰ ਚਿੱਤ ਹੋ ਕੇ ਭਾਈ ਮਨਵੀਰ ਸਿੰਘ ਜੀ ਦੇ ਵਿਚਾਰ ਸੁਣੇ। ਯੂਰਪ ਦੀਆਂ ਸੰਗਤਾਂ ਭਾਈ ਹਰਜੀਤ ਸਿੰਘ ਅਨੰਦਪੁਰ ਵਾਲਿਆਂ ਦੀ ਕਥਾ ਕੀਰਤਨ ਤੋਂ ਬਹੁਤ ਪ੍ਰਭਾਵਿਤ ਹੋਈਆਂ ਪੈਰਿਸ-(ਸੁੱਖਵੀਰ ਸਿੰਘ ਕੰਗ)-ਪੰਜਾਬ ਤੋਂ ਯੂਰਪ ਵਿੱਚ ਸਿੱਖੀ ਦੇ ਪ੍ਰਚਾਰ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਹਰਜੀਤ ਸਿੰਘ ਅਨੰਦਪੁਰ ਵਾਲਿਆਂ ਵੱਲੋਂ ਬੀਤੇ ਦਿਨੀਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਰੋਜ਼ਾਨਾਂ ਸ਼ਾਮ ਦੇ ਦਿਵਾਨ ਵਿੱਚ ਕਥਾ ਕੀਰਤਨ ਰਾਹੀਂ ਹਾਜ਼ਰੀ ਲਵਾਈ ਗਈ।ਦਿਵਾਨ ਵਿੱਚ ਭਾਈ ਸਾਹਿਬ ਵੱਲੋਂ ਪੰਜਾਬ ਵਿੱਚ ਵੱਧ ਰਹੇ ਡੇਰਾਵਾਦ,ਭਰੂਣ ਹੱਤਿਆ ਅਤੇ ਕੁਰਾਹੇ ਪੈ ਰਹੀ ਸਿੱਖੀ ਤੇ ਚਿੰਤਾ ਪ੍ਰਗਟ ਕੀਤੀ ਗਈ ਕਿ ਡੇਰਾਵਾਦ ਵੱਲੋਂ ਸਿੱਖੀ ਨੂੰ ਪ੍ਰਫੁੱਲਿਤ ਕਰਨ ਦੀ ਬਜਾਏ ਸਿੱਖੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲੋਂ ਤੋੜਿਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਮੈਂ ਸਾਹਿਬਜਾਦਿਆਂ ਦੀ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ 17 ਦਸੰਬਰ ਨੂੰ ਸਵਿਸ ਦੇ ਗੁਰਦੁਆਰਾ ਸਾਹਿਬ ਵਿਖੇ ਆਇਆ ਸੀ ਅਤੇ ਉੱਥੇ ਸਾਹਿਬਜਾਦਿਆਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਕਥਾ ਵਿਚਾਰਾਂ ਹੋਈਆਂ ਉਸ ਤੋਂ ਬਾਅਦ 25 ਦਸੰਬਰ ਤੋਂ 16 ਜਨਵਰੀ ਤੱਕ ਪੁਰਤਗਾਲ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਕਥਾ ਰਾਹੀਂ ਸੰਗਤਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ।ਉਸ ਤੋਂ ਬਾਅਦ ਫਰਾਂਸ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਰੋਜਾਨਾ ਸ਼ਾਮ ਦੇ ਦਿਵਾਨ ਲਗਾਏ ਗਏ।ਉਹਨਾਂ ਕਿਹਾ ਕਿ ਮੈਂ ਕੁਝ ਦਿਨ ਬੈਲਜ਼ੀਅਮ ਦੇ ਵੱਖ ਵੱਖ ਗੁਰਦੁਅਰਿਆਂ ਵਿੱਚ ਕਥਾ ਕੀਰਤਨ ਰਾਹੀਂ ਸੰਗਤਾਂ ਦੀ ਸੇਵਾ ਕਰਦਾ ਹੋਇਆ ਵਾਪਸ ਪੰਜਾਬ ਚਲਾ ਜਾਵਾਂਗਾ।ਉਹਨਾਂ ਕਿਹਾ ਮੈਂਨੂੰ ਯੂਰਪ ਵਿੱਚ ਗੁਰੂ ਕੀਆ ਸੰਗਤਾਂ ਦੀ ਕਥਾ ਕੀਰਤਨ ਰਾਹੀਂ ਸੇਵਾ ਕਰਕੇ ਮਨ ਬੜੀ ਸ਼ਾਂਤੀ ਮਿਲੀ ਹੈ ਅਤੇ ਯੂਰਪ ਦੀਆਂ ਸੰਗਤਾਂ ਨੇ ਬੜੇ ਹੀ ਇਕਾਗਰ ਚਿੱਤ ਹੋ ਕੇ ਕਥਾ ਕੀਰਤਨ ਦਾ ਅਨੰਦ ਮਾਣਿਆ ਹੈ।ਉਹਨਾਂ ਕਿਹਾ ਕਿ ਜੇ ਪ੍ਰਮਾਤਮਾ ਨੇ ਅੱਗੇ ਤੋਂ ਵੀ ਯੂਰਪ ਦੀਆਂ ਸੰਗਤਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਮੈਂ ਜਰੂਰ ਯੂਰਪ ਵਿੱਚ ਆਵਾਂਗਾ।ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਲੇਰ ਸਿੰਘ ਜੀ ਨੇ ਭਾਈ ਹਰਜੀਤ ਸਿੰਘ ਅਨੰਦਪੁਰ ਵਾਲਿਆਂ ਦਾ ਸਿਰੋਪਾਓ ਦੀ ਬਖਸਿ਼ਸ਼ ਨਾਲ ਸਨਮਾਨ ਕੀਤਾ। ਸ਼੍ਰੋਮਣੀ ਅਕਾਲੀ ਦਲ(ਬਾਦਲ) ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ ਨੂੰ ਵੱਧ ਤੋਂ ਵੱਧ ਵੋਟਾਂ ਪਾੳਣ ਦੀ ਮੋਹਾਲੀ ਦੇ ਵੋਟਰਾਂ ਨੂੰ ਅਪੀਲ-ਜਗਤਾਰ ਸਿੰਘ ਬਿੱਟੂ ਪੈਰਿਸ-(ਸੁੱਖਵੀਰ ਸਿੰਘ ਕੰਗ)-ਫਰਾਂਸ ਦੀ ਰਾਜਧਾਨੀ ਪੈਰਿਸ ਦੇ ਨਿਵਾਸੀ ਜਗਤਾਰ ਸਿੰਘ ਬਿੱਟੂ ਨੇ ਮੋਹਲੀ ਤੋਂ ਸ਼੍ਰੋਮਣੀ ਅਕਾਲੀ ਦਲ(ਬਾਦਲ) ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ ਨੂੰ ਵੱਧ ਤੋਂ ਵੱਧ ਵੋਟਾਂ ਪਾੳਣ ਲਈ ਮੋਹਾਲੀ ਦੇ ਵੋਟਰਾਂ ਨੂੰ ਅਪੀਲ ਕੀਤੀ।ਉਹਨਾਂ ਕਿਹਾ ਕਿ ਸ :ਰਾਮੂਵਾਲੀਆ ਇੱਕ ਸੱਚੇ ਸੁੱਚੇ ਇਨਸਾਨ ਹਨ ਜਿਹਨਾਂ ਨੇ ਵਿਦੇਸ਼ੀ ਲਾੜਿਆਂ ਤੋਂ ਸਤਾਈਆਂ ਹੋਈਆਂ ਲੜਕੀਆਂ ਦਾ ਸੱਚੇ ਦਿਲੋਂ ਸਾਥ ਦਿੱਤਾ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਨੌਜਵਾਨਾਂ ਦੀ ਵੀ ਮੱਦਦ ਕੀਤੀ।ਉਹਨਾਂ ਕਿਹਾ ਕਿ ਮੈਂ ਬਹੁਤ ਲੰਮਾਂ ਸਮਾਂ ਸ :ਰਾਮੂਵਾਲੀਆ ਦੀ ਸੰਗਤ ਕੀਤੀ ਹੈ ਅਤੇ ਮੈਂ ਉਹਨਾਂ ਨੂੰ ਬੜਾ ਨੇੜਿਉਂ ਹੋ ਕੇ ਵੇਖਿਆ ਹੈ।ਉਹ ਇੱਕ ਜਿੰਦਾ ਦਿਲ ਇਨਸਾਨ ਹਨ ਅਤੇ ਉਹਨਾਂ ਨੂੰ ਦੇਸ਼ ਅਤੇ ਦੇਸ਼ ਦੀ ਜਨਤਾ ਪ੍ਰਤੀ ਬੜਾ ਪਿਆਰ ਹੈ।ਉਹਨਾਂ ਕਿਹਾ ਕਿ ਜੇ ਅਸੀਂ ਪੰਜਾਬ ਦਾ ਕੁਝ ਸੰਵਰਦਾ ਵੇਖਣਾ ਚਾਹੁੰਦੇ ਹਾਂ ਤਾਂ ਇਹੋ ਜਿਹੇ ਸੇਵਾ ਭਾਵਨਾ ਵਾਲੇ ਉਮਦਵਾਰਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਅੱਗੇ ਵਿਧਾਨ ਸਭਾ ਵਿੱਚ ਜਾਣ ਦਾ ਮੌਕਾ ਦਿਉ।ਉਹਨਾਂ ਕਿਹਾ ਕਿ ਸ:ਰਾਮੂਵਾਲੀਆ ਇੱਕ ਸੱਚੇ ਸੁੱਚੇ,ਇਮਾਨਦਾਰ,ਦੇਸ਼ ਦੀ ਸੇਵਾ ਕਰਨ ਵਾਲੇ ਬੇਦਾਗ਼ ਇਨਸਾਨ ਹੀ ਅਸਲੀ ਵੋਟ ਦੇ ਹੱਕਦਾਰ ਹਨ। ਹਲਕਾ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ(ਬਾਦਲ) ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ-ਜਗਤਾਰ ਸਿੰਘ ਬਿੱਟੂ ਪੈਰਿਸ-(ਸੁੱਖਵੀਰ ਸਿੰਘ ਕੰਗ)-ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਰਹਿ ਰਹੇ ਜਗਤਾਰ ਸਿੰਘ ਬਿੱਟੂ,ਕੁਲਦੀਪ ਸਿੰਘ ਅਤੇ ਰਾਮ ਸਿੰਘ ਵਿਰਕ ਨੇ ਹਲਕਾ ਆਦਮਪੁਰ ਦੇ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ(ਬਾਦਲ) ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਪਵਨ ਕੁਮਾਰ ਟੀਨੂੰ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਸ੍ਰੀ ਪਵਨ ਕੁਮਾਰ ਟੀਨੂੰ ਇੱਕ ਪੜ੍ਹਿਆ ਲਿਖਿਆ ਅਤੇ ਦੇਸ਼ ਸੇਵਾ ਦੀ ਭਾਵਨਾ ਵਾਲਾ ਉਮੀਦਵਾਰ ਹੈ।ਉਹਨਾਂ ਕਿਹਾ ਕਿ ਅਸੀਂ ਸ੍ਰੀ ਪਵਨ ਕੁਮਾਰ ਟੀਨੂੰ ਨੂੰ ਵਹੁਤ ਨੇੜਿਉਂ ਹੋ ਕੇ ਵੇਖਿਆ ਹੈ ਕਿ ਉਹ ਇੱਕ ਸੱਚਾ-ਸੁੱਚਾ,ਇਮਾਨਦਾਰ ਅਤੇ ਆਮ ਲੋਕਾਂ ਵਿੱਚ ਵਿਚਰਨ ਵਾਲਾ ਇਨਸਾਨ ਹੈ। ਪਾਰਟੀਬਾਜੀ ਤੋਂ ਉੱਪਰ ਉੱਠ ਕੇ ਚੰਗੇ ਉਮੀਦਵਾਰਾਂ ਨੂੰ ਅੱਗੇ ਵਿਧਾਨ ਸਭਾ ਵਿੱਚ ਲੈ ਕੇ ਆਈਏ ਤਾਂ ਕਿ ਪੰਜਾਬ ਦਾ ਭਵਿੱਖ ਵੀ ਕੁਝ ਸੰਵਰ ਜਾਵੇ-ਸੋਢੀ ਸਿੰਘ ਹੱਪੋਵਾਲੀਆ ਪੈਰਿਸ-(ਸੁੱਖਵੀਰ ਸਿੰਘ ਕੰਗ)-ਪੈਰਿਸ ਦੇ ਕਸਬਾ ਪੌਂਤਾ ਨਿਵਾਸੀ ਸੋਢੀ ਸਿੰਘ ਹੱਪੋਵਾਲੀਆ ਨੇ 30 ਜਨਵਰੀ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਗੰਦਲੀ ਸਿਆਸਤ ਨੇ ਪੰਜਾਬ ਨੂੰ ਹਰ ਪੱਖ ਤੋਂ ਪਿਛਾੜ ਕੇ ਰੱਖ ਦਿੱਤਾ ਹੈ।ਪੰਜਾਬ ਵਿੱਚ ਭ੍ਰਿਸ਼ਟਾਚਾਰ,ਲੁੱਟਾਂ-ਖੋਹਾਂ,ਡਕੈਤੀਆਂ,ਰਿਸ਼ਵਤਖੋਰੀ,ਗੁੰਡਾ-ਗਰਦੀ ਹੱਦਾਂ ਟੱਪ ਗਈ ਹੈ।ਪੰਜਾਬ ਵਿੱਚ ਦੋ ਹੀ ਪਾਰਟੀਆਂ ਵਾਰੋ ਵਾਰੀ ਰਾਜ ਕਰ ਰਹੀਆਂ ਹਨ।