|
|
|
|
ਬਾਬਿਆਂ ਦੀਆਂ ਸਾਖੀਆਂ (ਬਾਬਿਆਂ ਦੇ ਕਾਰਨਾਮੇ) ਅਤੇ ਜਾਗਰੂਕ ਸਿੱਖਾਂ ਦੇ ਸੰਕੇ#3
ਜਾਗੋ ਖਾਲਸਾ ਜੀ,ਕਾਲੇ ਚਸ਼ਮੇ ਵਾਲੇ ਬਾਬੇ ਦੇ ਡੇਰੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੱਗਦੇ ਹਨ ਚੰਦਨ ਅਤੇ ਬਿਭੂਤੀ ਦੇ ਰਾਜੇ,ਚੰਦੂਮਾਜਰੇ ਰਖੜੇ ਅਤੇ ਮਾਹਰਾਣੀ ਵਲੋਂ ਟਿੱਕੇ
ਜਸਵਿੰਦਰ ਸਿੰਘ ਭੁੱਲਰ ਕਾਰਟੇਰਟ ਨਿਊਜਰਸੀ-ਪੰਜਾਬ ਦੀ ਧਰਤੀ ਤੇ ਇੱਕ ਕਾਲੇ ਚਸ਼ਮੇ ਲਾਉਣ ਵਾਲਾ ਸਾਧ ਹੈ ਜਿਸ ਨੂੰ ਲੋਕ ਸੰਤ ਬਲਵੰਤ ਸਿੰਘ ਜੀਮਹਾਰਾਜ 111 ਸਿਹੋੜ ਵਾਲਾ ਵੀ ਕਹਿੰਦੇ ਹਨ।ਸਿੱਧਸਰ ਸਿਹੋੜੇ ਵਾਲੇ ਸਾਧ ਦੇ ਉਪਰ ਹਰ ਸਮੇਂ ਸੇਵਾਦਾਰ ਕੱਪੜਾ ਇੰਜ ਝਲ ਰਹੇ ਹੁੰਦੇ ਹਨ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਚੌਰ ਕਰੀਦਾ ਹੈ। ਇੱਕ ਪਾਸੇ ਨਾਲ ਤਾਂ ਬਾਬਾ ਬਿਜਲੀ ਨਾਲ ਚੱਲਦੇ ਪੱਖੇ ਨਾਲ ਬਾਬਾ ਜੀ ਦਾ ਕਮੀਜ਼ ਉੱਡ ਰਿਹਾ ਵੀ ਦਿਸਦਾ ਹੈ ਅਤੇ ਬਾਬਾ ਜੀ ਦੇ ਸਿਰ ਤੇ ਕੱਪੜਾ ਫੇਰਨ ਵਾਲਾ ਆਪਣੀ ਸ਼ਰਧਾ ਨਾਲ ਸੇਵਾ ਕਰ ਰਿਹਾ ਹੁੰਦਾ ਹੈ ਅਤੇ ਕਦੇ ਬਾਬਾ ਜੀ ਦੇ ਪਿੱਛੇ ਬਰਦੀਧਾਰੀ ਅਤੇ ਬਾਵਰਦੀ ਵਿਅਕਤੀ ਹੱਥ ਵਿੱਚ ਹਥਿਆਰ ਫੜ੍ਹ ਕੇ ਬਾਬਾ ਜੀ ਦੇ ਬਿਲਕੁਲ ਕੋਲ ਪਿੱਛੇ ਵੀ ਖੜੇ ਦਿਖਾਈ ਦਿੰਦੇ ਹਨ।ਇਹ ਸਾਧ ਜੰਤਾ ਤੋਂ ਮੱਥੇ ਵੀ ਟਿਕਵਾਉਂਦਾ ਹੈ।ਲੋਕ ਇਸ ਸਾਧ ਦੇ ਅਗੇ ਪੈਸੇ ਰੱਖ ਅਤੇ ਇਸ ਸਾਧ ਦੇ ਹਥ ਵਿੱਚ ਪੇਸੇ ਦੇ ਕੇ ਵੀ ਮਥਾ ਟੇਕਦੇ ਯੂਟਿਊਬ ਤੇ ਦੇਖੇ ਜਾ ਸਕਦੇ ਹਨ।ਇਹ ਵੀ ਦੇਖਿਆ ਗਿਆ ਹੈ ਕਿ ਸਾਧ ਹਾਰਮੋਨੀਅਮ ਵਜਾ ਕੇ ਕੱਚੀ ਬਾਣੀ ਦਾ ਕੀਰਤਨ ਕਰ ਰਿਹਾ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਸਾਧ ਤੇ ਇਸ ਦਾ ਕੋਈ ਸੇਵਾਦਾਰ ਸੈਂਟ ਛਿੜਕ ਰਿਹਾ ਹੈ ।ਮੇਰੇ ਮਨ ਵਿੱਚ ਆਇਆ ਕਿ ਕੀ ਇਸ ਸਾਧ ਕੋਲੋਂ ਮੁਸ਼ਕ ਆਉਂਦਾ ਕਿ ਸੰਗਤਾਂ ਦੇ ਸਾਹਮਣੇ ਸਟੇਜ਼ ਤੇ ਬੈਠੇ ਸਾਧ ਤੇ ਤੇ ਸੈਂਟ ਛਿੜਕੇ ਜਾ ਰਹੇ ਹਨ ? ਜਦ ਸਾਧ ਕਾਰ ਵਿੱਚੋਂ ਬਾਹਰ ਨਿਕਲਦਾ ਹੈ ਤਾਂ ਉਸ ਵੇਲੇ ਵੀ ਲੋਕ ਇਸ ਨੂੰ ਪੈਸੇ ਰੱਖ ਤੇ ਅਤੇ ਹੱਥ ਵਿੱਚ ਫੜਾ ਕੇ ਮੱਥਾ ਟੇਕਦੇ ਹਨ।ਜੇਕਰ ਇਹ ਵੀ ਗੱਲ ਕਰੀਏ ਕਿ ਇਹ ਸਾਧ ਦਾ ਅਤੇ ਇਸ ਦੇ ਚੇਲਿਆਂ ਦਾ ਆਪਣਾ ਹੀ ਮਾਮਲਾ ਹੈ ਕਿਸੇ ਤਕਲੀਫ ਨਹੀਂ ਹੋਣੀ ਚਾਹੀਦੀ ਪਰ ਤਕਲੀਫ ਉਸ ਵੇਲੇ ਹੁੰਦੀ ਹੈ ਜਦ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਹੋਵੇ ਇਸ ਤਰ੍ਹਾਂ ਦੀ ਕਿਰਿਆ ਹੋ ਰਹੀ ਹੋਵੇ। ਸਾਧ ਵਲੋਂ ਰਾਜਨੀਤਕ ਲੀਡਰਾਂ ਨੂੰ ਆਪਣੇ ਡੇਰੇ ਦੀ ਮਹਿਮਾਂ ਨੂੰ ਹੋਰ ਵਧਾਉਣ ਲਈ ਵਰਤਿਆ ਜਾ ਰਿਹਾ ਹੋਵੇ ਅਤੇ ਹੈਰਾਨੀ ਉਸ ਸਮੇਂ ਹੁੰਦੀ ਹੈ ਜਦ ਇਸ ਤਰ੍ਹਾਂ ਦੀ ਸੰਗਤ ਵਿੱਚ ਖਾਲਸੇ ਦੇ ਮੈਂਬਰ ਵੀ ਸ਼ਾਮਿਲ ਹੋਣ ਜਿਨ੍ਹਾਂ ਦੀ ਪਗੜੀ ਤੇ ਖੰਡੇ ਵੀ ਲੱਗੇ ਹੋਣ।
ਅਕਤੂਬਰ 2008 ਨੂੰ ਇਸ ਸਾਧ ਦੇ ਡੇਰੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸੌ ਸਾਲਾ ਗੁਰਗੱਦੀ ਦਿਵਸ ਮਨਾਇਆ ਗਿਆ ਸੀ।ਸੰਗਤ ਵਿੱਚ ਹਰ ਤਰ੍ਹਾਂ ਦੇ ਲੋਕ ਸ਼ਾਮਿਲ ਸਨ ।ਬਾਬਾ ਜੀ ਦੇ ਮੁੱਖਮਹਿਮਾਨਾ ਵਿੱਚ ਨਾਂਗੇ ਸਾਧ ਅਤੇ ਨਿਰਮਲੇ ਵੀ ਸ਼ਾਮਿਲ ਸਨ ਜਿਨ੍ਹਾਂ ਦੀ ਬਾਬਾ ਜਾਣ ਪਹਿਚਾਣ ਕਰਵਾਉਂਦਾ ਹੈ ।ਸਾਧ ਕਹਿ ਰਿਹਾ ਕਿ ਪੰਜ ਪਿਆਰੇ (ਅਸਲ ਵਿੱਚ ਦਸ) ਸਵਾ ਸੌ ਰੁਪਿਆ ਅਤੇ ਨਾਰੀਅਲ ਨਾਲ ਮੱਥਾ ਟੇਕ ਰਹੇ ਹਨ।ਗੁਰ ਦਰਬਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਵੱਡੀ ਜਾਂ ਛੋਟੀ ਭੇਟਾ ਨੂੰ ਬੋਲ ਕੇ ਦੱਸਣ ਦੀ ਜਰੂਰਤ ਨਹੀਂ ਹੁੰਦੀ ਅਤੇ ਨਾ ਹੀ ਇਹ ਸਿੱਖ ਰਵਾਇਤ ਹੀ ਹੈ ਪਰ ਸਾਧ ਵਲੋਂ ਇਹ ਬੋਲ ਕੇ ਸ਼ਾਇਦ ਇਸ ਲਈ ਦੱਸਿਆ ਜਾ ਰਿਹਾ ਹੈ ਕਿ ਹੋਰ ਜੰਤਾ ਵੀ ਸਵਾ ਸੌ ਰੁਪਿਆ ਅਤੇ ਨਾਰੀਅਲ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕੇ ਤਾਂ ਕਿ ਜਿਆਦਾ ਚੜਾਵਾ ਤਾਂ ਹੋਵੇਗਾ ਹੀ ਨਾਲ ਨਾਰੀਅਲ ਰੱਖ ਕੇ ਮੱਥਾ ਟੇਕਣ ਦਾ ਵੀ ਇਥੇ ਰਵਾਇਤ ਪੱਕੀ ਹੋ ਸਕੇ।ਇਹ ਸਾਧ ਪੰਜ ਪਿਆਰਿਆਂ ਅਤੇ ਹੋਰ ਨਾਗੇ ਅਤੇ ਨਿਰਮਲੇ ਸਾਧਾਂ ਤੋਂ ਕੁਝ ਕਰਮਕਾਂਡ ਕਰਵਾ ਕੇ ਪ੍ਰਕਰਮਾ ਕਰਵਾਉਂਦਾ ਹੈ ਅਤੇ ਕਹਿੰਦਾ ਹੈ ਕਿ ਹੁਣ ਬਿਭੂਤੀ ਤਿਆਰ ਹੋ ਗਈ ਹੈ ਅਤੇ ਇਸ ਬਿਭੂਤੀ ਅਤੇ ਚੰਦਨ ਦਾ ਟਿੱਕਾ ਲਾਉਣ ਲਈ ਸੱਭ ਤੋਂਪਹਿਲਾਂ ਰਾਜਨੀਤਕ ਲੀਡਰਾਂ ਨੂੰ ਬੁਲਾਇਆ ਜਾਂਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਟਿੱਕਾ ਲੱਗਣ ਲੱਗਦਾ ਹੈ।ਸਾਧ ਕਹਿੰਦਾ ਹੈ ਕਿ ਉਸ ਨੂੰ 61 (ਹੁਣ 63) ਹੋ ਗਏ ਹਨ ਬਾਣੀ ਪੜ੍ਹਦੇ ਨੂੰ ਅਤੇ ਸਾਧ ਇਹ ਵੀ ਦੱਸਦਾ ਹੈ ਕਿ ਉਸ ਸਿੱਖਾਂ ਦੀ ਸੱਭ ਤੋਂ ਵੱਡੀ ਟਕਸਾਲ ਗੁਰੂ ਕੀ ਕਾਂਸ਼ੀ ਤੋਂ ਪੜ੍ਹਿਆ ਹੋਇਆ ਹੈ ਅਤੇ ਸਾਧਾਂ ਸੰਤਾਂ ਨਾਲ ਬਹੁਤ ਚਿਰ ਰਿਹਾ ਹੈ ਅਤੇ ਬਿਹੰਗਮ ਵੀ ਰਿਹਾ ਹੈ ਇਸ ਲਈ ਉਸ ਨੂੰ ਇਨ੍ਹਾਂ ਬਾਰੇ ਵੀ ਬਹੁਤ ਕੁਝ ਪਤਾ ਹੈ।ਗੁਰੂ ਨਾਨਕ ਦੇ ਘਰ ਤਾਂ ਬਿਹੰਗਮ ਨਾ ਦੀ ਕੋਈ ਵਡਿਆਈ ਨਹੀਂ ਅਤੇ ਗੁਰੂਸਾਹਿਬਾਨਾ ਨੇ ਗ੍ਰਿਸਥ ਧਾਰਨ ਕਰਨ ਨੂੰ ਮਾਨਤਾ ਵੀ ਦਿੱਤੀ ਹੈ ਅਤੇ ਆਪ ਵੀ ਗ੍ਰਿਸਥ ਧਾਰਨ ਕੀਤਾ ਸੀ।ਜਿਹੜੇ ਸਾਧ ਅੱਜ ਵੀ ਸੰਗਤਾਂ ਦੇ ਵੱਡੇ ਇਕੱਠ ਕਰਦੇ ਹਨ ਅਤੇ ਯੂਟਿਊਬ ਤੇ ਬੋਲਦੇ ਸੁਣੇ ਜਾਂਦੇ ਹਨ ਕਿ ਸਾਡਾ ਪਟਿਆਲੇ ਵਾਲਾ ਸ਼ਰਮਾਂ ਜਦ ਉਨ੍ਹਾਂ ਨੂੰ ਸੌਦੇ ਦੇ ਪੈਸਿਆਂ ਬਾਰੇ ਪੁੱਛਦਾ ਹੈ ਤਾਂ ਸਾਧ ਕਹਿੰਦਾ ਹੈ ਕਿ ਉਸ ਦੇ ਬਾਹਰਲੇ ਅਮੈਰਿਕਾ ਦੇ ਚੱਕਰ ਅਜੇ ਨਹੀਂ ਲੱਗੇ ਜਦ ਬਾਹਰੋਂ ਜਾ ਆਇਆ ਤਾਂ ਸੱਭ ਹਿਸਾਬ ਚੁਕਾ ਦੇਵੇਗਾ।ਸੰਗਤਾਂ ਨੂੰ ਇਹ ਵੀ ਸੋਚਣਾ ਬਣਦਾ ਹੈ ਕਿ ਕੀ ਅੱਜ ਦੇ ਸਾਧ ਜਾਂ ਧਰਮ ਪ੍ਰਚਾਰਕ ਬ੍ਰਹਮ ਗਿਆਨੀ ਗੁਰੂ ਨਾਨਕ ਦੇ ਫਲਸਫੇ ਤੇ ਚੱਲ ਕੇ ਦਸਾਂ ਨਹੂੰਆਂ ਦੀ ਕਿਰਤ ਕਰਦੇ ਹਨ ਜਿਵੇਂ ਕਿ ਬਾਬਾ ਜੀ ਨੇ ਆਪਣੇ ਹੱਥੀ ਕੀਤੀ ਸੀ ਜਾਂ ਕੀ ਗੁਰੂ ਜੀ ਦੇ ਅਦੇਸ਼ ਅਨੁਸਾਰ ਇਹ ਗ੍ਰਿਸਥੀ ਵੀ ਹਨ ਕਿ ਨਹੀਂ।ਸਾਡੇ ਗੁਰੂ ਸਹਿਬ ਭੋਰਿਆਂ ਵਿੱਚ ਨਹੀਂ ਬੈਠੇ ਜਿਵੇਂ ਕਿ ਅੱਜ ਦੇ ਸਾਧਾਂ ਬਾਰੇ ਸੁਣਦੇ ਹਾਂ।ਇਨ੍ਹਾਂ ਦੇ ਭੋਰਿਆਂ ਵਿੱਚ ਵੀ ਸੁਣਿਆਂ ਹੈ ਕਿ ਸੱਭ ਅਧੁਨਿਕ ਸਹੂਲਤਾ ਮੌਜੂਦ ਹਨ।ਜਦ ਕੋਈ ਡੇਰੇ ਦਾਰ ਦਾ ਖਾਸ ਰਾਜਦਾਰ ਕਿਸੇ ਕਾਰਨ ਡੇਰਾ ਛੱਡਦਾ ਹੈ ਤਾਂ ਇਨ੍ਹਾਂ ਸਾਧਾਂ ਦੇ ਕਿੱਸੇ ਸੁਨਣ ਨੂੰ ਮਿਲਦੇ ਹਨ।
