ਤੂੰ ਜੋ ਕਰਤੀ ਥੀ ਸਦਾ ਕੱਚੇ ਘੜੇ ਕੀ ਬਾਤੇਂ£ ਡਰ ਗਈ ਛੋਟੀ ਸੀ ਇਕ ਮੌਜ ਸੇ ਕਸ਼ਤੀ ਤੇਰੀ-ਕੇਂਦਰ ਵਿਰੁੱਧ ਸ਼ੇਰ ਵਾਂਗ ਦਹਾੜਨ ਵਾਲਾ ਬਾਬਾ ਰਾਮਦੇਵ ਬਣਿਆ ਭਿੱਜੀ ਬਿੱਲੀ


*ਯੋਗਾ ਦੀ ਸਹਾਇਤਾ ਨਾਲ ਤਿੰਨ ਮਹੀਨੇ ਭੁੱਖਾ ਰਹਿਣ ਦੇ ਦਾਅਵੇ ਕਰਨ ਵਾਲੇ ਰਾਮਦੇਵ ਦੀ 9ਵੇਂ ਦਿਨ ਹੀ ਫੂਕ ਨਿਕਲੀ rਹਿੰਦੂ ਸੰਤਾਂ ਰਾਹੀਂ ਡਰਾਮਾ ਰਚ ਕੇ ਮਰਨ ਵਰਤ ਕੀਤਾ ਖਤਮ
r5 ਵੱਡੀਆਂ ਗਲਤੀਆਂ ਕਰਕੇ ਬਾਬਿਆਂ ਦਾ ਹੋਇਆ ਵੱਕਾਰ ਕੀਤਾ ਖ਼ਤਮ rਬਾਬੇ ਦਾ 1100 ਕਰੋੜ ਤੋਂ ਵੱਧ ਕਾਰੋਬਾਰ rਰਾਮਦੇਵ ਫੈਲਾਉਣਾ ਚਾਹੁੰਦਾ ਹੈ ਭਗਵਾਂ ਅੱਤਵਾਦ-ਮਾਨ
   

ਪ੍ਰੋ. ਬਲਵਿੰਦਰਪਾਲ ਸਿੰਘ-ਦੇਹਰਾਦੂਨ-ਕੇˆਦਰ ਸਰਕਾਰ ਵਿਰੁੱਧ ਕਾਲੇ ਧਨ ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਸ਼ੇਰ ਵਾˆਗ ਦਹਾੜਨ ਵਾਲੇ ਦਿੱਲੀ ਤੋˆ ਕੁੱਟ ਖਾ ਕੇ ਤੇ ਮਗਰੋˆ ਸੰਤਾˆ ਦੀ ਸਹਾਇਤਾ ਨਾਲ ਮਰਨ ਵਰਤ ਤੋੜ ਕੇ ਭਿੱਜੀ ਬਿੱਲੀ ਬਣ ਗਿਆ। ਜਿਸ ਮਕਸਦ ਲਈ ਵਰਤ ਰੱਖਿਆ ਸੀ, ਉਹ ਮਕਸਦ ਰਤਾ ਮਾਸਾ ਵੀ ਪੂਰਾ ਨਹੀˆ ਹੋਇਆ। ਸਰਕਾਰ ਨੇ ਕੋਈ ਭਰੋਸਾ ਵੀ ਨਹੀˆ ਦਿੱਤਾ। ਇਥੋˆ ਤੱਕ ਕਿ ਕੇˆਦਰ ਸਰਕਾਰ ਨੇ ਵਰਤ ਛੁਡਾਉਣ ਵਾਸਤੇ ਮੂੰਹ ਰੱਖਣੀ ਲਈ ਕੋਈ ਝੂਠੀ ਮੂਠੀ ਦਾ ਲਾਰਾ ਲੱਪਾ ਲਾਉਣ ਦੀ ਵੀ ਲੋੜ ਮਹਿਸੂਸ ਨਹੀˆ ਕੀਤੀ। ਭਾਰਤ ਦੇ ਇਤਿਹਾਸ ਵਿੱਚ ਚਾਰ ਸ਼ਹੀਦ ਸੂਰਬੀਰ ਯੋਧੇ ਅਜੇ ਵੀ ਕੋਹਿਨੂਰ ਵਾˆਗ ਚਮਕਦੇ ਹਨ। ਇਕ, ਦਰਸ਼ਨ ਸਿੰਘ ਫੇਰੂਮਾਨ, ਦੂਜਾ ਆˆਧਰਾ ਪ੍ਰਦੇਸ਼ ਦਾ ਡਾ. ਰੋਮੋਲੂ, ਤੀਜਾ ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਹੀਦ ਜਤਿੰਦਰ ਨਾਥ ਅਤੇ ਚੌਥੇ ਆਇਰਲੈˆਡ ਦੀ ਆਜ਼ਾਦੀ ਲਈ ਲੜਨ ਵਾਲੇ ਨਾਇਕ ਸੈˆਡ ਬਾਬੀ ਰਾਬਰਟ (1954-81) ਹਨ, ਜਿਨ੍ਹਾˆ ਨੇ ਆਪਣੇ ਮਰਨ ਵਰਤ ਜ਼ਿੰਦਗੀ ਦੇ ਆਖਰੀ ਸਾਹਾˆ ਤੱਕ ਤੋੜ ਨਿਭਾਏ ਤੇ ਸ਼ਹੀਦ ਹੋ ਨਿਬੜੇ। ਉਹ ਯੋਗਾ ਗੁਰੂ ਨਹੀˆ ਸਨ, ਸਿਰਫ਼ ਦ੍ਰਿੜ ਇਨਸਾਨ ਸਨ। ਪਰ ਬਾਬਾ ਰਾਮਦੇਵ ਚਾਰ-ਪੰਜ ਦਿਨਾˆ ਵਿਚ ਹੀ ਰੱਬ ਵੱਲ ਜਾਣ ਦੀਆˆ ਤਿਆਰੀਆˆ ਕਰਨ ਲੱਗੇ, ਹਾਲਾˆਕਿ ਉਹ ਅਕਸਰ ਹੀ ਇਹ ਦਾਅਵਾ ਕਰਦੇ ਹੁੰਦੇ ਸਨ ਕਿ ਮੈˆ ਤਿੰਨ ਮਹੀਨੇ ਤੱਕ ਬਿਨਾ ਖੁਰਾਕ ਤੋˆ ਜਿਉˆਦਾ ਰਹਿ ਸਕਦਾ ਹਾˆ। ਪਰ ਉਸ ਦੀ 9ਵੇˆ ਦਿਨ ਹੀ ਫੂਕ ਨਿਕਲ ਗਈ। ਆਜ਼ਾਦ ਭਾਰਤ ਦੇ ਇਤਿਹਾਸ ਵਿਚ ਇਹੋ ਜਿਹੀ ਸ਼ਰਮਨਾਕ ਹਾਰ ਦੀ ਮਿਸਾਲ ਇਤਿਹਾਸ ਵਿਚ ਕਿਤੇ ਵੀ ਦਿਖਾਈ ਨਹੀˆ ਦਿੱਤੀ। ਇਸ ਹਾਰ ਵਿਚ ਧਰਮ ਦਾ ਵੀ ਨਿਰਾਦਰ ਹੋਇਆ ਹੈ, ਕਿਉˆਕਿ ਰਾਮਦੇਵ ਨੇ ਯੋਗ-ਧਰਮ ਉਤੇ ਆਪਣੀ ਸਿਆਸਤ ਖੜੀ ਕੀਤੀ ਸੀ।
ਅਧਿਆਤਮਕ ਗੁਰੂ ਅਤੇ ਆਰਟ ਆਫ ਲਿਵਿੰਗ ਦੇ ਬਾਨੀ ਸ੍ਰੀ ਸ੍ਰੀ ਰਵੀਸ਼ੰਕਰ ਨੇ ਦੱਸਿਆ, ਰਾਮਦੇਵ ਨੇ ਸੰਤਾˆ ਦੀ ਹਾਜ਼ਰੀ ਵਿੱਚ ਫ਼ਲਾˆ ਦਾ ਰਸ ਪੀ ਕੇ ਆਪਣੀ ਭੁੱਖ ਹੜਤਾਲ ਤੋੜ ਦਿੱਤੀ ਹੈ। ਇਕ ਹੋਰ ਧਾਰਮਿਕ ਆਗੂ ਮੋਰਾਰੀ ਬਾਪੂ ਨੇ ਕਿਹਾ, “ਮੈˆ ਖੁਸ਼ ਹਾˆ ਕਿ ਉਨ੍ਹਾˆ ਨੇ ਆਪਣੀ ਭੁੱਖ ਹੜਤਾਲ ਤੋੜ ਦਿੱਤੀ ਹੈ, ਕਿਉˆਕਿ ਉਹ, ਜੋ ਸੁਨੇਹਾ ਦੇਣਾ ਚਾਹੁੰਦੇ ਸਨ, ਉਹ ਉਨ੍ਹਾˆ ਦੇ ਦਿੱਤਾ ਹੈ।”
ਕਾˆਗਰਸ ਅਤੇ ਭਾਜਪਾ ਸਮੇਤ ਵੱਖ-ਵੱਖ ਧਿਰਾˆ ਨੇ ਬਾਬੇ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਕਾˆਗਰਸ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਇਸ ਨੂੰ ‘ਚੰਗੀ ਖ਼ਬਰ‘ ਕਰਾਰ ਦਿੱਤਾ, ਜਦੋˆ ਕਿ ਭਾਜਪਾ ਦੇ ਤਰਜਮਾਨ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਪਾਰਟੀ ਨੂੰ ਇਸ ਉੱਤੇ ‘ਤਸੱਲੀ‘ ਹੈ। ਉਨ੍ਹਾˆ ਇਹ ਫ਼ੈਸਲਾ ਨਾਮੀ ਸੰਤਾˆ ਤੇ ਆਰ.ਐਸ.ਐਸ. ਦੀ ਅਪੀਲ ਦੇ ਮੱਦੇਨਜ਼ਰ ਲਿਆ ਹੈ।
ਬਾਬੇ ਦੇ ਨਜ਼ਦੀਕੀ ਸਹਾਇਕ ਬਾਲਕ੍ਰਿਸ਼ਨ ਨੇ ਵੀ ਹਸਪਤਾਲ ਵਿੱਚ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ। ਉਨ੍ਹਾˆ ਨਾਲ ਹੀ ਕਿਹਾ, ”ਉਹ ਆਪਣਾ ਸੱਤਿਆਗ੍ਰਹਿ ਆਖ਼ਰੀ ਦਮ ਤੱਕ ਜਾਰੀ ਰੱਖਣਗੇ। ਇਸ ਤੋˆ ਪਹਿਲਾˆ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਜਨਤਾ ਪਾਰਟੀ ਦੇ ਆਗੂ ਸੁਬਰਾਮਨੀਅਮ ਸਵਾਮੀ ਵੀ ਬਾਬਾ ਰਾਮਦੇਵ ਨੂੰ ਮਿਲੇ।
ਬਾਬੇ ਨੇ ਕੀਤੀਆˆ 5 ਵੱਡੀਆˆ ਗਲਤੀਆˆ
20 ਸਾਲਾˆ ਵਿੱਚ ਬਾਬਾ ਰਾਮਦੇਵ ਨੇ ਯੋਗ ਰਾਹੀˆ ਜੋ ਇੱਜ਼ਤ ਕਮਾਈ ਸੀ ਉਹ 9 ਦਿਨਾˆ ਵਿੱਚ ਖਤਮ ਹੋ ਗਈ। ਅਸਲ ਵਿੱਚ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਮੁੱਦੇ ‘ਤੇ ਗੱਲਾˆ ਕਰ ਰਹੇ ਬਾਬਾ ਰਾਮਦੇਵ ਨੇ ਸ਼ੁਰੂ ਤੋˆ ਹੀ ਇੱਕ ਤੋˆ ਬਾਅਦ ਇੱਕ 5 ਗਲਤੀਆˆ ਕੀਤੀਆˆ ਅਤੇ ਇਨ੍ਹਾˆ ਗਲਤੀਆˆ ਕਾਰਨ ਹੀ ਉਨ੍ਹਾˆ ਦਾ ਆਪਣਾ ਜਲੂਸ ਨਿਕਲ ਗਿਆ ਹੈ।
ਬਾਬਾ ਰਾਮਦੇਵ ਦੀ ਪਹਿਲੀ ਗਲਤੀ ਸੀ ਸਰਕਾਰ ਨਾਲ ਉਨ੍ਹਾˆ ਦੀ ਗੁਪਤ ਡੀਲ। ਬਾਬਾ ਦੀ ਇਜਾਜ਼ਤ ਨਾਲ ਉਨ੍ਹਾˆ ਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਨੇ ਕੇˆਦਰੀ ਮੰਤਰੀ ਕਪਿਲ ਸਿੱਬਲ ਨੂੰ ਸਾਦੇ ਕਾਗਜ਼ ‘ਤੇ ਲਿਖ ਕੇ ਦਿੱਤਾ ਕਿ ਉਹ ਸਤਿਆਗ੍ਰਹਿ ਨਹੀˆ ਕਰੇਗਾ ਅਤੇ ਸਿਰਫ ਯੋਗਾ ਕਰੇਗਾ। ਇਸ ਦਾ ਖੁਲਾਸਾ ਸਰਕਾਰ ਨੇ ਜਨਤਾ ਦੇ ਸਾਹਮਣੇ ਕਰ ਦਿੱਤਾ। ਇਸ ਚਿੱਠੀ ਨੇ ਬਾਬਾ ਰਾਮਦੇਵ ਦੇ ਇਰਾਦੇ ‘ਤੇ ਸਵਾਲ ਖੜ੍ਹੇ ਕਰ ਦਿੱਤੇ। ਕਾਲੇ ਧਨ ਅਤੇ ਬਾਬਾ ਦੀ ਭਰੋਸੇਯੋਗਤਾ ‘ਤੇ ਸਵਾਲ ਉੱਠਣ ਲੱਗੇ। ਬਾਬਾ ਦੀ ਆਖਿਰ ਅਜਿਹੀ ਕੀ ਮਜਬੂਰੀ ਸੀ ਕਿ ਉਨ੍ਹਾˆ ਨੂੰ ਸਰਕਾਰ ਨਾਲ ਡੀਲ ਸਾਈਨ ਕਰਨੀ ਪਈ। 
ਸਰਕਾਰ ਪਹਿਲਾˆ ਹੀ ਬਾਬਾ ਰਾਮਦੇਵ ਦੇ ਸੱਤਿਆਗ੍ਰਹਿ ਨੂੰ ਆਰ. ਐੱਸ. ਐੱਸ. ਦਾ ਏਜੰਡਾ ਦੱਸ ਰਹੀ ਸੀ। ਇਸ ਦੋਸ਼ ਨੂੰ ਉਦੋˆ ਬਲ ਮਿਲਿਆ ਜਦੋˆ ਬਾਬਾ ਰਾਮਦੇਵ ਨੇ ਰਾਮਲੀਲਾ ਮੈਦਾਨ ਦੇ ਮੰਚ ‘ਤੇ ਸੰਘ ਦੀ ਨੇੜਲੀ ਰਿਤੰਭਰਾ ਨੂੰ ਸੱਦਿਆ। ਰਿਤੰਭਰਾ ਦਾ ਰਾਮ ਜਨਮ ਭੂਮੀ ਅੰਦੋਲਨ ਵਿੱਚ ਵਿਵਾਦਗ੍ਰਸਿਤ ਰੋਲ ਰਿਹਾ ਹੈ।
ਬਾਬਾ ਰਾਮਦੇਵ ਨੇ ਤੀਸਰੀ ਗਲਤੀ ਉਦੋˆ ਕੀਤੀ ਜਦੋˆ ਉਹ ਅੱਧੀ ਰਾਤ ਤੋˆ ਬਾਅਦ ਰਾਮਲੀਲਾ ਮੈਦਾਨ ਵਿੱਚ ਪੁਲੀਸ ਦੇ ਹਮਲੇ ਤੋˆ ਬਾਅਦ ਆਪਣੇ ਸਮੱਰਥਕਾˆ ਨੂੰ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਨਾਲ ਉਨ੍ਹਾˆ ਦੀ ਅਗਵਾਈ ‘ਤੇ ਸਵਾਲ ਉੱਠ ਖੜ੍ਹੇ ਹੋਏ। ਬਾਬਾ ਚਾਹੁੰਦਾ ਤਾˆ ਸ਼ਾˆਤਮਈ ਢੰਗ ਨਾਲ ਗ੍ਰਿਫ਼ਤਾਰੀ ਦੇ ਕੇ ਪੂਰੇ ਭਾਰਤ ਦਾ ਨਾਇਕ ਬਣ ਸਕਦਾ ਸੀ।
ਜਿਸ ਤਰ੍ਹਾˆ ਬਾਬਾ ਰਾਮਦੇਵ ਨੇ ਬੀਬੀ ਦੇ ਰੂਪ ਵਿੱਚ ਰਾਮਲੀਲਾ ਮੈਦਾਨ ਵਿੱਚੋˆ ਭੱਜਣ ਦੀ ਕੋਸ਼ਿਸ਼ ਕੀਤੀ, ਉਸ ਨੇ ਬਾਬਾ ਰਾਮਦੇਵ ਦੀ ਇਮੇਜ ‘ਤੇ ਧੱਬਾ ਲਗਾ ਦਿੱਤਾ। ਸਵਾਲ ਉੱਠਣ ਲੱਗਾ ਕਿ ਇੱਕ ਸੰਨਿਆਸੀ ਔਰਤਾˆ ਦੇ ਕੱਪੜੇ ਕਿਸ ਤਰ੍ਹਾˆ ਪਹਿਨ ਸਕਦਾ ਹੈ। ਬਾਬਾ ਦੇ ਇਸ ਕਾਰੇ ਨੇ ਹਿੰਦੂ ਸੰਤਾˆ ਨੂੰ ਵੀ ਨਾਰਾਜ਼ ਕਰ ਦਿੱਤਾ।