ਪੰਜਾਬ ਵਿੱਚ ਆਵਾਜਾਈ ਢਾਂਚਾ,ਬਿਜਲੀ,ਕਿਰਸਾਨੀ ਆਦਿ ਦਾ ਬਹੁਤ ਹੀ ਮਾੜਾ ਹਾਲ ਹੈ ਗਰੀਬ ਦਿਨੋ ਦਿਨ ਗਰੀਬ ਹੋਈ ਜਾ ਰਿਹਾ ਹੈ ਅਤੇ ਅਮੀਰ ਦਿਨੋ ਦਿਨ ਅਮੀਰ ਹੋਈ ਜਾ ਰਿਹਾ ਹੈ ਜਦੋਂ ਕਿ ਬਣਦਾ ਇਹ ਹੈ ਕਿ ਗਰੀਬ ਤਬਕੇ ਨੂੰ ਵੀ ਉੱਪਰ ਚੁੱਕਿਆ ਜਾਵੇ ਤਾਂ ਕਿ ਉਹ ਵੀ ਇਸ ਮਨੁੱਖੀ ਜੀਵਨ ਨੂੰ ਵਧੀਆ ਢੰਗ ਨਾਲ ਬਤੀਤ ਕਰ ਸਕੇ।ਹੱਪੋਵਾਲੀਆ ਨੇ ਪੰਜਾਬ ਦੇ ਵੋਟਰਾਂ ਨੂੰ ਮੀਡੀਏ ਜਰੀਏ ਅਪੀਲ ਕਰਦਿਆਂ ਕਿਹਾ ਕਿ ਅਸੀਂ ਅੱਗੇ ਅਜ਼ਾਦੀ ਤੋਂ ਬਾਅਦ 63 ਸਾਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੋਹਾਂ ਪਾਰਟੀਆਂ ਨੂੰ ਹੀ ਤਰਜੀਹ ਦਿੰਦੇ ਆਏ ਹਾਂ ਅਤੇ 63 ਸਾਲ ਹੀ ਅਸੀਂ ਖਰਾਬ਼ ਕਰ ਚੁੱਕੇ ਹਾਂ।ਆਓ ਆਪਾਂ ਹੁਣ ਹੀ ਸਮਝ ਜਾਈਏ ਅਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਚੰਗੇ ਉਮੀਦਵਾਰਾਂ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਪੰਜਾਬ ਦਾ ਵੀ ਕੁਝ ਭਵਿੱਖ ਸੰਵਰ ਜਾਵੇ।ਉਹਨਾਂ ਉਦਾਹਰਣ ਦੇ ਤੌਰ ਤੇ ਕਿਹਾ ਕਿ ਸ :ਬਲਵੰਤ ਸਿੰਘ ਰਾਮੂਵਾਲੀਆ, ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਉਮੀਦਵਾਰ ਪੰਜਾਬ ਦੇ ਭਵਿੱਖ ਲਈ ਚੰਗੇ ਉਮੀਦਵਾਰ ਹਨ। ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਯੂਰਪ ਵੱਲੋਂ ਪੰਜਾਬ ਦੇ ਵੋਟਰਾਂ ਨੂੰ ਅਪੀਲ-ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਪੈਰਿਸ-(ਸੁੱਖਵੀਰ ਸਿੰਘ ਕੰਗ)-ਪੰਜਾਬ ਸੂਬਾ ਜੋ ਕਿਸੇ ਵਕਤ ਭਾਰਤ ਦੇ ਮੋਹਰਲਿਆਂ ਸੂਬਿਆਂ ਵਿੱਚੋਂ ਇੱਕ ਗਿਣਿਆਂ ਜਾਂਦਾ ਸੀ ਪਰ ਅੱਜ ਦੀ ਸ਼੍ਰੋਮਣੀ ਅਕਾਲੀ ਦਲ(ਬਾਦਲ) ਅਤੇ ਕਾਂਗਰਸ ਪਾਰਟੀ ਦੀ ਭ੍ਰਿਸ਼ਟ ਸਿਆਸਤ ਨੇ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ।ਇਹਨਾਂ ਦੋਵਾਂ ਪਾਰਟੀਆਂ ਦੀਆਂ ਭਿਸ਼ਟ ਸਰਕਾਰਾਂ ਨੇ ਪੰਜਾਬ ਨੂੰ ਦਿਲ ਭਰ ਕੇ ਲੁੱਟਿਆ ਤੇ ਕੁੱਟਿਆ।ਅੱਜ ਪੰਜਾਬ
ਬੀਬਾ ਸ਼ਰਨਦੀਪ ਕੌਰ ਦਾ ਤੀਜਾ ਜਨਮ ਦਿਨ ਉਸ ਦੇ ਮਾਤਾ-ਪਿਤਾ ਅਤੇ ਭੈਣ ਭਰਾਵਾਂ ਨੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਵਨ ਲਾ-ਕੋਰਨੇਵ ਵਿਖੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਮਨਾਇਆ
ਪੈਰਿਸ-(ਸੁੱਖਵੀਰ ਸਿੰਘ ਕੰਗ)-ਪੈਰਿਸ ਦੇ ਕਸਬਾ ਬੋਬੀਨੀ ਨਿਵਾਸੀ ਮੱਖਣ ਲਾਲ ਸਿੰਘ ਪ੍ਰਤਾਪੁਰਾ ਅਤੇ ਕੁਲਵਿੰਦਰ ਕੌਰ ਨੇ ਆਪਣੀ ਛੋਟੀ ਬੇਟੀ ਅਤੇ ਰਮਨਦੀਪ ਸਿੰਘ(9ਸਾਲ) ਤੇ ਗਗਨਦੀਪ ਸਿੰਘ(6ਸਾਲ) ਨੇ ਆਪਣੀ ਛੋਟੀ ਭੈਣ ਬੀਬਾ ਸ਼ਰਨਦੀਪ ਕੌਰ ਦਾ ਤੀਜਾ ਜਨਮ ਦਿਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਵਨ ਲਾ-ਕੋਰਨੇਵ ਵਿਖੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਮਨਾਇਆ। ਜਨਮ ਦਿਨ ਦੇ ਸੰਬੰਧ ਵਿੱਚ ਮੱਖਣ ਲਾਲ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਸਵੇਰੇ 10 ਵਜੇ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਕਰਵਾਏ ਗਏ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰ਼ਥੀ ਭਾਈ ਹਰਜਿੰਦਰ ਸਿੰਘ ਜੀ ਵੱਲੋਂ ਬੀਬਾ ਸ਼ਰਨਦੀਪ ਕੌਰ ਦੀ ਲੰਮੀ ਉਮਰ ਅਤੇ ਸਿਹਤ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ ਅਤੇ ਕਿਹਾ ਕਿ ਪ੍ਰਮਾਤਮਾ ਉਚੇਰੀ ਵਿਦਿਆ ਦਾ ਦਾਨ ਬਖ਼ਸ਼ੇ।ਉਪਰੰਤ ਭਾਈਆ ਦਰਸ਼ਨ ਰਾਮ,ਭਾਈ ਜਸਪਾਲ ਸਿੰਘ ਵੱਲੋਂ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ ਗਿਆ।ਗੁਰਦੁਆਰਾ ਸਾਹਿਬ ਵਿੱਚ ਹਾਜ਼ਰ ਸਮੂਹ ਸੰਗਤਾਂ ਨੇ ਸ਼ਰਨਦੀਪ ਕੌਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ।ਇਸ ਸਮੇਂ ਹੋਰਨਾ ਤੋਂ ਇਲਾਵਾ ਭਾਈ ਮੇਜਰ ਸਿੰਘ,ਸੋਢੀ ਸਿੰਘ ਹੱਪੋਵਾਲੀਆ,ਪਰਮਿੰਦਰ ਸਿੰਘ,ਰੋਸ਼ਨ ਗੁਰੂ,ਚਮਨ ਲਾਲ,ਲਾਲ ਸਿੰਘ,ਹਰਮੇਸ਼ ਲਾਲ,ਸੁੱਖਵਿੰਦਰ ਲਾਲ ਰਾਜੂ,ਡਿੰਪਲ,ਪਰਮਜੀਤ ਸਿੰਘ,ਹਰਵਿੰਦਰ ਕੁਮਾਰ ਸਹਿਗਲ,ਸਿ਼ੰਦਰ ਪਾਲ,ਮੋਹਨ ਲਾਲ,ਦੇਵ ਪਾਲ ਰੱਤੂ,ਵਿਨੋਦ,ਰਾਮ ਮੁਰਤੀ ਮਾਹੀ ਆਦਿ ਵਿਸ਼ੇਸ਼ ਤੌਰ ਹਾਜ਼ਰ ਸਨ। ਮੱਖਣ ਲਾਲ ਸਿੰਘ ਪ੍ਰਤਾਪੁਰਾ ਦੇ ਸਮੂਹ ਪਰਿਵਾਰ ਵੱਲੋਂ ਜਨਮ ਦਿਨ ਦੀ ਖੁਸ਼ੀ ਵਿੱਚ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਗਈ। ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸੱਚੇ-ਸੁੱਚੇ ਅਤੇ ਉੱਚੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਹੀ ਵੋਟ ਪਾਉਣ ਲਈ ਪੰਜਾਬ ਦੇ ਵੋਟਰਾਂ ਨੂੰ ਫਰਾਂਸ ਦੇ ਰਾਜਨੀਤਕ ਆਗੂਆਂ ਦੀ ਅਪੀਲ ਪੈਰਿਸ-(ਸੁੱਖਵੀਰ ਸਿੰਘ ਕੰਗ)-ਪੰਜਾਬ ਵਿੱਚ 30 ਜਨਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਤਕਰੀਬਨ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਹੀ ਆਪਣੇ ਆਪਣੇ ਉਮੀਦਵਾਰ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਐਲਾਨੇ ਹਨ ਅਤੇ ਹਰ ਪਾਰਟੀ ਵਿੱਚ ਚੰਗੇ ਮਾੜੇ ਉਮੀਦਵਾਰ ਹੋ ਸਕਦੇ ਹਨ ਪਰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸੱਚੇ-ਸੁੱਚੇ ਅਤੇ ਉੱਚੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਹੀ ਵੋਟ ਪਾਉਣ ਲਈ ਪੰਜਾਬ ਦੇ ਵੋਟਰਾਂ ਨੂੰ ਅਪੀਲ ਕਰਨ ਲਈ ਫਰਾਂਸ ਦੇ ਰਾਜਨੀਤਕ ਆਗੂਆਂ ਦੀ ਸ਼ੇਰੇ ਪੰਜਾਬ ਕੰਪਲੈਕਸ ਬੋਬੀਨੀ ਵਿਖੇ ਸੰਗਤ ਟੀਵੀ ਦੇ ਸਟੂਡੀਓ ਵਿੱਚ ਅਹਿਮ ਮੀਟਿੰਗ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਵਰਿੰਦਰ ਸਿੰਘ ਮਾਨ,ਜਗਤਾਰ ਸਿੰਘ ਬਿੱਟੂ,ਜਥੇਦਾਰ ਗੁਰਦਿਆਲ ਸਿੰਘ ਖਾਲਸਾ,ਮਨਜੀਤ ਸਿੰਘ ਗੁਜ਼ਾਵੀਲ,ਸ਼ਮਸ਼ੇਰ ਸਿੰਘ ਅੰਮ੍ਰਿਤਸਰ,ਇਕਬਾਲ ਸਿੰਘ ਭੱਟੀ ਪ੍ਰਧਾਨ ਓਰਰ ਡਾਨ ਸੰਸਥਾ ਫਰਾਂਸ,ਗੁਰਮੇਲ ਸਿੰਘ ਗੇਲੀ,ਕਰਮਜੀਤ ਸਿੰਘ ਪੈਡਰੋ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਫਰਾਂਸ,ਬਲਵਿੰਦਰ ਸਿੰਘ ਕਥਾਸਾਗਰ,ਸੁਰਿੰਦਰ ਸਿੰਘ,ਕੁਲਤਾਰ ਸਿੰਘ ਬਾਬਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਸਮੇਂ ਸਭ ਤੋਂ ਪਹਿਲਾਂ ਫਰਾਂਸ ਵਿੱਚ ਸੰਗਤ ਟੀਵੀ ਦਾ ਯੂਰਪ ਦਾ ਪਹਿਲਾ ਉੱਪ-ਸਟੂਡੀਓ ਖੁੱਲਣ ਤੇ ਸਭਨਾਂ ਨੇ ਸਮੂਹ ਸਿੱਖ ਜਗਤ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਇਲੈਕਟਰੋਨਿਕ ਮੀਡੀਏ ਦੇ ਸਟੂਡੀਓ ਖੁੱਲਣ ਨਾਲ ਯੂਰਪ ਦੇ ਸਿੱਖਾਂ ਨੂੰ ਬੜੀ ਵੱਡੀ ਸਹੂਲਤ ਮਿਲੀ ਹੈ।