ਸਿਹੋੜੇ ਵਾਲਾ ਸਾਧ ਵੀ ਬਹੁਤ ਸ਼ਕਤੀਸ਼ਾਲੀ ਹੈ ਜਿਸ ਦੇ ਡੇਰੇ ਤੇ ਵੱਡੇ ਵੱਡੇ ਲੀਡਰ ਜਿਨ੍ਹਾਂ ਵਿੱਚ ਮਹਾਰਣੀ ਪਰਨੀਤ ਕੌਰ ਕੇਂਦਰੀ ਮੰਤਰੀ ,ਸ.ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਅਕਾਲੀ ਐਮ.ਪੀ.ਰਾਜਾ ਸਹਿਬ,ਸੁਰਜੀਤ ਸਿੰਘ ਰੱਖੜਾ ਅਤੇ ਡੀ.ਆਈ.ਜੀ .ਗਿੱਲ ਵਰਗੇ ਅਨੇਕਾਂ ਹੋਰ ਲੀਡਰ ਵੀ ਹਾਜ਼ਰੀ ਭਰਦੇ ਹਨ।ਇਨਾਂ ਲੀਡਰਾਂ ਦੇ ਉਥੇ ਜਾਣ ਜਾਂ ਨਾ ਜਾਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਦ ਇਹੀ ਲੀਡਰ ਬੇਸ਼ਰਮੀ ਨਾਲ ਸਾਧ ਦੇ ਡੇਰੇ ਤੇ ਸਾਡੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਿਭੂਤੀਆਂ ਅਤੇ ਚੰਦਨ ਦੇ ਟਿੱਕੇ ਲਾਉਂਦੇ ਹਨ ਤਾਂ ਸਾਡਾ ਖੂਨ ਜਰੂਰ ਖੋਲਦਾ ਹੈ।ਇਹ ਸਾਧ ਪਹਿਲਾਂ ਰਾਜਾ ਸਾਹਿਬ,ਫਿਰ ਮਹਾਰਾਣੀ ਪੁਰਨੀਤ ਕੌਰ,ਸਾਬਕਾ ਐਮ.ਪੀ.ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਲੀਡਰ ਸੁਰਜੀਤ ਸਿੰਘ ਰੱਖੜਾ ਅਤੇ ਡੀ.ਆਈ.ਜੀ.ਸ ਗਿੱਲ ਨੂੰ ਸੱਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਭੂਤੀ ਅਤੇ ਚੰਦਨ ਦਾ ਟਿੱਕਾ ਲਾਉਣ ਲਈ ਵਾਰੀ ਵਾਰੀ ਨਾਮ ਲੈ ਕੇ ਸੱਦਦਾ ਹੈ।ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ (ਆਦਿ) ਵਿੱਚ ਪ੍ਰਤਨੀਤ ਕੌਰ ਨੂੰ ਕਿਹਾ ਜਾਂਦਾ ਹੈ ਕਿ Å ਲਿਖ ਕੇ ਟਿਕਾ ਲਾਇਆ ਜਾਵੇ ਅਤੇ ਫਿਰ ਚੰਦੂਮਾਜਰਾ ਸਾਹਿਬ ਨੂੰ ਮੱਧ ਵਿੱਚ ਟਿੱਕਾ ਲਾਉਣ ਲਈ ਕਿਹਾ ਜਾਂਦਾ ਹੈ।ਬਾਬਾ ਦੀਪ ਸਿੰਘ ਦੀ ਲਿਖੀ ਹੱਥ ਲਿਖਤ ਉੱਤੇ ਟਿੱਕੇ ਲਾਕੇ ਲਾਕੇ ਰੰਗ ਚੜ੍ਹਾ ਦਿੰਦੇ ਹਨ ਅਤੇ ਫਿਰ ਗੁਰੂ ਸਾਹਿਬ ਜੀ ਉੱਤੇ ਲੀਡਰਾਂ ਨੂੰ ਵਾਰੀ ਵਾਰੀ ਸੱਦ ਕੇ ਮਧ ਵਿੱਚ ਫੁੱਲ ਵੀ ਵਰਸਾਏ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਟਿੱਕੇ ਲਾਉਣ ਤੋਂ ਬਾਅਦ ਨੀਲੀਆਂ ਅਤੇ ਚਿੱਟੀਆਂ ਪੱਗਾਂ ਵਾਲਿਆਂ ਨੂੰ ਟਿੱਕੇ ਲੱਗਦੇ ਹਨ।ਕੁਝ ਲੀਡਰ ਜਿਵੇਂ ਪਹਿਲਾਂ ਟਿੱਕੇ ਲਾਉਣ ਤੋਂ ਝਿਜਕਦੇ ਹਨਤ ਾਂ ਸਾਧ ਕਹਿੰਦਾ ਹੈ ਸਾਰਿਆਂ ਨੂੰ ਚੰਦਨ ਦੇ ਟਿੱਕੇ ਲਾਉ ਅਤੇ ਸਾਧ ਕਹਿੰਦਾ ਹੈ ਉਹ ਦੋ ਟਿੱਕੇ ਲਵਾਉਣ ਨੂੰ ਤਿਆਰ ਹੈ।ਇਨਾ ਸੁਣ ਕੇ ਸਾਰੇ ਲੀਡਰਾਂ ਮਥੇ ਤੇ ਟਿੱਕੇ ਲਗਵਾ ਲੈਂਦੇ ਹਨ।ਫਿਰ ਮਾਈਆਂ ਬੀਬੀਆਂ ਸਾਧ ਦੇ ਮੱਥੇ ਤੇ ਕਿੰਨੇ ਹੀ ਸਾਰੇ ਟਿੱਕੇ ਲਾ ਦਿੰਦੀਆਂ ਹਨ।ਇਥੇ ਸਵਾਲ ਇਹ ਉੱਠਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸੰਪਾਦਿਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਵਲੋਂ ਸੰਪੂਰਨ ਕੀਤੇ ਅਤੇ ਗੁਰਗੱਦੀ ਪ੍ਰਾਪਤ ਕੀਤੇ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਨ੍ਹਾਂ ਕਰਮਕਾਡਾਂ ਰਾਹੀਂ ਇਸ ਤਰ੍ਹਾਂ ਦੇ ਟਿੱਕੇ ਲਾਉਣ ਦੀ ਕੋਈ ਜਰੂਰਤ ਹੈ ? ਕੀ ਇਹ ਗੁਰੂ ਨਾਨਕ ਦੇ ਸਿੱਖ ਫਲਸਫੇ ਦੇ ਅਨੁਸਾਰ ਹੋ ਰਿਹਾ ਹੈ ? ਮੇਰੀ ਸਮਝ ਅਨੁਸਾਰ ਜੇਕਰ ਇਸ ਤਰ੍ਹਾਂ ਦਾ ਕੁਝ ਗਲਤ ਵੀ ਹੋ ਰਿਹਾ ਹੈ ਤਾਂ ਸਾਧ ਨਾਲੋਂ ਵੱਧ ਦੋਸ਼ੀ ਰਾਜਨੀਤਕ ਲੀਡਰ ਹਨ ਜੋ ਵੋਟਾਂ ਦੀ ਖਾਤਰ ਇਨ੍ਹਾਂ ਡੇਰੇਦਾਰਾਂ ਦੇ ਕਰਮਕਾਡਾਂ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਸਿੱਖਾਂ ਨੂੰ ਵੀ ਇਸ ਤਰ੍ਹਾਂ ਦੇ ਕਰਮਕਾਡਾਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ।
ਸਿਧਸਰ ਸਿਹੋੜੇ ਵਾਲਾ ਸਾਧ ਜੋ ਕਿ ਮਸਤੂਆਣੇ ਵਿਖੇ ਮਾਲਵੇ ਦਾ ਸ੍ਰੀ ਹਰਿਮੰਦਰ ਸਾਹਿਬ ਬਣਾਉਣ ਲਈ ਵੀ ਯਤਨਸ਼ੀਲ ਹੈ ਪਰ ਉਸ ਦੇ ਇਸ ਕੰਮ ਵਿੱਚ ਜਾਗਰੂਕ ਸਿੱਖਾਂ ਨੇ ਰੁਕਾਵਟ ਪਾਈ ਹੈ ਵਰਨਾ ਰਾਜੀਨੀਤਕ ਆਗੂ ਤਾਂ ਉਸ ਨੂੰ ਥਾਪੜਾ ਹੀ ਦੇ ਰਹੇ ਹਨ ਕਿ ਪਿਤਾ ਜੀਤੁਹਾਡੇ ਹਰ ਹੁਕਮ ਕੁਝ ਵੀ ਕਰਨ ਲਈ ਤਿਆਰ ਹਾਂ ਬਸ ਹੁਕਮ ਕਰੋ।ਸਿਹੋੜੇ ਵਾਲੇ ਸਾਧ ਦੇ ਡੇਰੇ ਤੇ ਦੋ ਕੁ ਸਾਲ ਪਹਿਲਾਂ ਸਰਦਾਰ ਸਿਮਰਤਜੀਤ ਸਿੰਘ ਮਾਨ ਵੀ ਜੋਸ਼ ਵਿੱਚ ਆਇਆ ਸਾਧ ਨੂੰ ਮੱਥਾ ਟੇਕਦਾ ਵੀਡੀਓ ਤੇ ਦੇਖਿਆ ਜਾ ਰਿਹਾ ਹੈ।ਸ.ਮਾਨ ਸਾਹਿਬ ਨੇ ਉਸ ਸਮੇਂ ਇਸ ਸਾਧ ਦੀ ਜੋਸ਼ ਵਿੱਚ ਆ ਕੇ ਬਹੁਤ ਜਿਆਦਾ ਹੀ ਵਡਿਆਈ ਕਰ ਧਰੀ ਵੀਡੀਓ ‘ਚ ਦੇਖੀ ਜਾ ਸਕਦੀ ਹੈ ਪਹਿਲਾਂ ਤਾਂ ਮੈਂ ਹੈਰਾਨ ਸੀ ਸ.ਮਾਨ ਸਾਹਿਬ ਵਰਗਾ ਉੱਚ ਪੱਧਰ ਦਾ ਧਾਰਮਿਕ ਆਗੂ ਇੰਜ ਕਿਵੇਂ ਕਰ ਸਕਦਾ ਹੈ ਮੈਂ ਸੋਚਿਆ ਸ਼ਾਇਦ ਇਹ ਡੇਰਾ ਵੀ ਮਾਨ ਸਾਹਿਬ ਦੇ ਹਲਕੇ ਵਿੱਚ ਪੈਂਦਾ ਹੋਵੇਗਾ ਅਤੇ ਸਾਧ ਦੇ ਡੇਰੇ ਦੀ ਮਹਿਮਾਂ ਬਹੁਤ ਹੈ ਲੱਖਾਂ ਵੋਟਾਂ ਵੀ ਹੋਣਗੀਆਂ ਜਿਸ ਕਾਰਨ ਮਜਬੂਰੀ ਵਿੱਚ ਮਾਨ ਸਾਹਿਬ ਵੀ ਇਥੇ ਆਕੇ ਹਾਜਰੀ ਭਰੀ ਅਤੇ ਸਾਧ ਦੀ ਵਡਿਆਈ ਕਰ ਗਏ ਹੋਣਗੇ।ਮਾਨ ਸਾਹਿਬ ਦਾ ਅਤੇ ਦੂਜੇ ਅਕਾਲੀ ਕਾਂਗਰਸੀ ਲੀਡਰਾਂ ਵਿੱਚ ਇਹ ਫਰਕ ਹੈ ਕਿ ਮਾਨ ਸਾਹਿਬ ਨੇ ਕੁਝ ਦੇਰ ਬਾਅਦ ਮਹਿਸੂਸ ਕੀਤਾ ਕਿ ਉਨ੍ਹਾਂ ਤੋਂ ਇਥੇ ਆ ਕੇ ਕੋਈ ਗਲਤੀ ਹੋਈ ਹੈ ਤਾਂ ਉਨ੍ਹਾਂ ਨੇ ਇਸ ਬਾਰੇ ਮੰਨਿਆਂ ਹੈ ਕਿ ਉਨ੍ਹਾਂ ਤੋਂ ਗਲਤੀ ਹੋ ਗਈ ਹੈ, ਪਰ ਅਕਾਲੀ ਅਤੇ ਕਾਂਗਰਸੀ ਲੀਡਰਾਂ ਵਿੱਚ ਇਨੀ ਹਿੰਮਤ ਵੀ ਨਹੀਂ ਹੈ ਕਿ ਉਹ ਆਪਣੀ ਗਲਤੀ ਦਾ ਅਹਿਸਾਸ ਕਰ ਸੱਕਣ ਜਾਂ ਇਸ ਬਾਰੇ ਕਹਿਣ ਦੀ ਹਿੰਮਤ ਕਰ ਸੱਕਣ ਕਿਉਂਕਿ ਉਨ੍ਹਾਂ ਨੂੰ ਵੋਟਾਂ ਖੁੱਸਣ ਦਾ ਡਰ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਟਿੱਕੇ ਲੱਗਦੇ ਯੂਟਿਊਬ ਤੇ ਹੇਠ ਲਿਖੇ ਲਿੰਕ ਦੇ ਦੇਖੇ ਜਾ ਸਕਦੇ ਹਨ ਜਿਸ ਦੇ ਏ.ਬੀ.ਸੀ.ਤਿੰਨ ਹਿਸੇ ਹਨ।