ਬਾਬਾ ਰਾਮਦੇਵ ਦੀ ਪੰਜਵੀˆ ਵੱਡੀ ਗਲਤੀ ਸੀ ਹਥਿਆਰਾˆ ਨਾਲ ਲੈਸ 11000 ਨੌਜਵਾਨਾˆ ਦੀ ਫ਼ੌਜ ਬਣਾਉਣ ਦਾ ਐਲਾਨ। ਬਾਬਾ ਰਾਮਦੇਵ ਦੇ ਇਸ ਐਲਾਨ ਨੇ ਸਰਕਾਰ ਨੂੰ ਨਾਰਾਜ਼ ਕਰ ਦਿੱਤਾ। ਗ੍ਰਹਿ ਮੰਤਰੀ ਚਿਦੰਬਰਮ ਨੇ ਅਜਿਹਾ ਕਰਨ ‘ਤੇ ਬਾਬਾ ਰਾਮਦੇਵ ‘ਤੇ ਕਨੂੰਨੀ ਕਾਰਵਾਈ ਦੀ ਧਮਕੀ ਦਿੱਤੀ। ਇੱਥੋˆ ਤੱਕ ਕਿ ਅੰਨਾ ਹਜ਼ਾਰੇ ਤੇ ਭਾਜਪਾ ਨੇ ਵੀ ਬਾਬਾ ਦੇ ਇਸ ਐਲਾਨ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਅੰਨਾ ਹਜ਼ਾਰੇ ਨੇ ਇੱਥੋˆ ਤੱਕ ਕਹਿ ਦਿੱਤਾ ਕਿ ਬਾਬਾ ਰਾਮਦੇਵ ਸਿਰਫ ਯੋਗਾ ਹੀ ਕਰਵਾ ਸਕਦਾ ਹੈ ਤੇ ਉਸ ਦਾ ਸਾਮਾਜਿਕ ਅੰਦੋਲਨ ਦੀ ਅਗਵਾਈ ਕਰਨ ਦਾ ਕੋਈ ਤਜਰਬਾ ਨਹੀˆ। 
ਗੋਵਰਧਨ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਅਸ਼ੋਕਸ਼ਜਾਨੰਦ ਨੇ ਇੱਥੋˆ ਤੱਕ ਕਹਿ ਦਿੱਤਾ ਕਿ ਬਾਬਾ ਰਾਮਦੇਵ ਆਰ ਐਸ ਐਸ ਦੇ ਇਸ਼ਾਰੇ ‘ਤੇ ਰਾਜਨੀਤਕ ਖੇਡਾˆ ਕਰ ਰਿਹਾ ਹੈ ਤੇ ਉਸ ਨੇ ਇਸਤਰੀਆˆ ਦਾ ਪਹਿਰਾਵਾ ਪਾ ਕੇ ਸਮੁੱਚੇ ਸੰਤ ਸਮਾਜ ਨੂੰ ਕਲੰਕਿਤ ਕੀਤਾ ਹੈ। ਰਾਮਦੇਵ ਨੂੰ ਕਾਲੇ ਧਨ ਦਾ ਮੁੱਦਾ ਉਠਾਉਣ ਤੋˆ ਪਹਿਲਾˆ ਆਪਣੀ ਜਾਇਦਾਦ ਦੇ ਵੇਰਵੇ ਨਸ਼ਰ ਕਰਨੇ ਚਾਹੀਦੇ ਸਨ। 
ਬਾਬਾ ਰਾਮਦੇਵ ਨੇ
ਕੰਪਨੀਆˆ ਦਾ ਸਾਥ ਛੁਪਾਇਆ
ਯੋਗ ਗੁਰੂ ਸਵਾਮੀ ਰਾਮਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਨੇ ਬੀਤੇ ਦਿਨੀˆ ਆਪਣੇ ਚਾਰ ਟਰੱਸਟਾˆ ਦਾ ਹਿਸਾਬ ਦੇ ਦਿੱਤਾ। ਦੋ ਟਰੱਸਟ ਕਿਉˆਕਿ ਇਸੇ ਸਾਲ ਬਣੇ ਹਨ, ਇਸ ਲਈ ਉਨ੍ਹਾˆ ਦਾ ਹਿਸਾਬ ਅਗਲੇ ਸਾਲ ਦੇਣਗੇ। ਆਪਣੀ ਸੰਪਤੀ ਦੇ ਸੰਬੰਧ ਵਿੱਚ ਉਨ੍ਹਾˆ ਨੇ ਕੁਝ ਦੱਸਿਆ, ਤਾˆ ਬਹੁਤ ਕੁਝ ਲੁਕਾਇਆ ਵੀ। ਬਾਬਾ ਨੇ 426 ਕਰੋੜ ਦੀ ਪੂੰਜੀ ਦੇ ਸੰਬੰਧ ਵਿੱਚ ਜਾਣਕਾਰੀ ਦਿੱਤੀ। ਉਨ੍ਹਾˆ ਨੇ ਸਵੀਕਾਰ ਕੀਤਾ ਕਿ ਉਨ੍ਹਾˆ ਦੇ ਸਥਾਨਾˆ ਦੀ ਸੰਪਤੀ ਲੱਗਭੱਗ 1100 ਕਰੋੜ ਰੁਪਏ ਹੈ। ਬਾਬਾ ਨੇ ਨਾ ਤਾˆ ਆਪਣੀ ਕੰਪਨੀਆˆ ਅਤੇ ਨਾ ਹੀ ਟੀਵੀ ਚੈਨਲਾˆ ਦੀ ਸੰਖਿਆ ਦੱਸੀ। ਉਨ੍ਹਾˆ ਨੇ ਇਹ ਕਹਿ ਕੇ ਪਿੱਛਾ ਛੁਡਾਇਆ ਕਿ ਕੰਪਨੀਆˆ ਦੇ ਬਾਬਤ ਸਰਕਾਰ ਤੋˆ ਆਰ ਓ ਸੀ ਅਤੇ ਆਰ ਟੀ ਆਈ ਦੇ ਤਹਿਤ ਜਾਣਕਾਰੀ ਲਈ ਜਾ ਸਕਦੀ ਹੈ। ਉਨ੍ਹਾˆ ਨੇ ਕਿਹਾ ਕਿ ਟਰੱਸਟਾˆ ਦਾ ਹਿਸਾਬ ਕਿਉˆਕਿ ਸਰਕਾਰ ਦੇ ਕੋਲ ਨਹੀˆ ਹੁੰਦਾ, ਇਸ ਲਈ ਉਹ ਇਹ ਹਿਸਾਬ ਜਨਤਕ ਕਰ ਰਹੇ ਹਨ।
ਬਾਬਾ ਰਾਮਦੇਵ ਯੋਗ ਗੁਰੂ ਦੇ ਨਾਲ ਵੱਡੇ ਮਾਰਕੀਟਿੰਗ ਗੁਰੂ ਦੇ ਰੂਪ ਵਿੱਚ ਵੀ ਉਭਰੇ ਹਨ। ਬਾਬਾ ਰਾਮਦੇਵ ਏ ਕਲਟ ਬਰਾˆਡ ਦਿਨ ਇਨ ਦਿ ਮੇਕਿੰਗ, ਵਿਸ਼ੇ ‘ਤੇ ਅਧਿਐਨ ਕਰਨ ਵਾਲੀ ਧਨਬਾਦ ਦੀ ਮ੍ਰਿਣਾਲਣੀ ਪਾˆਡੇ ਨੇ ਇੱਕ ਅਧਿਐਨ ਦੇ ਆਧਾਰ ‘ਤੇ ਦੱਸਿਆ ਕਿ ਬਾਬਾ ਰਾਮਦੇਵ ਦੀਆˆ ਕੰਪਨੀਆˆ ਹਰ ਮਿੰਟ ਲੱਗਭੱਗ ਤਿੰਨ ਹਜ਼ਾਰ ਰੁਪਏ ਦੇ ਪ੍ਰੋਡੈਕਟ ਵੇਚਦੀਆˆ ਹਨ। 
ਪਤੰਜਲੀ ਟਰੱਸਟ ਦਾ 2007-08 ਵਿੱਚ ਟਰਨ ਓਵਰ 21.20 ਕਰੋੜ ਸੀ, ਜਿਹੜਾ 2008-09 ਵਿੱਚ ਤਿੰਨ ਗੁਣਾ ਵੱਧ ਕੇ ਲੱਗਭੱਗ 63 ਕਰੋੜ ਹੋ ਗਿਆ ਅਤੇ ਇਹ ਅੰਕੜਾ ਟੈਕਸ ਕੱਟਣ ਤੋˆ ਬਾਅਦ ਦਾ ਹੈ। 2009-10 ‘ਚ ਪਤੰਜਲੀ ਟਰੱਸਟ ਨੇ ਇੱਕ ਯੋਗ ਆਸ਼ਰਮ ਬਣਾਉਣ ‘ਚ ਲੱਗਭੱਗ 50 ਕਰੋੜ ਖਰਚ ਕੀਤੇ। ਇਸੇ ਦੌਰਾਨ ਖ਼ਬਰ ਆਈ ਕਿ ਬਾਬਾ ਰਾਮਦੇਵ ਨੂੰ ਸਕਾਟਲੈˆਡ ਵਿੱਚ 16 ਕਰੋੜ ਦਾ ਇੱਕ ਟਾਪੂ ਭੇਟ ਕਰਨ ਵਾਲੇ ਐਨ. ਆਰ. ਆਈ. ਬਾਬਾ ਦੇ ਕਈ ਕਰੋੜ ਦੇ ਕਾਰੋਬਾਰ ‘ਚ ਮਹੱਤਵਪੂਰਨ ਹਿੱਸੇਦਾਰ ਹਨ। ਉਹ ਪਤੰਜਲੀ ਆਯੁਰਵੈਦਿਕ ਲਿਮਟਿਡ (ਪੀ. ਏ. ਐੱਲ.) ‘ਚ ਅਚਾਰੀਆ ਬਾਲਕ੍ਰਿਸ਼ਨ ਤੋˆ ਬਾਅਦ ਸਭ ਤੋˆ ਵੱਡੇ ਹਿੱਸੇਦਾਰ ਹਨ। ਇਸੇ ਦੌਰਾਨ ਬਾਬਾ ਰਾਮਦੇਵ ਕੋਲ ਅਚਾਰੀਆ ਬਾਲ ਕ੍ਰਿਸ਼ਨ ਨੂੰ ਹਿਮਾਚਲ ਪ੍ਰਦੇਸ਼ ‘ਚ ਬਜ਼ਾਰ ਦੀਆˆ ਕੀਮਤਾˆ ਤੋˆ ਬਹੁਤ ਘੱਟ ਕੀਮਤ ‘ਤੇ ਜ਼ਮੀਨ ਅਲਾਟ ਕਰਨ ‘ਤੇ ਵਿਵਾਦ ਹੈ।
ਪਤੰਜਲੀ ਆਯੁਰਵੇਦ ਦੇ ਕੁੱਲ 3.47 ਕਰੋੜ ਸ਼ੇਅਰ ਵਿੱਚੋˆ ਬਾਲਕ੍ਰਿਸ਼ਨ ਕੋਲ 3.10 ਕਰੋੜ ਸ਼ੇਅਰ ਹਨ, ਮਤਲਬ ਕਿ 92 ਫੀਸਦੀ ਸ਼ੇਅਰ ਹਨ। ਆਚਾਰੀਆ ਬਾਲਕ੍ਰਿਸ਼ਨ ਦੇ ਵੈਦਿਕ ਬਰਾਡਕਾਸਟਿੰਗ ਲਿਮਟਿਡ ‘ਚ ਵੀ ਕਾਫੀ ਸ਼ੇਅਰ ਹਨ। ਇਹ ਕੰਪਨੀ ਆਸਥਾ ਚੈਨਲ ਚਲਾਉˆਦੀ ਹੈ। 
ਪਤੰਜਲੀ ਆਯੁਰਵੈਦਿਕ, ਜਿਸ ਵਿੱਚ ਵੀ ਪੌਧਾਰ ਦੇ ਸ਼ੇਅਰ ਹਨ, ਦਾ 2008-09 ਵਿੱਚ ਟਰੇਨ ਓਵਰ 60.96 ਕਰੋੜ ਹੈ। ਇਸ ਤੋˆ ਬਾਅਦ ਦਾ ਰਿਕਾਰਡ ਸਰਕਾਰੀ ਫਾਈਲਾˆ ਵਿੱਚ ਨਹੀˆ ਹੈ। ਟੈਕਸ ਸਮੇਤ ਕੰਪਨੀ ਦਾ ਮੁਨਾਫਾ 4.5 ਕਰੋੜ ਲਾਇਆ ਗਿਆ ਹੈ। ਪਤੰਜਲੀ ਆਯੁਰਵੈਦਿਕ ਅਤੇ ਦਿ ਯੋਗ ਮਦਰ ਟਰੱਸਟ ਹਾਲਾˆ ਕਿ ਬਾਬਾ ਰਾਮਦੇਵ ਦੀਆˆ ਹੀ ਕੰਪਨੀਆˆ ਹਨ, ਪਰ ਪਤੰਜਲੀ ਆਯੁਰਵੈਦ ਨੇ ਯੋਗ ਮੰਦਰ ਟਰੱਸਟ ਅਤੇ ਬਰਾਡਕਾਸਟਿੰਗ ਕੰਪਨੀ ਤੋˆ 2007-08 ਵਿੱਚ 48.48 ਕਰੋੜ ਦਾ ਲੈਣ-ਦੇਣ ਕੀਤਾ। ਕੰਪਨੀ ਨੇ ਟਰੱਸਟ ਕੋਲੋˆ ਲੱਗਭੱਗ 2.7 ਕਰੋੜ ਰੁਪਏ ਦੀ ਕੀਮਤ ਦੀ ਜ਼ਮੀਨ ਖ਼ਰੀਦੀ ਹੈ। ਕੰਪਨੀ ਨੇ ਬਾਲਕ੍ਰਿਸ਼ਨ ਅਤੇ ਵੈਦਿਕ ਬਰਾਡਕਾਸਟਿੰਗ ਤੋˆ ਕਰਜ਼ਾ ਵੀ ਲਿਆ ਹੈ। ਪਤੰਜਲੀ ਆਯੁਰਵੇਦ ਨੇ ਮਾਰਚ 2008 ਤੱਕ 95 ਲੱਖ ਰੁਪਏ ਜਮ੍ਹਾˆ ਕੀਤੇ ਹਨ। ਕੰਪਨੀ ਦੀ ਸਾਲਾਨਾ ਰਿਪੋਰਟ ਅਨੁਸਾਰ 2008-09 ਵਿੱਚ ਸਾਲ ਵਿੱਚ ਔਨਾ ਅਤੇ ਐਲੋਵੀਰਾ ਦਾ ਰਸ ਵੇਚ ਕੇ ਲੱਗਭੱਗ 25 ਕਰੋੜ ਰੁਪਏ ਕਮਾਏ। ਲੌਕੀ ਦਾ ਰਸ ਵੇਚ ਕੇ ਵੀ ਕੰਪਨੀ ਨੇ ਬੜੀ ਵੱਡੀ ਰਕਮ ਇਕੱਠੀ ਕੀਤੀ।
ਇਸੇ ਦੌਰਾਨ ਹਿਮਾਚਲ ਪ੍ਰਦੇਸ਼ ‘ਚ ਅਚਾਰੀਆ ਬਾਲਕ੍ਰਿਸ਼ਨ ਨੂੰ ਬਾਜ਼ਾਰ ਦੀਆˆ ਕੀਮਤਾˆ ਨਾਲੋˆ ਅੱਧੀ ਕੀਮਤ ‘ਤੇ ਦਿੱਤੀ ਗਈ ਜ਼ਮੀਨ ਵੀ ਵਾਪਸ ਲਏ ਜਾਣ ਦੀ ਮੰਗ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੀ ਕਾˆਗਰਸ ਇਕਾਈ ਨੇ ਮੰਗ ਕੀਤੀ ਹੈ ਕਿ ਅਚਾਰੀਆ ਬਾਲਕ੍ਰਿਸ਼ਨ ਤੋˆ ਇਹ ਫੌਰੀ ਵਾਪਸ ਲਈ ਜਾਵੇ। ਸੋਲਨ ਜਿਲ੍ਹੇ ਦੇ ਕੋਹਲੋਗ ਪਿੰਡ ਵਿੱਚ ਲੱਗਭੱਗ 96.2 ਵਿਘਾ ਖੇਤਰ ਦਾ ਇੱਕ ਜ਼ਮੀਨ ਦਾ ਟੁੱਕੜਾ ਆਚਾਰੀਆ ਨੂੰ ਦਿੱਤਾ ਗਿਆ ਹੈ।
ਪਲਾਟ ਨੂੰ 11 ਸਾਲ ਦੀ ਲੀਜ਼ ‘ਤੇ ਸਿਰਫ਼ 17.3 ਲੱਖ ਰੁਪਏ ਵਿੱਚ ਦਿੱਤਾ। ਉੱਥੇ ਬਜ਼ਾਰ ਦੀ ਕੀਮਤ ਲੱਗਭੱਗ ਤੀਹ ਹਜ਼ਾਰ ਤੋˆ 40,000 ਬੀਘਾ ਹੈ, ਪਰ ਇਹ ਪਲਾਟ ਲੱਗਭੱਗ 18,000 ਰੁਪਏ ਪ੍ਰਤੀ ਬੀਘਾ ਦੇ ਹਿਸਾਬ ਨਾਲ ਦਿੱਤਾ ਗਿਆ।
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾˆਧੀ ਇੱਥੇ ਇੱਕ ਨੈਸ਼ਨਲ ਕੈਡਿਟ ਕਾਪ੍ਰਸ (ਐਨ. ਸੀ. ਸੀ.) ਲਈ ਹਾਲੀਡੇ ਹੋਮ ਬਣਾਉਣਾ ਚਾਹੁੰਦੀ ਸੀ।
‘ਰਾਮਦੇਵ ਕੋਈ ਯੋਗੀ ਜਾˆ ਬਾਬਾ ਨਹੀˆ, ਸਗੋˆ ਇਕ ਹਾਸਰਸ ਕਲਾਕਾਰ-ਲਾਲੂ