ਉਪਰੰਤ ਪੰਜਾਬ ਵਿੱਚ ਚੋਣਾਂ ਪ੍ਰਤੀ ਚੱਲ ਰਹੀ ਸਿਆਸਤ ਤੇ ਡੂੰਘੀ ਵਿਚਾਰ ਚਰਚਾ ਹੋਈ ਅਤੇ ਕਿਹਾ ਕਿ ਪੰਜਾਬ ਜਿੱਥੇ ਹਰ ਪੱਖ ਤੋਂ ਭਾਰਤ ਦੇ ਮੋਹਰਲੇ ਸੂਬਿਆਂ ਵਿੱਚੋਂ ਗਿਣਿਆਂ ਜਾਂਦਾ ਸੀ ਅੱਜ ਪੰਜਾਬ ਦੀ ਮਾੜੀ ਸਿਆਸਤ ਨੇ ਪੰਜਾਬ ਨੂੰ ਸਿੱਖਿਆ ਪੱਖੋਂ,ਸਿਹਤ ਸੇਵਾਵਾਂ ਪੱਖੋਂ,ਟ੍ਰੈਫਿਕ ਸਿਸਟਮ ਆਦਿ ਪੱਖਾਂ ਤੋਂ ਬਹੁਤ ਪਿਛਾੜ ਦਿੱਤਾ ਹੈ।ਨਿੱਤ ਦਿਨ ਲੁੱਟਾਂ ਖੋਹਾਂ,ਡਾਕੇ-ਡਕੈਤੀਆਂ ਦਾ ਅਤੇ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੁੰਦਾ ਜਾ ਰਿਹਾ ਹੈ।ਇਸ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਉਪਰੋਕਤ ਵਿਆਕਤੀਆਂ ਨੇ ਕਿਹਾ ਕਿ ਸਾਂਨੂੰ ਵਿਦੇਸ਼ੀਆਂ ਅਤੇ ਪੰਜਾਬ ਦੇ ਵੋਟਰਾਂ ਨੂੰ ਇਸ ਸਮੇਂ ਬੜੀ ਸੂਝ ਬੂਝ ਤੋਂ ਕੰਮ ਲੈ ਕੇ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਵੋਟਾਂ ਨੇ ਫਿਰ ਅਗਲੇ ਪੰਜ ਸਾਲਾਂ ਲਈ ਆਪਣੇ ਦੇਸ਼ ਨੂੰ ਇਹਨਾਂ ਲੀਡਰਾਂ ਦੇ ਹਵਾਲੇ ਕਰਨਾ ਹੈ ਅਤੇ ਅਸੀਂ ਅਪੀਲ ਕਰਦੇ ਹਾਂ ਕਿ ਜਿਹੜੇ ਲੀਡਰ ਦੇਸ਼ ਦੇ ਹਿੱਤ ਅਤੇ ਪੰਥ ਬਾਰੇ ਸੁਹਿਰਦ ਹੋਣ ਕੇਵਲ ਉਹਨਾਂ ਉਮੀਦਵਾਰਾਂ ਨੂੰ ਹੀ ਆਪਣੀ ਵੋਟ ਪਾਈ ਜਾਵੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਜਾਂ ਅਜ਼ਾਦ ਉਮੀਦਵਾਰ ਹੋਣ।ਇਸ ਸਮੇਂ ਇਹ ਵੀ ਕਿਹਾ ਗਿਆ ਕਿ ਹਰ ਵੋਟਰ ਨੂੰ ਚਾਹੀਦਾ ਹੈ ਕਿ ਉਹ ਹਰ ਪਾਰਟੀ ਦਾ ਚੋਣ ਮੈਨੀਫੈਸਟੋ ਪੜ੍ਹਨ ਅਤੇ ਜਿਹਨਾਂ ਕੋਲ ਦੇਸ਼ ਅਤੇ ਪੰਥ ਦੇ ਹਿੱਤ ਵਿੱਚ ਚੋਣ ਮੁੱਦਾ ਹੋਵੇ ਅਤੇ ਇਹ ਵੀ ਪਤਾ ਹੋਵੇ ਕਿ ਉਸ ਪਾਰਟੀ ਦਾ ਉਮੀਦਵਾਰ ਕਰਨੀ ਅਤੇ ਕਥਨੀ ਦਾ ਪੂਰਾ ਹੈ ਕੇਵਲ ਉਸ ਉਮੀਦਵਾਰ ਨੂੰ ਹੀ ਵੋਟ ਪਾਈ ਜਾਵੇ।ਉਹਨਾਂ ਕਿਹਾ ਕਿ ਜਿਹੜੇ ਉਮੀਦਵਾਰ ਡੇਰਾ ਵਾਦ ਬਾਬਿਆਂ ਤੋਂ ਵੋਟਾਂ ਮੰਗਣ ਜਾਂਦੇ ਹਨ ਉਹਨਾਂ ਉਮੀਦਵਾਰਾਂ ਨੂੰ ਕਦੇ ਮੂੰਹ ਨਹੀਂ ਲਾਉਣਾ ਚਾਹੀਦਾ ਅਤੇ ਭੁੱਲ ਕੇ ਵੀ ਉਹਨਾਂ ਨੂੰ ਵੋਟ ਨਾ ਪਾਈ ਜਾਵੇ।ਇਸ ਸਮੇਂ ਚੋਣ ਕਮਿਸ਼ਨ ਅਧਿਕਾਰੀ ਵੱਲੋਂ ਅਮਨ ਅਤੇ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਵਰਤੀ ਜਾ ਰਹੀ ਸਖ਼ਤੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਸਿ਼ਆਂ ਅਤੇ ਭ੍ਰਿਸ਼ਟਾਚਾਰ ਸੰਬੰਧੀ ਵਰਤੀ ਜਾ ਰਹੀ ਸਖ਼ਤੀ ਸਿਰਫ਼ ਚੋਣਾਂ ਤੱਕ ਹੀ ਸੀਮਿਤ ਨਹੀਂ ਰਹਿਣੀ ਚਾਹੀਦੀ ਬਲਕਿ ਇਸ ਤੇ ਲਗਾਤਾਰ ਹੀ ਸਖ਼ਤੀ ਵਰਤੀ ਜਾਣੀ ਚਾਹੀਦੀ ਹੈ। ਬਾਬਾ ਰਣਜੀਤ ਸਿੰਘ ਅੰਬਾਲਾ ਦਾ ਉਹਨਾਂ ਦੀ ਦ੍ਰਿੜਤਾ ਅਤੇ ਬਜੁਰਗੀ ਦੀ ਹਾਲਤ ਵਿੱਚ ਬੁਲੰਧ ਹੌਂਸਲੇ ਨੂੰ ਵੇਖਦੇ ਹੋਏ ਦਸਤਾਰ ਐਕਸ਼ਨ ਕਮੇਟੀ ਫਰਾਂਸ ਅਤੇ ਸਿੱਖ ਸੰਗਤਾਂ ਵੱਲੋਂ ਸਨਮਾਨ ਪੈਰਿਸ-(ਸੁੱਖਵੀਰ ਸਿੰਘ ਕੰਗ)-ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਲਾ-ਕੋਰਨੇਵ ਓਬਰਵੀਲੀਏ ਵਿਖੇ ਹਫਤਾਵਾਰੀ ਪ੍ਰੋਗਰਾਮ ਦੇ ਦੌਰਾਨ ਹਿਉਮਨ ਰਾਈਟਸ ਯੂਨਾਈਟਿਡ ਨੇਸ਼ਨ ਵੱਲੋਂ ਫਰਾਂਸ ਵਿੱਚ ਦਸਤਾਰ ਮੱਸਲੇ ਦੇ ਸੰਬੰਧ ਵਿੱਚ ਬਾਬਾ ਰਣਜੀਤ ਸਿੰਘ ਅੰਬਾਲਾ ਦੇ ਹੱਕ ਵਿੱਚ ਦਿੱਤੇ ਫੈਸਲੇ ਸੰਬੰਧੀ ਬਾਬਾ ਜੀ ਦੀ ਦ੍ਰਿੜਤਾ ਅਤੇ ਬਜੁਰਗੀ ਦੀ ਹਾਲਤ ਵਿੱਚ ਬੁਲੰਧ ਹੌਂਸਲੇ ਨੂੰ ਵੇਖਦੇ ਹੋਏ ਦਸਤਾਰ ਐਕਸ਼ਨ ਕਮੇਟੀ ਦੇ ਨੁੰਮਾਇੰਦਿਆਂ ਅਤੇ ਸਿੱਖ ਸੰਗਤਾਂ ਵੱਲੋਂ ਗੁਰੂ ਸਾਹਿਬ ਦੀ ਬਖਸਿ਼ਸ਼ ਸਿਰੋਪਾਓ ਅਤੇ ਸਿਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਭਾਈ ਸਿ਼ੰਗਾਰਾ ਸਿੰਘ ਮਾਨ ਦਾ ਵੀ ਸਿਰੋਪਾਓ ਦੀ ਬਖਸਿ਼ਸ਼ ਨਾਲ ਸਨਮਾਨ ਕੀਤਾ ਗਿਆ।ਹਫਤਾਵਾਰੀ ਪ੍ਰੋਗਰਾਮ ਦੇ ਦੌਰਾਨ ਸਵੇਰੇ 10 ਵਜੇ ਸਾਹਿਬ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਵੱਲੋਂ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ ਗਿਆ।ਉਪਰੰਤ ਬਾਬਾ ਜੀ ਦਾ ਧੰਨਵਾਦ ਕਰਨ ਅਤੇ ਉਹਨਾਂ ਵੱਲੋਂ ਦਸਤਾਰ ਦੇ ਮੱਸਲੇ ਤੇ ਪਾਏ ਯੋਗਦਾਨ ਸੰਬੰਧੀ ਭਾਈ ਸਿੰ਼ਗਾਰਾ ਸਿੰਘ ਮਾਨ,ਭਾਈ ਸ਼ਮਸ਼ੇਰ ਸਿੰਘ ਅੰਮ੍ਰਿਤਸਰ,ਭਾਈ ਵਰਿੰਦਰ ਸਿੰਘ ਮਾਨ,ਜਥੇਦਾਰ ਗੁਰਦਿਆਲ ਸਿੰਘ ਖਾਲਸਾ,ਸੋਢੀ ਸਿੰਘ ਹੱਪੋਵਾਲੀਆ ਆਦਿ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਜੀ ਦੀ ਸਾਡੀ ਆਉਣ ਵਾਲੀ ਪੀੜੀ ਨੂੰ ਬੜੀ ਦੇਣ ਹੈ ਅਤੇ ਬਾਬਾ ਜੀ ਦਾ ਨਾਂਅ ਦਸਤਾਰ ਦੇ ਮੱਸਲੇ ਸੰਬੰਧੀ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਅਤੇ ਜਦੋਂ ਕਦੇ ਵੀ ਨਵੀਂ ਪੀੜੀ ਫਰਾਂਸ ਵਿੱਚ ਦਸਤਾਰ ਦੀ ਸਮੱਸਿਆ ਦੇ ਹੱਲ ਦੀ ਗੱਲ ਕਰੇਗੀ ਤਾਂ ਬਾਬਾ ਰਣਜੀਤ ਸਿੰਘ ਅੰਬਾਲਾ,ਸਿ਼ੰਗਾਰਾ ਸਿੰਘ ਮਾਨ ਦੇ ਨਾਂਅ ਜਰੂਰ ਲਏ ਜਾਇਆ ਕਰਨਗੇ।ਉਹਨਾਂ ਕਿਹਾ ਕਿ ਦਸਤਾਰ ਦਾ ਮੱਸਲਾ ਇੱਕ ਪੰਥਕ ਮੱਸਲਾ ਹੈ ਅਤੇ ਇਸ ਮੱਸਲੇ ਵਿੱਚ ਸਾਂਨੂੰ ਸਾਰਿਆਂ ਨੂੰ ਆਪਣੀਆਂ ਨਿੱਕੀਆਂ ਨਿੱਕੀਆਂ ਨਰਾਜ਼ਗੀਆਂ ਤੋਂ ਉੱਪਰ ਉੱਠ ਕੇ ਬਾਬਾ ਜੀ ਦੀ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਹੈ।ਇਸ ਸਮੇਂ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਜਿਸ ਤਰ੍ਹਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਲਾ-ਕੋਰਨੇਵ ਦੀ ਸੰਗਤ ਅਤੇ ਦਸਤਾਰ ਐਕਸ਼ਨ ਕਮੇਟੀ ਵੱਲੋਂ ਬਾਬਾ ਜੀ ਦਾ ਸਨਮਾਨ ਕੀਤਾ ਗਿਆ ਹੈ ਇਸੇ ਤਰ੍ਹਾਂ ਫਰਾਂਸ ਦੇ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਚਾਹੀਦਾ ਹੈ ਕਿ ਸਾਰੇ ਗੁਰਦੁਆਰਿਆਂ ਵਿੱਚ ਬਾਬਾ ਜੀ ਦਾ ਸਨਮਾਨ ਕੀਤਾ ਜਾਵੇ।ਉਹਨਾਂ ਕਿਹਾ ਕਿ ਜਿੱਥੇ ਇਸ ਫੈਸਲੇ ਤੇ ਸਾਰੀ ਦੁਨੀਆਂ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਸਮੂਹ ਸਿੱਖ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ ਉੱਥੇ ਪਤਾ ਨਹੀਂ ਕਿਉਂ ਫਰਾਂਸ ਦੇ ਸਿੱਖ ਚੁਪਧਾਰੀ ਬੈਠੇ ਹਨ।