ਬਾਬਿਆਂ ਦੀਆਂ ਸਾਖੀਆਂ ਅਤੇ ਜਾਗਰੂਕ ਸਿੱਖਾਂ ਦੇ ਸੰਕੇ-2
ਜਸਵਿੰਦਰ ਸਿੰਘ ਭੁੱਲਰ ਨਿਊਜਰਸੀ-ਸਿੱਖ ਧਰਮ ਨੂੰ ਸ਼ੁਰੂ ਤੋਂ ਹੀ ਅੰਦਰੂਨੀ ਅਤੇ ਬਾਹਰੀ ਚਣਾਉਤੀਆਂ ਦਾ ਸਾਹਮਣਾ ਕਰਨ ਪੈਂਦਾ ਰਿਹਾ ਹੈ।ਪਰ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਸਿੱਖ ਸੁਚੇਤ ਸਨ ਅਤੇ ਅੰਦਰੂਨੀ ਚਨਾਉਤੀਆਂ ਨੂੰ ਖੁਦ ਹੀ ਨਜਿੱਠ ਲੈਂਦੇ ਸਨ।ਉਹ ਗੁਰੂ ਸਾਹਿਬਾਨ ਵਲੋਂ ਪਾਏ ਜਾਂਦੇ ਸਿਖੀ ਬਾਰੇ ਟੈਸਟਾਂ ‘ਚ ਵਿਚੋਂ ਪਾਸ ਜਾਂਦੇ ਸਨ,ਜਿਵੇਂ ਕਿ ਗੁਰੂ ਹਰ ਗੋਬਿੰਦ ਸਾਹਿਬ ਦੇ ਸਮੇਂ ਨਿਤਿਆਨੰਦ ਦੀ ਸਿੱਖਾਂ ਨੂੰ ਗਰੁੜ ਪੁਰਾਣ ਦੀ ਕਥਾ ਸੁਣਾਉਣ ਦੀ ਕਥਾ ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਨਿਤਿਆਨੰਦ ਨੇ ਗੁਰ ਦਰਬਾਰ ਵਿੱਚ ਗਰੁੜ ਪਰਾਣ ਦੀ ਕਥਾ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ।ਗੁਰੂ ਜੀ ਨੇ ਪੰਡਤ ਨਿਤਿਆਨੰਦ ਨੂੰ ਸੰਗਤ ਦੇ ਸਾਹਮਣੇ ਕਥਾ ਕਰਨ ਦੀ ਆਗਿਆ ਦੇ ਦਿੱਤੀ।ਪੰਡਤ ਜੀ ਨੇ ਜਦ ਸੰਗਤ ਦੇ ਸਾਹਮਣੇ ਦੱਸਣਾ ਸ਼ੁਰੂ ਕੀਤਾ ਕਿ ਮਰਨ ਤੋਂ ਬਾਅਦ ਪਰਾਣੀ ਨੂੰ ਸਵਰਗ ਵਿੱਚ ਪਹੁੰਚਣ ਤੇ 13 ਮਹੀਨੇ ਲੱਗ ਜਾਂਦੇ ਹਨ ਤਾਂ ਇੱਕ ਸਿੱਖ ਨੇ ਖੜੋ ਕੇ ਕਿਹਾ ਕਿ ਪੰਡਤ ਜੀ ਸਿੱਖ ਤਾਂ ਇੱਕ ਪਲ ਵਿੱਚ ਹੀ ਸੱਚਖੰਡ ਪਹੁੰਚ ਜਾਂਦੇ ਹਨ ਤਾਂ ਦੂਜੇ ਸਿੱਖ ਨੇ ਕਿਹਾ ਪਲ ਤਾਂ ਕੀ ਪਲ ਵੀ ਨਹੀਂ ਲੱਗਦਾ ਤਾਂ ਪੰਡਤ ਜੀ ਕ੍ਰੋਧਤ ਹੋ ਕੇ ਭੜਕ ਪਏ ,ਜੇਕਰ ਤੁਸੀਂ ਮੈਨੂੰ ਸੁਨਣਾ ਨਹੀਂ ਸੀ ਤਾਂ ਮੈਨੂੰ ਬੇਇਜ਼ਤੀ ਕਰਨ ਲਈ ਸੱਦਿਆ ਗਿਆ ਸੀ।ਸਿਖਾਂ ਨੇ ਉਸ ਦੀਆਂ ਪੋਥੀਆਂ ਚੁਕਾ ਦਿੱਤੀਆਂ ਤਾਂ ਉਹ ਬੁੜਬੁੜ ਕਰਦਾ ਉਥੋਂ ਚਲਾ ਗਿਆ।ਗੁਰੂ ਜੀ ਬੜੇ ਪ੍ਰਸੰਨ ਹੋਏ ਕਿ ਮੇਰੇ ਸਿੱਖ ਸੁਚੇਤ ਹਨ।ਉਹ ਝੂਠ ਤੇ ਸੱਚ ਦੀ ਪਰਖ ਕਰ ਸਕਦੇ ਹਨ।ਇੱਕ ਹੋਰ ਸਾਖੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਹੈ ,ਜਦ ਉਨ੍ਹਾਂ ਨੇ ਤੀਰ ਨਾਲ ਦਾਦੂ ਦੀ ਕਬਰ ਤੇ ਮੱਥਾ ਟੇਕਣ ਬਾਰੇ ਹੈ ਸਿੱਖਾਂ ਨੇ ਦਸਮੇਸ਼ ਪਿਤਾ ਨੂੰ ਜਦ ਟੋਕਿਆਂ ਤਾਂ ਗੁਰੂ ਜੀ ਨੇ ਸਿੱਖਾਂ ਤੇ ਬੜੇ ਪ੍ਰਸੰਨ ਹੋਏ ਕਿ ਉਨ੍ਹਾਂ ਦੇ ਸਿੱਖ ਸੁਚੇਤ ਹਨ।ਅੱਜ ਦੀ ਗੱਲ ਹੋਰ ਹੈ ਸਾਨੂੰ ਕਈ ਵਾਰ ਸਿੱਖ ਵਿਰੋਧੀ,ਗੁਰੂ ਵਿਰੋਧੀ ਸਾਖੀਆਂ ਸੁਣਾਈਆਂ ਜਾਂਦੀਆਂ ਹਨ ਤਾਂ ਸਿੱਖਾਂ ਨੂੰ ਪਤਾ ਵੀ ਨਹੀਂ ਲੱਗਦਾ ਸਗੋੰ ਸਾਖੀਆਂ ਸੁਣ ਕੇ ਵੀ ਜੈਕਾਰੇ ਛਡਦੇ ਹਨ।ਕਿਥੇ ਉਹ ਸਿੱਖ ਜੋ ਗੁਰੂ ਜੀ ਦੇ ਇੰਮਤਿਹਾਨ ‘ਚੋ ਪਾਸ ਹੁੰਦੇ ਰਹੇ ਤੇ ਕਿੱਥੇ ਅੱਜ ਦੇ ਸਿੱਖ ?
ਗੁਰੂ ਕਾਲ ਤੋਂ ਬਾਅਦ ਅਠਾਰ੍ਹਵੀ ਸਦੀ ਵਿੱਚ ਸਿੱਖਾਂ ਨੂੰ ਜੰਗਲਾਂ ‘ਚ ਸਿੱਖ ਧਰਮ ਨੂੰ ਬਚਾਉਣ ਲਈ ਜਿੰਦਗੀ ਮੌਤ ਦੀ ਲੜਾਈ ਲੜਣੀ ਪੈ ਰਹੀ ਸੀ।70-80 ਸਾਲ ਤੱਕ ਸਿੱਖਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ ,ਜਦ ਕਿਹਾ ਜਾਂਦਾ ਸੀ ਕਿ ਸਿਖਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਹੀ ਸਨ।ਠੀਕ ਉਸ ਸਮੇਂ ਬਾਗੀ ਗੁਰ ਪੁੱਤਰਾਂ ਦੇ ਉਤਰਾਅਧਿਕਾਰੀ ਉਦਾਸੀ ,ਨਿਰਮਲੇ,ਮਹੰਤਾਂ ਅਤੇ ਹੋਰ ਪੰਥ ਵਿਰੋਧੀ ਸ਼ਕਤੀਆਂ ਜੋ ਸਿੱਖਾਂ ਦੇ ਨਜਦੀਕੀਆਂ ‘ਚੋ ਹੀ ਸਨ ਵੇਖਣ ਨੂੰ ਵੀ ਸਿੱਖ ਹੀ ਲੱਗਦੇ ਸਨ ਨੇ ਗੁਰਧਾਮਾਂ ਤੇ ਆਪਣੀ ਪਕੜ ਪੱਕੀ ਕਰ ਲਈ ।ਇਨ੍ਹਾਂ ਨਵੇਂ ਹਾਕਮਾਂ ਦੇ ਕਾਂਸੀ ਵਿਚਲੀ ਬ੍ਰਾਹਮਣ ਸੋਚ ਨਾਲ ਗੂੜ੍ਹੇ ਸਬੰਧ ਸਨ ਜਿਨ੍ਹਾਂ ਨੇ ਇਨ੍ਹਾਂ ਨੂੰ ਸਿੱਖ ਧਰਮ ਵਿੱਚ ਸੰਨ੍ਹ ਲਾਉਣ ਲਈ ਵਰਤਦਿਆਂ ਸਿੱਖ ਧਰਮ ਦੇ ਗੁਰਧਾਮਾਂ ਵਿਚ ਕਰਮਕਾਂਡ ਸ਼ੁਰੂ ਕਰ ਦਿੱਤੇ ਅਤੇ ਕਾਸ਼ੀ ਵਿਚਲੇ ਬ੍ਰਾਹਮਣੀ ਸੋਚ ਜੋ ਸਮੇ ਦੇ ਹਾਕਮਾਂ ਨਾਲ ਰਲ ਕੇ ਚੱਲਦੀ ਸੀ ਨੇ ਸਿੱਖ ਸਿਧਾਂਤ ਤੇ ਵੱਡਾ ਹਮਲਾ ਕਰਦਿਆਂ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਆਪਣੇ ਹਿੰਦੂ ਗ੍ਰੰਥਾਂ ਦੇ ਅਸ਼ਲੀਲ ਅਤੇ ਕਰਮਕਾਂਡਾ ਦੀ ਬਚਿਤਰ ਨਾਟਕ ਨਾਲ ਰੱਲਗਡ ਕਰਕੇ ਨਵਾਂ ਗ੍ਰੰਥ ਬਨਾਉਣਾ ਸ਼ੁਰੂ ਕੀਤਾ।ਨਿਰਮਲਿਆਂ,ਉਦਾਸੀਆਂ ਅਤੇ ਮਹੰਤਾਂ ਨਾਲ ਬ੍ਰਾਹਮਣ ਸੋਚ ਵਲੋਂ ਬੜੀ ਸਾਵਧਾਨੀ ਨਾਲ ਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਦਸ਼ਮ ਗ੍ਰੰਥ ਬਣਾ ਕੇ ਨਿਹੰਗ ਸਿੰਘਾਂ ਦੇ ਡੇਰਿਆਂ ਤੇ ਪੁਚਾ ਦਿੱਤਾ।ਗੁਰੂ ਸਾਹਿਬ ਦੇ ਨਾਮ ਤੇ ਬਣੇ ਗ੍ਰੰਥ ਤੇ ਬਿਨ੍ਹਾਂ ਪਤਾ ਕੀਤਿਆਂ ਹੀ ਕਿ ਇਸ ਅੰਦਰ ਕੀ ਲਿਖਿਆ ਹੈ, ਪ੍ਰਚਾਰਨਾ ਤੇ ਪੜ੍ਹਣਾ ਸ਼ੁਰੂ ਕਰ ਦਿੱਤਾ।ਬਗਾਨੀਆਂ ਬੋਲੀਆਂ ‘ਚ ਛਪੇ ਇਸ ਗ੍ਰੰਥ ਬਾਰੇ ਜਿਵੇ ਜਿਵੇਂ ਵਿਦਵਾਨਾਂ ਨੇ ਅਰਥ ਸਮਝ ਕੇ ਪਤਾ ਕੀਤਾ ਤਾਂ ਇਹ ਕੂੜ ਕਬਾੜ ਹੀ ਇਕਠਾ ਕਰਕੇ ਗੁਰੂ ਸਾਹਿਬ ਜੀ ਦੀ ਰਚਨਾ ਵਿੱਚ ਲਪੇਟਿਆ ਹੋਇਆ ਮਹਿਸੁਸ ਕੀਤਾ ਗਿਆ।