ਦਿੱਲੀ-ਰਾਮਦੇਵ ਨੂੰ ਨਿਸ਼ਾਨਾ ਬਣਾਉˆਦਿਆˆ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਯੋਗ ਮਾਹਿਰ ਮਰਨ ਵਰਤ ਕਾਰਨ ਨਹੀˆ, ਸਗੋˆ ਆਪਣੇ ਟਰੱਸਟਾˆ ਦੇ ਲੇਖੇ-ਜੋਖੇ ਦੀਆˆ ਗੱਲਾˆ ਸੁਣ ਕੇ ਬੀਮਾਰ ਹੋਏ ਹਨ। ਲਾਲੂ ਨੇ ਕਿਹਾ ਕਿ “ਰਾਮਦੇਵ ਕੋਈ ਯੋਗੀ ਜਾˆ ਬਾਬਾ ਨਹੀˆ, ਸਗੋˆ ਇਕ ਹਾਸਰਸ ਕਲਾਕਾਰ ਹੈ। ਬੀਮਾਰ ਲੋਕਾˆ ਦਾ ਇਲਾਜ ਕਰਨਾ ਵੀ ਠੀਕ ਹੈ ਪਰ ਰਾਮਦੇਵ ਆਰ.ਐਸ.ਐਸ. ਦੀ ਚਾਲ ਦਾ ਸ਼ਿਕਾਰ ਹੋ ਗਏ, ਜਿਸ ਨੇ ਉਨ੍ਹਾˆ ਨੂੰ ਬਰਬਾਦ ਕਰ ਦਿੱਤਾ। ਕੇˆਦਰ ਦੀ ਨੁਕਤਾਚੀਨੀ ਕਰਦਿਆˆ ਸਾਬਕਾ ਰੇਲ ਮੰਤਰੀ ਨੇ ਆਖਿਆ ਕਿ ਲੋਕਪਾਲ ਬਿਲ ਦਾ ਖਰੜਾ ਤਿਆਰ ਕਰਨ ਲਈ ਬਣਾਈ ਸਾˆਝੀ ਕਮੇਟੀ ‘ਚ ਸਮਾਜ ਦੇ ਨੁਮਾਇੰਦਿਆˆ ਨੂੰ ਸ਼ਾਮਲ ਕਰ ਕੇ ਅਤੇ ਰਾਮਦੇਵ ਨਾਲ ਗੱਲਬਾਤ ਲਈ ਹਵਾਈ ਅੱਡੇ ‘ਤੇ ਮੰਤਰੀਆˆ ਨੂੰ ਭੇਜ ਕੇ ਵੱਡੀਆˆ ਗ਼ਲਤੀਆˆ ਕੀਤੀਆˆ ਗਈਆˆ।
ਰਾਮਦੇਵ ਦੇ ਟਰੱਸਟ ਵੀ ਕਾਲੇ ਧਨ ਦੀ ਖੇਡ ‘ਚ ਸ਼ਾਮਲ: ਦਿਗਵਿਜੈ


ਭੋਪਾਲ-ਕਾˆਗਰਸ ਦੇ ਜਨਰਲ ਸਕੱਤਰ ਦਿਗਵਿਜੈ ਸਿੰਘ ਨੇ ਦਾਅਵਾ ਕੀਤਾ ਹੈ ਕਿ ਕਾਲੇ ਧਨ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਯੋਗ ਗੁਰੂ ਬਾਬਾ ਰਾਮਦੇਵ ਵੱਲੋˆ ਚਲਾਏ ਜਾ ਰਹੇ ਟਰੱਸਟ ਵੀ ਕਾਲੇ ਧਨ ਦੀ ਇਸ ਖੇਡ ਵਿਚ ਸ਼ਾਮਲ ਹਨ। ਉਨ੍ਹਾˆ ਕਿਹਾ ਕਿ ਯੋਗ ਗੁਰੂ ਨੂੰ ਟਰੱਸਟ ਨੂੰ ਦਾਨ ਵਜੋˆ ਰਾਸ਼ੀ ਦੇਣ ਵਾਲਿਆˆ ਦੇ ਨਾˆ ਜਨਤਕ ਕਰ ਦੇਣੇ ਚਾਹੀਦੇ ਹਨ। ਸਿੰਘ ਨੇ ਕਿਹਾ, ”ਯੋਗ ਗੁਰੂ ਆਪਣੀ ਨਿਗਰਾਨੀ ‘ਚ ਚਲ ਰਹੇ ਟਰੱਸਟਾˆ ਦੇ ਨਾˆ ‘ਤੇ ਰਾਸ਼ੀ ਲੈ ਕੇ ਉਨ੍ਹਾˆ ਲੋਕਾˆ ਦੀ ਮਦਦ ਕਰ ਰਿਹਾ ਹੈ ਜਿਹੜੇ ਕਾਲੇ ਧਨ ਦੇ ਨਾˆ ਹੇਠ ਪੈਸਾ ਇਕੱਠਾ ਕਰਦੇ ਹਨ ਤੇ ਮਗਰੋˆ ਉਸੇ ਪੈਸੇ ਨੂੰ ਦਾਨ ਕਰ ਕੇ ਆਮਦਨ ਕਰ ਛੋਟ ਦਾ ਲਾਹਾ ਲੈˆਦੇ ਹਨ।”
ਰਾਮਦੇਵ ਦੇ ਅੰਦੋਲਨ ਦਾ ਸਿੱਖਾˆ ਨਾਲ ਕੋਈ ਸੰਬੰਧ ਨਹੀˆ-ਮਾਨ


ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਰਾਮਦੇਵ ਵੱਲੋˆ ਹਥਿਆਰਬੰਦ ਫੋਰਸ ਬਣਾਉਣ ਦੇ ਐਲਾਨ ਨੂੰ ਗ਼ੈਰ-ਜਮਹੂਰੀ ਕਰਾਰ ਦਿੰਦਿਆˆ ਕਿਹਾ ਕਿ ਰਾਮਦੇਵ ਦੇ ਸਵਾਰਥਾˆ ਭਰੇ ਇਸੇ ਅੰਦੋਲਨ ਨਾਲ ਸਿੱਖ ਕੌਮ ਦਾ ਕੋਈ ਸੰਬੰਧ ਨਹੀˆ। ਉਹ ਇਸ ਅੰਦੋਲਨ ਰਾਹੀˆ ਭਗਵਾˆ ਅੱਤਵਾਦ ਫੈਲਾ ਕੇ ਆਰ ਐਸ ਐਸ ਤੇ ਭਾਜਪਾ ਦੀ ਸੋਚ ਅਨੁਸਾਰ ਘੱਟ ਗਿਣਤੀਆˆ ਤੇ ਦਲਿਤਾˆ ਦੀ ਨਸਲਕੁਸ਼ੀ ਕਰਨਾ ਚਾਹੁੰਦਾ ਹੈ। ਭਾਜਪਾ ਤੇ ਆਰ ਐਸ ਐਸ ਦੇ ਸਮਰੱਥਨ ਰਾਹੀˆ ਇਹ ਸਭ ਕੁਝ ਜਾਹਿਰ ਹੋ ਚੁੱਕਾ ਹੈ। ਉਨ੍ਹਾˆ ਬਾਦਲ ਦਲੀਆˆ ਵੱਲੋˆ ਰਾਮਦੇਵ ਤੇ ਫ਼ਿਰਕੂ ਜਮਾਤਾˆ ਦੀ ਪਿੱਠ ਥਾਪੜਣ ਅਤੇ ਸਿੱਖੀ ਸਿਧਾˆਤਾˆ ਵਿਰੁੱਧ ਉਨ੍ਹਾˆ ਦੀ ਹਮਾਇਤ ਕਰਨ ਦੀ ਕਾਰਵਾਈ ਦੀ ਵੀ ਪੁਰਜ਼ੋਰ ਨਿਖੇਧੀ ਕੀਤੀ। ਉਹਨਾˆ ਕਿਹਾ ਕਿ ਮੋਰਚੇ ਸਿਰਫ ਦਿਲ ਗੁਰਦੇ ਵਾਲੇ ਬੰਦੇ ਹੀ ਲਾ ਸਕਦੇ ਹਨ ਐਮਰਜੈˆਸੀ ਸਮੇˆ ਸਿੱਖਾˆ ਨੇ ਅਕਾਲ ਤਖਤ ਸਾਹਿਬ ਵਿਖੇ ਮੋਰਚਾ ਲਾਇਆ ਸੀ, ਪਰ ਉਸ ਸਮੇˆ ਕਿਸੇ ਸਿੱਖ ਨੇ ਮਾਫੀ ਨਹੀ ਮੰਗੀ ਸੀ, ਸਗੋˆ ਬਹੁਤੇ ਜਨਸੰਘੀ ਲੀਡਰ ਇੰਦਰਾ ਗਾˆਧੀ ਕੋਲੋ ਮੁਆਫੀਆˆ ਮੰਗ ਕੇ ਰਿਹਾਅ ਹੋ ਕੇ ਆਏ ਸਨ।

ਸਵਾਮੀ ਰਾਮਦੇਵ ਦੇ ਮਹਾਂਭਾਰਤ ਦੀ ਨਿਕਲੀ ਫੂਕ

* ਕੇਂਦਰ ਸਰਕਾਰ ਨੇ ਡੰਡੇ ਦੇ ਜ਼ੋਰ ਨਾਲ ਰਾਮਦੇਵ ਦੇ ਚੇਲਿਆਂ ਦੀ ਕੀਤੀ ਗਿੱਦੜਕੁੱਟ * ਬਾਬਾ ਬੀਬੀਆਂ ਦੇ ਕੱਪੜੇ ਪਾ ਕੇ ਫਰਾਰ ਹੁੰਦਾ ਹੋਇਆ ਪੁਲੀਸ ਨੇ ਦਬੋਚਿਆ * ਰਾਮਦੇਵ ਉੱਪੜ ਦਿੱਲੀ ਵੜਨ 'ਤੇ ਪਾਬੰਦੀ

ਯੋਗਾ ਗੁਰੂ ਬਾਬਾ ਰਾਮਦੇਵ ਵੱਲੋਂ ਕਾਲੇ ਧਨ ‘ਤੇ ਰੋਕ ਲਗਾਉਣ ਅਤੇ ਭਾਰਤੀ ਸਰਮਾਏਦਾਰਾਂ ਦੇ ਵਿਦੇਸ਼ਾਂ ਵਿੱਚ ਪਏ ਕਾਲੇ ਧਨ ਨੂੰ ਵਾਪਸ ਮੰਗਵਾ ਕੇ ਇਸ ਨੂੰ ਕੌਮੀ ਸੰਪਤੀ ਐਲਾਨਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਲਈ ਉਸਾਰੇ ਮਹਾਂਭਾਰਤ ਦੀ ਫੂਕ ਕੇਂਦਰ ਸਰਕਾਰ ਦੇ ਡੰਡੇ ਅੱਗੇ ਨਿਕਲ ਗਈ। ਹੈਰਾਨੀ ਤਾਂ ਉਦੋਂ ਹੋਈ ਜਦੋਂ ਮੌਤ ਤੋਂ ਕਦੇ ਵੀ ਨਾ ਡਰਨ ਦਾ ਢੰਡੋਰਾ ਪਿੱਟਣ ਵਾਲੇ ਯੋਗ ਗੁਰੂ ਰਾਮਦੇਵ ਜੀ 4-5 ਮਈ ਦੀ ਰਾਤ ਹੋਣ ਵਾਲ਼ੇ ਘਟਨਾਕਰਮ ਦੌਰਾਨ ਪੁਲਿਸ ਤੋਂ ਬਚਦਿਆਂ ਬੀਬੀਆਂ ਦੇ ਕੱਪੜੇ ਪਾ ਕੇ ਤੇ ਘੁੰਡ ਕੱਢ ਕੇ ਮੋਰਚਾ ਛੱਡ ਕੇ ਫਰਾਰ ਹੋਣ ਲੱਗਾ, ਪਰ ਪੁਲੀਸ ਨੇ ਦਬੋਚ ਲਿਆ। ਕੇਂਦਰ ਸਰਕਾਰ ਨੇ ਭਾਰੀ ਗਿਣਤੀ ਵਿੱਚ ਪੁਲੀਸ ਦਸਤੇ ਭੇਜ ਕੇ ਬਾਬੇ ਦਾ ਸ਼ੁਰੂ ਕੀਤਾ ਮਹਾਂਭਾਰਤ ਸਮਾਪਤ ਕਰ ਦਿੱਤਾ। ਬਾਬਾ ਰਾਮਦੇਵ ਨੂੰ ਇਕ ਛੋਟੇ ਜਿਹੇ ਜਹਾਜ਼ ਰਾਹੀਂ ਉਸ ਦੇ ਡੇਰੇ ਹਰਦੁਆਰ ਵਿਖੇ ਪਹੁੰਚਾ ਦਿੱਤਾ ਗਿਆ ਹੈ ਜਦੋਂ ਕਿ ਉਸ ਦੇ ਚੇਲਿਆਂ ਦੀ ਗਿੱਦੜ ਕੁੱਟ ਕਰਕੇ ਦਿੱਲੀਓਂ ਬਾਹਰ ਭੇਜ ਦਿੱਤਾ ਤੇ ਬਾਬੇ ਉੱਪਰ ਦਿੱਲੀ ਵੜਨ 'ਤੇ ਪਾਬੰਦੀ ਲਗਾ ਦਿੱਤੀ ਗਈ। ਯੂਪੀ ਦੀ ਮੁੱਖ ਮੰਤਰੀ ਬੀਬੀ ਮਾਇਆਵਤੀ ਨੇ ਵੀ ਬਾਬੇ ਨੂੰ ਅੰਗੂਠਾ ਦਿਖਾਉਂਦਿਆਂ ਯੂਪੀ ਵਿੱਚ ਵੀ ਉਸ ਨੂੰ ਮੋਰਚਾ ਲਗਾਉਣ ਦੀ ਇਜਾਜ਼ਤ ਨਾ ਦਿੱਤੀ। ਆਖਿਰ ਬਾਬੇ ਨੂੰ ਆਪਣੇ ਡੇਰੇ ਵਿੱਚ ਹੀ ਇਹ ਮੋਰਚਾ ਲਗਾਉਣਾ ਪਿਆ। ਇਹ ਮੋਰਚਾ ਹੁਣ ਕਿਸ ਨੇ ਦੇਖਣਾ ਹੈ? ਹੁਣ ਬਾਬਾ ਭਾਵੇਂ ਡਾਂਸ ਕਰੇ ਜਾਂ ਯੋਗਾ ਕਰੇ। ਭਾਰਤ ਦੇ ਲੋਕ ਉਸ ਦੇ ਮਗਰ ਲੱਗਣ ਵਾਲੇ ਨਹੀਂ ਹਨ, ਕਿਉਂਕਿ ਬਾਬਾ ਰਾਮਦੇਵ ਦੀ ਆਰ ਐਸ ਐਸ ਨਾਲ ਯਾਰੀ ਸਭ ਦੇ ਸਾਹਮਣੇ ਆ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕਮਿਊਨਿਸਟ ਪਾਰਟੀਆਂ, ਸਮਾਜਵਾਦੀ ਜਨਤਾ ਪਾਰਟੀ ਨੇ ਵੀ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਭਾਜਪਾ ਨੇ ਜਿੱਥੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ, ਉੱਤੇ ਉਸ ਨੇ ਇਸ ਮੁੱਦੇ ਨੂੰ ਉਭਾਰਨ ਦੇ ਲਈ ਕੇਂਦਰ ਵਿਰੁੱਧ ਆਪ ਕਮਾਂਡ ਸੰਭਾਲ ਲਈ ਹੈ। ਉਹ ਇਸ ਸੰਬੰਧ ਵਿੱਚ ਰਾਸ਼ਟਰਪਤੀ ਨੂੰ ਵੀ ਮਿਲੇ। ਬਾਬਾ ਰਾਮਦੇਵ ਦੀ ਮੁੱਖ ਮੰਗ ਸੀ ਕਿ ਦੇਸ ਵਿੱਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਜਾਏ ਤੇ ਵਿਦੇਸ਼ੀ ਬੈਂਕਾਂ ਵਿੱਚ ਪਿਆ ‘‘400 ਲੱਖ ਕਰੋੜ'' ਰੁਪਿਆ ਭਾਰਤ ਤੁਰੰਤ ਲਿਆਂਦਾ ਜਾਵੇ। ਇਸ ਵੱਡੀ ਮੰਗ ਨਾਲ, ਉਸ ਨੇ ਕੁੱਝ ਹੋਰ ਮੰਗਾਂ ਵੀ ਜੋੜ ਦਿੱਤੀਆਂ ਹਨ... ਭ੍ਰਿਸ਼ਟਾਚਾਰੀ ਲੋਕਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ ਅਤੇ ਸਪੈਸ਼ਲ ਕੋਰਟਾਂ ਕਾਇਮ ਕਰ ਕੇ ਉਨ੍ਹਾਂ ਨੂੰ ਉਮਰ ਕੈਦ ਅਤੇ ਫਾਂਸੀ ਦੀਆਂ ਸਜ਼ਾਵਾਂ ਦਿਵਾਈਆਂ ਜਾਣ ਤੇ ਇਹ ਕੰਮ ਇੱਕ ਸਾਲ ਦੇ ਅੰਦਰ-ਅੰਦਰ ਪੂਰਾ ਕੀਤਾ ਜਾਵੇ। ਅਖ਼ੀਰ 'ਤੇ, ਅਜ਼ਾਦ ਲੋਕਪਾਲ ਦੀ ਮੰਗ ਵੀ, ਦੱਬੀ ਜ਼ੁਬਾਨ ਵਿੱਚ ਰੱਖੀ ਗਈ ਹੈ। ਅਸਲ 'ਚ ਬਾਬਾ ਰਾਮਦੇਵ ਦੇ ਸਾਰੇ ਮੁੱਦੇ ਠੀਕ ਹਨ, ਪਰ ਉਸ ਦੀ ਸਮੁੱਚੀ ਮੁਹਿੰਮ ਅੰਨਾ ਹਜ਼ਾਰੇ ਨੂੰ ਖਤਮ ਕਰਨ ਲਈ ਅਤੇ ਸਰਕਾਰੇ ਦਰਬਾਰੇ ਵਿੱਚ ਆਪਣੀ ਚੌਧਰ ਜਮਾਉਣ ਲਈ ਸੀ, ਜੋ ਕਿ ਕੇਂਦਰ ਸਰਕਾਰ ਨੂੰ ਫਿੱਟ ਬੈਠਦਾ ਸੀ। ਇਸ ਤੋਂ ਪਹਿਲਾਂ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਲਈ ਆਜ਼ਾਦ ਲੋਕਪਲ ਦਾ ਮੁੱਦਾ ਚੁੱਕਿਆ ਸੀ, ਜਿਸ ਦੀ ਬਾਬਾ ਰਾਮਦੇਵ ਨੇ ਵੀ ਹਮਾਇਤ ਕੀਤੀ ਸੀ। ਇਸ ਮੁਹਿੰਮ ਨੂੰ ਪੂਰੇ ਦੇਸ਼ ਵਾਸੀਆਂ ਵੱਲੋਂ ਹੁੰਗਾਰਾ ਮਿਲਿਆ ਸੀ, ਪਰ ਬਾਬਾ ਰਾਮਦੇਵ ਦੀ ਮੁਹਿੰਮ ਸਿਰਫ ਉਸ ਦੇ ਚੇਲਿਆਂ ਅਤੇ ਭਾਜਪਾ ਤੱਕ ਸੀਮਤ ਰਹਿ ਗਈ। ਬਾਬਾ ਰਾਮਦੇਵ ਨੇ ਇਹ ਮੁਹਿੰਮ ਅੰਨਾ ਹਜ਼ਾਰੇ ਤੋਂ ਬਦਲਾ ਲੈਣ ਲਈ ਸ਼ੁਰੂ ਕੀਤੀ ਸੀ, ਕਿਉਂਕਿ ਅੰਨਾ ਹਜ਼ਾਰੇ ਨੇ ਬਾਬਾ ਰਾਮਦੇਵ ਨੂੰ ਸਰਕਾਰ ਨਾਲ ਗੱਲਬਾਤ ਕਰਨ ਲਈ ਬਣਾਈ ਕਮੇਟੀ ਵਿੱਚ ਸ਼ਾਮਲ ਨਹੀਂ ਸੀ ਕੀਤਾ ਗਿਆ। ਇਸੇ ਲਈ ਬਾਬੇ ਨੇ ਅੰਨਾ ਹਜ਼ਾਰੇ ਨੂੰ ਨੀਵਾਂ ਦਿਖਾਉਣ ਲਈ ਆਪਣਾ ਮੋਰਚਾ ਖੜਾ ਕਰ ਲਿਆ ਅਤੇ ਕੇਂਦਰ ਸਰਕਾਰ ਨਾਲ ਦੋਸਤਾਨਾ ਮੈਚ ਖੇਡਣ ਲਈ ਇਹ ਸਾਰੀ ਮੁਹਿੰਮ ਆਰੰਭੀ। ਕੇਂਦਰ ਸਰਕਾਰ ਅੱਗੇ ਹੀ ਅੰਨੇ ਹਜ਼ਾਰੇ ਦੀ ਮੁਹਿੰਮ ਖਤਮ ਕਰਨਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੇ ਰਾਮਦੇਵ ਨੂੰ ਲੋੜ ਤੋਂ ਵੱਧ ਉਭਾਰਿਆ। ਜਦ ਰਾਮਦੇਵ ਉਜੈਨ ਤੋਂ ਦਿੱਲੀ ਪਹੁੰਚਿਆ, ਤਾਂ ਕੇਂਦਰ ਦੇ ਚਾਰ ਵਜ਼ੀਰ, ਉਸ ਨੂੰ ਲੈਣ ਲਈ, ਹਵਾਈ ਅੱਡੇ 'ਤੇ ਪੁੱਜੇ ਹੋਏ ਸਨ ਤੇ ਮਨਾ ਰਹੇ ਸਨ ਕਿ ਉਹ ਮਰਨ ਵਰਤ ਨਾ ਰੱਖੇ। ਅੰਦਰ ਦੇ ਭੇਤੀ ਦੱਸਦੇ ਹਨ ਕਿ ਸਭ ਕੁਝ, ਸਰਕਾਰ ਦੀ ਮਰਜ਼ੀ ਅਨੁਸਾਰ ਹੋ ਰਿਹਾ ਹੈ। ਸਰਕਾਰ ਸਮਝਦੀ ਹੈ ਕਿ ਅੰਨਾ ਹਜ਼ਾਰੇ ਦੀ ਟੀਮ ਨਾਲੋਂ, ਰਾਮਦੇਵ ਨੂੰ ਕਾਬੂ ਕਰਨਾ 'ਤੇ ਮਨਾਉਣਾ ਸੌਖਾ ਹੈ। ਪਰ ਜਦੋਂ ਇਹ ਦੋਸਤਾਨਾ ਮੈਚ ਲੋਕਾਂ ਸਾਹਮਣੇ ਪਤੱਖ ਹੋ ਗਿਆ ਤਾਂ ਬਾਬੇ ਨੂੰ ਆਪਣੀ ਸਖਸ਼ੀਅਤ ਬਚਾਉਣ ਦੇ ਲਈ ਭੁੱਖ ਹੜਤਾਲ ਕਰਨ ਦਾ ਡਰਾਮਾ ਰਚਣਾ ਪਿਆ। ਸਰਕਾਰ ਨੇ ਯੋਗ ਗੁਰੂ ਦੇ ਨੇੜਲੇ ਅਚਾਰੀਆ ਬਾਲਕ੍ਰਿਸ਼ਨ ਦਾ ਲਿਖਿਆ ਉਹ ਖ਼ਤ ਜਾਰੀ ਕਰ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਬਾਬਾ ਆਪਣੀ ਭੁੱਖ ਹੜਤਾਲ ਵਿਚਕਾਰ ਹੀ ਖ਼ਤਮ ਕਰ ਦੇਣਗੇ। ਜੇਕਰ ਬਾਬੇ ਦੀ ਭੁੱਖ ਹੜਤਾਲ ਜਾਰੀ ਰਹਿੰਦੀ ਤਾਂ ਇਸ ਦਾ ਫਾਇਦਾ ਸਿੱਧਾ ਭਾਜਪਾ ਨੂੰ ਹੋਣਾ ਸੀ। ਇਸੇ ਲਈ ਕਾਂਗਰਸ ਨੇ ਪੁਲੀਸ ਕਾਰਵਾਈ ਕਰਕੇ ਉਸ ਦੇ ਅੰਦੋਲਨ ਦੀ ਫੂਕ ਕੱਢ ਦਿੱਤੀ। ਰਾਮਦੇਵ ਦੇ ਆਲੋਚਕ ਇਸ ਗੱਲ ਨੂੰ ਲੈ ਕੇ ਉਸ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੀ ਦੇਖ ਰਹੇ ਹਨ ਕਿ ਆਖਰ ਭ੍ਰਿਸ਼ਟਾਚਾਰ ਤੇ ਕਾਲਾ ਧਨ ਇਕੱਠਾ ਕਰਨ ਵਰਗੇ ਮੁੱਦੇ ‘ਤੇ ਰਾਮਦੇਵ ਭ੍ਰਿਸ਼ਟ ਲੋਕਾਂ ਵਿਸ਼ੇਸ਼ ਕਰਕੇ ਰਾਜਨੀਤਕਾਂ ਨੂੰ ਆਪਣੇ ਨਾਲ ਲੈ ਕੇ ਕਿਉਂ ਤੇ ਕਿਵੇਂ ਚੱਲ ਰਹੇ ਹਨ? ਹਾਲੇ ਕੁਝ ਸਮਾਂ ਪਹਿਲਾਂ ਇਹ ਖ਼ਬਰ ਵੀ ਆਈ ਸੀ ਕਿ ਉਸ ਨੇ ਟਰੱਸਟ ਦੁਆਰਾ 11 ਲੱਖ ਰੁਪਏ ਦਾ ਚੰਦਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਇਕ ਚੈਕ ਰਾਹੀਂ ਦਿੱਤਾ ਸੀ, ਜਿਸ ਤੋਂ ਸਾਫ਼ ਪਤਾ ਚਲਦਾ ਹੈ ਕਿ ਰਾਮਦੇਵ ਦਾ ਝੁਕਾਅ ਭਾਜਪਾ ਵੱਲ ਹੈ। ਉਂਝ ਵੀ ਉਸ ਨੇ ਆਪਣੇ 4 ਜੂਨ ਦੇ ਪ੍ਰਸਤਾਵਿਤ ਵਰਤ ਦੀ ਯੋਜਨਾ ਤਿਆਰ ਕਰਨ ਲਈ ਗੋਵਿੰਦਾਚਾਰੀਆ ਵਰਗੇ ਸਾਬਕਾ ਭਾਜਪਾ ਆਗੂ ਨੂੰ ਨਿਯੁਕਤ ਕੀਤਾ ਹੈ। ਅੱਜ ਵੀ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਪ੍ਰਤੀ ਉਨ੍ਹਾਂ ਦਾ ਲਗਾਓ ਹੈ। ਪਿਛਲੇ ਦਿਨੀਂ ਉਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੰਚ ‘ਤੇ ਇਕੱਠੇ ਨਜ਼ਰ ਆਏ ਸਨ। ਸਰਕਾਰ ਅਤੇ ਉਸ ਦੇ ਕਾਰਕੁਨਾਂ ਵੱਲੋਂ ਵੀ ਰਾਮਦੇਵ ਦੇ ਅੰਦੋਲਨ ਨੂੰ ‘ਪੰਜ ਤਾਰਾ ਸੱਤਿਆਗ੍ਰਹਿ‘ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਰਾਮਦੇਵ ਦੀ ਭੁੱਖ ਹੜਤਾਲ ਵਾਲੇ ਪੰਡਾਲ ਉੱੇ ਲੱਗਪੱਗ 4 ਕਰੋੜ ਰੁਪਏ ਦੇ ਟੈਂਟ ਅਤੇ 8 ਕਰੋੜ ਰੁਪਏ ਦੇ ਕੂਲਰ ਲਗਾਏ ਗਏ ਸਨ ਜਦੋਂਕਿ ਰੋਟੀ-ਪਾਣੀ ਦੇ ਹੋਰ ਖਰਚੇ ਵੱਖਰੇ ਹਨ ਜਿਸ ਕਰਕੇ ਉਨ੍ਹਾਂ ਦੇ ਵਿਰੋਧੀਆਂ ਨੂੰ ਸਵਾਲ ਖੜ੍ਹੇ ਕਰਨ ਦਾ ਮੌਕਾ ਮਿਲ ਗਿਆ। ਉਹ ਉਨ੍ਹਾਂ ਕੋਲੋਂ ਪੁੱਛ ਰਹੇ ਹਨ ਕਿ ਉਨ੍ਹਾਂ 5000 ਕਰੋੜ ਦੀ ਸੰਪਤੀ ਕਿੱਥੋਂ ਬਣਾ ਲਈ। ਜੇਕਰ ਕੇਂਦਰ ਸਰਕਾਰ ਦੀ ਕਾਰਵਾਈ ਦੀ ਨਿਰਪੱਖ ਹੋ ਕੇ ਪੜਚੋਲ ਕੀਤੀ ਜਾਵੇ ਤਾਂ ਬੇਸ਼ਕ ਇਹ ਹੀ ਕਿਹਾ ਜਾਵੇਗਾ ਕਿ ਦਿੱਲੀ ਪੁਲਿਸ ਵੱਲੋਂ ਅਜਿਹਾ ਕੀਤਾ ਜਾਣਾ ਗ਼ੈਰ ਜਮਹੂਰੀ ਸੀ ਪਰ ਜੇਕਰ ਸਰਕਾਰ ਇਹ ਨਾ ਕਰਵਾਉਂਦੀ ਤਾਂ ਹੋਰ ਕੀ ਹੱਲ ਹੋ ਸਕਦਾ ਸੀ! ਦਰਅਸਲ ਇਸ ਮਰਨ ਵਰਤ ਮੁਹਿੰਮ ਰਾਹੀਂ ਕਈ ਪ੍ਰਕਾਰ ਦੀ ਫਿਰਕਾਪਸਤੀ ਫ਼ੈਲਣ ਦਾ ਖਤਰਾ ਬਣ ਗਿਆ ਸੀ। ਭ੍ਰਿਸ਼ਟਾਚਾਰ ਵਿਰੋਧੀ ਯਤਨਾਂ ਦੇ ਨਾਂਅ ਥੱਲੇ ਆਮ ਲੋਕਾਂ ਦਾ ਨੁਕਸਾਨ ਵੱਧ ਹੋ ਜਾਣਾ ਸੀ, ਕਿਉਂਕਿ ਜਿਸ ਤਰੀਕੇ ਨਾਲ਼ ਬਾਬਾ ਰਾਮਦੇਵ ਆਪਣੇ ਸੰਬੋਧਨ ਰਾਹੀਂ ਲੋਕਾਂ ਨੂੰ ਉਤੇਜਿਤ ਕਰ ਰਹੇ ਸਨ ਤਾਂ ਇਹ ਅੰਦੋਲਨ ਹੋਰ ਕਿਸੇ ਪ੍ਰਕਾਰ ਦੀ ਫਿਰਕੂ ਰੰਗਤ ਵੀ ਗ੍ਰਹਿਣ ਕਰ ਸਕਦਾ ਸੀ। ਜਿਸ ਨੂੰ ਕਾਬੂ ਕਰ ਸਕਣਾ ਸ਼ਾਇਦ ਕੇਂਦਰ ਸਰਕਾਰ ਲਈ ਵੀ ਮੁਸ਼ਕਲ ਹੋ ਜਾਂਦਾ। ਸੋ ਇਸ ਸਮੁੱਚੇ ਘਟਨਾਕ੍ਰਮ ਨੂੰ ਕੇਂਦਰ ਸਰਕਾਰ ਜਾਂ ਬਾਬਾ ਰਾਮਦੇਵ ਜਾਂ ਆਰ ਐਸ ਐਸ ਜਾਂ ਬੀਜੇਪੀ ਦੇ ਪੱਖ ਤੋਂ ਦੇਖਣ ਦੀ ਬਜਾਏ ਆਮ ਵਿਅਕਤੀ ਦੇ ਹਿਤ
ਵਿਚ ਪੜਚੋਲਣ ਦੀ ਲੋੜ ਹੈ। ਭਾਵੇਂ ਰਾਮਦੇਵ ਅੰਦੋਲਨ ਦੀ ਫੂਕ ਨਿਕਲ ਗਈ ਹੈ, ਪਰ ਇਹ ਮੁੱਦਾ ਖਤਮ ਹੋਣ ਵਾਲਾ ਨਹੀਂ। ਕੇਂਦਰ ਸਰਕਾਰ ਨੂੰ ਇਸ ਮਾਮਲੇ 'ਤੇ ਗੰਭੀਰ ਵਿਚਾਰ ਕਰਨਾ ਚਾਹੀਦਾ ਹੈ। ਗਲੋਬਲ ਫਾਇਨੈਂਸ਼ੀਅਲ ਇੰਟੈਗਰਿਟੀ ਦੇ ਅੰਕੜਿਆਂ ਅਨੁਸਾਰ 2008 ਤੱਕ 46 ਹਜ਼ਾਰ 200 ਕਰੋੜ ਡਾਲਰ ਦੀ ਰਾਸ਼ੀ ਕਾਲੇ ਧਨ ਦੇ ਰੂਪ ਵਿੱਚ ਭਾਰਤ ਤੋਂ ਬਾਹਰ ਭੇਜੀ ਜਾ ਚੁੱਕੀ ਹੈ। ਮਜ਼ਬੂਤ ਲੋਕਪਾਲ ਅਤੇ ਕਾਲੇ ਧਨ ਦੀ ਵਾਪਸੀ ਦੇ ਮੁੱਦੇ ਸੰਬੰਧੀ ਬਣਾਏ ਜਾਣ ਵਾਲੇ ਕਾਨੂੰਨ ਇਸ ਪਾਸੇ ਵੱਲ ਸਾਰਥਕ ਕਦਮ ਸਿੱਧ ਹੋ ਸਕਦੇ ਹਨ ਬਸ਼ਰਤੇ ਕਿ ਇਹ ਨੇਕਨੀਅਤ ਅਤੇ ਅਮਲੀ ਤੌਰ ‘ਤੇ ਲਾਗੂ ਹੋਣ। ਜੇਕਰ ਕੇਂਦਰ ਸਰਕਾਰ ਇਨ੍ਹਾਂ ਮੁੱਦਿਆਂ ਵੱਲ ਧਿਆਨ ਨਹੀਂ ਦੇਂਦੀ ਤਾਂ ਉਸ ਨੂੰ ਸਿਆਸੀ ਨੁਕਸਾਨ ਉਠਾਉਣਾ ਪੈ ਸਕਦਾ ਹੈ।