ਇਕਬਾਲ ਸਿੰਘ ਭੱਟੀ ਵੱਲੋਂ ਸਟੇਜ ਦੀ ਸੇਵਾ ਵੀ ਬਾਖੂਬੀ ਨਿਭਾਈ ਗਈ।ਇਸ ਸਮੇਂ ਬਾਬਾ ਰਣਜੀਤ ਸਿੰਘ ਅੰਬਾਲਾ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਭਾਵੁਕ ਹੋ ਕੇ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਸਿਰੜੀ ਜਿਹਾ ਸੀ ਅਤੇ ਹਰ ਗੱਲ ਤੇ ਆਪਣੀ ਜਿੱਦ ਪੁਗਾ ਕੇ ਹੀ ਸਾਹ ਲੈਂਦਾ ਸੀ ਉਹਨਾਂ ਕਿਹਾ ਕਿ ਮੈਂ ਅਜੇ 6 ਕੁ ਸਾਲ ਦਾ ਹੀ ਸਾਂ ਕਿ ਇੱਕ ਵਾਰ ਮੈਂ ਆਪਣੀ ਮਾਤਾ ਨਾਲ ਰੁਸ ਕੇ ਘਰੋਂ ਚਲਾ ਗਿਆ ਸੀ ਤਾਂ ਮੇਰੇ ਘਰਦਿਆਂ ਨੇ ਮਸਾਂ ਹੀ ਮੈਂਨੂੰ ਲੱਭ ਕੇ ਘਰ ਲਿਆਂਦਾ ਸੀ।ਉਹਨਾਂ ਕਿਹਾ ਕਿ ਮੈਂ ਨੌਕਰੀ ਦੌਰਾਨ ਗਿਆਨੀ ਸੰਤ ਸਿੰਘ ਮਸਕੀਨ ਦੀ ਕਥਾ ਤੋਂ ਪ੍ਰਭਾਵਿਤ ਹੋ ਕੇ ਦਾੜੀ ਖੁੱਲੀ ਛੱਡ ਕੇ ਨੌਕਰੀ ਕਰਦਾ ਸੀ ਪਰ 1974 ਵਿੱਚ ਭਾਰਤ ਸਰਕਾਰ ਨੇ ਇਹ ਕਨੂੰਨ ਪਾਸ ਕਰ ਦਿੱਤਾ ਸੀ ਕਿ ਖੁੱਲੀ ਦਾੜੀ ਛੱਡ ਕੇ ਨੌਕਰੀ ਨਹੀਂ ਕਰ ਸਕਦਾ ਮੈਂ ਬੜੀ ਜਦੋ ਜਹਿਦ ਕੀਤੀ ਆਖ਼ਰ ਮੈਂ ਦਾੜੀ ਬੰਨਣ ਦੀ ਬਜਾਏ ਨੌਕਰੀ ਹੀ ਛੱਡ ਦਿੱਤੀ ਅਤੇ 2ਜਨਵਰੀ 1991 ਨੂੰ ਵਿਦੇਸ਼ ਆ ਗਿਆ।ਉਹਨਾਂ ਕਿਹਾ ਕਿ ਮੈਂਨੂੰ ਕੀ ਪਤਾ ਸੀ ਕਿ ਭਾਰਤ ਵਿੱਚ ਮੇਰੀ ਦਾੜੀ ਨੂੰ ਹੱਥ ਪਿਆ ਹੈ ਅਤੇ ਵਿਦੇਸ਼ ਵਿੱਚ ਸਾਡੀ ਪੱਗ ਨੂੰ ਹੱਥ ਪੈ ਜਾਵੇਗਾ।ਉਹਨਾਂ ਕਿਹਾ ਕਿ ਇਹ ਕੋਈ ਕਿਸੇ ਇੱਕ ਵਿਆਕਤੀ ਦੀ ਜਿੱਤ ਨਹੀਂ ਹੈ ਨਾ ਮੇਰੀ ਨਾ ਕਿਸੇ ਹੋਰ ਦੀ,ਇਹ ਪੰਥਕ,ਗੁਰੂ ਗ੍ਰੰਥ ਸਾਹਿਬ,ਧੰਨ ਗੁਰੂ ਨਾਨਕ ਦੇਵ ਜੀ,ਧੰਨ ਗੁਰੂ ਗੋਬਿੰਦ ਸਿੰਘ ਜੀ,ਘੱਟ ਗਿਣਤੀਆਂ ਦੀ,ਇਨਸਾਨੀਅਤ ਅਤੇ ਮਨੁੱਖੀ ਹੱਕਾਂ ਦੀ ਜਿੱਤ ਹੈ।ਇਹ ਮੇਰੀ ਕਮਜ਼ੋਰੀ ਰਹੀ ਹੈ ਕਿ ਮੈਂ ਕਦੇ ਆਪਣਾ ਸਿਰੜ ਨਹੀਂ ਛੱਡਿਆ ਸੋ ਮੈਂ ਥੋੜਾ ਜਿਹਾ ਜਿੱਦੀ ਹੋਣ ਕਰਕੇ ਕਈ ਵਾਰ ਕਈਆਂ ਨਾਲ ਗੁਸੇ ਹੋ ਜਾਂਦਾ ਹਾਂ ਸੋ ਤੁਸੀਂ ਮੇਰੇ ਨਾਲ ਗੁਸੇ ਨਾ ਹੋਇਆ ਕਰੋ।ਮੇਰੀ ਨਿੱਕੀ ਨਿੱਕੀ ਗੱਲ ਤੋਂ ਗੁਸੇ ਹੋਣ ਦੀ ਆਦਤ ਨਹੀਂ ਜਾ ਰਹੀ ਤੇ ਨਾ ਹੀ ਜਾ ਸਕਦੀ ਹੈ ਕਿੳਂਕਿ ਇਹ ਮੇਰੀ ਮੁੱਢ ਤੋਂ ਹੀ ਆਦਤ ਰਹੀ ਹੈ।ਉਹਨਾਂ ਕਿਹਾ ਕਿ ਮੇਰੀ ਇਕਬਾਲ ਸਿੰਘ ਭੱਟੀ,ਜਥੇਦਾਰ ਗੁਰਦਿਆਲ ਸਿੰਘ ਖਾਲਸਾ,ਸਿੰ਼ਗਾਰਾ ਮਾਨ ਅਤੇ ਹੋਰਾਂ ਨੇ ਬਹੁਤ ਮੱਦਦ ਕੀਤੀ ਹੈ ਮੈਂ ਇਹਨਾਂ ਨੂੰ ਕਦੇ ਨਹੀਂ ਭੁੱਲ ਸਕਦਾ।ਇਸ ਸਮੇਂ ਕਰਮਜੀਤ ਸਿੰਘ ਪੈਡਰੋ,ਇਕਬਾਲ ਸਿੰਘ ਖਾਲਸਾ,ਅਮਰੀਕ ਸਿੰਘ ਨੋਤੀ ਆਦਿ ਤੋਂ ਇਲਾਵਾ ਹੋਰ ਵੀ ਸੰਗਤਾਂ ਗੁਰਦੁਆਰਾ ਸਹਿਬ ਵਿੱਚ ਮੌਜੂਦ ਸਨ।ਦਸਤਾਰ ਦੇ ਮੱਸਲੇ ਵਿੱਚ ਯੂਨਾਈਟਿਡ ਸਿੱਖ ਔਰਗੇਨਾਈਜੇਸ਼ਨ ਅਤੇ ਦਸਤਾਰ ਐਕਸ਼ਨ ਕਮੇਟੀ ਵੱਲੋਂ ਪਾਏ ਵੱਡਮੁਲੇ ਯੋਗਦਾਨ ਸਦਕਾ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਦਾ ਅਤੇ ਯੂਨਾਈਟਿਡ ਸਿੱਖ ਔਰਗੇਨਾਈਜੇਸ਼ਨ ਦਾ ਸਿਰੋਪਾਓ ਦੀ ਬਖਸਿ਼ਸ਼ ਨਾਲ ਸਨਮਾਨ ਕੀਤਾ ਗਿਆ। ਖੇਡ ਪ੍ਰਮੋਟਰ ਹਰਜਿੰਦਰ ਸਿੰਘ ਢੇਸੀ ਕਬੱਡੀ ਖੇਡ ਪ੍ਰੇਮੀਆਂ ਨਾਲ ਵਿਚਾਰ ਵਿਟਾਂਦਰਾ ਕਰਨ ਲਈ ਭਾਰਤ ਨੂੰ ਜਾਂਦੇ ਸਮੇਂ 4 ਦਿਨਾਂ ਲਈ ਫਰਾਂਸ ਰੁਕੇ ਪੈਰਿਸ-(ਸੁੱਖਵੀਰ ਸਿੰਘ ਕੰਗ)-ਪੰਜਾਬ ਸਪੋਰਟਸ ਐਂਡ ਕਲਚਰਲ ਅਸੋਸੀਏਸ਼ਨ ਆਫ ਐਲਬਰਟਾ ਦੇ ਪ੍ਰਧਾਨ,ਐਲਬਰਟਾ ਕਬੱਡੀ ਫੈੱਡਰੇਸ਼ਨ ਦੇ ਚੇਅਰਮੈਨ ਅਤੇ ਉੱਘੇ ਖੇਡ ਪ੍ਰਮੋਟਰ ਹਰਜਿੰਦਰ ਸਿੰਘ ਢੇਸੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਉੱਚਾ ਚੁੱਕਣ ਲਈ ਖੇਡ ਪ੍ਰੇਮੀਆਂ ਨਾਲ ਵਿਚਾਰ ਵਿਟਾਂਦਰਾ ਕਰਨ ਲਈ ਭਾਰਤ ਨੂੰ ਜਾਂਦੇ ਸਮੇਂ ਫਰਾਂਸ ਦੀ ਰਾਜਧਾਨੀ ਪੈਰਿਸ ਵੀ ਤਿੰਨ ਦਿਨਾਂ ਵਾਸਤੇ ਰੁਕੇ ਹਨ।ਉਹ 20 ਜਨਵਰੀ ਨੂੰ ਸਵੇਰੇ ਪੈਰਿਸ ਦੇ ਸ਼ਾਰਲ ਦੁ ਗੋਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਜਿੱਥੇ ਕੇਸਰੀ ਹਿੰਦ ਰੈਸਟੋਰੈਂਟ ਦੇ ਮਾਲਕ ਦਲਵਿੰਦਰ ਸਿੰਘ ਘੁੰਮਣ ਉਹਨਾਂ ਨੂੰ ਲੈਣ ਲਈ ਹਵਾਈ ਅੱਡੇ ਤੇ ਗਏ।ਫਰਾਂਸ ਵਿੱਚਲੇ ਖੇਡ ਪ੍ਰਬੰਧਕਾਂ ਅਤੇ ਖੇਡ ਪ੍ਰੇਮੀਆਂ ਨਾਲ ਵਿਚਾਰ ਵਿਟਾਂਦਰਾ ਕਰਕੇ ਕਬੱਡੀ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰਨ ਲਈ ਕੇਸਰੀ ਹਿੰਦ ਰੈਸਟੋਰੈਂਟ ਵਿਖੇ ਬੀਤੀ ਰਾਤ ਰਾਤਰੀ ਭੋਜਨ ਦੌਰਾਨ ਇੱਕ ਵਿਸ਼ੇਸ਼ ਮਟਿੰਗ ਰੱਖੀ ਗਈ ਜਿਸ ਵਿੱਚ ਹਰਜਿੰਦਰ ਸਿੰਘ ਢੇਸੀ ਤੋਂ ਇਲਾਵਾ ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਬਾਜ ਸਿੰਘ ਵਿਰਕ,ਜਗਤਾਰ ਸਿੰਘ ਬਿੱਟੂ,ਜਸਵੀਰ ਸਿੰਘ ਚੰਨਾਂ ਖੀਰਾਂਵਾਲੀ,ਕੁਲਤਾਰ ਸਿੰਘ ਬਾਬਾ,ਤੇਜਿੰਦਰ ਸਿੰਘ ਜੋਸਨ,ਦਲਵਿੰਦਰ ਸਿੰਘ ਘੁੰਮਣ,ਰਾਮ ਸਿੰਘ ਵਿਰਕ,ਭਵਕੀਰਤ ਸਿੰਘ ਕੈਨੀ ਵਿਰਕ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਸਮੇਂ ਕਬੱਡੀ ਖੇਡ ਨੂੰ ਉੱਚਾ ਚੁੱਕਣ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ ਅਤੇ ਇਸ ਗੱਲ ਤੇ ਵੀ ਵਿਚਾਰਾਂ ਹੋਈਆਂ ਕਿ ਜਿਸ ਤਰ੍ਹਾਂ ਸਾਰੇ ਯੂਰਪ ਵਿੱਚ ਕਬੱਡੀ ਟੂਰਨਾਂਮੈਂਟ ਕਰਵਾਏ ਜਾਂਦੇ ਹਨ ਕਿਉਂ ਨ’ ਯੂਰਪ ਵਿੱਚ ਵਰਲਡ ਕਬੱਡੀ ਕੱਪ ਵੀ ਕਰਵਾਇਆ ਜਾਇਆ ਕਰੇ ਇਸ ਗੱਲ ਤੇ ਉੱਥੇ ਹਾਜ਼ਰ ਸਾਰੇ ਨੁੰਮਾਇੰਦਿਆਂ ਨੇ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਆਉਂਦੇ ਸਮੇਂ ਵਿੱਚ ਜਰੂਰ ਇਸ ਗੱਲ ਡੂੰਘੀ ਵਿਚਾਰ ਕੀਤੀ ਜਾਵੇਗੀ।ਸ:ਢੇਸੀ ਨੇ ਕਿਹਾ ਕਿ ਅਸੀਂ ਵੱਧ ਤੋਂ ਵੱਧ ਤੋਂ ਕਬੱਡੀ ਉੱਚਾ ਚੁੱਕਣ ਲਈ ਉਪਰਾਲੇ ਕਰਾਂਗੇ ਅਤੇ ਕਿਹਾ ਕਿ ਮੈਂ 24 ਜਨਵਰੀ ਨੂੰ ਭਾਰਤ ਲਈ ਰਵਾਨਾ ਹੋਵਾਂਗਾ ਅਤੇ ਉੱਥੇ ਜਾ ਕੇ ਵੀ ਕਬੱਡੀ ਖੇਡ ਪ੍ਰੇਮੀਆਂ ਨਾਲ ਵਿਚਾਰਾਂ ਕੀਤੀਆਂ ਜਾਣਗੀਆਂ। ਚੜ੍ਹਦੀ ਕਲਾ ਸੇਵਕ ਜਥਾ ਫਰਾਂਸ ਵੱਲੋਂ ਸ਼ਹੀਦ ਭਾਈ ਸਤਵੰਤ ਸਿੰਘ,ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਸ਼ਹੀਦੀ ਸਮਾਗਮ 29 ਜਨਵਰੀ ਨੂੰ ਪੈਰਿਸ-(ਸੁੱਖਵੀਰ ਸਿੰਘ ਕੰਗ)-ਚੜ੍ਹਦੀ ਕਲਾ ਸੇਵਕ ਜਥਾ ਫਰਾਂਸ ਵੱਲੋਂ ਸ਼ਹੀਦ ਭਾਈ ਸਤਵੰਤ ਸਿੰਘ,ਸ਼ਹੀਦ ਭਾਈ ਬੇਅੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਯਾਦ ਵਿੱਚ ਫਰਾਂਸ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ।ਜਿਸ ਦੇ ਸੰਬੰਧ ਵਿੱਚ ਬੀਤੀ ਰਾਤ ਚੜ੍ਹਦੀ ਕਲਾ ਸੇਵਕ ਜਥਾ ਫਰਾਂਸ ਦੇ ਸਮੂਹ ਸੇਵਾਦਾਰਾਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਭਾਈ ਸਤਨਾਮ ਸਿੰਘ,ਭਾਈ ਸਵਿੰਦਰ ਸਿੰਘ ਜਥੇਦਾਰ ਅਖੰਡ ਕੀਰਤਨੀ ਜਥਾ ਫਰਾਂਸ,ਦਵਿੰਦਰ ਸਿੰਘ,ਬਘੇਲ ਸਿੰਘ,ਚਰਨਜੀਤ ਸਿੰਘ,ਰਣਜੀਤ ਸਿੰਘ ਰਾਣਾ,ਜਗਜੀਤ ਸਿੰਘ ਚੀਮਾਂ,ਸੁੱਖਦੀਪ ਸਿੰਘ ਬਾਬਾ ਬਕਾਲਾ,ਮਨਦੀਪ ਸਿੰਘ,ਗੁਰਜੀਤ ਸਿੰਘ,ਰਛਪਾਲ ਸਿੰਘ ਪਾਲਾ,ਹਰਜਿੰਦਰ ਸਿੰਘ,ਗੁਰਿੰਦਰ ਸਿੰਘ ਸਿੱਧੂ,ਅਮਰੀਕ ਸਿੰਘ ਹੋਸ਼,ਬਿੰਦਾ ਲਾ-ਕੋਰਨੇਵ,ਲਖਬੀਰ ਸਿੰਘ ਨਾਨਾ,ਜਸਪਾਲ ਸਿੰਘ,ਜਗਦੀਪ ਸਿੰਘ ਸਿੱਧੂ,ਭਗਵੰਤ ਸਿੰਘ,ਮੇਜਰ ਸਿੰਘ,ਮਹਿੰਦਰ ਸਿੰਘ,ਲਖਬੀਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਮੀਟਿੰਗ ਵਿੱਚ ਸ਼ਹੀਦੀ ਸਮਾਗਮ ਨੂੰ ਸਫ਼ਲਤਾਪੂਰਵਕ ਸੰਪੰਨ ਕਰਨ ਲਈ ਅਹਿਮ ਵਿਚਾਰਾਂ ਹੋਈਆਂ ਅਤੇ ਸੇਵਾਦਾਰਾਂ ਦੀਆਂ ਵੱਖੋ ਵੱਖ ਡਿਊਟੀਆਂ ਲਗਾਈਆਂ ਗਈਆਂ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਸਤਨਾਮ ਸਿੰਘ ਨੇ ਦੱਸਿਆ ਕਿ 27 ਜਨਵਰੀ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ ਅਤੇ 29 ਜਨਵਰੀ ਐਤਵਾਰ ਨੂੰ ਸਵੇਰੇ 11 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ।ਉਪਰੰਤ ਕੀਰਤਨ ਦਿਵਾਨ ਸਜਾਏ ਜਾਣਗੇ ਜਿਸ ਵਿੱਚ ਅਖੰਡ ਕੀਰਤਨੀ ਜਥਾ ਫਰਾਂਸ ਵੱਲੋਂ ਕੀਰਤਨ ਦੁਆਰਾ,ਭਾਈ ਤਰਸੇਮ ਸਿੰਘ,ਭਾਈ ਗੁਰਜੋਧ ਸਿੰਘ,ਭਾਈ ਗੁਰਮੋਲਕ ਸਿੰਘ ਦੇ ਕਵੀਸ਼ਰੀ ਜਥੇ ਅਤੇ ਭਾਈ ਜਸਵੰਤ ਸਿੰਘ ਲੱਧੋਭਾਣਾ(ਮਹਿਤਾ)ਵਾਲਿਆਂ ਦੇ ਢਾਡੀ ਜਥੇ ਵੱਲੋਂ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ।ਯੂ ਕੇ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਲੈਕਚਰਾਰ ਭਾਈ ਮਨਵੀਰ ਸਿੰਘ ਵੱਲੋਂ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਜਾਣਗੇ।ਇਸੇ ਸਮਾਗਮ ਦੌਰਾਨ 28 ਜਨਵਰੀ ਸ਼ਨੀਵਾਰ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਗੁਰਮਤਿ ਕਲਾਸ ਲਗਾਈ ਜਾਵੇਗੀ ਜਿਸ ਵਿੱਚ ਭਾਈ ਮਨਵੀਰ ਸਿੰਘ ਵੱਲੋਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸਿੱਖੀ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨ ਲਈ ਵੀ ਪ੍ਰੇਰਿਆ ਜਾਵੇਗਾ ਅਤੇ ਸਿੱਖੀ ਦੀ ਮਹੱਤਤਾ ਦੱਸੀ ਜਾਵੇਗੀ।ਚੜ੍ਹਦੀ ਕਲਾ ਸੇਵਕ ਜਥੇ ਵੱਲੋਂ ਨੌਜਵਾਨਾਂ ਨੂੰ ਇਸ ਕਲਾਸ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਪੁਰਜੋਰ ਅਪੀਲ ਕੀਤੀ ਜਾਂਦੀ ਹੈ।ਇਸ ਸਮੇਂ ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਇਸ ਜਥੇ ਵੱਲੋਂ ਜਿੱਥੇ ਸ਼ਹੀਦੀ ਸਮਾਗਮ ਕਰਵਾਏ ਜਾਣਗੇ ਉੱਥੇ ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਫਰਾਂਸ ਵਿੱਚ ਖ਼ੂਨ ਦਾਨ ਕੈਂਪ ਵੀ ਲਗਾਏ ਜਾਣਗੇ ਅਤੇ ਕਿਸੇ ਕੁਦਰਤੀ ਆਫ਼ਤ ਆਉਣ ਤੇ ਪੀੜਤ ਲੋਕਾਂ ਦੀ ਮੱਦਦ ਵਾਸਤੇ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇਗਾ।ਨੌਜਵਾਨਾਂ ਨੂੰ ਅੰਮ੍ਰਿਤਧਾਰੀ ਹੋਣ ਵਾਸਤੇ ਵੀ ਪ੍ਰਚਾਰ ਕੀਤਾ ਜਾਵੇਗਾ।ਇਸ ਸ਼ਹੀਦੀ ਸਮਾਗਮ ਵਿੱਚ ਪਹੁੰਚਣ ਦੀ ਫਰਾਂਸ ਦੀਆਂ ਸਮੂਹ ਸੰਗਤਾਂ ਪੁਰਜੋਰ ਅਪੀਲ ਕੀਤੀ ਜਾਂਦੀ ਹੈ।ਇਸ ਸਾਰੇ ਸਮਾਗਮ ਦਾ ਸਿੱਖ ਚੈਨਲ ਯੂ ਕੇ ਵੱਲੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ(ਬਾਦਲ) ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ ਨੂੰ ਵੱਧ ਤੋਂ ਵੱਧ ਵੋਟਾਂ ਪਾੳਣ ਦੀ ਮੋਹਾਲੀ ਦੇ ਵੋਟਰਾਂ ਨੂੰ ਅਪੀਲ ਪੈਰਿਸ-(ਸੁੱਖਵੀਰ ਸਿੰਘ ਕੰਗ)-ਫਰਾਂਸ ਦੀ ਰਾਜਧਾਨੀ ਪੈਰਿਸ ਦੇ ਨਿਵਾਸੀ ਜਗਤਾਰ ਸਿੰਘ ਬਿੱਟੂ,ਕੁਲਦੀਪ ਸਿੰਘ ਅਤੇ ਰਾਮ ਸਿੰਘ ਵਿਰਕ ਨੇ ਮੋਹਲੀ ਤੋਂ ਸ਼੍ਰੋਮਣੀ ਅਕਾਲੀ ਦਲ(ਬਾਦਲ) ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ ਨੂੰ ਵੱਧ ਤੋਂ ਵੱਧ ਵੋਟਾਂ ਪਾੳਣ ਲਈ ਮੋਹਾਲੀ ਦੇ ਵੋਟਰਾਂ ਨੂੰ ਅਪੀਲ ਕੀਤੀ।ਉਹਨਾਂ ਕਿਹਾ ਕਿ ਸ :ਰਾਮੂਵਾਲੀਆ ਇੱਕ ਸੱਚੇ ਸੁੱਚੇ ਇਨਸਾਨ ਹਨ ਜਿਹਨਾਂ ਨੇ ਵਿਦੇਸ਼ੀ ਲਾੜਿਆਂ ਤੋਂ ਸਤਾਈਆਂ ਹੋਈਆਂ ਲੜਕੀਆਂ ਦਾ ਸੱਚੇ ਦਿਲੋਂ ਸਾਥ ਦਿੱਤਾ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਨੌਜਵਾਨਾਂ ਦੀ ਵੀ ਮੱਦਦ ਕੀਤੀ।ਉਹਨਾਂ ਕਿਹਾ ਕਿ ਜੇ ਅਸੀਂ ਪੰਜਾਬ ਦਾ ਕੁਝ ਸੰਵਰਦਾ ਵੇਖਣਾ ਚਾਹੁੰਦੇ ਹਾਂ ਤਾਂ ਇਹੋ ਜਿਹੇ ਸੇਵਾ ਭਾਵਨਾ ਵਾਲੇ ਉਮਦਵਾਰਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਅੱਗੇ ਵਿਧਾਨ ਸਭਾ ਵਿੱਚ ਜਾਣ ਦਾ ਮੌਕਾ ਦਿਉ।ਉਹਨਾਂ ਕਿਹਾ ਕਿ ਸ:ਰਾਮੂਵਾਲੀਆ ਇੱਕ ਸੱਚੇ ਸੁੱਚੇ,ਇਮਾਨਦਾਰ,ਦੇਸ਼ ਦੀ ਸੇਵਾ ਕਰਨ ਵਾਲੇ ਬੇਦਾਗ਼ ਇਨਸਾਨ ਹੀ ਅਸਲੀ ਵੋਟ ਦੇ ਹੱਕਦਾਰ ਹਨ। ਕੁਮਾਰੀ ਮਾਇਆਵਤੀ ਜੀ ਨੇ ਪਿਛਲੇ ਪੰਜ ਸਾਲਾਂ ਵਿੱਚ ਉੱਤਰ ਪ੍ਰਦੇਸ ਦਾ ਰਿਕਾਰਡ-ਤੋੜਵਾਂ ਵਿਕਾਸ ਕੀਤਾ ਜਿਸ ਨੂੰ ਵੇਖ ਕੇ ਵਿਰੋਧੀ ਪਾਰਟੀਆਂ ਬੁਖਲਾਹਟ ਵਿੱਚ ਆ ਗਈਆਂ-ਸ੍ਰੀ ਗੁਰੂ ਰਵਿਦਾਸ ਸਭਾ ਗੈਂਟ (ਬੈਲਜ਼ੀਅਮ) ਪੈਰਿਸ-(ਸੁੱਖਵੀਰ ਸਿੰਘ ਕੰਗ)-ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ ਦੀ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਜਿਸ ਨੇ ਪਿਛਲੇ ਪੰਜ ਸਾਲਾਂ ਵਿੱਚ ਭਾਰਤ ਦਾ ਸਭ ਤੋਂ ਵੱਡਾ ਮੰਨਿਆਂ ਜਾਂਦਾ ਸੂਬਾ ਉੱਤਰ ਪ੍ਰਦੇਸ ਦਾ ਰਿਕਾਰਡ-ਤੋੜਵਾਂ ਵਿਕਾਸ ਕੀਤਾ ਹੈ।ਜਿਸ ਨੂੰ ਵੇਖ ਕੇ ਵਿਰੋਧੀ ਪਾਰਟੀਆਂ ਬੁਖਲਾਹਟ ਵਿੱਚ ਆ ਗਈਆਂ ਹਨ ਤੇ ਉਹਨਾਂ ਨੂੰ ਹੋਰ ਕੋਈ ਮੁੱਦਾ ਨਜ਼ਰ ਨਾ ਆਉਂਦਾ ਵੇਖ ਕੇ ਦੇਸ਼ ਦੇ ਕਮਾਈ ਦੇ ਸਾਧਨ ਵੱਜੋਂ ਬਣਾਈਆਂ ਗਈਆਂ ਪਾਰਕਾਂ ਵਿੱਚ ਲੱਗੇ ਹਾਥੀਆ ਦੇ ਬੁੱਤਾਂ ਨੂੰ ਇੱਕ ਮੁੱਦਾ ਬਣਾ ਲਿਆ ਗਿਆ।ਜਿਹਨਾਂ ਨੂੰ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਇੱਕ ਪਲਾਸਟਿਕ ਦੀ ਸੀਟ ਨਾਲ ਢੱਕਿਆ ਜਾ ਰਿਹਾ ਹੈ।ਜੋ ਕਿ ਇੱਕ ਹਾਸੋ ਹੀਣੀ ਜਿਹੀ ਗੱਲ ਲੱਗਦੀ ਹੈ।