ਜਾਗਰੂਕ ਸਿੱਖਾਂ ਨੇ ਇਸ ਅਸ਼ਲੀਲ ਰਚਣਾਵਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।ਇਸ ਬਾਰੇ ਕਿਤਾਬਾਂ ਆਈਆਂ, ਟੀਕੇ ਵੀ ਆਏ,ਪਰ ਗੁਰੂ ਸਾਹਿਬ ਦੇ ਨਾਮ ਤੇ ਬਣੇ ਇਸ ਗ੍ਰੰਥ ਅਤੇ ਉਨ੍ਹਾਂ ਦੀਆਂ ਰਚਨਾਵਾਂ ਬੜੀ ਚਲਾਕੀ ਨਾਲ ਇਸ ਵਿੱਚ ਰੱਖ ਕੇ ਬ੍ਰਾਮਣ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡ ਲਏ ਹਨ।ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਚਾਲਾਕ ਬ੍ਰਾਹਮਣ ਜੋ ਕੁਝ ਤਿੰਨ ਸੌ ਸਾਲ ਤੱਕ ਕਰਨ ‘ਚ ਅਸਫਲ ਰਿਹਾ ਸੀ ਉਹ ਕੁਝ ਉਸ ਨੇ ਗੁਰੂ ਸਾਹਿਬਾਨਾ ਦੇ ਬਾਗੀ ਪੁੱਤਰਾਂ ਅਤੇ ਉਨ੍ਹਾਂ ਦੇ ਉਤਰਾਅਧਿਕਾਰੀਆਂ ਰਾਹੀ ਕਰਕੇ ਸਿੱਖਾਂ ਵਿੱਚ ਵੱਡੀ ਦੁਫੇੜ ਪਾਉਣ ਵਿੱਚ ਕਾਮਯਾਬ ਹੋਇਆ ਹੈ ।ਹੁਣ ਸਿਖਾਂ ਦੇ ਆਪਸ ਵਿੱਚ ਸਿੰਗ ਫਸਾ ਕੇ ਆਪ ਪਾਸੇ ਖੜਾ ਤਮਾਸ਼ਾ ਵੇਖ ਰਿਹਾ ਹੈ।
ਵੀਹਵੀਂ ਸਦੀ ਦੇ ਸੁਰੂ ਵਿਚ ਜਦ ਬ੍ਰਾਹਮਣ ਸੋਚ ਦੇ ਮਹੰਤਾਂ ਨੇ ਸਿੱਖ ਧਰਮ ਦੇ ਮੁਢਲੇ ਸਿਧਾਂਤ ਤੇ ਵਾਰ ਕੀਤਾ ਜਦ ਪਛੜੀਆਂ ਸ਼੍ਰੇਣੀਆਂ ‘ਚੋਂ ਸਜੇ ਸਿੰਘਾਂ ਤੋਂ ਕੜਾਹ ਪ੍ਰਸ਼ਾਦ ਅਤੇ ਅਰਦਾਸ ਕਰਨ ਤੋਂ ਨਾਂਹ ਕਰਨ ਤੇ ਸਿੱਖਾਂ ਵਿੱਚ ਰੋਹ ਜਾਗ ਪਿਆ ਅਤੇ ਉਨਹਵੀਂ ਸਦੀ ਤੋਂ ਸਿੰਘ ਸਭਾ ਜੋ ਕੁਝ ਕਰਨ ਲਈ ਯਤਨਸ਼ੀਲ ਸੀ,ਨੂੰ ਹੁਲਾਰਾ ਮਿਲਿਆ ਅਤੇ ਸਿੱਖਾਂ ਨੇ ਗੁਰਦੁਆਰਿਆਂ ਦੀ ਅਜ਼ਾਦੀ ਲਈ ਲਹੂ ਡੋਲ੍ਹਵਾਂ ਸ਼ੰਘਰਸ਼ ਕੀਤਾ।ਬ੍ਰਾਹਮਣ ਅਤੇ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰੂਘਰ ਅਜ਼ਾਦ ਕਰਵਾ ਕੇ ਵੱਡੇ ਧਾਰਮਿਕ ਅਸਥਾਨਾ ਤੇ ਧਾਰਮਿਕ ਮਰਿਆਦਾ ਨੂੰ ਬਹਾਲ ਕੀਤਾ।ਪਰ ਬ੍ਰਾਹਮਣ, ਨਿਰਮਲੇ ਅਤੇ ਉਦਾਸੀਆਂ ਦੇ ਬੀਜੇ ਕੰਡੇ ਅਜੇ ਵੀ ਚੁਗਣੇ ਬਾਕੀ ਹਨ।ਸਿੱਖਾਂ ਨੇ ਸਪੱਸ਼ਟ ਲਕੀਰ ਖਿਚਣੀ ਹੈ ਕਿ ਗੁਰੂ ਸਾਹਿਬਾਨ ਦੇ ਹੁਕਮ ਗੁਰੂ ਮਾਨਿਓ ਗ੍ਰੰਥ ਨੂੰ ਹੀ ਗੁਰੂ ਮੰਨਣਾ ਹੈ ਜਾਂ ਹੋਰ ਅਸ਼ਲੀਲ ਗ੍ਰੰਥ ਨੂੰ ਵੀ ਪ੍ਰਕਾਸ਼ ਕਰਕੇ ਮਥਾ ਟੇਕਣਾ ਹੈ ਉਸ ਨੂੰ ਭੋਗ ਵੀ ਪਾੳਣੇ ਹਨ।ਇਸ ਗ੍ਰੰਥ ਵਾਂਗ ਸਿੱਖ ਧਰਮ ਨਾਲ ਸਬੰਧਤ ਸਾਖੀਆਂ ਵਿੱਚੋਂ ਵੀ ਜੋ ਸਿੱਖ ਧਰਮ ਦੀ ਕਸਵੱਟੀ ਤੇ ਖਰੀਆਂ ਨਹੀਂ ਉਤਰਦੀਆਂ ਨੂੰ ਵੀ ਰੱਦ ਕਰਨਾ ਚਾਹੀਦਾ ਹੈ।ਇਹ ਠੀਕ ਹੈ ਕਿ ਜਦ ਗੁਰੂਧਾਮਾਂ ਦਾ ਪ੍ਰਬੰਧ ਉਦਾਸੀਆਂ,ਨਿਰਮਲਿਆਂ ਅਤੇ ਮਹੰਤਾਂ ਦੇ ਕੰਟਰੋਲ ਵਿੱਚ ਆਇਆ ਤਾਂ ਉਨ੍ਹਾਂ ਨੇ ਕਈ ਮਨਘੜਤ ਸਾਖੀਆਂ ਵੀ ਘੜ ਕੇ ਸਿੱਖਾਂ ਵਿਚ ਪ੍ਰਚੱਲਤ ਕਰ ਦਿੱਤੀਆਂ ਜਿਨ੍ਹਾਂ ਵਿੱਚ ਗੁਰੂ ਸਾਹਿਬਾਨਾ ਦੇ ਧਰਮ ਤੋਂ ਬਾਗੀ ਪੁੱਤਰਾਂ ਦੀ ਵਡਿਆਈ ਕਰਕੇ ਉਨ੍ਹਾਂ ਨੂੰ ਉੱਚਾ ਚੁਕਣਾ ਅਤੇ ਉਨ੍ਹਾਂ ਦੇ ਮੁਕਾਬਲੇ ਗੁਰੂਸਾਹਿਬਾਨ ਨੂੰ ਗੁਰ ਪੁੱਤਰਾਂ ਨਾਲੋਂ ਨੀਵਾਂ ਦਿਖਾਉਣਾ।ਸਾਡੀ ਇਸ ਦੁਨੀਆਂ ਵਿੱਚ ਝੂਠ ਜਿਆਦਾ ਵਿਕਦਾ ਹੈ ਅਤੇ ਸੱਚ ਦੇ ਗਾਹਕ ਬਹੁਤ ਘੱਟ ਹਨ।ਅਜ ਮੈਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀ ਗੁਰਬਾਣੀ ਇਕਤਰ ਕਰਨ ਦੀ ਸਾਖੀ ਬਾਰੇ ਗੱਲ ਕਰ ਰਿਹਾਂ ਹਾਂ ਨਿਰਮਲਿਆਂ ਦੀ ਇਸ ਝੂਠੀ ਸਾਖੀ ਵਿਚ ਤੀਜੇ ਗੁਰੂ ਸਾਹਿਬ ਜੀ ਦੇ ਪੁੱਤਰ ਬਾਬਾ ਮੋਹਨ ਜੀ ਬਾਰੇ ਘੜੀ ਝੂਠੀ ਸਾਖੀ ਬਾਰੇ ਗੱਲ ਕਰ ਰਿਹਾਂ ਹਾਂ ਜਿਸ ਬਾਰੇ ਸਾਖੀ ਵਿਚ ਦੱਸਿਆ ਗਿਆ ਹੈ ਕਿ ਕੁਝ ਬਾਣੀ ਬਾਬਾ ਮੋਹਨ ਪਾਸ ਸੀ ।ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁਢਾ ਜੀ ਨੂੰ ਬਾਬਾ ਮੋਹਨ ਪਾਸੋਂ ਬਾਣੀ ਲੈ ਕੇ ਆਉਣ ਵਾਸਤੇ ਗੋਇੰਦਵਾਲ ਸਾਹਿਬ ਭੇਜਿਆ ਸੀ ਪਰ ਬਾਬਾ ਮੋਹਨ ਜੀ ਦੀ ਸਮਾਧੀ ਨਾ ਖੁਲ੍ਹ ਸਕੀ ਤੇ ਉਹ ਵਾਪਸ ਆ ਗਏ।ਫਿਰ ਭਾਈ ਗੁਰਦਾਸ ਜੀ ਨੇ ਗੋੰਿੲੰਦਵਾਲ ਸਾਹਿਬ ਜਾ ਕੇ ਬਾਬਾ ਮੋਹਨ ਤੋਂ ਬਾਣੀ ਲੈ ਕੇ ਆਉਣ ਦੀ ਇੱਛਾ ਜ਼ਾਹਰ ਕੀਤੀ ।ਗੁਰੂ ਜੀ ਤੋਂ ਆਗਿਆ ਲੈ ਕੇ ਉਹ ਗੋਇੰਦਵਾਲ ਸਾਹਿਬ ਪਹੁੰਚੇ ਬੜੇ ਯਤਨ ਕੀਤੇ ਬਾਬਾ ਮੋਹਨ ਦੀ ਸਮਾਧੀ ਨਾ ਖੋਲ੍ਹ ਸਕੇ ਤੇ ਖਾਲੀ ਵਾਪਸ ਮੁੜਣਾ ਪਿਆ।ਇਹ ਬਾਬਾ ਮੋਹਨ ਸੀ ਕਿ ਮਿਥਿਹਾਸੀ ਗੱਲਾਂ ਵਾਲਾ ਕੁੰਭਕਰਨ ਸੀ ਜਿਸ ਬਾਰੇ ਕਿਹਾ ਜਾਂਦਾ ਸੀ ਕਿ ਉਹ ਛੇ ਮਹੀਨੇ ਬਾਅਦ ਜਾਗਦਾ ਸੀ।ਫਿਰ ਸਾਖੀ ਵਿਚ ਅਗੇ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੰਗੇ ਪੈਰੀ ਪਾਲਕੀ ਲੈ ਕੇ ਖੁਦ ਬਾਬਾ ਮੋਹਨ ਪਾਸੋਂ ਬਾਣੀ ਲੈਣ ਲਈ ਗੋਇੰਦਵਾਲ ਸਾਹਿਬ ਪਹੁੰਚੇ।ਬਾਬਾ ਮੋਹਨ ਉਸ ਸਮੇਂ ਚੁਬਾਰੇ ਵਿਚ ਸਮਾਧੀ ਵਿਚ ਲੀਨ ਸਨ।ਸਾਖੀ ਵਿਚ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਬਾਬਾ ਮੋਹਨ ਦੇ ਘਰ ਸਾਹਮਣੇ ਜਾ ਕੇ ਇਹ ਸ਼ਬਦ ਪੜ੍ਹਣਾ ਸ਼ੁਰੂ ਕੀਤਾ ਕਿ “ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ।। ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ।।---------- ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ ਮੋਹਨ ਪੁਤ੍ਰ ਮੀਤ ਭਾਈ ਕੁਟੰਬ ਸਭਿ ਤਾਰੇ ।ਸਾਖੀ ਵਿਚ ਕਿਹਾ ਜਾਂਦਾ ਹੈ ਕਿ ਬਾਬਾ ਮੋਹਨ ਜੀ ਦੀ ਮਹਿਮਾ ਵਿਚ ਸ਼ਬਦ ਗੁਰੂ ਜੀ ਨੇ ਉਚਾਰਿਆ ਤੇ ਉਨ੍ਹਾਂ ਦੀ ਸਮਾਧੀ ਖੁੱਲ੍ਹ ਗਈ ਤੇ ਫਿਰ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਬਾਣੀ ਦੇ ਦਿੱਤੀ ਜੋ ਉਨ੍ਹਾਂ ਪਾਸ ਸੀ।