ਬਾਬਾ ਹਰਬੰਸ ਸਿੰਘ ‘ਪੰਥ ਰਤਨ‘ ਤੇ ਰਾਗੀ ਹਰਬੰਸ ਸਿੰਘ ਜਗਾਧਰੀ ‘ਸ਼੍ਰੋਮਣੀ ਰਾਗੀ‘ ਨੂੰ ਦਰਜਾ ਕਿਉਂ 

*ਦੋਹਾˆ ਸਖਸ਼ੀਅਤਾˆ ਨੇ ਪੰਥ ਦਾ ਕੀਤਾ ਨੁਕਸਾਨ *ਖਾਲਸਾ ਪੰਥ ਨੂੰ ਕਰਮਕਾˆਡਾˆ ਤੇ ਸਾਧਵਾਦ ਵਿਰੁੱਧ ਜਾਗ੍ਰਿਤ ਹੋਣ ਦੀ ਲੋੜ

ਸ਼੍ਰੋਮਣੀ ਕਮੇਟੀ ਨੇ ਬੀਤੇ ਦਿਨੀˆ ਦੋ ਵਿਅਕਤੀਆˆ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ ਤੇ ਸ਼੍ਰੋਮਣੀ ਰਾਗੀ ਭਾਈ ਹਰਬੰਸ ਸਿੰਘ ਜਗਾਧਰੀ ਵਾਲੇ ਦੇ ਦੇਹਾˆਤ ਤੋˆ ਬਾਅਦ ਕਰਮਵਾਰ ਪੰਥ ਰਤਨ ਤੇ ਸ਼੍ਰੋਮਣੀ ਰਾਗੀ ਰੁਤਬੇ ਦੇਣ ਦਾ ਐਲਾਨ ਕਰ ਦਿੱਤਾ। ਇਨ੍ਹਾˆ ਐਲਾਨਾˆ ਵਿੱਚ ਖ਼ਾਲਸਾ ਪੰਥ ਦੀ ਕੋਈ ਸ਼ਮੂਲੀਅਤ ਨਹੀˆ ਤੇ ਨਾ ਹੀ ਪੰਥਕ ਜਥੇਬੰਦੀਆˆ ਦਾ ਇਕੱਠ ਬੁਲਾ ਕੇ ਇਸ ਸੰਬੰਧੀ ਪ੍ਰਵਾਨਗੀ ਲਈ ਗਈ ਹੈ। ਸਿੱਖ ਧਰਮ ਵਿੱਚ ਸਾਧ ਪਰੰਪਰਾ ਦੀ ਕੋਈ ਥਾˆ ਨਹੀˆ, ਪਰ ਸ਼੍ਰੋਮਣੀ ਕਮੇਟੀ ਇਹੋ ਜਿਹੇ ਸਾਧਾˆ ਨੂੰ ਸਤਿਕਾਰ ਕੇ ਕੌਮ ਨੂੰ ਦਿਸ਼ਾਹੀਣ ਕਰ ਰਹੀ ਹੈ ਤੇ ਡੇਰਾਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਸੰਬੰਧੀ ਦਲ ਖ਼ਾਲਸਾ ਤੇ ਸ਼੍ਰੋਮਣੀ ਖ਼ਾਲਸਾ ਦਲ ਪਹਿਲਾˆ ਹੀ ਵਿਰੋਧ ਕਰ ਚੁੱਕੇ ਹਨ। ਪਰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਇਸ ਵਿਰੋਧਤਾ ਨੂੰ ਅੱਖੋˆ ਪਰੋਖੇ ਕਰਕੇ ਇਹ ਦਲੀਲ ਦੇ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਦੀ ਵਿਰੋਧਤਾ ਕਰਨਾ ਇਨ੍ਹਾˆ ਜਥੇਬੰਦੀਆˆ ਦਾ ਸੁਭਾਅ ਹੈ। ਪਰ ਸ਼੍ਰੋਮਣੀ ਕਮੇਟੀ ਕੋਲ ਇਹ ਗੱਲ ਪੁੱਛਣੀ ਚਾਹੀਦੀ ਹੈ ਕਿ ਬਾਬਾ ਹਰਬੰਸ ਸਿੰਘ ਨੇ ਖ਼ਾਲਸਾ ਪੰਥ ਲਈ ਅਜਿਹਾ ਕਿਹੜਾ ਮਾਰਕਾ ਮਾਰਿਆ ਹੈ ਜਾˆ ਫਿਰ ਰਾਗੀ ਹਰਬੰਸ ਸਿੰਘ ਜਗਾਧਰੀ ਵਾਲੇ ਨੇ ਪੰਥ ਲਈ ਕਿਹੜੀ ਕੁਰਬਾਨੀ ਕੀਤੀ ਹੈ, ਜਿਹੜੇ ਐਵਾਰਡਾˆ ਨਾਲ ਉਨ੍ਹਾˆ ਨੂੰ ਸਤਿਕਾਰਿਆ ਜਾ ਰਿਹਾ ਹੈ। ਬਾਬਾ ਹਰਬੰਸ ਸਿੰਘ ਨੂੰ ਕਮਾਈ ਵਾਲੇ ਸੰਤ ਦੱਸਿਆ ਜਾ ਰਿਹਾ ਹੈ। ਪਰ ਉਨ੍ਹਾˆ ਦੀ ਸਾਰੀ ਉਮਰ ਦੀ ਕਮਾਈ ਸੀ ਗੁਰਦੁਆਰਾ ਇਮਾਰਤਾˆ ਉਤੇ ਸੋਨਾ ਅਤੇ ਸੰਗਮਰਮਰ ਮੜਨਾ। ਪਰ ਉਨ੍ਹਾˆ ਨੇ ਕਦੇ ਗਰੀਬ ਗੁਰਬੇ ਅਤੇ ਵਿੱਦਿਅਕ ਦਾਨ ਦੀ ਕੋਈ ਮਹਾਨ ਸੇਵਾ ਨਹੀˆ ਕੀਤੀ, ਜਿਸ ਕਾਰਣ ਗੁਰਮਤਿ ਅਨੁਸਾਰ ਉਨ੍ਹਾˆ ਉੱੲਦ ਮਾਣ ਕੀਤਾ ਜਾ ਸਕੇ। ਬਾਬਾ ਹਰਬੰਸ ਸਿੰਘ ਨੇ ਜੋ ਸੇਵਾ ਕੀਤੀ ਹੈ, ਉਸ ਦੀ ਗੁਰਬਾਣੀ ਵਿਰੋਧਤਾ ਕਰਦੀ ਹੈ : ਕੰਚਨ ਸਿਉ ਪਾਈਐ ਨਹੀ ਤੋਲਿ।। ਮਨੁ ਦੇ ਰਾਮੁ ਲੀਆ ਹੈ ਮੋਲਿ।। (ਪੰਨਾ 327) ਭਾਵ ਜਿਹੜੇ ਮਨ ਕਰਕੇ ਪ੍ਰਭੂ (ਰਾਮ) ਨਾਲ ਜੁੜੇ ਹੁੰਦੇ ਹਨ ਉਹ ਸੋਨੇ, ਸੰਗਰਮਰਮਰ, ਚੰਦਨ (ਦਾਨ) ਆਦਿ ਦੀ ਖੇਡਾˆ ਵਿਚ ਨਹੀˆ ਉਲਝਦੇ। ਗੁਰੂ ਸਾਹਿਬਾਨਾˆ ਨੇ ਵੀ ਗਰੀਬਾˆ ਦੀ ਉਸਾਰੀ ‘ਤੇ ਜ਼ੋਰ ਦਿੱਤਾ ਸੀ, ਨਾ ਕਿ ਆਪਣੇ ਧਾਰਮਿਕ ਸਥਾਨਾˆ ਨੂੰ ਸੋਨੇ ਤੇ ਸੰਗਮਰਮਰ ਨਾਲ ਚਮਕਾ ਕੇ ਮਹਾਨ ਬਣਾਇਆ ਸੀ। ਇਹ ਸੱਚ ਹੈ ਬਾਬਾ ਹਰਬੰਸ ਸਿੰਘ ‘ਤੇ ਬਾਕੀ ‘ਕਾਰਸੇਵਾ ਵਾਲੇ ਬਾਬਿਆˆ‘ ਵਾˆਗੂ ਭ੍ਰਿਸ਼ਟਾਚਾਰੀ ਜਾˆ ਵੱਕਾਰੀ ਹੋਣ ਦੇ ਇਲਜ਼ਾਮ ਕਦੀ ਨਹੀˆ ਲੱਗੇ। ਇਸੇ ਕਰਕੇ ਦਿੱਲੀ ਦੇ ਕੁਝ ਕੁ ਸਿੱਖ ਧੜਿਆˆ ਵਿੱਚ ਉਨ੍ਹਾˆ ਦੀ ਕਾਫੀ ਮਾਨਤਾ ਹੈ। ਸਿਆਸੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆˆ (ਖਾਸਕਰ ਦਿੱਲੀ ਕਮੇਟੀ) ਦੀ ਵੀ ਇਨ੍ਹਾˆ ਨੂੰ ਸਰਪ੍ਰਸਤੀ ਹਾਸਲ ਸੀ। ਪਰ ਸੁਚੇਤ ਪੰਥਕ ਧਿਰਾˆ ਵਲੋˆ ਇਨ੍ਹਾˆ ਬਾਬਿਆˆ ਦੀ ਪੂਜਾ ਤੇ ਮਾਨਤਾ ਨੂੰ ਪੰਥਕ ਹਿੱਤਾˆ ਲਈ ਨੁਕਸਾਨਦਾਇਕ ਮੰਨਿਆ ਹੈ। ਕਾਰਸੇਵਾ ਵਾਲਿਆˆ ਬਾਬਿਆˆ ਨੇ ਬੇਸ਼ਕੀਮਤੀ ਕੌਮੀ ਧਨ ਗੁਰਦੁਆਰਾ ਇਮਾਰਤਾˆ ਦੇ ਸੰਗਮਰਮਰ ਅਤੇ ਸੋਨਾ ਮੜਨ ਉਪਰ ਬਰਬਾਦ ਕਰ ਦਿੱਤਾ ਤੇ ਕੌਮ ਨੂੰ ਔਜੜੇ ਰਾਹ ਪਾਇਆ ਹੈ। ਇਨ੍ਹਾˆ ‘ਬਾਬਿਆˆ‘ ਵਲੋˆ ਵੱਡਮੁਲੀ ਕੌਮੀ ਇਤਿਹਾਸਕ ਵਿਰਾਸਤੀ ਇਮਾਰਤਾˆ ਨੂੰ ਨੇਸਤੋਨਾਬੂਤ ਕਰਕੇ, ਉਨ੍ਹਾˆ ਦੀ ਥਾˆ ਵੱਡੀਆˆ ਸੰਗਮਰਮਰੀ ਇਮਾਰਤਾˆ ਖੜੀਆˆ ਕਰ ਦਿੱਤੀਆˆ ਗਈਆˆ। ਜਦ ਕਿ ਇਹ ਧਨ ਸਿੱਖਾˆ ਦੀਆˆ ਵਿੱਦਿਅਕ ਸੰਸਥਾਵਾˆ ਤੇ ਲਗਾ ਕੇ ਕੌਮ ਨੂੰ ਚੜ੍ਹਦੀ ਕਲਾ ਵੱਲ ਲਿਜਾਇਆ ਜਾ ਸਕਦਾ ਸੀ। ਪਰ ਇਨ੍ਹਾˆ ਅਨਪੜ੍ਹ ਬਾਬਿਆˆ ਵਿੱਚ ਅਜਿਹਾ ਬ੍ਰਹਮ ਗਿਆਨ ਕਿੱਥੋˆ ਪੈਦਾ ਹੋ ਸਕਦਾ ਹੈ? ਅੱਜ ਪੂਰੇ ਸੰਸਾਰ ਵਿਚ ਪੁਰਾਤਨ ਇਤਿਹਾਸਕ ਵਿਰਾਸਤਾˆ ਨੂੰ ਬਚਾਉਣ ਦੀ ਲਹਿਰ ਚੱਲ ਰਹੀ ਹੈ ਤਾˆ ਜੋ ਆਉਣ ਵਾਲੀ ਪੀੜ੍ਹੀਆˆ ਨੂੰ ਆਪਣੇ ਇਤਿਹਾਸ ਨਾਲ ਤੇ ਵਿਰਾਸਤ ਨਾਲ ਜੋੜਿਆ ਜਾ ਸਕੇ, ਪਰ ਇਨ੍ਹਾˆ ਬਾਬਿਆˆ ਜਿਨ੍ਹਾˆ ਵਿੱਚ ਬਾਬਾ ਹਰਬੰਸ ਸਿੰਘ ਵੀ ਸ਼ਾਮਲ ਹਨ, ਨੇ ਕੌਮ ਦੀਆˆ ਪੁਰਾਤਨ ਤੇ ਇਤਿਹਾਸਕ ਇਮਾਰਤਾˆ ਦਾ ਖੁਰਾਖੋਜ ਮਿਟਾ ਕੇ ਸੰਗਮਰਮਰੀ ਬਿਲਡਿੰਗਾˆ, ਸੋਨੇ ਦੇ ਗੁੰਬਦ ਅਤੇ ਸੋਨੇ ਦੀਆˆ ਪਾਲਕੀਆˆ ਸਿਰਜ ਕੇ ਕੌਮ ਦੀ ਵਿਰਾਸਤ ਨੂੰ ਤਬਾਹ ਕਰ ਦਿੱਤਾ ਤੇ ਸਿੱਖ ਕੌਮ ਦੇ ਜਿਉˆਦੇ ਜਾਗਦੇ ਇਤਿਹਾਸ ਨੂੰ ਕਤਲ ਕਰ ਦਿੱਤਾ ਹੈ। ਇਸ ਤੋˆ ਵੱਡਾ ਗੁਨਾਹ ਕੀ ਹੋ ਸਕਦਾ ਹੈ। ਦਿੱਲੀ ਵਿਖੇ ਗੁਰਦੁਆਰਾ ਸੀਸ ਗੰਜ ਵਿੱਚ ਕਿਸੇ ਵੇਲੇ ਇਤਿਹਾਸਕ ਦਰਖਤ ਹੋਇਆ ਕਰਦਾ ਸੀ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ੁਲਮ ਵਿਰੁੱਧ ਸਰਬੱਤ ਦੇ ਭਲੇ ਲਈ ਸੀਸ ਵਾਰਿਆ ਸੀ, ਉਹ ਦਰਖਤ ਇਸ ਬਾਬੇ ਨੇ ਕਾਰ ਸੇਵਾ ਗੁਰਦੁਆਰੇ ਦੀ ਸੁੰਦਰੀਕਰਨ ਲਈ ਵੱਢ ਦਿੱਤਾ ਸੀ। ਇਹ ਕਿੰਨਾ ਵੱਡਾ ਸਿੱਖ ਵਿਰਾਸਤ ਤੇ ਇਤਿਹਾਸ ਦਾ ਕਤਲ ਹੈ। ਇਸ ਲਈ ਤਾˆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਤੇ ਇਹ ਬਾਬਾ ਵੀ ਦੋਸ਼ੀ ਹੈ, ਜਿਸ ਨੂੰ ਪੰਥਕ ਰਤਨ ਦਾ ਸ਼੍ਰੋਮਣੀ ਕਮੇਟੀ ਵੱਲੋˆ ਐਵਾਰਡ ਦਿੱਤਾ ਜਾ ਰਿਹਾ ਹੈ। ਕੀ ਸ਼ਰੋਮਣੀ ਕਮੇਟੀ ਇਸ ਬਾਬੇ ਨੂੰ ਮੌਤ ਤੋˆ ਬਾਅਦ ਇਸ ਇਤਿਹਾਸਕ ਅਪਰਾਧ ਲਈ ਸਨਮਾਨਿਤ ਕਰਨ ਜਾ ਰਹੀ ਹੈ? ਇਨ੍ਹਾˆ ‘ਬਾਬਿਆˆ‘ ਦੀ ਕੌਮ ਵਿਚ ਮਾਨਤਾ ਦਿਵਾਉਣ ਵਿਚ ਭ੍ਰਿਸ਼ਟ ਸਿੱਖ ਸਿਆਸਤਦਾਨਾˆ ਦਾ ਹੱਥ ਹੈ, ਜੋ ਕਿ ਸਿੱਖ ਕੌਮ ਉੱੲਦ ਅਮਰਵੇਲ ਵਾˆਗੂੰ ਛਾਏ ਹੋਏ ਹਨ। ਉਹ ਇਨ੍ਹਾˆ ਬਾਬਿਆˆ ਦੇ ਜਿਉˆਦੇ ਜੀਅ ਤੇ ਮਰਨ ਤੋˆ ਬਾਅਦ ਮਾਣ ਤਾਣ ਕਰਕੇ ਉਨ੍ਹਾˆ ਦੇ ਸ਼ਰਧਾਲੂਆˆ ਦੀਆˆ ਆਪਣੇ ਹੱਕ ਵਿੱਚ ਵੋਟਾˆ ਪੱਕੀਆˆ ਕਰਨਾ ਚਾਹੁੰਦੇ ਹਨ। ਸਿੱਖ ਕੌਮ ਅਪਣੇ ਫਲਸਫੇ ਦੇ ਪ੍ਰਚਾਰ ਦੇ ਖੇਤਰ ਵਿਚ ਬਹੁਤ ਪੱਛੜ ਚੁੱਕੀ ਹੈ। ਇਸ ਦਾ ਵੱਡਾ ਕਾਰਨ ਹੈ ਕਿ ਇਸ ਦਾ ਲੱਗਭੱਗ ਸਾਰਾ ਕੌਮੀ ਧਨ ਗਲਤ ਪ੍ਰਬੰਧਕਾˆ ਦੇ ਹੱਥ ਵਿੱਚ ਹੋਣ ਕਰਕੇ ਬੇਲੋੜੇ ਕੰਮਾˆ ਉੱਐ ਉਜਾੜਿਆ ਜਾ ਰਿਹਾ ਹੈ। ਇਸ ਉਜਾੜੇ ਵਿਚ ਇਕ ਵੱਡਾ ਹੱਥ ਇਸ ਕਾਰਸੇਵਾ ਪ੍ਰਣਾਲੀ ਦਾ ਹੈ। ‘ਬਾਬਾ‘ ਹਰਬੰਸ ਸਿੰਘ ਬਾਰੇ ਇਹ ਕਿਹਾ ਜਾˆਦਾ ਹੈ ਕਿ ਉਹ ਬਹੁਤ ਸਾਦੇ ਜੀਵਨ ਵਾਲੇ ਸਨ, ਪਰ ਉਨ੍ਹਾˆ ਦੇ ਪੈਰਾਕਾਰਾˆ ਉਨ੍ਹਾˆ ਦੇ ਮਰਨ ਤੋˆ ਬਾਅਦ ਉਨ੍ਹਾˆ ਦੇ ਮ੍ਰਿਤਕ ਸਰੀਰ ਨੂੰ ਵਿਆਹੇ ਬੰਦੇ ਦੀ ਤਰ੍ਹਾˆ ਸਜਾ ਕੇ ਬੇਲੋੜੇ ਵਿਖਾਵੇ ਕਰਕੇ ਉਨ੍ਹਾˆ ਦੀ ਸਖਸ਼ੀਅਤ ਨੂੰ ਧੁੰਦਲਾ ਕਰਕੇ ਰੱਖ ਦਿੱਤਾ ਹੈ। ਹੈਲੀਕਾਪਟਰ ਰਾਹੀˆ ਅਰਥੀ ਵਾਲੇ ਜਲੂਸ ਤੇ ਫੁਲਾˆ ਦੀ ਵਰਖਾ, ਚੰਦਨ ਦੀ ਲਕੜੀਆˆ ਨਾਲ ਸਸਕਾਰ ਸਮੇਤ ਹੋਰ ਬਹੁੱਤੇ ਬੇਲੋੜੇ ਵਿਖਾਵਿਆˆ ਅਤੇ ਕਰਮਕਾˆਡਾˆ ਨੇ ਇਸ ਸਾਦਗੀ ਦੇ ਦਾਅਵੇ ਤੇ ਪ੍ਰਸ਼ਨਚਿੰਨ੍ਹ ਲਾ ਦਿੱਤਾ ਹੈ। ਗੁਰਬਾਣੀ ਤਾˆ ਸਾਫ਼ ਆਖਦੀ ਹੈਜੇ ਮਿਰਤਕ ਕਉ ਚੰਦਨੁ ਚੜਾਵੈ।। ਉਸ ਤੇ ਕਹਹੁ ਕਵਨ ਫਲ ਪਾਵੈ।। ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ।। ਤਾˆ ਮਿਰਤਕ ਕਾ ਕਿਆ ਘਟਿ ਜਾਈ।। (ਪੰਨਾ 1160) ਇਸ ਦੇ ਸਾਫ਼ ਅਰਥ ਇਹ ਹਨ ਕਿ ਬਾਬਾ ਹਰਬੰਸ ਸਿੰਘ ਆਪਣੇ ਜਿਉˆਦਿਆˆ ਜੀਅ ਆਪਣੀਆˆ ਸੰਗਤਾˆ ਨੂੰ ਗੁਰਬਾਣੀ ਦਾ ਸਹੀ ਸੁਨੇਹਾ ਤੇ ਸਹੀ ਸਿੱਖਿਆ ਨਹੀˆ ਦੇ ਸਕੇ। ਜੇਕਰ ਉਹ ਏਨੇ ਬ੍ਰਹਮ ਗਿਆਨੀ ਹੁੰਦੇ ਤਾˆ ਉਨ੍ਹਾˆ ਦੇ ਸ਼ਰਧਾਲੂਆˆ ਨੇ ਉਨ੍ਹਾˆ ਦੀਆˆ ਅੰਤਮ ਸਸਕਾਰਾˆ ਦੀਆˆ ਰਸਮਾˆ ਦੌਰਾਨ ਇਹੋ ਜਿਹੀਆˆ ਗੁਰਬਾਣੀ ਵਿਰੋਧੀ ਰੀਤਾˆ ਤੇ ਕਰਮਕਾˆਡ ਦਾ ਪ੍ਰਦਰਸ਼ਨ ਨਹੀˆ ਸੀ ਕਰਨਾ। ਅਫਸੋਸ! ਸ਼ਖਸੀਅਤ ਪ੍ਰਸਤੀ ਦੀ ਦਲਦਲ ਵਿਚ ਫਸਿਆ ਕੌਮ ਦਾ ਵੱਡਾ ਹਿੱਸਾ ਗੁਰਬਾਣੀ ਵਿਚਾਰ ਨੂੰ ਬੇਦਾਵਾ ਦੇ ਚੁੱਕਾ ਹੈ। ਗੁਰੂ ਸਾਹਿਬਾਨਾˆ ਨੇ ਸਿੱਖ ਨੂੰ ਡੇਰਾਵਾਦ, ਮੱਠਵਾਦ ਤੇ ਕਰਮਕਾˆਡਾ ਦੇ ਚੱਕਰਾˆ ‘ਚੋˆ ਕੱਢਿਆ ਸੀ, ਪਰ ਸ਼੍ਰੋਮਣੀ ਕਮੇਟੀ ਤੇ ਸੰਤ ਬਾਬੇ ਗੁਰੂਆˆ ਦੇ ਵਿਰੁੱਧ ਪਸਾਰਾ ਕਰ ਰਹੇ ਹਨ। ਸਿੱਖ ਕੌਮ ਦੇ ਸੁਚੇਤ ਧੜੇ ਨੂੰ ਇਸ ਸੰਬੰਧ ਵਿੱਚ ਡੇਰਾਵਾਦ ਵਿਰੁੱਧ ਜਾਗ੍ਰਿਤੀ ਲਿਆਉਣ ਦੀ ਲੋੜ ਹੈ। ਜਿੱਥੋˆ ਤੱਕ ਭਾਈ ਹਰਬੰਸ ਸਿੰਘ ਰਾਗੀ ਦੇ ਸ਼੍ਰੋਮਣੀ ਰਾਗੀ ਵਜੋˆ ਸਨਮਾਨਿਤ ਕਰਨ ਦਾ ਸਵਾਲ ਹੈ, ਉਹ ਵੀ ਕਿਸੇ ਵੀ ਤਰ੍ਹਾˆ ਗੁਰਮਤਿ ਅਨੁਸਾਰ ਉਚਿਤ ਨਹੀˆ ਹੈ, ਕਿਉˆਕਿ ਰਾਗੀ ਹਰਬੰਸ ਸਿੰਘ ਨੇ ਕੀਰਤਨ ਦੀ ਨਿਸ਼ਕਾਮ ਸੇਵਾ ਨਹੀˆ ਕੀਤੀ, ਉਹ ਗੁਰਬਾਣੀ ਨੂੰ ਉੱ” ਰੇਟਾˆ ‘ਤੇ ਵੇਚਦੇ ਰਹੇ ਅਤੇ ਮਲਿਕ ਭਾਗੋਆˆ ਦੀ ਸੇਵਾ ਕਰਦੇ ਰਹੇ ਹਨ। ਹਾਲਾˆ ਕਿ ਗੁਰਬਾਣੀ ਦੇ ਪੂਰਨ ਉਚਾਰਨ ਤੇ ਵਿਆਕਰਣ ਬਾਰੇ ਵੀ ਗਿਆਨ ਨਹੀˆ ਸੀ, ਫਿਰ ਸ਼੍ਰੋਮਣੀ ਰਾਗੀ ਦਾ ਦਰਜਾ ਕਿਉˆ? ਉਨ੍ਹਾˆ ਨੇ ਅਕਾਲ ਤਖ਼ਤ ਪ੍ਰਵਾਨਿਤ ਪੰਥਕ ਰਹਿਤ ਮਰਿਯਾਦਾ ਦੇ ਉਲਟ ਪ੍ਰਚਾਰ ਕੀਤਾ ਤੇ ਫਿਲਮੀ ਗਾਣਿਆˆ ਦੀ ਧੁਨਾˆ ‘ਤੇ ਗੁਰਬਾਣੀ ਗਾਈ ਤੇ ਕੱਚੀ ਬਾਣੀ ਨੂੰ ਉਤਸ਼ਾਹਿਤ ਕੀਤਾ। ਇੱਥੋˆ ਤੱਕ ਭੂਤਾˆ ਪ੍ਰੇਤਾˆ ਦੀਆˆ ਸਾਖੀਆˆ ਤੇ ਦੇਵੀ-ਦੇਵਤਿਆˆ ਦੀਆˆ ਕਹਾਣੀਆˆ ਸੁਣਾ ਕੇ ਸੰਗਤਾˆ ਨੂੰ ਗੁਰਮਤਿ ਨਾਲੋˆ ਤੋੜਿਆ। ਇਹ ਤਾˆ ਸੱਚ ਹੋ ਸਕਦਾ ਹੈ ਕਿ ਉਹ ਮਿੱਠਾ ਗਾਉˆਦੇ ਸਨ, ਪਰ ਇਸ ਦਾ ਅਰਥ ਇਹ ਨਹੀˆ ਕਿ ਉਨ੍ਹਾˆ ਨੂੰ ਸ਼੍ਰੋਮਣੀ ਰਾਗੀ ਵਜੋˆ ਦਰਜਾ ਦੇ ਦਿੱਤਾ ਜਾਵੇ, ਜਿਨ੍ਹਾˆ ਨੇ ਗੁਰਮਤਿ ਦੀ ਪਾਲਨਾ ਨਹੀˆ ਕੀਤੀ, ਸਿਰਫ਼ ਮਾਇਆ ਨੂੰ ਹੀ ਆਪਣਾ ਆਧਾਰ ਸਮਝਿਆ। ਇਸ ਸਮੇˆ ਸਮੁੱਚੇ ਪੰਥ ਨੂੰ ਡੇਰਾਵਾਦ, ਕਰਮਕਾˆਡਾˆ ਤੇ ਪੰਥ ਵਿੱਚ ਆਏ ਨਿਘਾਰਾˆ ਵਿਰੁੱਧ ਇਕ ਸੰਘਰਸ਼ ਵਿੱਢਣ ਦੀ ਲੋੜ ਹੈ। ਗੁਰਦੁਆਰਾ ਇਮਾਰਤਾˆ ਬੇਸ਼ਕ ਪੱਕੀਆˆ ਅਤੇ ਵਿਸ਼ਾਲ ਹੋ ਗਈਆˆ ਹਨ, ਪਰ ਸਿੱਖ ਕੌਮ ਦਿਨੋˆ ਦਿਨ ਨਿਘਾਰ ਵੱਲ ਜਾ ਰਹੀ ਹੈ। ਇਸ ਵੱਲ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਿਆਨ ਹੈ ਤੇ ਨਾ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਗੁਰਦੁਆਰਿਆˆ ‘ਚ ਗੁਰਬਾਣੀ ਗਾਈ ਜਾ ਰਹੀ ਹੈ, ਪੜ੍ਹੀ ਜਾ ਰਹੀ ਹੈ, ਪਰ ਉਸ ‘ਤੇ ਵਿਚਾਰ ਤੇ ਅਮਲ ਨਹੀˆ ਹੋ ਰਿਹਾ। ਗੁਰੂਆˆ ਦੀ ਦਿੱਤੀ ਤਰਜ਼ੇ ਜ਼ਿੰਦਗੀ ਸਿੱਖਾˆ ਦੇ ਜੀਵਨ ਦਾ ਭਾਗ ਨਹੀˆ ਬਣ ਰਹੀ। ਇਸੇ ਕਰਕੇ ਸਮੁੱਚੀ ਸਿੱਖ ਕੌਮ ਢਹਿੰਦੀ ਕਲਾ ਵੱਲ ਜਾ ਰਹੀ ਹੈ ਅਤੇ ਗੁਰਦੁਆਰਿਆˆ ‘ਚ ਅੰਧ-ਵਿਸ਼ਵਾਸ਼ਾˆ ਤੇ ਕਰਮਕਾˆਡਾˆ ਦਾ ਪ੍ਰਚਾਰ ਹੋ ਰਿਹਾ ਹੈ। ਕਿਸੇ ਵਿਰਲੇ ਗੁਰਦੁਆਰੇ ਵਿਚੋˆ ਹੀ ਗੁਰਬਾਣੀ ਦਾ ਸਹੀ ਪ੍ਰਚਾਰ ਹੁੰਦਾ ਹੋਵੇਗਾ। ਮਸਲਾ ਤਾˆ ਗੁਰਮਤਿ ਅਨੁਸਾਰ ਜੀਉਣ ਤੇ ਅਮਲ ਕਰਨ ਦਾ ਹੈ। ਇਸੇ ਵਿੱਚ ਪੰਥ ਦੀ ਚੜ੍ਹਦੀ ਕਲਾ ਹੈ।