ਕਿਉਂਕਿ ਹਾਥੀ ਦੇ ਬੁੱਤ ਤਾਂ ਸ੍ਰੀ ਗਣੇਸ਼ ਜੀ ਦੇ ਪ੍ਰਤੀਕ ਵੱਜੋਂ ਹਿੰਦੂ ਮੰਦਿਰਾਂ ਵਿੱਚ ਵੀ ਲੱਗੇ ਹੋਏ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਗਟ ਦਿਵਸ ਵਿੱਚ ਸ਼ਾਮਲ ਹੋਣ ਲਈ ਬੈਲਜ਼ੀਅਮ ਤੋਂ ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਰਵਿਦਾਸ ਭਵਨ ਲਾ-ਕੋਰਨੇਵ ਫਰਾਂਸ ਵਿਖੇ ਪਹੁੰਚੇ ਸ੍ਰੀ ਗੁਰੂ ਰਵਿਦਾਸ ਸਭਾ ਗੈਂਟ (ਬੈਲਜ਼ੀਅਮ) ਦੇ ਸੇਵਾਦਾਰ ਲਖਬੀਰ ਸਿੰਘ ਜਿੰਮੀ,ਸੋਮ ਨਾਥ,ਰਾਜੇਸ਼ ਕੁਮਾਰ,ਰਾਜ ਕੁਮਾਰ,ਸੁਭਾਸ ਚੰਦਰ,ਕਮਲਜੀਤ ਸਿੰਘ,ਰਾਜ ਕੁਮਾਰ ਰਾਜੂ ਆਦਿ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਰਕ ਵਿਚਲੇ ਹਾਥੀ ਦੇ ਬੁੱਤਾਂ ਨੂੰ ਤਾਂ ਢੱਕਿਆ ਜਾ ਰਿਹਾ ਹੈ ਮਜਾ ਤਾਂ ਇਸ ਗੱਲ ਦਾ ਤਾਂ ਆਉਂਦਾ ਹੈ ਜੇ ਮੰਦਿਰਾਂ ਵਿੱਚਲੇ ਹਾਥੀਆਂ ਨੂੰ ਵੀ ਢੱਕਿਆ ਜਾਵੇ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਹਾਥੀਆਂ ਦੇ ਬੁੱਤਾਂ ਨੂੰ ਢੱਕ ਕੇ ਸ੍ਰੀ ਗਣੇਸ਼ ਮਹਾਂਰਾਜ ਜੀ ਦਾ ਨਿਰਾਦਰ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਉੱਤਰ ਪ੍ਰਦੇਸ ਭਾਰਤ ਦਾ ਸਭ ਤੋਂ ਵੱਡਾ ਸੂਬਾ ਹੈ ਤੇ ਭੈਣ ਕੁਮਾਰੀ ਮਾਇਆਵਤੀ ਵੱਲੋਂ ਇਸ ਸੂਬੇ ਦਾ ਰਿਕਾਰਡ ਤੋੜਵਾਂ ਵਿਕਾਸ ਕੀਤਾ ਗਿਆ ਹੈ ਜਿਸ ਦਾ ਸਦਕਾ ਅੱਜ ਸਾਰੇ ਭਾਰਤ ਦੀਆਂ ਰਾਜਨੀਤਕ ਅੱਖਾਂ ਉੱਤਰ ਪ੍ਰਦੇਸ ਵੱਲ ਟਿਕੀਆਂ ਹੋਈਆਂ ਹਨ।ਕੇਂਦਰ ਸਰਕਾਰ ਵੱਲੋਂ ਬਸਪਾ ਨੂੰ ਢਾਹ ਲਾਉਣ ਦਾ ਹਰ ਹੀਲਾ ਵਰਤਿਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਕੁਮਾਰੀ ਮਾਇਆਵਤੀ ਤੋਂ ਪਹਿਲਾਂ ਕਈ ਮੁੱਖ ਮੰਤਰੀ ਆਏ ਤੇ ਪੰਜ ਸਾਲ ਕੁਰਸੀ ਤੇ ਬੈਠ ਕੇ ਚਲੇ ਗਏ ਨਾ ਤਾਂ ਕਿਸੇ ਨੇ ਇਸ ਸੂਬੇ ਦੀ ਤਰੱਕੀ ਵਾਸਤੇ ਕੋਈ ਹੀਲਾ ਕੀਤਾ ਅਤੇ ਨਾ ਹੀ ਕਦੇ ਕੋਈ ਅਜਿਹਾ ਯੂਪੀ ਵਿੱਚ ਰੌਲ਼ਾ ਪਿਆ ਕਿਉਂਕਿ ਯੂਪੀ ਨੂੰ ਇੱਕ ਪੱਛੜੇ ਸੂਬੇ ਵੱਜੋਂ ਜਾਣਿਆਂ ਜਾਂਦਾ ਸੀ ਜੇ ਅੱਜ ਕਮਾਰੀ ਮਾਇਆਵਤੀ ਜੀ ਨੇ ਇਸ ਸੂਬੇ ਨੂੰ ਉਭਾਰ ਕੇ ਅੱਗੇ ਲਿਆਂਦਾ ਹੈ ਤਾਂ ਅੱਜ ਉਹਨਾਂ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਹਨ।ਉਹਨਾਂ ਨੇ ਯੂਪੀ ਦੇ ਚੋਣ ਕਮਿਸ਼ਨਰ ਵੱਲੋਂ ਹਾਥੀਆਂ ਦੇ ਬੁੱਤਾਂ ਨੂੰ ਢੱਕਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਬਸਪਾ ਦੇ ਵਰਕਰਾਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਹੈ ਕਿਉਂਕਿ ਸਿਰਫ ਹਾਥੀਆਂ,ਭੈਣ ਕੁਮਾਰੀ ਮਾਇਆਵਤੀ,ਸਾਹਿਬ ਸ੍ਰੀ ਬਾਬੂ ਕਾਂਸ਼ੀ ਰਾਮ ਅਤੇ ਡਾ ਭੀਮ ਰਾਓ ਅੰਬੇਡਕਰ ਦੇ ਬੁੱਤਾਂ ਨੂੰ ਹੀ ਕਿਉਂ ਢੱਕਿਆ ਜਾ ਰਿਹਾ ਹੈ। ਇਸ ਤੋਂ ਸਿੱਧਾ ਜ਼ਾਹਰ ਹੋ ਰਿਹਾ ਹੈ ਕਿ ਬਸਪਾ ਨੂੰ ਢਾਹ ਲਾਉਣ ਦੀਆਂ ਕੋਸਿ਼ਸ਼ਾਂ ਕੀਤੀ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਕੀ ਇਹ ਬੁੱਤ ਢੱਕਣ ਨਾਲ ਤੁਸੀਂ ਬਸਪਾ ਨੂੰ ਦਬਾਅ ਲਵੋਗੇ?ਉਹਨਾਂ ਕਿਹਾ ਕਿ ਵੋਟਾਂ ਤਾਂ ਇਨਸਾਨਾਂ ਨੇ ਪਾਉਣੀਆਂ ਹਨ ਨਾ ਕਿ ਹਾਥੀਆਂ ਦੇ ਬੁੱਤਾਂ ਨੇ ! ਇਹ ਤਾਂ ਇੱਕ ਬਸਪਾ ਦਾ ਚੋਣ ਨਿਸ਼ਾਨ ਹੈ ਜਿਸ ਤਰ੍ਹਾਂ ਕਾਂਗਰਸ ਦਾ ਪੰਜਾ,ਭਾਜਪਾ ਦਾ ਕਮਲ ਦਾ ਫੁੱਲ ਆਦਿ।ਉਹਨਾਂ ਕਿਹਾ ਕਿ ਜੇ ਬਸਪਾ ਦੇ ਚੋਣ ਨਿਸ਼ਾਨ ਹਾਥੀ ਨੂੰ ਢੱਕਿਆ ਜਾ ਰਿਹਾ ਹੈ ਤਾਂ ਬਾਕੀ ਦੇ ਚੋਣ ਨਿਸ਼ਾਨ ਪੰਜਾ,ਕਮਲ ਦਾ ਫੁੱਲ ਆਦਿ ਨੂੰ ਵੀ ਢੱਕਿਆ ਜਾਵੇ।ਉਹਨਾਂ ਨੇ ਚੋਣ ਕਮਿਸ਼ਨਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੀ ਕਾਰਵਾਈ ਨਾਲ ਦਲਿਤ ਸਮਾਜ ਆਜ਼ਾਦ ਭਾਰਤ ਵਿੱਚ ਗੁਲਾਮੀ ਸਹਿਸੂਸ ਕਰੇਗਾ।ਉਹਨਾਂ ਨੇ ਕਿਹਾ ਕਿ ਹੁਣ ਦਲਿਤ ਭਾਈਚਾਰਾ ਅਨਪੜ੍ਹ ਨਹੀਂ ਹੈ ਤੇ ਅਸੀਂ ਸਾਹਿਬ ਸ੍ਰੀ ਬਾਬੂ ਕਾਂਸ਼ੀ ਰਾਮ ਦੇ ਸੁਪਨੇ ਨੂੰ ਸਾਕਾਰ ਕਰਕੇ ਹੀ ਰਹਾਂਗੇ ਕਿ ਇੱਕ ਦਿਨ ਅਸੀਂ ਦਿੱਲੀ ਦੇ ਤਖ਼ਤ ਤੇ ਕਾਬਜ਼ ਹੋਣਾ ਹੈ। ‘ਚਲੇਗਾ ਹਾਥੀ ਉਡੂਗੀ ਧੂੜ,ਨਾ ਰਹੇਗਾ ਪੰਜਾ ਨਾ ਰਹੇਗਾ ਫੂਲ’-ਮੇਜਰ ਸਿੰਘ ਫਰਾਂਸ ਪੈਰਿਸ-(ਸੁੱਖਵੀਰ ਸਿੰਘ ਕੰਗ)-ਭਾਰਤ ਦਾ ਸਭ ਤੋਂ ਵੱਡਾ ਮੰਨਿਆਂ ਜਾਂਦਾ ਸੂਬਾ ਉੱਤਰ ਪ੍ਰਦੇਸ ਜਿਸ ਦੀ ਪਿੱਛਲੇ ਪੰਜ ਸਾਲਾਂ ਤੋਂ ਬਸਪਾ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਮੁੱਖ ਮੰਤਰੀ ਦੇ ਤੌਰ ਤੇ ਸੇਵਾ ਕਰ ਰਹੀ ਹੈ। ਜਿਸ ਨੇ ਪਿੱਛਲੇ ਪੰਜ ਸਾਲਾਂ ਵਿੱਚ ਇਸ ਸੂਬੇ ਦਾ ਰਿਕਰਡ-ਤੋੜਵਾਂ ਵਿਕਾਸ ਕੀਤਾ ਹੈ।ਜਿਸ ਦਾ ਸਦਕਾ ਅੱਜ ਸਾਰੇ ਭਾਰਤ ਦੀਆਂ ਰਾਜਨੀਤਕ ਅੱਖਾਂ ਉੱਤਰ ਪ੍ਰਦੇਸ ਵੱਲ ਟਿਕੀਆਂ ਹੋਈਆਂ ਹਨ।ਕੇਂਦਰ ਸਰਕਾਰ ਵੱਲੋਂ ਬਸਪਾ ਨੂੰ ਢਾਹ ਲਾਉਣ ਦਾ ਹਰ ਹੀਲਾ ਵਰਤਿਆ ਜਾ ਰਿਹਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਫਰਾਂਸ ਦੇ ਬਸਪਾ ਦੇ ਸਰਗਰਮ ਵਰਕਰਾਂ ਮੇਜਰ ਸਿੰਘ,ਹਰਵਿੰਦਰ ਕੁਮਾਰ ਸਹਿਗਲ,ਦੇਵ ਪਾਲ,ਧਰਮਪਾਲ,ਪਰਮਿੰਦਰ ਸਿੰਘ,ਲਾਲ ਸਿੰਘ,ਰੋਸ਼ਨ ਗੁਰੂ ਆਦਿ ਨੇ ਯੂਪੀ ਦੇ ਚੋਣ ਕਮਿਸ਼ਨਰ ਵੱਲੋਂ ਹਾਥੀਆਂ ਦੇ ਬੁੱਤ ਢੱਕਣ ਦੀ ਨਿਖੇਧੀ ਕਰਦਿਆਂ ਕੀਤਾ ਅਤੇ ਕਿਹਾ ਕਿ ਇਸ ਨਾਲ ਬਸਪਾ ਦੇ ਵਰਕਰਾਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਹੈ ਕਿਉਂਕਿ ਸਿਰਫ ਹਾਥੀਆਂ,ਭੈਣ ਕੁਮਾਰੀ ਮਾਇਆਵਤੀ,ਸਾਹਿਬ ਸ੍ਰੀ ਬਾਬੂ ਰਾਮ ਕਾਂਸ਼ੀ ਅਤੇ ਡਾ ਭੀਮ ਰਾਓ ਅੰਬੇਡਕਰ ਦੇ ਬੁੱਤਾਂ ਨੂੰ ਹੀ ਕਿਉਂ ਢੱਕਿਆ ਜਾ ਰਿਹਾ ਹੈ। ਇਸ ਤੋਂ ਸਿੱਧਾ ਜ਼ਾਹਰ ਹੋ ਰਿਹਾ ਹੈ ਕਿ ਬਸਪਾ ਨੂੰ ਢਾਹ ਲਾਉਣ ਦੀਆਂ ਕੋਸਿ਼ਸ਼ਾਂ ਕੀਤੀ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਕੀ ਇਹ ਬੁੱਤ ਢੱਕਣ ਨਾਲ ਤੁਸੀਂ ਬਸਪਾ ਨੂੰ ਦਬਾਅ ਲਵੋਗੇ ? ਜੇ ਤੁਹਾਡਾ ਜਵਾਬ ਹਾਂ ਪੱਖੀ ਹੈ ਤਾਂ ਇਹ ਤੁਹਾਡੇ ਮਨਾ ਦਾ ਭੁਲੇਖਾ ਹੈ ਕਿਉਂਕਿ ਨਾ ਢੱਕਿਆ ਹੋਇਆ ਹਾਥੀ ਲੱਖ ਦਾ ਅਤੇ ਢੱਕਿਆ ਹੋਇਆ ਹਾਥੀ ਸਵਾ ਲੱਖ ਦਾ ਹੈ।ਇਹ ਭੈਣ ਕੁਮਾਰੀ ਮਾਇਆਵਤੀ ਦਾ ਨਾਹਰਾ ਹੈ। ਉਹਨਾਂ ਨੇ ਚੋਣ ਨਿਸ਼ਾਨਾਂ ਤੇ ਸਕੰਜਾ ਕੱਸਦਿਆਂ ਹੋਇਆਂ ਕਿਹਾ ਕਿ ਜੇ ਹਾਥੀ ਬਸਪਾ ਦਾ ਚੋਣ ਨਿਸ਼ਾਨ ਹੈ ਤਾਂ ਪੰਜਾ ਕਾਂਗਰਸ ਦਾ,ਕਮਲ ਦਾ ਫੁੱਲ ਭਾਜਪਾ ਦਾ,ਕਿਸੇ ਦਾ ਸਾਈਕਲ ਜਾਂ ਹੋਰ ਚੋਣ ਨਿਸ਼ਾਨ ਹਨ ਉਹਨਾਂ ਨੂੰ ਕਿਉਂ ਨਹੀਂ ਢੱਕਿਆ ਜਾ ਰਿਹਾ।