ਸਹਿਜ ਪਾਠ ਦੇ ਭੋਗ ਪਾ ਕੇ ਜਨਮ ਦਿਨ ਮਨਾਇਆ

ਵਿਦੇਸ਼ਾਂ ਵਿੱਚ ਬੱਚਿਆਂ ਦੇ ਜਨਮ ਦਿਨ ਗੁਰੂ ਦੇ ਸਨਮੁੱਖ ਦਾ ਵੱਧ ਰਿਹਾ ਰੁਝਾਨ

ਕਾਰਟੇਰਟ-ਭਗਤ ਕਬੀਰ ਜੀ ਨੇ ਮਨੁੱਖ ਦੀ ਜਿੰਦਗੀ ਤੇ ਨਜਰਸਾਨੀ ਕਰਦਿਆਂ ਫੁਰਮਾਣ ਕੀਤਾ ਹੈ ਕਿ ਇੱਕ ਇੱਕ ਦਿਨ ਕਰਕੇ ਮਨੁੱਖ ਦੀ ਜਿੰਦਗੀ ਘੱਟਦੀ ਜਾਂਦੀ ਹੈ ਜਾਂ ਦੂਜੇ ਲਫਜਾਂ ਵਿੱਚ ਇਹ ਕਹਿ ਲਵੋ ਕਿ ਜਿਸ ਨੂੰ ਲੋਕ ਕਹਿੰਦੇ ਹਨ ਕਿ ਮਨੁੱਖ ਵੱਡਾ ਹੋ ਰਿਹਾ ਹੈ ਪਰ ਦਰ ਅਸਲ ਵਿੱਚ ਮਨੁੱਖ ਹਰ ਰੋਜ ਛੋਟਾ ਹੁੰਦਾ ਜਾ ਰਿਹਾ ਹੈ।ਕਬੀਰ ਜੀ ਫੁਰਮਾਂਉਂਦੇ ਹਨ “ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ “। ਕਬੀਰ ਜੀ ਦੇ ਇੰਨ੍ਹਾਂ ਬੋਲਾਂ ਨੂੰ ਅੱਜ ਸੰਸਾਰ ਚੰਗੀ ਤਰਾਂ ਸਮਝਦਾ ਨਜਰ ਆ ਰਿਹਾ ਹੈ।ਗੁਰਦਵਾਰਿਆਂ ਵਿੱਚ ਬੱਚਿਆਂ ਦੇ ਜਨਮ ਦਿਨ ਮਨਾਉਣ ਵਲ ਲੋਕਾਂ ਦੇ ਰੁਝਾਣ ਵਿੱਚ ਵਾਧਾ ਹੁੰਦਾ ਦੇਖਿਆ ਜਾ ਰਿਹਾ ਹੈ।ਇਸੇ ਰੁਝਾਣ ਅਧੀਨ ਕਾਕਾ ਸੁਖਜੋਤ ਸਿੰਘ ਰਟੈਂਡਾ ਦਾ ਜਨਮ ਦਿਨ ਗੁਰਦਵਾਰਾ ਦਸ਼ਮੇਸ਼ ਦਰਬਾਰ ਵਿਖੇ ਮਨਾਇਆ ਗਿਆ।
ਜਨਮ ਦਿਨ ਦੇ ਸਬੰਧ ਵਿੱਚ ਪਰਿਵਾਰ ਵਲੋਂ ਆਪਣੇ ਗ੍ਰਹਿ ਵਿਖੇ ਅਖੰਡ ਪਾਠ ਸਾਹਿਬ ਜੀ ਦੇ ਪਾਠ ਅਰੰਭੇ ਹੋਏ ਸਨ ਜਿੰਨਾਂ ਦੇ ਭੋਗ ਵੀ ਇਸੇ ਦਿਨ ਹੀ ਪਾਏ ਗਏ ।ਕਾਕਾ ਸੁਖਜੋਤ ਸਿੰਘ ਰਟੈਂਡਾ ਵਲੋਂ ਗੁਰੁ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤਾ ਗਿਆ।ਭਾਈ ਬਲਦੇਵ ਸਿੰਘ ਹੈੱਡ ਗ੍ਰੰਥੀ ਦਸ਼ਮੇਸ਼ ਦਰਬਾਰ ਨੇ ਕਥਾ ਕੀਤੀ।ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਚਲਦੀ ਕਥਾ ਦੇ ਸ਼ਬਦ ਦੀ ਵਿਆਖਿਆ ਕੀਤੀ ਜਿਸ ਵਿੱਚ ਗੁਰੂ ਜੀ ਨੇ ਫਰਮਾਣ ਕੀਤਾ ਹੋਇਆ ਹੈ “ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥2॥” ਉਨ੍ਹਾਂ ਨੇ ਗੁਰੁ ਜੀ ਦੀ ਦੇ ਸ਼ਬਦ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਦਰ ਅਸਲ ਸਿੱਖ ਦੀ ਪਰਿਭਾਸ਼ਾ ਕੀ ਹੈ ਉਹ ਇਹੀ ਹੈ ਜਿੜੀ ਸਤਿਗੁਰ ਜੀ ਨੇ ਦੱਸੀ ਹੈ।