ਟੁੱਟ ਗਿਆ ਭਰਮ ਸਾਈਂ ਬਾਬੇ ਦੇ ਰੱਬ ਬਣਨ ਦਾ

ਆਪਣੇ ਆਪ ਨੂੰ ਕਰਾਮਾਤੀ ਅਤੇ ਰੱਬ ਦਾ ਰੂਪ ਸਮਝਣ ਵਾਲਾ ਸੱਤਿਆ ਸਾਈˆ ਬਾਬੇ ਦੀ ਬੀਤੇ ਦਿਨੀˆ ਮੌਤ ਹੋ ਗਈ ਹੈ। ਭਾਰਤ ਦੇ ਭੋਲੇ ਭਾਲੇ ਅੰਧ-ਵਿਸ਼ਵਾਸ਼ੀ ਸ਼ਰਧਾਲੂ ਸਮਝਦੇ ਰਹੇ ਕਿ ਸਾਈˆ ਬਾਬਾ ਤਾˆ ਰੱਬ ਹੈ, ਉਹ ਤਾˆ ਮਰ ਨਹੀˆ ਸਕਦਾ। ਉਹ ਦੁਬਾਰਾ ਉੱਠ ਖੜਾ ਹੋਵੇਗਾ। ਪਰ ਉਹ ਨਾ ਉੱਠਿਆ। ਉਹ ਸਦਾ ਲਈ ਸੌˆ ਗਿਆ। ਉ ਹੁਣ ਮੁੜ ਕੇ ਵੀ ਨਹੀˆ ਆਵੇਗਾ। ਜਦੋˆ ਉਸ ਦੀ ਦੇਹ ਅਗਨਭੇˆਟ ਕਰ ਦਿੱਤੀ ਗਈ ਤਾˆ ਸ਼ਰਧਾਲੂਆˆ ਦਾ ਭਰਮ ਟੁੱਟ ਗਿਆ। ਹੈਰਾਨੀ ਤਾˆ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸੋਨੀਆ ਵੀ ਅਤੇ ਹੋਰ ਬਹੁਤ ਸਾਰੇ ਲੀਡਰ ਸਾਈˆ ਬਾਬਾ ਦੇ ਚਲਾਣੇ ਤੇ ਦੁੱਖ ਜ਼ਾਹਿਰ ਕਰਨ ਲਈ ਗਏ। ਉਸ ਦਾ ਸਰਕਾਰੀ ਸਨਮਾਨਾˆ ਨਾਲ ਸਸਕਾਰ ਕੀਤਾ ਗਿਆ। ਕੇˆਦਰ ਸਰਕਾਰ ਤੋˆ ਸੁਆਲ ਪੁੱਛਣਾ ਬਣਦਾ ਹੈ ਕਿ ਸਾਈˆ ਬਾਬਾ ਨੇ ਦੇਸ਼ ਲਈ ਕਿਹੜੀ ਕੁਰਬਾਨੀ ਕੀਤੀ ਹੈ ਤੇ ਦੇਸ਼ ਨੂੰ ਉਸ ਦੀ ਕੀ ਦੇਣ ਹੈ ਜਾˆ ਉਸ ਨੇ ਦੇਸ਼ ਲਈ ਕਿਹੜੀ ਸ਼ਹਾਦਤ ਦਿੱਤੀ ਹੈ, ਜਿਹੜਾ ਉਸ ਨੂੰ ਤਿਰੰਗੇ ਝੰਡੇ ਵਿਚ ਲਪੇਟ ਕੇ ਹਥਿਆਰਾˆ ਨਾਲ ਲੈਸ ਪੁਲਿਸ ਦੀ ਟੁਕੜੀ ਨੇ ਸਲਾਮੀ ਦਿੱਤੀ ਹੈ। ਬਾਬਾ ਅੱਜ ਤੱਕ ਲੋਕਾˆ ਦੇ ਚੜ੍ਹਾਵੇ ਦੇ ਸਿਰ ‘ਤੇ ਐਸ਼ ਕਰਦਾ ਰਿਹਾ ਤੇ ਅੰਧਵਿਸ਼ਵਾਸ਼ ਫੈਲਾਉˆਦਾ ਰਿਹਾ ਕਿ ਉਸ ਕੋਲ ਰੱਬੀ ਸ਼ਕਤੀਆˆ ਹਨ ਤੇ ਉਹ ਰੱਬ ਹੈ। ਕੀ ਇਸ ਅੰਧਵਿਸ਼ਵਾਸ਼ ਨੂੰ ਭਾਰਤ ਸਰਕਾਰ ਮਾਨਤਾ ਦੇਣਾ ਚਾਹੁੰਦੀ ਹੈ। ਇਹ ਸਭ ਵੋਟਾˆ ਦਾ ਚੱਕਰ ਹੈ। ਭਾਰਤ ਦੀ ਜਮਹੂਰੀਅਤ ਇਸ ਵੋਟਾˆ ਦੇ ਚੱਕਰ ਕਾਰਣ ਖਤਮ ਹੋ ਰਹੀ ਹੈ। ਸਾਧਾˆ ਤੇ ਸਿਆਸਤਦਾਨਾˆ ਦੇ ਗੱਠਜੋੜ ਨੇ ਭਾਰਤ ਦੀ ਜਮਹੂਰੀਅਤ ਨੂੰ ਲਾਵਾਰਸ ਲਾਸ਼ ਬਣਾ ਕੇ ਰੱਖ ਦਿੱਤਾ ਹੈ। ਲੋਕ ਬਾਬਿਆˆ ਵਿੱਚ ਅੰਨੀ ਸ਼ਰਧਾ ਕਰਕੇ ਆਪਣੀ ਵੋਟ ਦਾ ਹੱਕ ਬਾਬਿਆˆ ਕੋਲ ਗਿਰਵੀ ਰੱਖ ਰਹੇ ਹਨ ਤੇ ਬਾਬੇ ਆਪਣੇ ਨਿੱਜੀ ਹਿੱਤਾˆ ਲਈ ਆਪਣੇ ਸ਼ਰਧਾਲੂਆˆ ਦਾ ਇਹ ਜਮਹੂਰੀ ਹੱਕ ਸਿਆਸਤਦਾਨਾˆ ਨੂੰ ਵੇਚ ਰਹੇ ਹਨ ਤਾˆ ਜੋ ਸਿਆਸਤਦਾਨ ਉਨ੍ਹਾˆ ਦੇ ਡੇਰਿਆˆ ਦਾ ਪਾਣੀ ਭਰਦੇ ਰਹਿਣ। ਸੁਆਲ ਪੁੱਛਣਾ ਬਣਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਬੀਬੀ ਸੋਨੀਆ ਨੇ ਇਸ ਸਾਧ ਨੂੰ ਵਿਸ਼ੇਸ਼ ਤਰਜ਼ੀਹ ਦੇ ਕੇ ਭਾਰਤੀ ਸੰਵਿਧਾਨ ਦਾ ਅਪਮਾਨ ਨਹੀˆ ਕੀਤਾ ਜੋ ਮਨੁੱਖ ਨੂੰ ਅੰਧ-ਵਿਸ਼ਵਾਸਾˆ ਤੇ ਅਡੰਬਰਾˆ ਤੋˆ ਮੁਕਤ ਹੋਣ ਲਈ ਪ੍ਰੇਰਦਾ ਹੈ। ਦੂਜੀ ਗੱਲ ਲੋਕਾˆ ਨੂੰ ਮਾਇਆ ਤੋˆ ਨਿਰਲੇਪ ਰਹਿਣ ਦਾ ਪਾਠ ਪੜ੍ਹਾਉਣ ਵਾਲੇ ਬਾਬਿਆˆ ‘ਚੋˆ ਇਕ ਇਹ ਬਾਬਾ ਆਪ 40,000 ਕਰੋੜ ਦੀ ਜਾਇਦਾਦ ਛੱਡ ਗਿਆ ਹੈ। ਜੇਕਰ ਬਾਬਾ ਰੱਬ ਸੀ ਤਾˆ ਉਸ ਨੂੰ ਇਹ ਜਾਇਦਾਦ ਆਪਣੇ ਨਾਲ ਲੈ ਜਾਣੀ ਚਾਹੀਦੀ ਸੀ, ਕਿਉˆਕਿ ਹੁਣ ਬਾਬੇ ਦੇ ਵਾਰਸ ਦਾ ਝਗੜਾ ਛਿੜਿਆ ਹੋਇਆ ਹੈ। ਇਸ ਮਾਇਆ ਦੀ ਖਾਤਰ ਜਾਪਦਾ ਹੈ ਕਿ ਉਸ ਦੇ ਚੇਲੇ ਲੜ ਮਰਨਗੇ। ਖ਼ਬਰਾˆ ਇਹ ਵੀ ਗਰਮ ਸਨ ਕਿ ਬਾਬੇ ਦੀ ਮੌਤ ਤੋˆ 20 ਦਿਨ ਪਹਿਲਾˆ ਹੀ ਉਸ ਦਾ ਤਾਬੂਤ ਬਣਾ ਲਿਆ ਗਿਆ ਸੀ। 24 ਅਪ੍ਰੈਲ ਨੂੰ ਸੱਤਿਆ ਸਾਈˆ ਦੇ ਦੇਹਾˆਤ ਦੇ ਐਲਾਨ ਤੋˆ 3 ਦਿਨ ਤੱਕ ਭਗਤਾˆ ਦੇ ਦਰਸ਼ਨ ਲਈ ਉਨ੍ਹਾˆ ਦੀ ਬੇਜਾਨ ਸਰੀਰ ਨੂੰ ਇਸ ਫ੍ਰੀਜਰ
ਬਾਕਸ ਵਿਚ ਰੱਖਿਆ ਗਿਆ ਸੀ। ਇਹ ਬਾਕਸ ਬੰਗਲੌਰ ਦੀ ਇਕ ਕੰਪਨੀ ਤੋˆ ਖਰੀਦਿਆ ਗਿਆ ਸੀ, ਜਿਸ ਦੀ ਕੀਮਤ 1 ਲੱਖ 7 ਹਜ਼ਾਰ ਰੁਪਏ ਦੱਸੀ ਜਾˆਦੀ ਹੈ। ਵੀ. ਆਈ. ਪੀ. ਬ੍ਰਾˆਡ ਵਾਲੇ ਇਸ ਤਾਬੂਤ ਦਾ ਆਰਡਰ ਪੁੱਟਪਰਥੀ ਦੇ ਰਾਜਿੰਦਰ ਨਾਥ ਨਾਮੀ ਇਕ ਵਿਅਕਤੀ ਵਲੋˆ ਦਿੱਤਾ ਗਿਆ ਸੀ। ਉਸ ਨੇ ਮਾਰਚ ਦੇ ਅੰਤ ‘ਚ ਇਕ ਕੰਪਨੀ ਨਾਲ ਸੰਪਰਕ ਕਰਕੇ ਅਜਿਹੇ ਤਾਬੂਤ ਦਾ ਵੇਰਵਾ ਮੰਗਿਆ ਸੀ। 4 ਅਪ੍ਰੈਲ ਨੂੰ ਇਸ ਆਰਡਰ ਦੀ ਪੁਸ਼ਟੀ ਕਰਕੇ ਉਕਤ ਕੰਪਨੀ ਦੇ ਏਜੰਟ ਕੋਲੋˆ ਤਾਬੂਤ ਖਰੀਦ ਲਿਆ ਗਿਆ ਸੀ। ਜੇਕਰ ਬਾਬੇ ਦੀ ਮੌਤ ਦੀ ਸੀਬੀਆਈ ਜਾˆਚ ਕਰਵਾਈ ਜਾਵੇ ਤਾˆ ਉਸ ਦੀ ਮੌਤ ਦੇ ਰਾਜ ਦਾ ਵੀ ਪਤਾ ਲੱਗ ਸਕਦਾ ਹੈ। ਇਹ ਸਭ ਮਾਇਆ ਦਾ ਚੱਕਰ ਬੇਨਕਾਬ ਹੋ ਕੇ ਬਾਹਰ ਆ ਸਕਦਾ ਹੈ। ਰ ਅਜਿਹਾ ਹੋਵੇਗਾ ਨਹੀˆ, ਕਿਉˆਕਿ ਸਿਆਸਤਦਾਨਾˆ ਤੇ ਸਾਧਾˆ ਦੇ ਇਸ ਚੱਕਰਵਿਊ ‘ਚ ਸੱਚ ਬਾਹਰ ਨਹੀˆ ਆ ਸਕਦਾ। ਪਰ ਇਹ ਸੱਚ ਤਾˆ ਚਿੱਟੇ ਦਿਨ ਵਾˆਗ ਸਾਫ਼ ਹੈ ਕਿ ਆਦਮੀ ਰੱਬ ਨਹੀˆ ਹੋ ਸਕਦਾ, ਕਿਉˆਕਿ ਉਹ ਨਾਸ਼ਵਾਨ ਹੈ। ਮੌਤ ਕੁਦਰਤ ਦਾ ਅਟੱਲ ਨਿਯਮ ਹੈ, ਜਿਸ ਨੂੰ ਕੋਈ ਜਿੱਤ ਨਹੀˆ ਸਕਦਾ। ਸਤਿਆ ਸਾˆਈ ਦੇ 28 ਦਿਨ ਮੌਤ ਨਾਲ ਘੋਲ ਤੋˆ ਬਾਅਦ ਆਖ਼ਰ ਅਕਾਲ ਪੁਰਖ ਦੇ ਭਾਣੇ ਕਾਰਣ ਚਲ ਵਸਿਆ। ਉਸ ਦੇ ਉਨ੍ਹਾˆ 3 ਕਰੋੜ ਭਗਤਾˆ, ਜਿਹੜੇ ਉਸ ਨੂੰ ਰੱਬ ਮੰਨੀ ਬੈਠੇ ਸਨ, ਸਾਹਮਣੇ ਦਿਨ ਦੇ ਚਿੱਟੇ ਚਾਨਣ ਵਾਗੂੰ ਸਾਫ਼ ਹੋ ਗਈ ਹੈ ਕਿ ਆਖਰ ਸਾਈˆ ਬਾਬਾ ਰੱਬ ਨਹੀˆ ਸੀ। ਗੁਰੂ ਸਾਹਿਬਾਨ ਨੇ ਸਾਫ ਆਖਿਆ ਹੈ ਕਿ ਮਨੁੱਖ ਇਸ ਜਗਤ ਵਿੱਚ ਪ੍ਰਾਹੁਣਾ ਹੈ ਤੇ ਉਸ ਨੇ ਇਕ ਦਿਨ ਚੱਲ ਵੱਸਣਾ ਹੈ ਤੇ ਉਹ ਅਕਾਲ ਪੁਰਖ ਦੀ ਬਰਾਬਰੀ ਨਹੀˆ ਕਰ ਸਕਦਾ। ਗੁਰੂ ਸਾਹਿਬ ਆਖਦੇ ਹਨ ਕਿ ਇਹ ਸੰਸਾਰ ਥੋੜਚਿਰਾ ਹੈ। ਸੁਪਨੇ ਨਿਆˆਈ ਹੈ, ਜਿਸ ਤੋˆ ਬੰਦਾ ਲੋਭ ਵਿੱਚ ਆ ਕੇ ਪ੍ਰਭਾਵਿਤ ਹੋਇਆ ਰਹਿੰਦਾ ਹੈ ਤੇ ਸੋਚਦਾ ਹੈ ਕਿ ਉਹ ਸਦੀਵੀˆ ਰਹਿਣ ਵਾਲਾ ਹੈ, ਜਦ ਕਿ ਸੱਚਾਈ ਇਹ ਹੈ ਕਿ ਜਿਸ ਨੇ ਪੈਦਾ ਹੋਣਾ ਹੈ, ਉਸ ਨੇ ਖਤਮ ਵੀ ਹੋਣਾ ਹੈ। ਇਹ ਸੰਸਾਰ ਵਿੱਚ ਕੋਈ ਸਦੀਵੀˆ ਨਹੀˆ ਰਹਿ ਸਕਦਾ:-
ਇਹ ਸੰਸਾਰ ਸਗਲ ਹੈ 
ਸੁਪਨੇ ਦੇਖਿ ਕਹਾ ਲੋਭਾਵੈ 
ਜੋ ਉਪਜੈ ਸੋ ਸਗਲ ਬਿਨਾਸੈ 
ਰਹਨੁ ਨ ਕੋਊ ਪਾਵੈ।। 
ਇਸ ਸੱਚਾਈ ਨੂੰ ਬਾਬਿਆˆ ਦੇ ਸ਼ਰਧਾਲੂਆˆ ਨੇ ਹਾਲੇ ਤੱਕ ਪ੍ਰਵਾਨ ਨਹੀˆ ਕੀਤਾ। ਸਾˆਈ ਬਾਬਾ ਨੇ ਆਪਣੇ ਚਮਤਕਾਰਾˆ ਦੇ ਭਰਮ-ਭੁਲੇਖੇ ‘ਚ ਕਰੋੜਾˆ ਲੋਕਾˆ ਨੂੰ ਆਪਣੇ ਨਾਲ ਜੋੜੀ ਰੱਖਿਆ ਅਤੇ ਆਪਣੇ ਆਪ ਨੂੰ ‘ਭਗਵਾਨ‘ ਹੋਣ ਦਾ ਵਿਖਾਵਾ ਕੀਤਾ, ਹਾਲਾˆਕਿ ਉਸ ‘ਤੇ ਬਲਾਤਕਾਰ ਵਰਗੇ ਗੰਭੀਰ ਦੋਸ਼ ਵੀ ਲੱਗੇ ਅਤੇ ਜਦੋˆ ਉਸ ਦੇ ਚਮਤਕਾਰਾˆ ਨੂੰ ਵਿਗਿਆਨਕਾˆ ਨੇ ਚੈਲਿੰਜ ਕੀਤਾ ਤਾˆ ਉਹ ਅਧਿਆਤਮਕ ਰਹੱਸ ਦਾ ਬਹਾਨਾ ਲਾ ਕੇ ਮੈਦਾਨ ‘ਚੋˆ ਭਿੱਜੀ ਬਿੱਲੀ ਬਣ ਕੇ ਫਰਾਰ ਹੁੰਦਾ ਰਿਹਾ। ਪ੍ਰੰਤੂ ਉਸ ਦੇ ਅੰਤਲੇ ਸਮੇˆ ਨੇ ਸੱਚ ਨੂੰ ਪੂਰੀ ਤਰ੍ਹਾˆ ਉਜਾਗਰ ਕਰ ਦਿੱਤਾ ਹੈ ਕਿ ਉਸ ਕੋਲ ਮੌਤ ਨੂੰ ਜਿੱਤਣ ਲਈ ਕੋਈ ਚਮਤਕਾਰ ਨਹੀˆ, ਉਹ ਬਾਕੀ ਮਨੁੱਖਾˆ ਵਾˆਗ ਹੀ ਅਕਾਲ ਪੁਰਖ ਅੱਗੇ ਨਿਤਾਣਾ ਤੇ ਨਿਮਾਣਾ ਹੈ। ਇਹ ਜ਼ਿੰਦਗੀ ਦਾ ਸੱਚ ਹੈ ਕਿ ਰਿਧੀਆˆ-ਸਿਧੀਆˆ ਜਾˆ ਚਮਤਕਾਰ, ਛਲਾਵਾ ਹਨ, ਸੱਚਾਈ ਨਹੀˆ । ਇਹ ਲੋਕ ਆਪਣੇ ਆਪ ਨੂੰ ਜਤੀ ਜ਼ਰੂਰ ਸਦਵਾਉˆਦੇ ਹਨ, ਪਰ ਜ਼ਿੰਦਗੀ ਦੀ ਜੁਗਤ ਤੇ ਸੱਚਾਈ ਨੂੰ ਜਾਣ ਨਹੀˆ ਸਕਦੇ। ਘਰ ਛੱਡਣ ਨਾਲ ਕੋਈ ਬ੍ਰਹਮਗਿਆਨੀ ਨਹੀˆ ਹੋ ਜਾˆਦਾ ਤੇ ਨਾ ਹੀ ਮੌਤ ਨੂੰ ਜਿੱਤ ਸਕਦਾ ਹੈ। ਪਰ ਅੰਧ-ਵਿਸ਼ਵਾਸੀ ਬਣੇ ਲੋਕ ਇਸ ਸੱਚਾਈ ਨੂੰ ਨਹੀˆ ਸਮਝਦੇ। ਗੁਰਬਾਣੀ ਵਿੱਚ ਸਾਫ਼ ਕਿਹਾ ਗਿਆ ਹੈ ਕਿ ਧਰਮੀ ਮਨੁੱਖ ਹੀ ਧਰਮ ਕਮਾ ਸਕਦਾ ਹੈ। ਜੇਕਰ ਉਹ ਲੋਕਾˆ ਦੇ ਚੜ੍ਹਾਵੇ ਤੇ ਮਾਇਆ ਦੇ ਸਿਰ ‘ਤੇ ਐਸ਼ ਕਰਦਾ ਹੈ, ਉਸ ਨੂੰ ਮੁਕਤੀ ਹਾਸਲ ਨਹੀˆ ਹੋ ਸਕਦੀ। ਜਤੀ ਸਦਵਾਉਣ ਦੇ ਨਾਲ ਮਨੁੱਖ ਜਾˆ ਸਾਧ ਜੀਵਨ ਦੀ ਜੁਗਤ ਨਹੀˆ ਜਾਣ ਸਕਦਾ। ਭਾਵੇˆ ਉਹ ਆਪਣੇ ਘਰ ਬਾਰ ਨੂੰ ਤਿਆਗ ਦੇਵੇ। ਸਾਈˆ ਬਾਬੇ ‘ਤੇ ਗੁਰੂ ਸਾਹਿਬ ਦਾ ਫੁਰਮਾਨ ਪੂਰੀ ਤਰ੍ਹਾˆ ਪ੍ਰਸੰਗਿਕ ਹੈ :-
ਧਰਮੀ ਧਰਮੁ ਕਰਹਿ 
ਗਾਵਾਵਹਿ ਮੰਗਹਿ ਮੋਖ ਦੁਆਰ।। 
ਜਤੀ ਸਦਾਵਹਿ ਜੁਗਤਿ ਨ ਜਾਣਹਿ 
ਛਡਿ ਬਹਹਿ ਘਰ ਬਾਰੁ।। 
ਪਦਾਰਥਵਾਦ ਦੀ ਦੌੜ ‘ਚ ਅਸ਼ਾˆਤ ਹੋਇਆ ਹਰ ਮਨੁੱਖ ਸ਼ਾˆਤੀ ਦੀ ਭਾਲ ਵਿੱਚ ਭਟਕਦਾ ਫ਼ਿਰ ਰਿਹਾ ਹੈ ਅਤੇ ਸਾˆਈ ਬਾਬੇ ਵਰਗੇ “ਰੱਬ“ ਟੋਲਦਾ ਰਹਿੰਦਾ ਹੈ, ਇਹੋ ਕਾਰਨ ਹੈ ਕਿ ਧਰਤੀ ‘ਤੇ ਅਨੇਕਾˆ ਦੰਭੀ “ਰੱਬ“ ਜ਼ਰੂਰ ਹਨ, ਪ੍ਰੰਤੂ ਉਨ੍ਹਾˆ ‘ਚ ਕੋਈ ਵੀ ਮਨੁੱਖ ਅਕਾਲ ਪੁਰਖ ਵਾˆਗ ਸਦੀਵੀˆ ਨਹੀˆ ਹੋ ਸਕਦਾ। ਆਖਰ ਮਨੁੱਖ ਤਾˆ ਮਿੱਟੀ ਦੀ ਢੇਰੀ ਹੈ। ਇਸ ਹਕੀਕਤ ਨੂੰ ਹਰੇਕ ਮਨੁੱਖ ਨੂੰ ਸਮਝਣਾ ਚਾਹੀਦਾ ਹੈ।