ਉਹਨਾਂ ਨੇ ਇਸ ਗੱਲ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਯੂਪੀ ਦੇ ਸਾਰੇ ਕਮਲ ਦੇ ਫੁੱਲਾਂ ਨੂੰ ਵੀ ਢੱਕਿਆ ਜਾਵੇ,ਕਾਂਗਰਸ ਦੇ ਕਿਸੇ ਵਰਕਰ ਨੂੰ ਆਪਣੇ ਹੱਥਾਂ ਨੂੰ ਜੇਬਾਂ ਵਿੱਚੋਂ ਬਾਹਰ ਨਾ ਕੱਢਣ ਦਿੱਤਾ ਜਾਵੇ ਅਤੇ ਜਦੋਂ ਕਾਂਗਰਸ ਦੇ ਨੁੰਮਾਇੰਦੇ ਭਾਸ਼ਣ ਦਿੰਦੇ ਹੋਣ ਤਾਂ ਉਹਨਾਂ ਦੇ ਹੱਥ ਉਤਾਂਹ ਨਹੀਂ ਹੋਣੇ ਚਾਹੀਦੇ ਜੇਬਾਂ ਵਿੱਚ ਪਾ ਕੇ ਢੱਕੇ ਹੋਏ ਹੋਣੇ ਚਾਹੀਦੇ ਹਨ ਅਤੇ ਇਸੇ ਤਰ੍ਹਾਂ ਹਰ ਪਾਰਟੀ ਦੇ ਚੋਣ ਨਿਸ਼ਾਨਾਂ ਨੂੰ ਢੱਕਿਆ ਜਾਵੇ।ਉਹਨਾਂ ਕਿਹਾ ਕਿ ਜਿਹੜੇ ਹਾਥੀਆਂ ਦੇ ਬੁੱਤ ਮੰਦਿਰਾਂ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਵੀ ਢੱਕਣਾ ਚਾਹੀਦਾ ਹੈ।ਉਹਨਾਂ ਨੇ ਚੋਣ ਕਮਿਸ਼ਨਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਤੁਸੀਂ ਸਾਡੇ ਉਪਰੋਕਤ ਵਿਚਾਰਾਂ ਤੇ ਗੌਰ ਕਰਦੇ ਹੋਏ ਸਾਰੇ ਚੋਣ ਨਿਸ਼ਾਨਾਂ ਨੂੰ ਢੱਕ ਦਿੰਦੇ ਹੋ ਤਾਂ ਸਾਡੇ ਮਨਾ ਵਿੱਚ ਕੋਈ ਗੁੱਸਾ ਨਹੀਂ ਰਹੇਗਾ,ਨਹੀਂ ਤਾਂ ਅਸੀਂ ਅੱਜ ਵੀ ਅਜ਼ਾਦ ਭਾਰਤ ਵਿੱਚ ਗੁਲਾਮੀ ਮਹਿਸੂਸ ਕਰਾਂਗੇ।ਉਹਨਾਂ ਨੇ ਕਿਹਾ ਕਿ ਹੁਣ ਦਲਿਤ ਭਾਈਚਾਰਾ ਅਨਪੜ੍ਹ ਨਹੀਂ ਹੈ ਜੇ ਪਹਿਲਾਂ ਕੋਈ ਪੜ੍ਹਿਆ ਲਿਖਿਆ ਸੀ ਤਾਂ ਉਸ ਨੂੰ ਤੁਸਾਂ ਦਲਿਤ ਦੇ ਨਾਂਅ ਹੇਠ ਦਬਾਈ ਰੱਖਿਆ ਬੇਸ਼ੱਕ ਸਾਡੇ ਵੱਡਿਆਂ ਵੱਲੋਂ ਇਸ ਦੇਸ਼ ਨੂੰ ਬੜੀ ਵੱਡੀ ਦੇਣ ਹੈ ਪਰ ਤੁਸਾਂ ਇੱਕ ਦਲਿਤ ਕਹਿ ਕੇ ਉਸ ਨੂੰ ਉਤਾਂਹ ਨਹੀਂ ਉੱਠਣ ਦਿੱਤਾ।ਉਹਨਾਂ ਕਿਹਾ ਕਿ ਅਸੀਂ ਅੱਜ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਨਾਅਰੇ ਨੂੰ ਸੱਚ ਹੁੰਦਾ ਵੇਖਣਾ ਹੈ ਕਿ ‘ਚਲੇਗਾ ਹਾਥੀ ਉਡੂਗੀ ਧੂੜ,ਨਾ ਰਹੇਗਾ ਪੰਜਾ ਨਾ ਰਹੇਗਾ ਫੁਲ’।ਉਹਨਾਂ ਕਿਹਾ ਕਿ ਜਿਹਨਾਂ ਹਾਥੀਆਂ ਨੂੰ ਢੱਕਿਆ ਜਾ ਰਿਹਾ ਹੈ ਉਹ ਪਾਰਕ ਦੇ ਹਾਥੀ ਹਨ ਜਿਹਨਾਂ ਪਾਰਕਾਂ ਵਿੱਚ ਸੈਲਾਨੀ 20 ਰੁ :ਫੀਸ ਅਦਾ ਕਰਕੇ ਪਾਰਕ ਵਿੱਚ ਮੰਨੋਰੰਜਨ ਕਰਦੇ ਹਨ ਇਹ ਇਸ ਰਾਜ ਦਾ ਇੱਕ ਕਮਾਈ ਦਾ ਸਾਧਨ ਹੈ। ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਲਾ-ਕੋਰਨੇਵ ਵਿਖੇ ਬਾਬਾ ਵਿਸ਼ਵਕਰਮਾਂ ਜੀ ਦਾ ਪ੍ਰਕਾਸ਼ ਦਿਹਾੜਾ ਅਤੇ 40 ਮੁਕਤਿਆਂ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ-ਓਰਰ ਡਾਨ ਸੰਸਥਾ ਫਰਾਂਸ ਅਤੇ ਸਹਿਯੋਗੀਆਂ ਵੱਲੋਂ ਮੀਡੀਆ ਪੰਜਾਬ ਅਖ਼ਬਾਰ ਦੇ ਪੱਤਰਕਾਰ ਸੁੱਖਵੀਰ ਸਿੰਘ ਕੰਗ ਅਤੇ ਸਾਹਿਬ ਮੈਗਜ਼ੀਨ ਦੇ ਡਾਇਰੈਕਟਰ ਅਤੇ ਸੰਗਤ ਟੀਵੀ ਦੇ ਨੁੰਮਾਇੰਦੇ ਭਾਈ ਰਣਜੀਤ ਸਿੰਘ ਰਾਣਾ ਦਾ ਇਤਿਹਾਸ ਦੇ ਖ਼ੇਤਰ ਵਿੱਚ ਵਧੀਆ ਸੇਵਾਵਾਂ ਬਦਲੇ ਗੋਲਡ ਮੈਡਲਾਂ ਨਾਲ ਸਨਮਾਨ ਪੈਰਿਸ-(ਸੁੱਖਵੀਰ ਸਿੰਘ ਕੰਗ)-ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਲਾ-ਕੋਰਨੇਵ ਓਬਰਵੀਲੀਏ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਅਤੇ 40 ਮੁਕਤਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਲਾ-ਕੋਰਨੇਵ ਓਬਰਵੀਲੀਏ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਦੇ ਸੰਬੰਧ ਵਿੱਚ 13 ਜਨਵਰੀ ਸ਼ੁੱਕਰਵਾਰ ਨੂੰ ਸਵੇਰੇ 10 :00 ਵਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ ਅਤੇ 15 ਜਨਵਰੀ ਐਤਵਾਰ ਨੂੰ ਸਵੇਰੇ 10 :00 ਵਜੇ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਦੇ ਸੰਪੂਰਨ ਭੋਗ ਪਏ।ਸ :ਭੱਟੀ ਵੱਣਲੋਂ ਮਿਲੀ ਜਾਣਕਾਰੀ ਅਨੁਸਾਰ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਮਹਿੰਦਰ ਸਿੰਘ ਵਿਲੀਅਰਬੈੱਲ,ਮਨਿੰਦਰਪਾਲ ਸਿੰਘ ਮੋਨੀ ਅਤੇ ਤੇਜਿੰਦਰ ਸਿੰਘ ਸੋਨੀ ਦੇ ਪਰਿਵਾਰਾਂ ਵੱਲੋਂ ਲਈ ਗਈ।ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਜੀ ਵੱਲੋਂ ਰਸਭਿੰਨਾਂ ਕੀਰਤਨ ਕੀਤਾ ਗਿਆ।ਜਿਸ ਵਿੱਚ ਬਾਬਾ ਵਿਸ਼ਵਕਰਮਾਂ ਜੀ ਦੀ ਜੀਵਨੀ ਬਾਰੇ ਅਤੇ ਮੁਕਤਸਰ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀਣ ਵਾਲੇ 40 ਮੁਕਤਿਆਂ ਦੀ ਸ਼ਹਾਦਤ ਬਾਰੇ ਸੰਗਤਾਂ ਨੂੰ ਦੱਸਿਆ ਗਿਆ।ਉਪਰੰਤ ਯੂ ਕੇ ਤੋਂ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਭਾਈ ਰਣਜੀਤ ਸਿੰਘ ਰਾਣਾ ਵੱਲੌ ਜਿੱਥੇ ਬਾਬਾ ਵਿਸ਼ਵਕਰਮਾਂ ਜੀ ਦੀ ਜੀਵਨੀ ਚੋਂ ਕੁਝ ਅੰਸ਼ ਸੰਗਤਾਂ ਦੇ ਸਾਹਮਣੇ ਰੱਖੇ ਉੱਥੇ ਉਹਨਾਂ ਨੇ ਭਾਈ ਹਰਦਾਸ ਸਿੰਘ ਜੀ ਦੀ ਜੀਵਨੀ ਬਾਰੇ ਦੱਸਦਿਆਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਸੁਰ ਸਿੰਘ ਦੇ ਰਹਿਣ ਵਾਲੇ ਭਾਈ ਝਾੜੂ ਭਂੰਵਰਾ ਜੀ ਹੋਏ ਹਨ ਉਹਨਾਂ ਦੇ ਪੁੱਤਰ ਸਨ ਭਾਈ ਰਾਮੂ ਭੰਵਰਾ ਜੀ,ਉਹਨਾਂ ਦੇ ਪੁੱਤਰ ਸਨ ਬਾਬਾ ਬਿਧੀ ਚੰਦ ਭੰਵਰਾ(ਬਿਧੀ ਚੰਦ ਛੀਨਾ ਦੂਸਰੇ ਸਨ),ਉਹਨਾਂ ਦੇ ਪੁੱਤਰ ਬਾਬਾ ਹਰਦਾਸ ਸਿੰਘ ਜੀ,ਉਹਨਾਂ ਦੇ ਪੁੱਤਰ ਗਿਆਨੀ ਭਗਵਾਨ ਸਿੰਘ ਜੀ ਤੇ ਉਹਨਾਂ ਦੇ ਪੁੱਤਰ ਜੱਸਾ ਸਿੰਘ ਰਾਮਗੜ੍ਹੀਆ ਹੋਏ ਹਨ।ਉਹਨਾਂ ਕਿਹਾ ਕਿ ਬਾਬਾ ਹਰਦਾਸ ਸਿੰਘ ਜੀ ਨੂੰ ਗੁਰੂ ਘਰ ਵਿੱਚੋਂ ਬੜਾ ਮਾਣ ਪ੍ਰਾਪਤ ਹੋਇਆ ਹੈ ਅਤੇ ਭਾਈ ਝਾੜੂ ਜੀ ਦੇ ਵੇਲੇ ਦਾ ਚੁਬੱਚਾ ਅੱਜ ਵੀ ਸੁਰ ਸਿੰਘ ਪਿੰਡ ਵਿੱਚ ਮੌਜੂਦ ਹੈ ਜਿੱਥੇ ਬੈਠ ਕੇ ਉਹ ਬੁਢੇਪੇ ਵੇਲੇ ਵੀ ਪਾਣੀ ਦੀ ਸੇਵਾ ਕਰਿਆ ਕਰਦੇ ਸਨ।ਇਸ ਸਮੇਂ ਭਾਈ ਸ਼ਮਸ਼ੇਰ ਸਿੰਘ ਅੰਮ੍ਰਿਤਸਰ,ਜਥੇਦਾਰ ਗੁਰਦਿਆਲ ਸਿੰਘ ਖਾਲਸਾ,ਭਾਈ ਰਣਧੀਰ ਸਿੰਘ ਟ੍ਰੱਸਟੀ ਸੰਗਤ ਟੀਵੀ ਯੂ ਕੇ ਆਦਿ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਜਿੱਥੇ ਬਾਬਾ ਵਿਸ਼ਵਕਰਮਾਂ ਜੀ ਦੇ ਪ੍ਰਕਾਸ਼ ਦਿਵਸ ਦੀ ਵਧਾਈ ਦਿੱਤੀ ਉੱਥੇ 40 ਮੁਕਤਿਆਂ ਦੀ ਸਾਹਦਤ ਬਾਰੇ ਵੀ ਸੰਗਤਾਂ ਨੂੰ ਦੱਸਿਆ ਕਿ ਬੇਸ਼ੱਕ ਉਸ ਵਕਤ ਭੁੱਖ ਨਾਲ ਜੂਝ ਰਹੇ ਸਿੱੰਘਾਂ ਨੇ ਗੁਰੂ ਮਹਾਂਰਾਜ ਜੀ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਸੀ ਪਰ ਗੁਰੂ ਮਹਾਂਰਾਜ ਜੀ ਨੂੰ ਪਤਾ ਸੀ ਕਿ ਮੇਰੇ ਸਿੰਘ ਮੈਂਨੂੰ ਛੱਡ ਕੇ ਨਹੀਂ ਜਾ ਸਕਦੇ ਇਸੇ ਕਰਕੇ ਹੀ ਗੁਰੂ ਜੀ ਨੇ ਬੇਦਾਵੇ ਨੂੰ ਆਪਣੇ ਕਮਰਕੱਸੇ ਨਾਲ ਬੰਨ ਕੇ ਰੱਖਿਆ ਬੇਸ਼ੱਕ ਹੋਰ ਸਾਰਾ ਖਜਾਨਾ ਸਰਸਾ ਨਦੀ ਦੀ ਭੇਟ ਚੜ੍ਹ ਗਿਆ ਪਰ ਬੇਦਾਵਾ ਖਿਦਰਾਣੇ ਦੀ ਢਾਬ ਤੱਕ ਉਹਨਾਂ ਦੇ ਕਮਰਕੱਸੇ ਨਾਲ ਬੱਝਿਆ ਰਿਹਾ।ਇਸ ਸਮੇਂ ਭਾਈ ਵਰਿੰਦਰ ਸਿੰਘ ਮਾਨ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।