ਸਿੱਖੋ ਜਾਗੋ,ਇਹੋ ਜਿਹੀਆਂ ਸਾਖੀਆਂ ਪੜ੍ਹਣ ਵਾਲੇ ਪ੍ਰਚਾਰਕਾਂ ਤੋਂ, ਕਿਹੜੇ ਮੋਹਨ ਦੀ ਇਹ ਪ੍ਰਚਾਰਕ ਗੱਲ ਕਰਦੇ ਹਨ ਕਿ ਬਾਬਾ ਮੋਹਨ ਦੀ ਮਹਿਮਾ ਕੀਤੀ ਗਈ ਜਿਵੇਂ ਕਿ ਇਹ ਸਾਖੀ ਵਿਚ ਦੱਸਦੇ ਹਨ।ਮੋਹਨ ਨੇ ਸੱਭ ਪ੍ਰਵਿਾਰ ਤਾਂ ਕੀ ਫਲਣਾ ਸੀ ਬਾਬਾ ਮੋਹਨ ਦਾ ਤਾਂ ਵਿਆਹ ਵੀ ਨਹੀਂ ਸੀ ਹੋਇਆ।ਅਸਲੀਅਤ ਇਹ ਹੈ ਕਿ ਗੁਰੁ ਨਾਨਕ ਦੇਵ ਜੀ ਨੇ ਬਾਣੀ ਗੁਰੂ ਅੰਗਦ ਦੇਵ ਜੀ ਨੂੰ ਖੁਦ ਸੌਂਪੀ ਸੀ ਅਤੇ ਇਸ ਤਰ੍ਹਾਂ ਅੱਗੇ ਗੁਰੂ ਸਾਹਿਬ ਆਪਣੇ ਉਤਰਾਅਧਿਕਾਰੀਆਂ ਬਾਣੀ ਸੌਂਪਦੇ ਰਹੇ।ਸਿੱਖੋ ਤੁਸੀਂ ਖੁਦ ਸੋਚੋ ਇਹ ਬਾਣੀ ਬਾਬਾ ਮੋਹਨ ਜੀ ਪਾਸ ਕਿਸ ਤਰ੍ਹਾਂ ਪਹੁੰਚ ਗਈ ।ਬਾਗੀ ਗੁਰ ਪੁੱਤਰਾਂ ਦਾ ਦਰਜਾ ਉੱਚਾ ਕਰਨ ਲਈ ਘੜੀਆਂ ਗਈਆਂ ਇਹੋ ਜਿਹੀਆਂ ਸਾਖੀਆਂ ਮਨਘੜਤ ਹਨ ਅਤੇ ਗੁਰਇਤਿਹਾਸ ਵਿੱਚ ਮਿਲਾਵਟ ਕੀਤੀ ਗਈ ਹੈ।ਸਿੱਖੋ ਤੁਸੀਂ ਖੁਦ ਸੋਚੋ ਕਿ ਤੁਸੀਂ ਇਨ੍ਹਾਂ ਮਹੰਤਾਂ ਦੀ ਸਾਖੀਆਂ ਪੜ੍ਹ ਕੇ ਮਨ ਪਰਚਾਉਣਾ ਹੈ ਕਿ ਛੇਵੇਂ ਗੁਰ ਸਾਹਿਬ ਦੇ ਸਮੇਂ ਨਿਤਿਆਨੰਦ ਦੀ ਕਥਾ ਸੁਣ ਕੇ ਜਾਗਰੂਕ ਸਿੱਖਾਂ ਵਾਂਗ ਉਠ ਕੇ ਬੋਲਣਾ ਹੈ ਜਾਂ ਦਸ਼ਮੇਸ਼ ਪਿਤਾ ਤੋਂ ਦਾਦੂ ਦੀ ਕਬਰ ਵਾਲੀ ਗੱਲ ਬਾਰੇ ਜਾਗਣ ਦਾ ਸਾਬੂਤ ਦੇ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਅਤੇ ਸੱਚ ਤੇ ਪਹਿਰਾ ਦੇਣਾ ਹੈ ਜਾਂ ਬ੍ਰਾਹਮਣਵਾਦ ਦੇ ਵਿਛਾਏ ਗਏ ਜਾਲ ਵਿੱਚ ਫਸਣਾ ਹੈ।
ਸ਼੍ਰੋਮਣੀ ਕਮੇਟੀ, ਜਥੇਦਾਰ ਸਾਹਿਬ, ਟਕਸਾਲੀ ਅਕਾਲੀ ਅਤੇ ਅੱਜ ਦੇ ਅਕਾਲੀ
ਜਸਵਿੰਦਰ ਸਿੰਘ ਭੁਲਰ ਕਾਰਟਰੈਟ ਨਿਊਜਰਸੀ-ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਈ ਵਾਰ ਤੁਲਣਾ ਪੋਪ ਨਾਲ ਕਰ ਦਿਤੀ ਜਾਂਦੀ ਹੈ ਅਤੇ ਕਈ ਵਾਰ ਉਸ ਨੂੰ ਪੋਪ ਤੋਂ ਵੀ ਵਡਾ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੋਪ ਦੀ ਤਾਜਪੋਸ਼ੀ ਉਮਰ ਭਰ ਲਈ ਹੁੰਦੀ ਹੈ ਅਤੇ ਉਸ ਦੀ ਨਿਯੁਕਤੀ ਵਿਚ ਧਾਰਮਿਕ ਸੰਸਥਾ ਨਾਲ ਸਬੰਧਤ ਅਧਿਕਾਰੀ ਹੀ ਭਾਗ ਲੈਂਦੇ ਹਨ ਅਤੇ ਉਸ ਦਾ ਆਪਣਾ ਇਕ ਸੁਤੰਤਰ ਇਲਾਕਾ ਹੈ ਜਿਸ ਨੂੰ ਦੁਨੀਆਂ ਭਰ ਦੇ ਦੇਸਾਂ ਵਲੋਂ ਮਾਨਤਾ ਪ੍ਰਾਪਤ ਹੈ।ਪੋਪ ਧਾਰਮਿਕ ਅਗਵਾਈ ਹੀ ਕਰਦਾ ਹੈ ਪਰ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇਜਥੇਦਾਰ ਸਾਹਿਬ ਟਕਸਾਲੀ ਅਕਾਲੀਆਂ ਦੇ ਜਮਾਨੇ ਵਿਚ ਆਪਸੀ ਵਿਚਾਰ ਵਟਾਂਦਰੇ ਰਾਹੀਂ ਸ਼੍ਰੋਮਣੀ ਕਮੇਟੀ ਅਤੇ ਹੋਰ ਧਾਰਮਿਕ ਸਿਖ ਸੰਸਥਾਵਾਂ ਦੇ ਆਗੂਆਂ ਦੀ ਸਹਿਮਤੀ ਨਾਲ ਨਿਯੁਕਤ ਕੀਤੇ ਜਾਂਦੇ ਸਨ।ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਬਾਦਲ ਪ੍ਰਵਾਰ ਨੇ ਸਰਕਾਰ ਅਤੇ ਧਾਰਮਿਕ ਸੰਸਥਾਵਾਂ ਨੂੰ ਆਪਣੇ ਪ੍ਰਿਵਾਰਕ ਕਬਜੇ ਹੇਠ ਹੀ ਲੈ ਆਦਾ ਹੈ ਸਰਕਾਰ ਵਿਚ ਵੀ ਅਧੀ ਤੋਂ ਵਧ ਵਜਾਰਤ ਬਾਦਲ ਪ੍ਰਵਿਾਰ ਅਤੇ ਉਨ੍ਹਾਂ ਦੇ ਰਿਸਤੇਦਾਰ ਹੀ ਸਾਮਿਲ ਹਨ ਅਤੇ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਕਰਦੀ ਸੀ ਤੋਂ ਬਾਦਲ ਪ੍ਰਵਿਾਰ ਨੇ ਇਹ ਅਧਿਕਾਰ ਵੀ ਆਪਣੇ ਨਾਮ ਲਿਖਾ ਲਿਆ ਹੈ।ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿਚ ਅਤੇ ਸ਼੍ਰੋਮਣੀ ਕਮੇਟੀ ਵਿਚ ਡੈਮੋਕਰੇਸੀ ਨੂੰ ਖਤਮ ਕਰਕੇ ਬਾਦਲ ਪ੍ਰਵਿਾਰ ਦੀ ਮਰਜੀ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਦਲ ਪ੍ਰਵਿਾਰ ਦੇ ਲਿਫਾਫੇ ਵਿਚੋਂ ਨਿਕਲਣ ਲਗੇ ਹਨ।ਜਿਵੇਂ ਪਾਰਲੀਮੈਂਟਰੀ ਪ੍ਰਣਾਲੀ ਵਿਚ ਪ੍ਰਧਾਨ ਮੰਤਰੀ ਉਨਾਂ ਚਿਰ ਆਪਣੇ ਅਹੁਦੇ ਤੇ ਰਹਿ ਸਕਦਾ ਹੈ ਜਿੰਨਾ ਚਿਰ ਉਸ ਨੂੰ ਆਪਣੇ ਪਾਰਟੀ ਦੇ ਮੈਂਬਰਾਂ ਦਾ ਦੀ ਹਿਮਾਇਤ ਮਿਲਦੀ ਰਹੀ ਅਤੇ ਬਹੁਮਤ ਉਸ ਦੇ ਨਾਲ ਹੋਵੇ,ਇਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਾਡੇ ਜਥੇਦਾਰ ਉਨ੍ਹਾਂ ਚਿਰ ਹੀ ਆਪਣੇ ਆਹੁਦੇ ਤੇ ਟਿਕੇ ਰਹਿ ਸਕਦੇ ਹਨ ਜਿਨਾਂ ਚਿਰ ਉਹ ਬਾਦਲ ਪ੍ਰਵਿਾਰ ਦੀਆਂ ਨਜ਼ਰਾਂ ਉਨ੍ਹਾਂ ਤੇ ਸਵਲੀਆਂ ਰਹਿਣ।ਸਚਾਈ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਸੀਮਤ ਹੀ ਅਧਿਕਾਰ ਹੁੰਦੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸ਼ਕਤੀ ਸ਼ਾਲੀ ਜਰੂਰ ਹੁੰਦਾ ਹੈ ।ਪਰ ਜਦੋਂ ਤੋਂ ਪੰਜਾਬੀ ਸੂਬਾ ਬਣਿਆਂ ਅਕਾਲੀ ਸਰਕਾਰਾਂ ਬਨਣ ਲਗੀਆਂ ਪ੍ਰਧਾਨ ਵੀ ਸਿਅਸਤ ਦੇ ਅਧੀਨ ਹੁੰਦਾ ਗਿਆ।ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਦੀ ਗਲ ਕਰਦੇ ਹਾਂ; 13 ਫਰਵਰੀ 1929 ਦੇ ਸ਼੍ਰੋਮਣੀ ਕਮੇਟੀ ਦੀ ਜਰਨਲ ਇਕਤਰਤਾ ਵਿਚ ਮਤਾ ਪਾਸ ਕਰਕੇ ਇਹ ਸ੍ਰੀ ਅਕਾਲ ਤਖਤ ਦੇ ਪ੍ਰਬੰਧ ਲਈ ਹੇਠ ਲਿਖੇ ਨਿਯਮ ਬਣਾਏ ਗਏ ਸਨ;
ਸ੍ਰੀ ਅਕਾਲ ਤਖਤ ਸਾਹਿਬ ਦਾ ਹਰ ਤਰ੍ਹਾਂ ਦਾ ਪ੍ਰਬੰਧ ਦੇ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਹੀਂ ਇਸ ਕਮੇਟੀ ਨੂੰ ਦਿਤੇ ਗਏ ਹਨ।ਪ੍ਰਧਾਨ ਦੀ ਗੈਰਹਾਜ਼ਰੀ ਵਿਚ ਇਹ ਸਾਰੇ ਅਧਿਕਾਰ ਮੀਤ ਪ੍ਰਧਾਨ ਕੋਲ ਪਰ ਜੇਕਰ ਉਹ ਜਰੂਰੀ ਸਮਝੇ ਤਾਂ ਆਪਣੀ ਮਦਦ ਲਈ ਸ਼੍ਰੋਮਣੀ ਕਮੇਟੀ ਦੀ ਜਰਨਲ ਇਕਤਰਤਾ ਦੀ ਮਨਜੂਰੀ ਨਾਲ ਸਬ-ਕਮੇਟੀ ਬਣਾ ਸਕਦਾ ਹੈ। (ਪਹਿਲੇ ਸਮੇਂ ‘ਚ ਕਈ ਵਾਰ ਲੰਮੇ ਸਮੇਂ ਤਕ ਪਰਧਾਨ ਸ਼੍ਰੋਮਣੀ ਕਮੇਟੀ ਜੇਲ਼੍ਹ ਵਿਚ ਬੰਦ ਵੀ ਰਹਿੰਦੇ ਸਨ ਤਾਂ ਉਨ੍ਹਾਂ ਦੀ ਗ੍ਰਰਹਾਜ਼ਰੀ ਵਿਚ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਕੰਮ-ਕਾਜ਼ ਚਲਾਉਂਦਾਸੀ।)ਪ੍ਰਧਾਨ ਵਾਲੇ ਸਾਰੇ ਅਧਿਕਾਰ ਸਬ-ਕਮੇਟੀ ਨੂੰ ਹੁੰਦੇ ਹਨ ਪਰ ਪ੍ਰਧਾਨ ਸਹਿਬ ਸਬ-ਕਮੇਟੀ ਦੀ ਕਿਸੇ ਵੀ ਕਾਰਵਾਈ ਨੂੰ ਬਦਲ ਸਕਦੇ ਹਨ।ਸਬ-ਕਮੇਟੀ ਵਲੋਂ ਆਪਣੀ ਇਕਤਰਤਾ ਦੀ ਕਾਰਵਾਈ ਦੀ ਨਕਲ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਭੇਜਣੀ ਜਰੂਰੀ ਹੈ।ਹਰ ਕਿਸਮ ਦੇ ਬਿੱਲ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸ਼ਿਫਾਰਸ਼ ਨਾਲ ਪ੍ਰਧਾਨ ਸਾਹਿਬ ਸਬ-ਕਮੇਟੀ ਪਾਸ ਕਰਿਆ ਕਰਨਗੇ।ਗੁਰਦੁਆਰਿਆਂ ਦੇ ਹਿਸਾਬ ਵਿਚ ਜਮ੍ਹਾਂ ਹੋਣ ਲਈ ਆਈ ਮਾਇਆ ਦੀਆਂ ਰਸੀਦਾਂ ਤੇ ਦਸਤਖਤ ਕਰਨ ਦੇ ਅਧਿਕਾਰ ਸਕਤਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਹਨ।ਸ੍ਰੀ ਅਕਾਲ ਤਖਤ ਸਾਹਿਬ ਦੀਆਂ ਗੋਲਕ ਦੀਆਂ ਤਿੰਨ ਚਾਬੀਆਂ ਹੁੰਦੀਆਂ ਹਨ।ਇਕ ਪ੍ਰਧਾਨ ਸਾਹਿਬ ਸਬ ਕਮੇਟੀ ਦੂਜੀ ਜਥੇਦਾਰ ਸਾਹਿਬ ਪਾਸ ਅਤੇ ਤੀਜੀ ਖਜਾਨਚੀ ਪਾਸ ਹੁੰਦੀ ਹੈ।