ਸਿੱਖ ਕਿਸੇ ਵਿਸ਼ੇਸ਼ ਭੇਖ ਨੂੰ ਨਹੀਂ ਕਿਹਾ ਜਾ ਸਕਦਾ।ਉਨ੍ਹਾਂ ਨੇ ਕਿਹਾ ਕਿ ਅੱਜ ਇਸ ਪ੍ਰੀਭਾਸ਼ਾ ਅਧੀਨ ਸਿੱਖ ਲੱਭੀਏ ਤਾਂ ਬਹੁਤ ਘੱਟ ਲੱਭਣਗੇ।ਭਾਈ ਬਲਦੇਵ ਸਿੰਘ ਜੀ ਨੇ ਕਿਹਾ ਅੱਜ ਆਮ ਸੁਣਨ ਨੂੰ ਮਿਲਦਾ ਹੈ ਕਿ ਸਿੱਖ ਤਾਂ ਲੜਦੇ ਰਹਿੰਦੇ ਹਨ - ਸਿੱਖ ਆਪਸ ਵਿੱਚ ਝਗੜਦੇ ਰਹਿੰਦੇ ਹਨ –ਸਿੱਖ ਰਾਜ ਨਹੀਂ ਕਰ ਸਕਦੇ ਸਿੱਖ ਪ੍ਰਬੰਧ ਨਹੀਂ ਚਲਾ ਸਕਦੇ ।ਭਾਈ ਸਾਹਿਬ ਨੇ ਕਿਹਾ ਕਿ ਸਿੱਖ ਹਰ ਕਲਾ ਵਿੱਚ ਨਿੰਪੁਨ ਹਨ ਸਿੱਖ ਵਿੱਚ ਹਰ ਯੋਗਤਾ ਹੈ ਜਿਹੜੇ ਲੜਦੇ ਹਨ ਜਾਂ ਸਹੀ ਪ੍ਰਬੰਧ ਨਹੀਂ ਚਲਾ ਰਹੇ ਦਰ ਅਸਲ ਵਿੱਚ ਉਹ ਸਿੱਖ ਹੀ ਨਹੀਂ ਹਨ। ਉਪਰੰਤ ਭਾਈ ਹਰ ਰਣਜੀਤ ਸਿੰਘ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ ਸੰਗਤ ਨੂੰ ਨਿਹਾਲ ਕੀਤਾ।ਸੁਖਜੋਤ ਸਿੰਘ ਰਟੈਂਡਾ ਦੇ ਪਿਤਾ ਹਰਜੀਤ ਸਿੰਘ ਰਟੈਂਡਾ ਮਾਤਾ ਕੁਲਵਿੰਦਰ ਕੌਰ ਰਟੈਂਡਾ ਵਲੋਂ ਸੰਗਤਾਂ ਲਈ ਲੰਗਰ ਤਿਆਰ ਕੀਤੇ ਅਤੇ ਕਰਵਾਏ ।ਗੁਰੁ ਦੇ ਚਰਨ ਪਰਸੇ।ਇਸ ਮੌਕੇ ਤੇ ਰਟੈਂਡਾ ਪਰਿਵਾਰ ਵਲੋਂ ਅਗਲਾ ਸਹਿਜ ਪਾਠ ਅਰੰਭ ਕਰਨ ਦੀ ਅਰਦਾਸ ਕਰਕੇ ਸਹਿਜ ਪਾਠ ਅਰੰਭ ਕੀਤੇ ਗਏ।

                    nPrq dI awg sOVI soc vfly isafsI aqy aKOqI Dfrimk afgU PYlf rhy hn  vrnf iensfn hr iewk df gUVf imqr bxnf locdf hY.kfrtyrt dI vftr PrMt pfrk ivwc KVy ieh bwcy ies gl dI gvfhI hn.diraf ivwc jFdy jhfj dy AunHF lokF nUM ijMnHF nfl ieMnHF dI koeI vfkPI nhI Pqih sFJI kr rhy hn.jhfj iks dysL df hY lok kOx hn ?ies df ieMnHF bwicaF nUM koeI vfsqf nhIN hY