ਇਤਿਹਾਸਕ ਕਿਲ੍ਹਿਆਂ 'ਤੇ ਸਰਕਾਰੀ ਮਹਿਕਮੇ ਕਰ ਰਹੇ ਨੇ ਕਬਜ਼ਾ-ਬਾਦਲ ਦੇ ਰਾਜ ਦੌਰਾਨ ਪੰਜਾਬ ਦੀ ਵਿਰਾਸਤ ਤਬਾਹੀ ਵੱਲ

*ਹੈਰੀਟੇਜ ਬਿਲਡਿੰਗਾਂ ਦੇ ਰਖ-ਰਖਾਅ ਦੀ ਖਾਨਾਪੂਰਤੀ  *ਫਿਲੌਰ ਕਿਲਾ ਕੌਮੀ ਵਿਰਾਸਤ ਐਲਾਨੇ ਜਾਣ ਦੇ ਬਾਵਜੂਦ ਪੰਜਾਬ ਪੁਲੀਸ ਕਬਜ਼ਾ ਛੱਡਣ ਨੂੰ ਤਿਆਰ ਨਹੀਂ * ਕੇਂਦਰੀ ਟੀਮ ਦੇ ਪੰਜ ਵਾਰ ਦੌਰੇ ਦੇ ਬਾਵਜੂਦ ਨਹੀਂ ਬਦਲੀ ਕਪੂਰਥਲੇ ਵਿਰਾਸਤ ਦੀ ਤਸਵੀਰ *ਸਿਆਸਤ ਕਾਰਣ ਪਟਿਆਲਾ ਵਿਰਾਸਤ ਵੀ ਖਸਤਾ ਹਾਲਤ 'ਚ