ਜਥੇਦਾਰ ਦੀ ਨਿਯੁਕਤੀ ਅਤੇ ਮੌਕੂਫੀ (ਬਰਖਾਸਤਗੀ)
13 ਫਰਵਰੀ 1929 ਨੂੰ ਸਰਦਾਰ ਖੜਗ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਰਨਲ ਇਕਤਰਤਾ ਨੇ ਇਹ ਮਤਾ ਪਾਸ ਕੀਤਾ ਸੀ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਜਰਨਲ ਇਕਤਰਤਾ ਕਰੇਗੀ,ਪਰ ਲੋੜ ਪੈਣ ਤੇ ਜਰਨਲ ਇਕਤਰਤਾ ਦੀ ਤਾਰੀਕ ਤਕ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਪ੍ਰਬੰਧ ਕਰ ਸਕਣਗੇ।ਸਿਵਾਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੋਰ ਸੇਵਾਦਾਰਾਂ ਨੂੰ ਕਢਣ ਦਾ ਅਧਿਕਾਰ ਪ੍ਰਧਾਨ ਸ਼੍ਰੋਮਣੀ ਕਮੇਟੀ ਕੋਲ ਹੋਵੇਗਾ।ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁਅਤਲ ਕਰਨ ਦਾ ਅਧਿਕਾਰ ਪ੍ਰਧਾਨ ਸਾਹਿਬ ਸ਼੍ਰਮੋਣੀ ਕਮੇਟੀ ਨੂੰ ਹੋਵੇਗਾ,ਪ੍ਰਤੂ ਮੌਕੂਫੀ (ਕਢਣ) ਜਾਂ ਅਸਤੀਫਾ ਪ੍ਰਵਾਨ ਕਰਨ ਦਾ ਜਰਨਲ ਕਮੇਟੀ ਦੇ ਅਧਿਕਾਰ ਵਿਚ ਹੋਵੇਗਾ।ਜਥੇਦਾਰ ਨੂੰ ਅਧਿਕਾਰ ਹੈ ਕਿ ਉਹ ਕਿਸੇ ਗ੍ਰੰਥੀ ਜਾਂ ਸੇਵਾਦਾਰ ਨੂੰ ਜੁਰਮਾਨਾ ਕਰ ਸਕਦੇ ਹਨ।ਪ੍ਰਧਾਨ ਸਾਹਿਬ ਸਿਵਾਏ ਜਥੇਦਾਰ ਦੇ ਬਾਕੀ ਸੇਵਾਦਾਰਾਂ ਨੂੰ ਇਕ ਮਹੀਨੇ ਦੀ ਤਨਖਾਹ ਤੱਕ ਜੁਰਮਾਨਾ ਕਰ ਸਕਦੇ ਹਨ।ਕਿਸੇ ਸੇਵਾਦਾਰ ਨੂੰ ਚਾਰ ਦਿਨਾ ਤਕ ਹਰ ਕਿਸਮ ਦੀ ਛੁੱਟੀ ਜਥੇਦਾਰ ਸਾਹਿਬ ਅਤੇ ਦਸ ਦਿਨ ਤੱਕ ਛੁੱਟੀ ਪ੍ਰਧਾਨ ਸਾਹਿਬ ਸਬ-ਕਮੇਟੀ ਅਤੇ ਇਸ ਤੋਂ ਜਿਆਦਾ ਪ੍ਰਧਾਨ ਸਾਹਿਬ ਸ੍ਰੋਮਣੀ ਕਮੇਟੀ ਦੇ ਸਕਣਗੇ।
ਟਕਸਾਲੀ ਅਕਾਲੀਆਂ ਦੇ ਸਮੇਂ ਸ਼੍ਰੋਮਣੀ ਕਮੇਟੀ ਦਾ ਬਜਟ ਬਹੁਤ ਥੋੜਾ ਸੀ ਅਤੇ ਤਨਖਾਹਾਂ ਵੀ ਬਹੁਤ ਘੱਟ ਮਿਲਦੀਆਂ ਸਨ ਉਦੋਂ ਸਿੱਖਾਂ ਵਿਚ ਸੇਵਾ ਭਾਵਣਾ ਨਾਲ ਕੰਮ ਕਰਨ ਨੂੰ ਵੀ ਤਰਜ਼ੀਹ ਦਿੱਤੀ ਜਾਂਦੀ ਸੀ ।ਸ਼੍ਰੋਮਣੀ ਕਮੇਟੀ ਦਾ ਬਜਟ ਹਜ਼ਾਰਾਂ ਵਿਚ ਹੁੰਦਾ ਸੀ ਜੋ ਕਿ ਵਧ ਕੇ ਲਖਾਂ ‘ਚ ਤੇ ਲਖਾਂ ਤੋਂ ਵਧ ਕੇ ਕਰੋੜਾਂ ‘ਚ ਅਤੇ ਕਰੋੜਾਂ ਤੋਂ ਵਧ ਕੇ ਅਰਬਾਂ ਤਕ ਪਹੁੰਚ ਗਿਆ ਹੈ।ਪੰਜਾਬ ਵਿਚ ਹਰੀ ਕਰਾਂਤੀ ਆਉਣ ਅਤੇ ਬਾਹਰੋਂ ਪੌਡਾਂ ਤੇ ਡਾਲਰਾਂ ਦਾ ਪੰਜਾਬ ‘ਚ ਜਾਣ ਤੇ ਸ਼੍ਰੋਮਣੀ ਕਮੇਟੀ ਦੀ ਆਮਦਨ ‘ਚ ਤੇਜੀ ਨਾਲ ਵਾਧਾ ਹੋਇਆ ਹੈ ਅਤੇ ਨਾਲ ਹੀ ਸਿਆਸਤੀ ਦਖਲ ਅਤੇ ਭ੍ਰਿਸਟਾਚਾਰ ਵੀ ਬਹੁਤ ਵਧ ਗਿਆ ਹੈ।ਟਕਸਾਲੀ ਅਕਾਲੀ ਸੇਵਾ ਭਾਵਣਾ ਨੂੰ ਮੁੱਖ ਰਖਦੇ ਸਨ ,ਆਪਣੀ ਜਮੀਰ ਦੀ ਅਵਾਜ਼ ਸ੍ਰੋਮਣੀ ਕਮੇਟੀ ਦੀਆਂ ਮੀਟਿੰਗਾਂ ‘ਚ ਉਠਾਉਂਦੇ ਸਨ।ਜਦ ਉਹ ਕਿਸੇ ਮਤੇ ਨਾਲ ਸਹਿਮਤ ਨਹੀਂ ਹੁੰਦੇ ਸਨ ਬਾਕਾਇਦਾ ਅਸਹਿਮਤੀ ਨੋਟ ਦਰਜ ਕਰਵਾਂਉਂਦੇ ਸਨ,ਪਰ ਅੱਜ ਦੇ ਸ੍ਰਮੋਣੀ ਕਮੇਟੀ ਮੈਂਬਰ ਸਿਅਸਤਦਾਨਾਂ ਥੱਲੇ ਲੱਗ ਕੇ ਚੱਲ ਰਹੇ ਹਨ ਜੇਕਰ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਾਂ ਵੱਡਾ ਅਹੁਦੇਦਾਰ ਵੀ ਬਾਦਲ ਪ੍ਰਿਵਾਰ ਦੀ ਮਰਜੀ ਵਿਰੁੱਧ ਆਪਣੀ ਜਬਾਨ ਖੋਲਹਦਾ ਹੈ ਤਾਂ ਉਸ ਨੂੰ ਗੁਰਵਿੰਦਰ ਸਿੰਘ ਸ਼ਾਮਪੁਰਾ ਅਤੇ ਸੁਖਦੇਵ ਸਿੰਘ ਭੋਰ ਵਾਂਗ ਬਾਦਲ ਪ੍ਰਿਵਾਰ ਦੀ ਨਰਾਜਗੀ ਸਹੇੜਨੀ ਪੈਂਦੀ ਹੈ।ਜਨਵਰੀ 3, 2010 ਨੂੰ ਸ਼੍ਰਮੋਣੀ ਕਮੇਟੀ ਦੇ ਜਰਨਲ ਸਕਤਰ ਸੁਖਦੇਵ ਸਿੰਘ ਭੋਰ ਨੇ ਜਦ ਬਾਦਲ ਵਲੋਂ ਭੇਜੇ ਨਾਨਕਸਾਹੀ ਕੈਲੰਡਰ ਦੀ ਰੂਹ ਦਾ ਕਤਲ ਕਰਨ ਵਾਲੇ ਫਰਮਾਨ ਨੂੰ ਨਾ ਮੰਨਿਆਂ ਤਾਂ ਉਨ੍ਹਾਂ ਵਿਰੁੱਧ ਬਦਲੇ ਨਾਲ ਕਾਰਵਾਈ ਕੀਤੀ ਜਾਣ ਲੱਗੀ ਹੈ।ਮਾਰਚ 2010 ਨੂੰ ਬਜਟ ਕਮੇਟੀ ਵਿਚ ਸ.ਭੋਰ ਨੂੰ ਸ਼ਾਮਿਲ ਨਹੀਂ ਸੀ ਕੀਤਾ ਗਿਆ।ਇਹ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿਚ ਪਹਿਲਾ ਮੌਕਾ ਸੀ ਜਦ ਸ਼੍ਰੋਮਣੀ ਕਮੇਟੀ ਦੇ ਜਰਨਲ ਸਕਤਰ ਨੂੰ ਬਜਟ ਕਮੇਟੀ ‘ਚ ਸ਼ਾਮਿਲ ਨਹੀਂ ਕੀਤਾ ਗਿਆ।
ਸਾਡੇ ਜਥੇਦਾਰ ਸਾਹਿਬ ਭਾਵੇਂ ਬਾਦਲ ਪ੍ਰਵਿਾਰ ਦੀ ਖੁਸ਼ੀ ਤੱਕ ਹੀ ਆਪਣੇ ਆਹੁਦੇ ਤੇ ਰਹਿ ਸਕਦੇ ਹਨ।ਉਹ ਆਪਣੇ ਸਮੇਂ ਦਾ ਖੂਬ ਫਾਇਦਾ ਉਠਾਉਣਾ ਚਾਹੁੰਦੇ ਹਨ ਅਤੇ ਬਾਹਰ ਦੇ ਦੇਸ਼ਾਂ ਦੇ ਵੱਧ ਤੋਂ ਵਧ ਦੌਰੇ ਕਰਦੇ ਹਨ।ਇਥੇ ਮੈਂ ਕਈ ਵਾਰ ਬਾਹਰਲੇ ਸਿੱਖਾਂ ਵਿਚ ਚਰਚਾ ਹੁੰਦੀ ਸੁਣੀ ਹੈ ਕਿ ਜਥੇਦਾਰ ਸਾਹਿਬ ਦੇ ਇੱਕ ਬਾਹਰ ਦੇ ਗੇੜੇ ਨਾਲ ਉਸ ਦੀ ਜਇਦਾਦ 15 ਤੋਂ 50 ਲੱਖ ਰੁਪਏ ਵਧ ਜਾਂਦੀ ਹੈ ਕਿਉਂਕਿ ਬਾਹਰਲੇ ਸਿੱਖਾਂ ਅਤੇ ਸੰਸਥਾਵਾਂ ਵਲੋਂ ਜਥੇਦਾਰਾਂ ਦੀ ਖੁਸ਼ੀ ਪ੍ਰਾਪਤ ਕਰਨ ਲਈ ਅਤੇ ਉਨ੍ਹਾਂ ਨਾਲ ਆਪਣੀਆਂ ਫੋਟੋਆਂ ਖਿਚਵਾਉਣ ਲਈ ਇੱਕ ਦੁਜੇ ਤੋਂ ਅੱਗੇ ਹੋ ਕੇ ਲਿਫਾਫੇ ਪੇਸ਼ ਕੀਤੇ ਜਾਂਦੇ ਹਨ।ਪਿਛਲੇ ਸਾਲ ਨਵੰਬਰ ਵਿੱਚ ਬਾਹਰ ਆਏ ਜਥੇਦਾਰ ਨੂੰ ਇਥੇ ਦੇ ਇੱਕ ਅਮੀਰ ਸਿੱਖ ਵਲੋਂ ਭਾਰਾ ਲਿਫਾਫਾ ਦਿੱਤਾ ਗਿਆ ਸੀ ਪਰ ਜਦ ਜਥੇਦਾਰ ਨੇ ਬਾਦਲ ਦੇ ਦਬਾਅ ਥੱਲੇ ਆ ਕੇ ਨਾਨਕਸ਼ਾਹੀ ਕੈਲੰਡਰ ਦੇ ਵਿਰੁੱਧ ਵਿੱਚ ਫੈਸਲਾ ਲਿਆ ਤਾਂ ਮੈਂ ਆਪ ਉਸ ਸਿੱਖ ਭਰਾ ਨੂੰ ਇਹ ਕਹਿੰਦੇ ਸੁਣਿਆਂ ਕਿ ਉਨ੍ਹਾਂ ਦਾ ਲਿਫਾਫਾ ਗੱਲਤ ਥਾ ਤੇ ਦਿੱਤਾ ਗਿਆ ਹੈ।