ਉਹਨਾਂ ਨੇ ਜਿੱਥੇ ਬਾਬਾ ਵਿਸ਼ਵਕਰਮਾਂ ਜੀ ਦੇ ਪ੍ਰਕਾਸ਼ ਦਿਵਸ ਦੀ ਸੰਗਤਾਂ ਨੂੰ ਵਧਾਈ ਦਿੱਤੀ ਉੱਥੇ 40 ਮੁਕਤਿਆਂ ਦੀ ਯਾਦ ਵਿੱਚ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।ਇਸ ਸਮੇਂ ਸ : ਮਾਨ ਵੱਲੋਂ ਮੀਡੀਏ ਨੂੰ ਵੀ ਕੋਸਿਆ ਗਿਆ ਕਿ ਮੀਡੀਏ ਨੂੰ ਚਾਹੀਦਾ ਹੈ ਕਿ ਉਹ ਜਿੱਥੇ ਨਿਰਪੱਖ ਹੋ ਕੇ ਕਲਮ ਦੀ ਸੇਵਾ ਕਰੇ ਉੱਥੇ ਹਰ ਚੰਗੀ ਮਾੜੀ ਗੱਲ ਨੂੰ ਵਿਚਾਰ ਕੇ ਹੀ ਕੋਈ ਖ਼ਬਰ ਮੀਡੀਏ ਤੱਕ ਪਹੁੰਚਾਵੇ।ਇੱਥੇ ਇਹ ਗੱਲ ਵਰਨਣਯੋਗ ਹੈ ਕਿ ਮੀਡੀਏ ਦਾ ਕੰਮ ਹੈ ਹਰ ਤਰ੍ਹਾਂ ਦੀ ਖ਼ਬਰ ਦੁਨੀਆਂ ਤੱਕ ਪਹੁੰਚਾਵੇ ਤਾਂ ਕਿ ਉਸ ਖ਼ਬਰ ਦਾ ਦੁਨੀਆਂ ਨੂੰ ਪਤਾ ਲੱਗ ਸਕੇ ਤੇ ਉਸ ਦਾ ਕੋਈ ਹੱਲ ਨਿਕਲ ਸਕੇ। ਇਸ ਸਮੇਂ ਓਰਰ ਡਾਨ ਸੰਸਥਾ ਫਰਾਂਸ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਜਿੱਥੇ ਬਾਬਾ ਵਿਸ਼ਵਕਰਮਾਂ ਜੀ ਦੇ ਪ੍ਰਕਾਸ਼ ਦਿਵਸ ਦੀ ਵਧਾਈ ਦਿੱਤੀ ਅਤੇ 40 ਮੁਕਤਿਆਂ ਦੀ ਸ਼ਹਾਦਤ ਬਾਰੇ ਸੰਗਤਾਂ ਨੂੰ ਦੱਸਿਆ ਉੱਥੇ ਉਹਨਾਂ ਨੇ ਸਟੇਜ ਸੈਕਟਰੀ ਦੀ ਸੇਵਾ ਵੀ ਬਾਖੂਬੀ ਨਿਭਾਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਪੈਡਰੋ,ਦਲਵਿੰਦਰਜੀਤ ਸਿੰਘ ਸੋਨੀ,ਜਗਤਾਰ ਸਿੰਘ ਬਿੱਟੂ,ਨਿਰਮਲ ਸਿੰਘ ਮੌਜੀ,ਬਲਵੀਰ ਸਿੰਘ ਬਿੱਲਾ,ਫਰੀਦ ਸਿੰਘ ਮਲੇਸ਼ੀਆ,ਗੁਰਮੇਲ ਸਿੰਘ ਗੇਲੀ,ਪ੍ਰਵੇਜ਼ ਮਸੀਹ,ਹਰਜੀਤ ਸਿੰਘ ਪਰਮਾਰ,ਗਰਬਚਨ ਸਿੰਘ ਗੁਰਦਾਸਪੁਰ,ਅਮਰੀਕ ਸਿੰਘ ਨੋਤੀ,ਇਕਬਾਲ ਸਿੰਘ ਖਾਲਸਾ,ਮਹਿੰਦਰ ਸਿੰਘ ਵਿਲੀਅਰਬੈੱਲ,ਮਨਿੰਦਰਪਾਲ ਕਸਿੰਘ ਮੋਨੀ ਅਤੇ ਤੇਜਿੰਦਰ ਸਿੰਘ ਸੋਨੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸੇ ਸਮਾਗਮ ਦੇ ਤਹਿਤ ਹੀ ਸਾਹਿਬ ਮੈਗਜ਼ੀਨ ਦੇ ਡਾਇਰੈਕਟਰ ਅਤੇ ਸੰਗਤ ਟੀਵੀ ਯੂ ਕੇ ਦੇ ਨੁੰਮਾਇੰਦੇ ਭਾਈ ਰਣਜੀਤ ਸਿੰਘ ਰਾਣਾ ਜੀ ਦਾ ਬੜੇ ਡੂੰਘੇ ਇਤਿਹਾਸ ਦੇ ਖੋਜੀ ਹੋਣ ਸਦਕਾ,ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਏ ਵਿੱਚ ਵਧੀਆ ਸੇਵਾਵਾਂ ਬਦਲੇ ਅਤੇ ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਮੀਡੀਆ ਪੰਜਾਬ ਅਖ਼ਬਾਰ ਦੇ ਪੱਤਰਕਾਰ ਸੁੱਖਵੀਰ ਸਿੰਘ ਕੰਗ ਦਾ ਨਿਰਪੱਖ ਅਤੇ ਮਿਆਰੀਪੱਧਰ ਦੀ ਪੱਤਰਕਾਰੀ ਦੀਆਂ ਵਧੀਆ ਸੇਵਾਵਾਂ ਬਦਲੇ ਓਰਰ ਡਾਨ ਸੰਸਥਾ ਫਰਾਂਸ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ,ਫਰਾਂਸ ਦੇ ਉੱਘੇ ਬਿਨੈੱਸਮੈਨ ਜਸਵੰਤ ਸਿੰਘ ਭਦਾਸ,ਕੁਲਦੀਪ ਸਿੰਘ ਖਾਲਸਾ,ਨਿਰਮਲ ਸਿੰਘ ਮੌਜੀ,ਹਰਵਿੰਦਰ ਕੁਮਾਰ ਸਹਿਗਲ ਅਤੇ ਵਰਿੰਦਰ ਸਿੰਘ ਮਾਨ ਆਦਿ ਵੱਲੋਂ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਲਾ-ਕੋਰਨੇਵ ਓਬਰਵੀਲੀਏ ਵਿਖੇ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ ਗਿਆ ਅਤੇ ਸਿਰੋਪਾਓ ਦੀ ਬਖਸਿ਼ਸ਼ ਕੀਤੀ ਗਈ।ਇਸ ਸਮੇਂ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਪੱਤਰਕਾਰ ਸੁੱਖਵੀਰ ਸਿੰਘ ਕੰਗ ਨੂੰ ਜਦੋਂ ਕਦੇ ਵੀ ਕਿਸੇ ਘਟਨਾ-ਦੁਰਘਟਨਾ ਦੀ ਜਾਣਕਾਰੀ ਵਾਸਤੇ ਸੱਦਿਆ ਜਾਂਦਾ ਹੈ ਤਾਂ ਇਸ ਨੇ ਕਦੇ ਵੀ ਨਾਹ ਪੱਖੀ ਜਵਾਬ ਨਹੀਂ ਦਿੱਤਾ ਸਗੋਂ ਆਪਣਾ ਫ਼ਰਜ਼ ਸਮਝਦਾ ਹੋਇਆ ਹਨੇਰੇ-ਸਵੇਰੇ ਸਾਡੇ ਨਾਲ ਤੁਰਨ ਲਈ ਤੱਤਪਰ ਰਹਿੰਦਾ ਹੈ ਉਹ ਸਮਾਂ ਚਾਹੇ ਅੱਧੀ ਰਾਤ ਦਾ ਹੋਵੇ ਜਾਂ ਫਿਰ ਸਵੇਰੇ ਤੜਕੇ ਦਾ।ਇਸ ਪੱਤਰਕਾਰ ਵੱਲੋਂ ਜਿੱਥੇ ਹਰ ਘਟਨਾ-ਦੁਰਘਟਨਾ ਦੀ ਖ਼ਬਰ ਐਨ ਵਕਤ ਸਿਰ ਮੀਡੀਆ ਪੰਜਾਬ ਅਖ਼ਬਾਰ ਤੱਕ ਪਹੁੰਚਦੀ ਕੀਤੀ ਜਾਂਦੀ ਹੈ ਉੱਥੇ ਓਰਰ ਡਾਨ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਵੀ ਮੀਡੀਆ ਪੰਜਾਬ ਦੇ ਸਰੋਤਿਆਂ ਤੱਕ ਪੁੱਜਦਾ ਕਰਦਾ ਹੈ।ਫਰਾਂਸ ਵਿੱਚ ਪੰਜਾਬੀ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਵਿੱਚ ਇਸ ਪੱਤਰਕਾਰ ਅਤੇ ਮੀਡੀਆ ਪੰਜਾਬ ਅਖ਼ਬਾਰ ਦਾ ਬੜਾ ਵੱਡਾ ਰੋਲ ਹੈ।ਉਹਨਾਂ ਕਿਹਾ ਕਿ ਮੀਡੀਆ ਪੰਜਾਬ ਦੇ ਡਾਇਰੈਕਟਰ ਸ:ਬਲਦੇਵ ਸਿੰਘ ਬਾਜਵਾ ਅਤੇ ਮੁੱਖ ਸੰਪਾਦਕ ਬੀਬੀ ਗੁਰਦੀਸ਼ਪਾਲ ਕੌਰ ਬਾਜਵਾ ਨੂੰ ਵੀ ਅਸੀਂ ਵਧਾਈ ਦਿੰਦੇ ਹਾਂ ਕਿ ਜਿਹਨਾਂ ਨੇ ਅਜਿਹੀ ਨਿਰਪੱਖ ਸੋਚ ਵਾਲੇ ਪੱਤਰਕਾਰ ਮੀਡੀਆ ਪੰਜਾਬ ਦੇ ਸਰੋਤਿਆਂ ਨੂੰ ਦਿੱਤੇ ਹਨ।ਇਸ ਪੱਤਰਕਾਰ ਵੱਲੋਂ ਜਿੱਥੇ ਦਿਨ ਰਾਤ ਇੱਕ ਕਰਕੇ ਮੀਡੀਆ ਪੰਜਾਬ ਅਖ਼ਬਾਰ ਦੀ ਤਰੱਕੀ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ ਉੱਥੇ ਇਹ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਨੂੰ ਵੀ ਸਮਰਪਿਤ ਹੈ।ਉਹਨਾਂ ਕਿਹਾ ਕਿ ਭਾਈ ਰਣਜੀਤ ਸਿੰਘ ਰਾਣਾ ਦੀ ਅਸੀਂ ਸਿਫ਼ਤ ਕਰਨ ਸਮਰੱਥ ਨਹੀਂ ਹਾਂ ਸਾਡੇ ਕੋਲ ਉਹ ਸ਼ਬਦ ਨਹੀਂ ਹਨ ਕਿ ਜਿਹਨਾਂ ਨਾਲ ਅਸੀਂ ਉਹਨਾਂ ਦੀ ਸਿਫ਼ਤ ਕਰ ਸਕੀਏ।ਸ :ਭੱਟੀ ਨੇ ਯੂ ਕੇ ਤੋਂ ਵਿਸ਼ੇਸ਼ ਤੌਰ ਤੇ ਪਹੁੰਚੀ ਸੰਗਤ ਟੀਵੀ ਦੀ ਪੂਰੀ ਟੀਮ ਨੂੰ ਜੀਅ ਆਇਆ ਆਖਿਆ ਅਤੇ ਸਿਰੋਪਾਓ ਦੇ ਕੇ ਨਿਵਾਜਿਆ। ਪੱਤਰਕਾਰ ਸੁੱਖਵੀਰ ਸਿੰਘ ਕੰਗ ਨੇ ਓਰਰ ਡਾਨ ਸੰਸਥਾ ਫਰਾਂਸ,ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਲਾ-ਕੋਰਨੇਵ ਦੀ ਪ੍ਰਬੰਧਕ ਕਮੇਟੀ ਅਤੇ ਫਰਾਂਸ ਦੀ ਸਮੁਚੀ ਸੰਗਤ ਦਾ ਧੰਨਵਾਦ ਕੀਤਾ ਜਿਹਨਾਂ ਨੇ ਤੁੱਛ ਮਾਤਰ ਸੇਵਾ ਬਦਲੇ ਏਨਾ ਵੱਡਾ ਮਾਣ ਦਿੱਤਾ। ਮੈਂ ਜਿੱਥੇ ਓਰਰ ਡਾਨ ਸੰਸਥਾ ਅਤੇ ਸੰਸਥਾ ਦੇ ਨੁਮਾਇੰਦਿਆਂ ਦਾ ਸਤਿਕਾਰ ਕਰਦਾ ਹਾਂ ਉੱਥੇ ਫਰਾਂਸ ਵਿੱਚਲੀ ਹਰ ਸੰਸਥਾ,ਜਥੇਬੰਦੀ,ਪੰਜਾਬੀ ਭਾਈਚਾਰਾ,ਫਰਾਂਸ ਅਤੇ ਯੂਰਪ ਦੇ ਹਰ ਵਿਆਕਤੀ ਦਾ ਤਹਿ ਦਿਲੋਂ ਸਤਿਕਾਰ ਕਰਦਾ ਹਾਂ।ਇਸ ਸਮੇਂ ਭਾਈ ਰਣਧੀਰ ਸਿੰਘ ਯੂ ਕੇ,ਜਥੇਦਾਰ ਗੁਰਦਿਆਲ ਸਿੰਘ ਖਾਲਸਾ,ਜਗਮੋਹਨ ਸਿੰਘ ਯੂ ਕੇ,ਬਲਬੀਰ ਸਿੰਘ ਯੂ ਕੇ,ਰਾਜਬੀਰ ਸਿੰਘ ਤੁੰਗ ਆਦਿ ਦਾ ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾਓ ਦੀ ਬਖਸਿ਼ਸ਼ ਕਰਕੇ ਸਨਮਾਨ ਕੀਤਾ ਗਿਆ।ਇਸ ਸਮੇਂ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਨੇ ਸੰਗਤ ਟੀਵੀ ਨੂੰ 500 ਯੂਰੋ ਦੇਣ ਦਾ ਐਲਾਨ ਵੀ ਕੀਤਾ ਜੋ ਉਹਨਾਂ ਨੇ ਆਪਣੇ ਗ੍ਰਹਿ ਵਿਖੇ ਸੰਗਤ ਟੀਵੀ ਦੀ ਪੂਰੀ ਟੀਮ ਨੂੰ ਸੱਦ ਕੇ 500 ਯੂਰੋ ਦਿੱਤੇ ਅਤੇ ਯਾਦਗਾਰੀ ਫੋਟੋ ਵੀ ਕਰਵਾਈ। |
|