ਪ੍ਰੋ. ਬਲਵਿੰਦਰਪਾਲ ਸਿੰਘ-ਅਕਾਲੀ-ਭਾਜਪਾ ਦੇ ਗੱਠਜੋੜ ਦੌਰਾਨ ਪੰਜਾਬ ਦੀ ਵਿਰਾਸਤ ਵੱਲ ਅਣਗਹਿਲੀ ਕਾਰਨ ਇਹ ਤਬਾਹੀ ਵੱਲ ਜਾ ਰਹੀ ਹੈ। ਜਦ ਕਿ ਇਸ ਵਿਰਾਸਤ ਵੱਲ ਧਿਆਨ ਦੇ ਕੇ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਸੀ। ਰਾਜਸਥਾਨ ਵਿੱਚ ਆਪਣੀ ਵਿਰਾਸਤ ਨੂੰ ਸੰਭਾਲਿਆ ਗਿਆ ਹੈ। ਦੂਰੋਂ ਦੂਰੋਂ ਦੇਸ਼ਾਂ-ਵਿਦੇਸ਼ਾਂ ਤੋਂ ਸੈਲਾਨੀ ਇੱਥੇ ਯਾਤਰਾ ਕਰਨ ਆਉਂਦੇ ਹਨ, ਜਿਸ ਕਾਰਨ ਰਾਜਸਥਾਨ ਦੀ ਆਰਥਿਕਤਾ ਮਜ਼ਬੂਤ ਹੋ ਰਹੀ ਹੈ। ਪਰ ਨਾ ਤਾ ਇਸ ਵਿਰਾਸਤ ਵੱਲ ਕਦੇ ਕਾਂਗਰਸ ਨੇ ਧਿਆਨ ਦਿੱਤਾ ਹੈ ਤੇ ਨਾ ਹੀ ਬਾਦਲ ਸਰਕਾਰ ਨੇ। ਪੰਜਾਬ ਦੀ ਵਿਰਾਸਤ ਸਿੱਖ ਕੌਮ ਤੇ ਪੰਜਾਬੀਆਂ ਦੀ ਬਹਾਦਰੀ ਦਾ ਇਤਿਹਾਸ ਲੁਕੋਈ ਬੈਠੀ ਹੈ। ਇਸ ਨੂੰ ਪ੍ਰਦਰਸ਼ਿਤ ਕਰਨ ਦੀ ਲੋੜ ਸੀ। ਪਰ ਇਸ ਵੱਲ ਧਿਆਨ ਨਾ ਦਿੱਤਾ ਜਾਣ ਕਾਰਨ ਇਹ ਆਪਣੀ ਹੋਂਦ ਗੁਆ ਰਹੀ ਹੈ। ਕੇਂਦਰ ਸਰਕਾਰ ਅਤੇ ਸੂਬੇ ਦੀ ਸਰਕਾਰ ਦੁਆਰਾ ਕਪੂਰਥਲਾ, ਪਟਿਆਲਾ ਅਤੇ ਅੰਮਿਤਸਰ, ਸੁਲਤਾਨਪੁਰ ਲੋਧੀ ਨਗਰੀ ਨੂੰ ਦੋ ਸਾਲ ਪਹਿਲਾਂ ਹੈਰੀਟੇਜ ਸਿਟੀ ਐਲਾਨ ਕਰ ਇੱਥੇ ਦੀ ਇਤਿਹਾਸਕ ਇਮਾਰਤਾਂ ਦਾ ਕੇਂਦਰੀ ਟੀਮ ਨੇ ਸੂਬੇ ਦੀ ਟੀਮ ਦੇ ਨਾਲ ਪੰਜ ਵਾਰ ਦੌਰੇ ਕਰਕੇ ਉਨ੍ਹਾਂ ਨੂੰ ਵਿਕਸਤ ਕਰਨ ਦੀਆਂ ਯੋਜਨਾਵਾਂ ਬਣਾਈਆਂ ਗਈਆਂ, ਪਰ ਇਹ ਯੋਜਨਾਵਾਂ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ। ਸਿੱਖ ਧਰਮ ਦੇ ਗੁਰੂਆਂ ਨਾਲ ਜੁੜੀਆਂ ਇਨ੍ਹਾਂ ਵਿਰਾਸਤਾਂ ਅਤੇ ਅੰਗਰੇਜ਼ਾਂ ਨਾਲ ਸੰਬੰਧਿਤ ਹੈਰੀਟੇਜ ਨੂੰ ਸੁਆਰਨਾ ਤਾਂ ਦੂਰ, ਉਨ੍ਹਾਂ ਵਿੱਚ ਕਬਜ਼ਾ ਕੀਤੇ ਸਰਕਾਰੀ ਮਹਿਕਮਿਆਂ ਨੂੰ ਹਟਾਇਆ ਤੱਕ ਨਹੀਂ ਜਾ ਸਕਿਆ।
ਕਾਨੂੰਨੀ ਲੜਾਈ ਦੇ ਬਾਅਦ ਵੀ ਰਣਜੀਤ ਸਿੰਘ ਦਾ ਕਿਲਾ ਖਾਲੀ ਨਹੀਂ ਹੋਇਆ
ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਅਜੇ ਵੀ ਪੰਜਾਬ ਪੁਲੀਸ ਦੇ ਕਬਜ਼ੇ ਵਿੱਚ ਹੈ। ਲੰਬੀ ਕਨੂੰਨੀ ਜੰਗ ਦੇ ਬਾਅਦ ਬੇਸ਼ੱਕ ਹਾਈਕੋਰਟ ਨੇ ਇਸ ਨੂੰ ਕੌਮੀ ਵਿਰਾਸਤ ਐਲਾਨ ਦਿੱਤਾ ਹੋਵੇ, ਪਰ ਪੰਜਾਬ ਪੁਲੀਸ ਇਸ ਇਤਿਹਾਸਕ ਕਿਲੇ ਨੂੰ ਛੱਡਣ ਨੂੰ ਤਿਆਰ ਨਹੀਂ ਹੈ। ਕਿਲੇ ਵਿੱਚ ਮਹਾਰਾਜਾ ਰਣਜੀਤ ਸਿੰਘ ਪੁਲੀਸ ਅਕੈਡਮੀ ਚੱਲ ਰਹੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਸੰਨ 1846 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦਾ ਅੰਗਰੇਜ਼ਾਂ ਨੇ ਕਬਜ਼ਾ ਲਿਆ ਸੀ। ਇੱਥੋਂ ਰਣਜੋਧ ਸਿੰਘ ਜੋ ਕਿ ਸਿੱਖ ਕੌਮ ਦਾ ਜਰਨੈਲ ਸੀ, ਅੰਗਰੇਜ਼ਾਂ ਖਿਲਾਫ਼ ਖ਼ਾਲਸਾ ਰਾਜ ਨੂੰ ਬਚਾਉਣ ਲਈ ਯੁੱਧ ਲੜਿਆ ਸੀ। ਇਸ ਦੀ ਇੱਥੋਂ ਸਹਾਇਤਾ ਬਾਬਾ ਬਿਕਰਮਾ ਸਿੰਘ ਬੇਦੀ ਨੇ ਵੀ ਕੀਤੀ ਸੀ। ਇਹ ਵੱਖਰੀ ਗੱਲ ਹੈ ਕਿ ਡੋਗਰਿਆ ਦੀ ਗੱਦਾਰੀ ਕਾਰਨ ਸਿੱਖ ਇੱਥੋਂ ਵੀ ਲੜਾਈ ਹਾਰ ਗਏ ਸਨ। ਇਸ ਲਈ ਇਹ ਕਿਲਾ ਸਿੱਖ ਕੌਮ ਲਈ ਵਿਸ਼ੇਸ਼ ਮਹਾਨਤਾ ਰੱਖਦਾ ਹੈ। ਇਸ ਦੇ ਬਾਅਦ 9 ਸਤੰਬਰ 1891 ਨੂੰ ਪੁਲੀਸ ਨੇ ਇੱਥੇ ਸੈਂਟਰ ਬਣਾਇਆ ਸੀ। ਅਜ਼ਾਦੀ ਦੇ ਬਾਅਦ ਜਦੋਂ ਅੰਗਰੇਜ਼ ਚਲੇ ਗਏ, ਤਾਂ ਇਸ ਦੀ ਕਮਾਂਡ ਪੰਜਾਬ ਪੁਲੀਸ ਦੇ ਹੱਥ ਚਲੀ ਗਈ। 1967 ਵਿੱਚ ਇਸ ਕਿਲੇ ਵਿੱਚ ਪੰਜਾਬ ਪੁਲੀਸ ਟਰੇਨਿੰਗ ਕਾਲਜ ਅਤੇ 1995 ਵਿੱਚ ਮਹਾਰਾਜਾ ਰਣਜੀਤ ਸਿੰਘ ਪੁਲੀਸ ਅਕੈਡਮੀ ਬਣਾ ਦਿੱਤੀ ਗਈ। ਕਿਲੇ ਨੂੰ ਰਾਸ਼ਟਰੀ ਵਿਰਾਸਤ ਦੇ ਰੂਪ ਵਿੱਚ ਸ਼ਾਮਲ ਕਰਨ ਦੇ ਲਈ ਦਿਲਬਾਗ ਸਿੰਘ ਨੇ ਹਾਈਕੋਰਟ ਵਿੱਚ ਅਕਤੂਬਰ 2007 ਵਿੱਚ ਜਨਹਿੱਤ ਰਿੱਟ ਪਾਈ ਸੀ। 25 ਅਗਸਤ 2008 ਨੂੰ ਹਾਈਕੋਰਟ ਨੇ ਪੁਰਾਤਤਵ ਵਿਭਾਗ ਨੂੰ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਲਈ ਕਿਹਾ ਸੀ, ਪਰੰਤੂ ਪੁਰਾਤਤਵ ਵਿਭਾਗ ਦੋ ਸਾਲ ਤੱਕ ਚੁੱਪ ਰਿਹਾ। ਇਸ 'ਤੇ ਦਿਲਬਾਗ ਸਿੰਘ ਨੇ ਦੁਬਾਰਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਕੇਸ ਦਰਜ ਕਰ ਦਿੱਤਾ।
ਆਖਰਕਾਰ 27 ਸਤੰਬਰ 2010 ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਅਤੇ ਇਹ ਕਿਲਾ ਪੁਰਾਤਤਵ ਵਿਭਾਗ ਦੇ ਅਧੀਨ ਆ ਗਿਆ। ਉੱਥੇ ਇਸ ਨੂੰ ਖਾਲੀ ਕਰਵਾਉਣ ਦੇ ਲਈ ਫਿਰ ਤੋਂ ਮਾਮਲਾ ਠੰਡਾ ਹੋ ਗਿਆ। ਪੁਰਾਤਤਵ ਵਿਭਾਗ ਨੇ ਇੱਕ ਪੱਤਰ ਜ਼ਰੂਰ ਅਕੈਡਮੀ ਦੇ ਏ.ਡੀ.ਜੀ.ਪੀ. ਨੂੰ ਲਿਖਿਆ ਕਿ ਇਸ ਨੂੰ ਖਾਲੀ ਕਰ ਦਿੱਤਾ ਜਾਵੇ, ਪਰ ਦੋਵੇਂ ਮਹਿਕਮੇ ਫਿਰ ਤੋਂ ਚੁੱਪ ਕਰਕੇ ਬੈਠ ਗਏ।
ਸਰਕਾਰ ਨੇ ਪਟਿਆਲਾ ਵਿਰਾਸਤ ਵੱਲ ਵੀ ਧਿਆਨ ਨਾ ਦਿੱਤਾ
ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵਿਸ਼ਵ ਪੱਧਰ 'ਤੇ ਉਭਰਨ ਵਾਲਾ ਸ਼ਾਹੀ ਸ਼ਹਿਰ ਪਿਛਲੇ ਚਾਰ ਸਾਲਾਂ ਵਿੱਚ ਰਾਜਨੀਤਕ ਹੈਰੀਟੇਜ ਸਿਟੀ ਦੇ ਨਕਸ਼ੇ ਤੋਂ ਪੂਰੀ ਤਰ੍ਹਾਂ ਗਾਇਬ ਹੋ ਚੁੱਕਾ ਹੈ। ਹਾਲਾਂ ਕਿ ਸ਼ੀਸ਼ ਮਹਿਲ, ਸ਼ਾਹੀ ਸਮਾਧਾ, ਸ਼ੇਰਾਂ ਵਾਲਾ ਗੇਟ, ਮਾਈ ਜੀ ਦੀ ਸਰਾਂ, ਸਰਹੰਦੀ ਗੇਟ, ਦਰਸ਼ਨੀ ਗੇਟ ਅਤੇ ਕਿਲਾ ਮੁਬਾਰਕ ਨੂੰ ਭਾਰਤ ਸਰਕਾਰ ਵੱਲੋਂ ਹੀ ਹੈਰੀਟੇਜ ਦਾ ਦਰਜਾ ਮਿਲਿਆ ਹੋਇਆ ਹੈ। ਇਸ ਤੋਂ ਇਲਾਵਾ ਮੰਦਰ ਤੁੰਗ ਨਾਥ ਸਹਿਤ ਪੁਰਾਣੇ ਪੁਰਾਲੇਖ ਭਵਨ ਵਿੱਚ ਬਣਿਆ ਹੋਟਸ ਹੈਰੀਟੇਜ ਵੀ ਇਸੇ ਸ਼੍ਰੇਣੀ ਵਿੱਚ ਹੈ। ਇਸ ਤੋਂ ਇਲਾਵਾ ਐੱਨ. ਆਈ. ਐੱਸ. ਨੂੰ ਵੀ ਹੈਰੀਟੇਜ ਬਿਲਡਿੰਗ ਐਲਾਨਿਆ ਗਿਆ ਹੈ।
ਇਹ ਸਾਰੀਆਂ ਇਮਾਰਤਾਂ ਕੈਪਟਨ ਅਮਰਿੰਦਰ ਸਿੰਘ ਦੀ ਪੁਰਖੀ ਜਾਇਦਾਦ ਹਨ। ਇੱਥੇ ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਦੀ ਰੌਣਕ ਵਾਪਸ ਲਿਆਉਣ ਲਈ ਹੈਰੀਟੇਜ ਫੈਸਟੀਵਲ ਦੇ ਸਫਲ ਮੰਚਨ ਦੇ ਲਈ ਡੀ ਸੀ ਪਟਿਆਲਾ ਦੀ ਪ੍ਰਧਾਨਗੀ ਵਿੱਚ ਹੈਰੀਟੇਜ ਸੁਸਾਇਟੀ ਦਾ ਗਠਨ ਕੀਤਾ ਗਿਆ। ਹਰ ਸਾਲ ਅਪੈਲ ਮਹੀਨੇ ਵਿੱਚ ਸ਼ੀਸ਼ਮਹੱਲ ਵਿੱਚ ਲੱਗਣ ਵਾਲੇ ਇਸ ਮੇਲੇ ਵਿੱਚ ਦੇਸ ਦੇ ਭਿੰਨ-ਭਿੰਨ ਰਾਜਾਂ ਤੋਂ ਕਲਾਕਾਰ ਅਤੇ ਸ਼ਿਲਪਕਾਰ ਪੁੱਜਦੇ ਸਨ। ਇਸ ਦੇ ਬਾਅਦ ਜਿਵੇਂ ਹੀ 2007 ਵਿੱਚ ਸਰਕਾਰ ਬਦਲੀ ਤਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਵੱਲੋਂ ਸਭ ਤੋਂ ਪਹਿਲਾਂ ਪਟਿਆਲਾ ਵਿੱਚ ਲੱਗਣ ਵਾਲੇ ਹੈਰੀਟੇਜ ਫੈਸਟੀਵਲ ਨੂੰ ਬੰਦ ਕਰਵਾ ਦਿੱਤਾ ਗਿਆ। ਇਸ ਫੈਸਟੀਵਲ ਦੇ ਬੰਦ ਹੁੰਦੇ ਹੀ ਹੈਰੀਟੇਜ ਬਿਲਡਿੰਗਾਂ ਦੀ ਸੰਭਾਲ ਦੇ ਲਈ ਆ ਰਹੇ ਫੰਡਾਂ ਵਿੱਚ ਵੀ ਕਟੌਤੀ ਹੋ ਗਈ। ਇਸ ਨਾਲ ਇਨ੍ਹਾਂ ਦੀ ਹਾਲਤ ਖਸਤਾ ਹੋਣ ਲੱਗੀ ਅਤੇ ਹੁਣ ਹਾਲਤ ਇਹ ਹੈ ਕਿ ਸ਼ਾਹੀ ਸ਼ਹਿਰ ਦੇ ਲੋਕਾਂ ਦੀ ਰਾਜਸੀ ਯਾਦਾਂ ਹੌਲੀ-ਹੌਲੀ ਮਿੱਟੀ ਵਿੱਚ ਮਿਲ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ ਇੱਕ ਤਿੰਨ ਮੈਂਬਰੀ ਕਮੇਟੀ ਭੇਜੀ ਗਈ ਸੀ, ਜਿਸ ਨੇ ਪਟਿਆਲਾ ਵਿੱਚ ਹੈਰੀਟੇਜ ਨੂੰ ਸੁਧਾਰਨ ਵਾਸਤੇ ਅਤੇ ਟੂਰਿਸਟਾਂ ਨੂੰ ਆਕਰਸ਼ਿਤ ਕਰਨ ਦੇ ਸੁਝਾਅ ਦਿੱਤੇ ਸਨ। ਸਾਂਸਦ ਪਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਂਦੇ ਹੀ ਫਿਰ ਤੋਂ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਦੀ ਵਿਰਾਸਤ ਨਾਲ ਜੋੜ ਕੇ ਰੱਖਣ ਲਈ ਹੈਰੀਟੇਜ ਫੈਸਟੀਵਲ ਦਾ ਆਯੋਜਨ ਹੋਵੇਗਾ।
ਕਪੂਰਥਲੇ ਦੀ ਵਿਰਾਸਤ ਵੀ ਤਬਾਹੀ ਵੱਲ
ਹੈਰੀਟੇਜ ਸੈਰ ਸਪਾਟਾ ਵਿਭਾਗ ਦੀ ਟੀਮ ਨੇ ਜਗਜੀਤ ਮਹਲ, ਜਗਤਜੀਤ ਪੈਲਸ, ਬਾਰਾਦਰੀ, ਝਗੜ ਸਿੰਘ ਮਕਬਰਾ, ਸ਼ਾਲਾਮਾਰ ਬਾਗ, ਬਾਰਾਦਰੀ, ਭੂਤ ਬੰਗਲਾ, ਜੁਬਲੀ ਹਾਲ, ਮੀਰ ਨਾਸਿਰ ਹੁਸੈਨ ਦਾ ਮਕਬਰਾ, ਦਰਬਾਰ ਹਾਲ, ਕੈਮਰਾ ਪੈਲਸ ਅਤੇ ਸ਼ੀਸ਼ ਮਹੱਲ ਜਲੌਖਾਨਾ ਦਾ ਦੌਰਾ ਕੀਤਾ ਸੀ। ਹਾਲਤ ਇਹ ਹੈ ਕਿ ਉਕਤ ਹੈਰੀਟੇਜ ਇਮਾਰਤਾਂ ਦੀ ਮੁਰੰਮਤ ਤੱਕ ਨਹੀਂ ਹੋ ਸਕੀ ਹੈ। ਕਪੂਰਥਲਾ ਰਿਆਸਤ ਦੀ ਪ੍ਰਾਚੀਨ ਇਤਿਹਾਸਕ ਇਮਾਰਤਾਂ ਬੇਹੱਦ ਮਾੜੀ ਹਾਲਤ ਵਿੱਚ ਹਨ।
ਇੱਥੇ ਜ਼ਿਕਰਯੋਗ ਹੈ ਕਿ ਸਵਾ ਸੌ ਸਾਲ ਪਹਿਲਾਂ ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਨੇ ਜਗਜੀਤ ਪੈਲਸ ਦਾ ਮਕਬਰਾ, ਦਰਬਾਰ ਹਾਲ, ਕੈਮਰਾ ਪੈਲਸ, ਗੋਲ ਕੋਠੀ, ਭੂਤ ਬੰਗਲਾ, ਬਾਰਾਦਰੀ, ਸ਼ੀਸ਼ ਮਹੱਲ, ਜਲੌਖਾਨਾ, ਨਾਸਿਰ ਹੁਸੈਨ ਦਾ ਮਕਬਰਾ ਆਦਿ ਇਮਾਰਤਾਂ ਦਾ ਨਿਰਮਾਣ ਕਰਵਾਇਆ ਸੀ, ਪਰੰਤੂ ਦੇਖ-ਰੇਖ ਨਾ ਹੋਣ ਦੇ ਕਾਰਨ ਇਨ੍ਹਾਂ ਇਤਿਹਾਸਕ ਇਮਾਰਤਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਮਹਾਰਾਜਾ ਜਗਤਜੀਤ ਸਿੰਘ ਦੁਆਰਾ ਬਣਾਈਆਂ ਗਈਆਂ ਇਨ੍ਹਾਂ ਇਮਾਰਤਾਂ ਵਿੱਚ ਫਰਾਂਸੀਸੀ ਵਾਸਤੂ ਸ਼ੈਲੀ ਦੀ ਸੁੰਦਰਤਾ ਸਾਫ ਝਲਕਦੀ ਹੈ ਅਤੇ ਮੌਰਿਸ਼ ਮਸਜਿਦ ਦੇਸ ਦੀ ਇੱਕੋ ਇਕ ਅਜਿਹੀ ਮਸਜਿਦ ਹੈ, ਜੋ ਫਰਾਂਸੀਸੀ ਸ਼ੈਲੀ ਵਿੱਚ ਬਣੀ ਹੈ। ਮੌਰਿਸ਼ ਦੀ ਮੁਰੰਮਤ ਦੇ ਲਈ ਨਾ ਤਾਂ ਪੁਰਾਤਤਵ ਵਿਭਾਗ ਕੁਝ ਕਰ ਰਿਹਾ ਹੈ ਅਤੇ ਨਾ ਪੰਜਾਬ ਸਰਕਾਰ। ਦਰਬਾਰ ਹਾਲ ਦੀ ਸਥਿਤੀ ਵੀ ਬੇਹੱਦ ਖਰਾਬ ਹੈ, ਇਸ ਬਿਲਡਿੰਗ ਨੂੰ ਪੁਰਾਤਤਵ ਵਿਭਾਗ ਦੁਆਰਾ ਅਸੁਰੱਖਿਅਤ ਐਲਾਨ ਕਰ ਦਿੱਤਾ ਗਿਆ ਹੈ। ਮਹਾਰਾਜਾ ਦੁਆਰਾ ਬਣਾਈ ਗੋਲ ਕੋਠੀ, ਜਿਸ ਨੂੰ ਕੈਮਰਾ ਪੈਲਸ ਵੀ ਕਹਿੰਦੇ ਹਨ, ਦਾ ਇੱਕ ਹਿੱਸਾ ਤਾਂ ਡਿੱਗਿਆ ਪਿਆ ਹੈ। ਉੱਥੇ ਝਗੜ ਸਿੰਘ ਦਾ ਮਕਬਰਾ, ਸ਼ਾਲਾਮਾਰ ਬਾਗ ਨੂੰ ਗੇਟ, ਬਾਰਾਦਰੀ, ਭੂਤ ਬੰਗਲਾ, ਮੀਰ ਨਾਸਿਰ ਹੁਸੈਨ ਦਾ ਮਕਬਰਾ ਦੀ ਵੀ ਸਥਿਤੀ ਠੀਕ ਨਹੀਂ ਹੈ। ਸਭ ਤੋਂ ਖ਼ਤਰਨਾਕ ਸਥਿਤੀ ਸ਼ੀਸ਼ ਮਹਿਲ ਵਿੱਚ ਦੋ ਸੌ ਸਾਲ ਤੋਂ ਵੀ ਪੁਰਾਣੇ ਮਹੱਲ ਦੀ ਹੈ। ਸ਼ੀਸ਼ ਮਹੱਲ ਦਾ ਤਾਂ ਕੇਵਲ ਸੱਠ ਫੁੱਟ ਉੱਚਾ ਮੁੱਖ ਗੇਟ ਹੀ ਬਾਕੀ ਰਹਿ ਗਿਆ ਹੈ, ਜਦ ਕਿ ਪਿੱਛੇ ਦਾ ਸਾਰਾ ਹਿੱਸਾ ਡਿੱਗ ਚੁੱਕਿਆ ਹੈ। ਇਹ ਮਹਿਲ ਕਪੂਰਥਲਾ ਰਾਜ ਪਰਿਵਾਰ ਦਾ ਨਿਵਾਸ ਸਥਾਨ ਹੋਇਆ ਕਰਦਾ ਸੀ, ਜੋ ਖੰਡਰ ਬਣ ਚੁੱਕਾ ਹੈ।
ਦਾਅਵੇ ਕਾਗਜ਼ਾਂ ਤੱਕ ਹੀ ਸੀਮਤ
ਸੂਬੇ ਦੀ ਸਰਕਾਰ ਦੁਆਰਾ ਹੈਰੀਟੇਜ ਇਮਾਰਤਾਂ ਦੇ ਵਿਕਾਸ ਦੇ ਦਾਅਵੇ ਕਾਗਜ਼ਾਂ ਤੱਕ ਹੀ ਸੀਮਤ ਰਹੇ ਹਨ। ਜਿਨ੍ਹਾਂ ਕੰਮਾਂ ਨੂੰ ਸੂਬੇ ਦੀ ਸਰਕਾਰ ਅਤੇ ਜਿਲਾ ਪਸ਼ਾਸਨ ਨੇ ਸ਼ੁਰੂ ਵੀ ਕੀਤਾ ਹੈ, ਉਨ੍ਹਾਂ ਉੱਪਰ ਸਿਰਫ ਖਾਨਾਪੂਰਤੀ ਹੀ ਕੀਤੀ ਗਈ ਹੈ। 9 ਨਵੰਬਰ 2010 ਵਿੱਚ ਤੱਤਕਾਲੀਨ ਡੀ. ਸੀ. ਰਾਜਕਮਲ ਚੌਧਰੀ ਨੇ ਇਤਿਹਾਸਕ ਇਮਾਰਤਾਂ ਦੀ ਖ਼ੂਬਸੂਰਤੀ ਵਧਾਉਣ ਦੇ ਲਈ ਰਾਜ ਸਰਕਾਰ ਦੇ ਵਲੋਂ ਜਾਰੀ ਫੰਡ ਅਤੇ ਵਿਕਾਸ ਕੰਮਾਂ ਦਾ ਬਿਉਰਾ ਰੱਖਦੇ ਹੋਏ ਉਨ੍ਹਾਂ ਦੇ ਨਿਰਧਾਰਿਤ ਸਮੇਂ ਵਿੱਚ ਪੂਰਾ ਕਰਨ ਦਾ ਵਿਸ਼ਵਾਸ ਦਿੱਤਾ ਸੀ। ਵਿਸ਼ਵ ਪ੍ਰਸਿੱਧ ਮੌਰਿਸ਼ ਮਸਜਿਦ ਦੀ ਮੁਰੰਮਤ ਪਰ 20 ਲੱਖ ਰੁਪਏ ਖਰਚ ਕੀਤੇ ਗਏ, ਪਰ ਇਹ ਰਕਮ ਕਿੱਥੇ ਲੱਗੀ ਇਹ ਦਿਖਾਈ ਨਹੀਂ ਦਿੰਦਾ। ਹਾਂ, ਸਿਰਫ ਮਾਰਬਲ ਜ਼ਰੂਰ ਲਗਾਇਆ ਗਿਆ ਹੈ। ਇੱਥੇ ਸ਼ਾਲੀਮਾਰ ਬਾਗ ਦੀ ਸੁੰਦਰਤਾ ਵਧਾਉਣ ਲਈ 124 ਲੱਖ ਰੁਪਏ ਦੀ ਲਾਗਤ ਵਾਲਾ ਪ੍ਰੋਜੈਕਟ ਪ੍ਰਗਤੀ 'ਤੇ ਹੈ। ਪ੍ਰੋਜੈਕਟ ਦਾ 90 ਪ੍ਰਤੀਸ਼ਤ ਤੋਂ ਵੱਧ ਕੰਮ ਪੂਰਾ ਹੋਣ ਦਾ ਦਾਅਵਾ ਤੱਤਕਾਲੀਨ ਡੀ. ਸੀ. ਰਾਜਕਮਲ ਨੇ ਕੀਤਾ ਸੀ, ਪਰ ਜਦੋਂ ਬਾਗ ਦਾ ਦੌਰਾ ਕੀਤਾ, ਤਾਂ ਤੀਹ ਫੀਸਦੀ ਕੰਮ ਵੀ ਪੂਰਾ ਨਹੀਂ ਹੋ ਪਾਇਆ ਸੀ। ਇਸ ਤੋਂ ਇਲਾਵਾ ਕਾਂਜਲੀ ਵੇਟਲੈਂਡ ਨੂੰ ਸੈਰ ਸਪਾਟੇ ਦੇ ਤੌਰ 'ਤੇ ਵਿਕਸਿਤ ਕਰਨ ਦੇ ਮਕਸਦ ਨਾਲ ਕਾਂਜਲੀ ਵਿੱਚ ਬੇਈਂ ਦੇ ਪਾਣੀ ਨੂੰ ਰੋਕਣ ਲਈ 5 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਬੈਰਾਜ ਪੁਲ ਮੁਕੰਮਲ ਹੋ ਚੁੱਕਾ ਹੈ। ਕੈਮਰਾ ਬਾਗ ਦੀ ਸੁੰਦਰਤਾ ਵਧਾਉਣ ਲਈ ਅਤੇ ਇਸ ਵਿੱਚ ਚੱਲਣ ਵਾਲੇ ਰਸਤਿਆਂ ਦੇ ਲਈ 28 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇੱਥੇ ਦਾਅਵੇ ਵੀ ਖੋਖਲੇ ਸਾਬਿਤ ਹੋ ਰਹੇ ਹਨ, ਕਿਉਂਕਿ ਕੈਮਰਾ ਬਾਗ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ।
ਲੰਬੇ ਸਮੇਂ ਤੋਂ ਬੰਦ ਪਿਆ ਏ ਵਿਕਟੋਰੀਆ ਕਲਾਕ ਟਾਵਰ ਫਰੀਦਕੋਟ
ਸ਼ਹਿਰ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਣ ਵਾਲੇ ਵਿਕਟੋਰੀਆ ਕਲਾਕ ਟਾਵਰ ਦੀ ਹਾਲਤ ਦਿਨ ਪ੍ਰਤੀਦਿਨ ਮਾੜੀ ਹੁੰਦੀ ਹੁੰਦੀ ਜਾ ਰਹੀ ਹੈ। ਇਸ ਦੀ ਅਣਦੇਖੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਲਾਕ ਟਾਵਰ ਦੇ ਰੱਖ-ਰਖਾਵ ਦੇ ਲਈ ਜਿਲਾ ਪ੍ਰਸ਼ਾਸਨ ਜਾਂ ਸਰਕਾਰ ਨੇ ਕਿਸੇ ਵੀ ਵਿਭਾਗ ਨੂੰ ਜ਼ਿੰਮੇਵਾਰੀ ਨਹੀਂ ਦਿੱਤੀ ਹੈ। ਕਲਾਕ ਟਾਵਰ ਦਾ ਨਿਰਮਾਣ 1902 ਵਿੱਚ ਫਰੀਦਕੋਟ ਦੇ ਤੱਤਕਾਲੀਨ ਰਾਜਾ ਬਲਵੀਰ ਸਿੰਘ ਨੇ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਸਨਮਾਨ ਵਿੱਚ ਕਰਵਾਇਆ ਸੀ। ਅਤਿ ਖੂਬਸੂਰਤ ਕਲਾਕ੍ਰਿਤੀ ਵਾਲੇ ਕਲਾਕ ਟਾਵਰ ਦੀ ਉੱਚਾਈ 115 ਫੁੱਟ ਹੈ ਅਤੇ ਇਸ ਵਿੱਚ ਸਵਿਟਜ਼ਰਲੈਂਡ ਤੋਂ ਤਿਆਰ ਘੜੀ ਲੱਗੀ ਹੋਈ ਹੈ। ਇਸ ਘੜੀ ਨੂੰ ਚਲਾਉਣ ਦੇ ਲਈ ਹਫਤੇ ਵਿੱਚ ਇੱਕ ਵਾਰ ਚਾਬੀ ਦੇਣ ਦੀ ਜਰੂਰਤ ਹੁੰਦੀ ਸੀ ਅਤੇ ਕਰੀਬ 100 ਕਿਲੋ ਵਜਨ ਵਾਲੇ ਘੰਟੇ ਦੀ ਗੂੰਜ ਸਾਰੇ ਸ਼ਹਿਰ ਨੂੰ ਸਮੇਂ ਦੀ ਜਾਣਕਾਰੀ ਦੇ ਦਿੰਦੀ ਸੀ, ਸਾਂਭ ਸੰਭਾਲ ਦੀ ਘਾਟ ਕਾਰਨ ਇਹ ਘੜੀ ਲੰਬੇ ਸਮੇਂ ਤੋਂ ਬੰਦ ਪਈ ਹੈ। ਇਸ ਦੀ ਇਮਾਰਤ ਦੀ ਹਾਲਤ ਵੀ ਲਗਾਤਾਰ ਖਸਤਾ ਹੁੰਦੀ ਜਾ ਰਹੀ ਹੈ ਅਤੇ ਕੁਝ ਸਾਲਾਂ ਤੋਂ ਇਸ 'ਤੇ ਰੰਗ ਵੀ ਨਹੀਂ ਕਰਵਾਇਆ ਗਿਆ।

ਹੈਰੀਟੇਜ ਸਿਟੀ ਦੇ ਗੇਟਾਂ ਨੂੰ ਸੁਆਰਾਂਗੇ-ਗਾਬੜੀਆ
ਸੈਰ ਸਪਾਟਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਸੂਬੇ ਦੀ ਸਾਰੀਆਂ ਵਿਰਾਸਤੀ ਅਮਾਨਤਾਂ ਨੂੰ ਸੁਧਾਰਨ ਲਈ ਸਰਕਾਰ ਇੱਕ ਪ੍ਰੋਜੈਕਟ ਤਿਆਰ ਕਰਕੇ ਕੇਂਦਰ ਸਰਕਾਰ ਕੋਲ ਭੇਜ ਰਹੀ ਹੈ। ਇਸ ਦੇ ਇਲਾਵਾ ਕਿਲਾ ਗੋਬਿੰਦਗੜ੍ਹ ਅਤੇ ਕਿਲਾ ਮੁਬਾਰਕ ਦੇ ਪੁਰਾਣੇ ਸਰੂਪ ਨੂੰ ਬਣਾਈ ਰੱਖਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੈਰੀਟੇਜ ਸਿਟੀ ਅੰਮ੍ਰਿਤਸਰ ਅਤੇ ਪਟਿਆਲਾ ਦੇ ਅਮਾਨਤੀ ਗੇਟਾਂ ਨੂੰ ਬਣਾਉਣ ਦਾ ਕੰਮ ਸਰਕਾਰ ਸ਼ੁਰੂ ਕਰ ਰਹੀ ਹੈ। ਨਾਲ ਹੀ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਯੂਨੀਵਰਸਿਟੀ ਵਿੱਚ 12 ਏਕੜ ਵਿੱਚ ਇੱਕ ਵਿਰਾਸਤੀ ਪਿੰਡ ਦਾ ਨਿਰਮਾਣ ਕੀਤਾ ਜਾਵੇਗਾ।