ਇਸ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਵਿਧਾਨ ਅਨੁਸਾਰ ਬਾਹਰੋਂ ਮਿਲੀ ਮਾਇਆ ਜਥੇਦਾਰਾਂ ਤੇ ਪ੍ਰਧਾਨ ਨੂੰ ਨਿੱਜੀ ਤੌਰ ਤੇ ਦਿੱਤੀ ਜਾਂਦੀ ਹੈ ਜਾਂ ਇਹ ਸ਼੍ਰੋਮਣੀ ਕਮੇਟੀ ਦੇ ਖਾਤੇ ‘ਚ ਜਮ੍ਹਾਂ ਹੋਣੀ ਚਾਹੀਦੀ।ਇਥੇ ਇਹ ਦੱਸਣਯੋਗ ਹੈ ਕਿ ਸਾਬਕਾ ਜਥੇਦਾਰ ਮਨਜੀਤ ਸਿੰਘ ਨੇ ਸੱਭ ਤੋ ਵੱਧ ਚੱਕਰ ਬਾਹਰ ਦੇ ਲਾ ਕੇ ਇਸ ਖੇਤਰ ‘ਚ ਚੰਗੀ ਮਾਇਆ ਹੀ ਨਹੀਂ ਇਕਠੀ ਕੀਤੀ ਬਲਕਿ ਇੰਗਲੈਂਡ ਦੇ ਇੱਕ ਸਿੱਖ ਸ਼ਰਧਾਲੂ ਨਾਲ ਵਿਸ਼ਵਾਸਘਾਤ ਵੀ ਕੀਤਾ ਸੀ ਜਦ ਉਸ ਸ਼ਰਧਾਲੂ ਵਲੋਂ ਆਪਣੀ ਦੋ ਏਕੜ ਜਮੀਨ ਜੋ ਕਿ ਕਰੋੜਾਂ ਰੁਪਏ ਦੀ ਬਣਦੀ ਗੁਰਦੁਆਰੇ ਦੇ ਨਾਮ ਲਗਾਉਣ ਲਈ ਦਿੱਤੀ ਸੀ ਪਰ ਸ਼ਕਤੀਸ਼ਾਲੀ ਜਥੇਦਾਰ ਮਨਜੀਤ ਸਿੰਘ ਉਸ ਜਮੀਨ ਦੇ ਪਲਾਟ ਕੱਟ ਕੇ ਵੇਚ ਦਿੱਤੇ ਗਏ ਤੇ ਉਸ ਵਿਚਾਰੇ ਸਿੱਖ ਸ਼ਰਧਾਲੂ ਦੀ ਪੰਜਾਬ ਆ ਕੇ ਸ਼ਿਕਾਇਤ ਕਰਨ ਦੇ ਬਾਵਯੂਦ ਵੀ ਕੁਝ ਪੱਲੇ ਨਾ ਪਏ ਸਕਿਆ।ਆਪਣੇ ਰੁਤਬੇ ਦੇ ਲਿਹਾਜ਼ ਨਾਲ ਸਾਡੇ ਜਥੇਦਾਰ ਸਾਹਿਬ ਕਿਸੇ ਰਿਆਸਤ ਦੇ ਰਾਜੇ ਤੋ ਘਟ ਨਹੀਂ ਹਨ ਪਰ ਅਫਸੋਸ ਉਦੋਂ ਹੁੰਦਾ ਹੈ ਜਦ ਧਰਮ ਦੀ ਗੱਲ ਨਹੀਂ ਕੀਤੀ ਜਾਂਦੀ ,ਸਚਾਈ ਦੀ ਗੱਲ ਨਹੀਂ ਕੀਤੀ ਜਾਂਦੀ ਸਿਰਫ ਬਾਦਲ ਪ੍ਰਿਵਾਰ ਦੀ ਜੀ ਹਜ਼ੂਰੀ ਨੂੰ ਪਹਿਲ ਦਿੱਤੀ ਜਾਂਦੀ ਹੈ ਸ਼ਾਇਦ ਇਹ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਨੂੰ ਸਚਾਈ ਦਾ ਪੱਲਾ ਫੜ ਕੇ ਮਾਰਨਾ ਨਹੀਂ ਚਾਹੁੰਦੇ ਅਤੇ ਦੜ ਵੱਟ ਜਮਾਨਾ ਕੱਟ ਵਾਲੀ ਗੱਲ ਤੇ ਫੁੱਲ ਚੜਾਉਂਦੇ ਹਨ। ਸਾਨੂੰ ਉਨ੍ਹਾਂ ਜਥੇਦਾਰਾਂ ਤੇ ਮਾਨ ਵੀ ਹੁੰਦਾ ਹੈ ਜੋ ਕੌਮ ਲਈ ਚੰਗੇ ਕੰਮ ਕਰਨ ਦੀ ਕੋਸ਼ਿਸ਼ ‘ਚ ਰਹਿੰਦੇ ਹਨ।ਜੇਕਰ ਉਨ੍ਹਵੀਂ ਸਦੀ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਦਾ ਨਾਮ ਮਾਨ ਨਾਲ ਲਿਆ ਜਾਂਦਾ ਹੈ ਤਾਂ ਜਦ ਆਉਣ ਵਾਲੇ ਸਮੇਂ ਵਿਚ ਸਿੱਖ ਇਤਿਹਾਸ ਲਿਖਿਆ ਜਾਵੇਗਾਤਾਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਨਾਮ ਵੀ ਉਸੇ ਤਰ੍ਹਾਂ ਹੀ ਉਭਰਕੇ ਆਵੇਗਾਜਿਸ ਤਰ੍ਹਾਂ ਅਕਾਲੀ ਫੁਲਾ ਸਿੰਘ ਦਾ ਆਉਂਦਾ ਹੈ।ਹੇਠਾਂ ਸਾਡੇ ਟਕਸਾਲੀ ਸਿੱਖਾਂ ਦੀਆਂ ਤਨਖਾਹਾਂ ਦਾ ਕੁਝ ਵੇਰਵਾ ਦਿੱਤਾ ਗਿਆ ਹੈ;
6 ਮਾਰਚ 1932 ਨੂੰ ਜਥੇਦਾਰ ਤੇਜਾ ਸਿੰਘ ਦੀ ਪ੍ਰਧਾਨਗੀ ਹੇਠ ਜਥੇਦਾਰਾਂ ਅਤੇ ਗ੍ਰੰਥੀਆਂ ਦੀਆਂ ਤਨਖਾਹਾਂ ਬਾਰੇ ਮਤਾ ਪਾਸ ਕੀਤਾ ਗਿਆ ਸਰਦਾਰ ਬਲਵੰਤ ਸਿੰਘ ਨੇ ਪ੍ਰਧਾਨ ਦੀ ਆਗਿਆ ਨਾਲ ਤਜਵੀਜ਼ ਪੇਸ਼ ਕੀਤੀ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਦੀ ਤਨਖਾਹ ਇਕੋ ਜਿਹੀ ਹੋਣੀ ਚਾਹੀਦੀ ਹੈ।ਜਿਸ ਤੇ ਬੜੀ ਲੰਬੀ ਚੌੜੀ ਬਹਿਸ ਹੋਈ ਅਤੇ ਫਿਰ ਗੰਗਾ ਸਿੰਘ ਨੇ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਤਨਖਾਹ 60 ਰੁਪਏ ਮਹੀਨਾ ਤਜਵੀਜ਼ ਕੀਤੀ।ਕਰਤਾਰ ਸਿੰਘ ਝਬਰ ਅਤੇ ਸ.ਬੁਢਾ ਸਿੰਘ ਨੇ ਇਸ ਤਜਵੀਜ਼ ਦੀ ਤਾਈਦ ਕੀਤੀ।ਸ.ਭਗਤ ਸਿੰਘ ਨੇ 85 ਰੁਪਏ ਮਾਸਿਕ ਤਨਖਾਹ ਦੀ ਤਜਵੀਜ਼ ਪੇਸ਼ ਕੀਤੀ ਸ.ਜਵਾਹਰ ਸਿੰਘ ਨੇ ਇਸ ਦੀ ਤਾਈਦ ਕੀਤੀ।ਸ.ਹਰੀ ਸਿੰਘ ਅਤੇ ਭਗਤ ਜਸਵੰਤ ਸਿੰਘ ਨੇ ਇਸ ਦੀ ਵਿਰੋਧਤਾ ਕੀਤੀ।ਕਾਫੀ ਬਹਿਸ ਤੋਂ ਬਾਅਦ ਦੋਵੇਂ ਤਜਵੀਜ਼ਾਂ ਵਾਪਸ ਹੋ ਗਈਆਂ।ਫਿਰ ਸ. ਜਵਾਹਰ ਸਿਮਘ ਨੇ 75 ਰੁਪਏ ਮਹੀਨਾ ਦੀ ਤਜਵੀਜ਼ ਪੇਸ਼ ਕੀਤੀ,ਜਿਸ ਦੀ ਸ਼ਿਵ ਸਿੰਘ ਨੇ ਤਾਈਦ ਕੀਤੀ ,ਜੋ ਪ੍ਰਵਾਨ ਹੋ ਗਈ।ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਮੁੱਖ ਸਿੰਘ ਵੀ ਇਕਤਰਤਾ ਵਿਚ ਹਾਜ਼ਰ ਸਨ ਇਸ ਬਹਿਸ ਦੌਰਾਨ ਹੀ ਉਨ੍ਹਾਂ ਨੇ ਆਪਣਾ ਅਸਤੀਫਾ ਪੇਸ਼ ਕਰਦਿਆਂ ਹੋੋਿੲਆਂ ਹਾਊਸ ਨੂੰ ਸੰਬੋਧਨ ਕੀਤਾ ਕਿ ਉਨ੍ਹਾਂ ਦੀ ਤਨਖਾਹ ਦੇ ਮਾਮਲੇ ਤੇ ਬਹਿਸ ਨਾ ਕੀਤੀ ਜਾਵੇ,ਉਹ ਆਨਰੇਰੀ ਤੌਰ ਤੇ ਬਿਨਾਂ ਤਨਖਾਹ ਤੋਂ ਜੇ ਪ੍ਰਧਾਨ ਸਾਹਿਬ ਚਾਹੁਣ ਤਾਂ ਇੱਕ ਦੋ ਮਹੀਨੇ ਸੇਵਾ ਕਰ ਦੇਣਗੇ ਤੇ ਆਪ ਇਸ ਅਰਸੇ ਵਿਚ ਹੋਰ ਜਥੇਦਾਰ ਨਿਯਤ ਕਰ ਲੈਣ।
ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਈਆਂ ਮਾਇਕ ਔਕੜਾਂ ਸਮੇਂ ਜਥੇਦਾਰਾਂ ਅਤੇ ਗ੍ਰੰਥੀਆਂ ਦੀਆਂ ਤਨਖਾਹਾਂ ‘ਚ ਇਸ ਇਕਤਰਤਾ ਵਿਚ ਟਕ ਲਗ ਗਿਆ ਸੀ।ਜਥੇਦਾਰ ਸਾਹਿਬ ਦੀ ਤਨਖਾਹ 101 ਰੁਪਏ ਤੋਂ ਘਟਾ ਕੇ 75 ਰੁਪਏ ਮਾਸਿਕ ਕਰ ਦਿਤੀ ਗਈ।ਮੀਤ ਪ੍ਰਧਾਨ ਦੀ 82 ਤੋਂ ਘਟਾ ਕੇ 65 ਰੁਪਏ ਮਾਸਿਕ ਕਰ ਦਿਤੀ ਗਈ।ਗ੍ਰੰਥੀਆਂ ਦੀ ਤਨਖਾਹ 40 ਰੁਪਏ ਤੋਂ ਘਟਾ ਕੇ 35 ਰੁਪਏ ਮਹੀਨਾ ਕਰ ਦਿਤੀ ਗਈ।
ਇਥੇ ਪ੍ਰਧਾਨ ਜੀ ਨੇ ਆਪਣੇ ਵਲੋਂ ਸਪਸ਼ਟ ਕੀਤਾ ਕਿ ਉਹ ਆਪਣੀ ਜ਼ਿਮੇਵਾਰੀ ਤੇ ਨਵਾਂ ਜਥੇਦਾਰ ਨਿਯੁਕਤ ਨਹੀਂ ਕਰ ਸਕਦੇ ਅਤੇ ਅਗਲੀ ਇਕਤਰਤਾ ਵਿਚ ਸਾਰੇ ਮੈਂਬਰ ਇਸ ਗੱਲ ਦਾ ਫੈਸਲਾ ਕਰਨ ਲਈ ਤਿਆਰ ਹੋ ਕੇ ਆਉਣ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਤਨਖਾਹਦਾਰ ਹੋਣਾ ਚਾਹੀਦਾ ਹੈ ਕਿ ਨਹੀਂ।
30 ਅਕਤੂਬਰ 1932 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਬਾਰੇ ਸ.ਤੇਜਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਹੇਠ ਲਿਖਿਆ ਗੁਰਮਤਾ ਪਾਸ ਹੋਇਆ;
“ਪ੍ਰਵਾਨ ਹੋਇਆ ਕਿ ਜਦ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਮੁਕਰਰ ਕਰਨ ਦਾ ਸਵਾਲ ਪੇਸ਼ ਹੋਵੇ ਤਾਂ ਆਚਰਨ ਅਤੇ ਯੋਗਤਾ ਨੂੰ ਮੁੱਖ ਰੱਖਦਿਆਂ ਹੋਇਆਂ ਜੇ ਤਨਖਾਹ ਬਿਨ੍ਹਾਂ ਚੰਗਾ ਕੰਮ ਕਰਨ ਵਾਲਾ ਯੋਗ ਸੱਜਣ ਮਿਲ ਸਕੇ ਤਾਂ ਬਿਹਤਰ,ਵਰਨਾ ਤਨਖਾਹਦਾਰ ਸੇਵਕ ਰੱਖ ਲਿਆ ਜਾਇਆ ਕਰੇ।ਵਿਸ਼ੇਸ਼ ਯੋਗਤਾ ਦੇ ਨਾਲ ਹੀ ਖਾਸ ਤੌਰ ਤੇ ਇਹ ਹੋਵੇ ਕਿ ਉਹ ਹਰ ਪਹਿਲੂ ਤੋਂ ਨਿਰਪਖ ਰਹਿ ਕੇ ਸੇਵਾਂ ਕਰਨ ਵਾਲਾ ਹੋਵੇ।”
3 ਅਕਤੂਬਰ 1934 ਨੂੰ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦਾ ਅਕਾਲ ਤਖਤ ਸਾਹਿਬ ਤੋਂ ਅਸਤੀਫਾ ਪੇਸ਼ ਹੋਣ ਤੇ ਗੋਪਾਲ ਸਿੰਘ ਕੌਮੀ ਦੀ ਤਜਵੀਜ਼,ਸ.ਦਲਜੀਤ ਸਿੰਘ ਦੀ ਤਾਈਦ ਨਾਲ ਅਤੇ ਜਥੇਦਾਰ ਤੇਜਾ ਸਿੰਘ ਦੀ ਪ੍ਰੋੜਤਾ ਹੋਣ ਤੇ ਹੇਠ ਲਿਖਿਆ ਗੁਰਮਤਾ ਸਰਬਸੰਮਤੀ ਨਾਲ ਪਰਵਾਨ ਹੋਇਆ;
“ਇਹ ਸਮਾਗਮ ਸ੍ਰੀ ਮਾਨ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦੀ ਉਸ ਸੇਵਾ ਦੀ ਪ੍ਰਸੰਸਾਂ ਕਰਦਾ ਹੈ ਕਿ ਜੋ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੋਣ ਦੀ ਹੈਸੀਅਤ ਵਿੱਚ ਕੀਤੀ ਹੈ,ਪਰ ਉਨ੍ਹਾਂ ਦਾ ਅਸਤੀਫਾ ਉਨ੍ਹਾਂ ਦੇ ਬਾਰ ਬਾਰ ਜੋਰ ਦੇਣ ਤੇ ਮਜਬੂਰਨ ਪਾਸ ਕਰਦਾ ਹੈ ਅਤੇ ਨਾਲ ਹੀ ਸ.ਮੋਹਨ ਸਿੰਘ ਮੀਤ ਜਥੇਦਾਰ ਦੇ ਕੰਮ ਦੀ ,ਜੋ ਉਨ੍ਹਾਂ ਦੀ ਗੈਰਹਾਜ਼ਰੀ ਦੇ ਸਮੇਂ ਤੋਂ ਜਥੇਦਾਰੀ ਦੀ ਸੇਵਾ ਭੀ ਕਰ ਰਹੇ ਹਨ,ਸ਼ਲਾਘਾ ਵੀ ਕਰਦਾ ਹੈ।”ਫੇਰ ਇਹ ਇਕਤਰਤਾ ਸਮਾਪਤ ਹੋ ਗਈ ਹੈ।
ਇਹ ਉੱਪਰ ਲਿਖਿਆ ਤਾਂ ਹੈ ਟਕਸਾਲੀ ਅਕਾਲੀਆਂ ਦੇ ਵਕਤ ਦੀ ਗੱਲ ਪਰ ਅੱਜ ਕੱਲ੍ਹ ਦੀਆਂ ਗੱਲਾਂ ਹੋਰ ਹੀ ਹਨ ਜੇਕਰ ਜਥੇਦਾਰ ਸਾਹਿਬ ਕਿਸੇ ਵੀ ਕਾਰਨ ਬਾਦਲ ਪ੍ਰਿਵਾਰ ਦੇ ਕਿਸੇ ਮੈਂਬਰ ਨੂੰ ਖੁਸ਼ ਨਾ ਕਰ ਸਕੇ ਤਾਂ ਸਾਡੇ ਉਸ ਪੋਪ ਦੇ ਘਰ ਦੋ ਜਾਂ ਤਿੰਨ ਬਾਦਲ ਭਗਤ ਜਾਣਗੇ ਜਾ ਕੇ ਬਾਦਲ ਦੇ ਨਾਂ ਤੇ ਅਸਤੀਫਾ ਮੰਗਣਗੇ,ਧਮਕੀਆਂ ਦੇਣ ਗੇ ਜਬਰਦਸਤੀ ਅਸਤੀਫਾ ਲਿਖਾ ਕੇ ਲੈ ਆਉਣਗੇ (ਇਸ ਕੰਮ ਵਿਚ ਬਾਦਲ ਵਲੋਂ ਯੰਗ ਬ੍ਰੀਗੇਡ ਨੂੰ ਵਰਤਿਆ ਜਾਂਦਾ ਹੈ ਜੋਕਿ ਪਹਿਲਾਂ ਖਾਲਿਸਤਾਨੀ ਸਨ ਤੇ ਅਜਕੱਲ੍ਹ ਮਾਤਾ ਦੀਆਂ ਭੇਟਾਂ ਗਾਉਣ ਲੱਗ ਪਏ ਹਨ)।ਅਗਲੇ ਦਿਨ ਸ਼੍ਰੋਮਣੀ ਕਮੇਟੀ ਵਲੋਂ ਨਹੀ ਬਲਕਿ ਬਾਦਲ ਸਾਹਿਬ ਵਲੋਂ ਇਸ ਦਾ ਬਕਾਇਦਾ ਐਲਾਨ ਕੀਤਾ ਜਾਵੇਗਾਕਿ ਘਰੇਲੂ ਕਾਰਨਾਂ ਜਾਂ ਸਿਹਤ ਖਰਾਬ ਹੋਣ ਕਰਕੇ ਫਲਾਨਾ ਜਥੇਦਾਰ ਸਾਹਿਬ ਨੇ ਅਸਤੀਫਾ ਦੇ ਦਿਤਾ ਹੈ ਜਦ ਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਹੈ ਵਿਧਾਨਿਕ ਤੌਰ ਤੇ ਸ਼੍ਰੋਮਣੀ ਕਮੇਟੀ ਦਾ ਜਰਨਲ ਹਾਊਸ ਹੀ ਜਥੇਦਾਰਾਂ ਦੀ ਨਿਯੁਕਤੀ ਤੇ ਬਰਖਾਸਤੀ ਬਾਰੇ ਫੈਸਲਾ ਕਰਨਾ ਹੁੰਦਾ ਹੈ ਪਰ ਇਥੇ ਵੀ ਸਾਰੇ ਅਧਿਕਾਰ ਬਾਦਲ ਪ੍ਰਿਵਾਰ ਕੋਲ ਹੀ ਹਨ।ਸਿੱਖ ਧਰਮ ਡੈਮੋਕਰੇਟਿਕ ਧਰਮ ਹੈ ਅਤੇ ਸਿੱਖ ਸੰਸਥਾਵਾਂ ਵਿੱਚ ਡੈਮੋਕਰੇਸੀ ਨੂੰ ਬਹਾਲ ਕਰਾਉਣ ਲਈ ਤਕੜੇ ਯਤਨ ਕਰਨ ਦੀ ਲੋੜ ਹੈ।
ਮਾਂਪਿਆਂ ਦੀਆਂ ਜੁੰਮੇਵਾਰੀਆਂ
ਸਤਵਿੰਦਰ ਕੌਰ ਸੱਤੀ (ਕੈਲਗਰੀ)-ਥੋੜਿਆਂ ਜਿਹਿਆਂ ਨੂੰ ਛੱਡ ਕੇ, ਹਰ ਇਨਸਾਨ ਬੱਚੇ ਪੈਦਾ ਕਰਦਾ ਹੈ। ਬੱਚੇ ਪੈਦਾ ਹੋਣ ਬਾਅਦ ਹੀ ਮਾਂ ਬਾਪ ਦੀਆਂ ਜੁੰਮੇਵਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਕੱਲੇ ਨਾਮ ਰੱਖਣ ਨਾਲ ਬੱਚਾ ਨਾਮ ਵਰਗਾ ਨਹੀ ਬੱਣ ਜਾਂਦਾ। ਧੀ ਦਾ ਨਾਮ ਰੱਖ ਲਿਆ ਸੁੱਖਮਨੀ, ਸਿਮਰਨ, ਮਾਂ ਬੀਅਰ ਪੀਣ ਬਾਰ ਵਿੱਚ ਨੱਚਣ ਟੱਪਣ ਜਾਂਦੀ ਹੈ। ਬੱਚੇ ਦਾ ਨਾਮ ਰੱਖ ਲਿਆ ਅੰਮ੍ਰਿਤ, ਸਤਨਾਮ, ਪਿਉ ਰੋਜ਼ ਸ਼ਰਾਬ ਰੱਜ ਕੇ ਪੀਂਦਾ ਹੋਵੇ। ਬੱਚਾ ਪਿਉ ਤੇ ਜਾਊ ਜਾਂ ਨਾਮ ਤੇ। ਜਿਹੜਾ ਬੱਚਾ ਪਿਉ ਤੇ ਨਹੀ ਜਾਂਦਾ। ਉਸ ਨੂੰ ਹਰਾਮੀ ਕਹਿੰਦੇ ਹਨ। ਜਿਹੋ ਜਿਹਾ ਅਸੀਂ ਕਰਾਗੇ। ਬੱਚੇ ਉਹੀ ਕਰਨਗੇ। ਬੱਚੇ ਨੱਕਲ ਕਰਦੇ ਹਨ। ਅਸੀਂ ਬੱਚਿਆਂ ਦਾ ਸ਼ੀਸ਼ਾਂ ਹਾਂ। ਜਿਹੋ ਜਿਹਾ ਆਪਣਾ ਜੀਵਨ ਬੱਣਾਵਾਂਗੇ। ਉਹੀ ਬੱਚੇ ਬੱਨਣਗੇ। ਚੰਗ੍ਹੇ ਜੁੰਮੇਵਾਰ ਇਨਸਾਨ ਬੱਣਾਉਣ ਲਈ ਮਾਂਪਿਆਂ ਦਾ ਤੇ ਵੱਡਿਆਂ ਦਾ ਹੱਥ ਹੁੰਦਾ ਹੈ, ਜੇ ਆਪ ਮਾਂਪੇ ਅਜੇ ਬੱਚੇ ਹੀ ਹਨ। ਬੱਚਿਆਂ ਨੂੰ ਕੀ ਅੱਕਲ ਦੇਣਗੇ। ਮਾਪੇ ਸਿਆਣੇ ਹੋਣ, ਬੱਚੇ ਆਪੇ ਨਸਲ ਤੇ ਜਾਂਦੇ ਹਨ। ਤਾਂਹੀਂ ਖਾਨਦਾਨੀਆਂ ਦੇਖਦੇ ਹਨ।
ਅਗਰ ਬਾਪ ਗੁਰਦੁਆਰੇ ਬੈਠ ਕੇ ਮੁਫ਼ਤ ਦੀਆਂ ਰੋਟੀਆਂ ਖਾਵੇ। ਸਾਰੀ ਉਮਰ ਪੂਜਾ ਦੇ ਮਾਲ ਤੇ ਐਸ਼ ਕੀਤੀ ਹੋਵੇ। ਬੱਚੇ ਮੇਹਨਤ ਮਜ਼ਦੂਰੀ ਕਿਵੇ ਕਰਨਗੇ। ਜਿਵੇ ਡਾਕਟਰਾਂ ਦੇ ਘਰ ਡਾਕਟਰ, ਡਰਾਇਵਰਾਂ ਦੇ ਘਰ ਡਰਾਇਵਰ ਜੰਮਦੇ ਹਨ। ਬੱਚਾ ਪਿਤਾ ਪੁਰਖੀ ਕਿੱਤੇ ਤੇ ਜਾਂਦਾ ਹੈ। ਕਨੇਡਾ ਵਿੱਚ ਵੀ ਬਹੁਤੇ ਪੰਜਾਬੀ ਡਰਾਇਵਰ, ਖੇਤੀਬਾੜੀ ਵਾਲੇ ਹੀ ਹਨ। ਬਹੁਤੇ ਸਫ਼ਾਈ ਦਾ ਕੰਮ ਕਰਦੇ ਹਨ। ਕਿਉਂਕਿ ਪੰਜਾਬ ਵਿੱਚ ਰਹਿੰਦੇ ਹੋਏ, ਕੰਮ ਵਾਲੀਆਂ ਵਿੱਚ ਨੁਕਸ ਕੱਢ ਕੱਢ ਕੇ ਆਪ ਵਧੀਆਂ ਕਾਮਯਾਬੀ ਨਾਲ ਸਫ਼ਾਈ ਦਾ ਕੰਮ ਕਰਦੇ ਹਨ
ਮਾਂਪਿਆਂ ਨੇ ਬੇਟੇ ਦਾ ਨਾਮ ਗਗਨ ਰੱਖ ਲਿਆ। ਗਗਨ, ਅਕਾਸ਼, ਅਸਮਾਨ ਨੂੰ ਕਹਿੰਦੇ ਹਨ। ਇਸ ਗਗਨ ਨੇ ਦੋ ਧੀਆਂ ਜੰਮਕੇ ਧੀਆਂ ਤੇ ਪਤਨੀ ਦੇ ਸਿਰ ਉਪਰੋ ਆਪਣਾ ਸਾਇਆ ਤੇ ਘਰ ਦੀ ਛੱਤ ਖੋ ਲਏ। ਤਿੰਨੇ ਬਿਲਕੁਲ ਖਾਲੀ ਹੱਥ ਘਰੋਂ ਕੱਢ ਦਿੱਤੀਆਂ। ਕਨੇਡੀਅਨ ਗੌਰਮਿੰਟ ਦੇ ਰਹਿਮ ਤੇ ਬਿਲਫੇਅਰ ਸਰਕਾਰੀ ਸਹਾਇਤਾ ਲੈ ਕੇ ਗੁਜ਼ਰ ਕਰ ਰਹੀਆਂ ਹਨ। ਕਿਸੇ ਦੇ ਘਰ ਥੱਲੇ ਬਣੀ ਜਗਾਂ ਵਿੱਚ ਕਿਰਾਏ ਤੇ ਰਹਿੰਦੀਆਂ ਹਨ। ਰੋਟੀ ਗੁਰਦੁਆਰਾਂ ਸਾਹਿਬ ਤੋਂ ਖਾ ਰਹੀਆਂ ਹਨ। ਗੁਰਦੁਆਰੇ ਰੱਬ ਦੀ ਕਿਰਪਾ ਨਾਲ 24 ਘੰਟੇ ਲੰਗਰ ਚੱਲਦਾ ਹੈ। ਇਹੋ ਜਿਹੀਆਂ ਹਜ਼ਾਰਾਂ ਛੱਡੀਆਂ ਹੋਈਆਂ ਦਿਨ ਕਟੀ ਕਰ ਰਹੀਆਂ ਹਨ। ਪਤੀ ਆਪ ਇੰਡੀਆਂ ਤੋਂ ਦੂਜੀ ਤੀਜੀ ਵਿਆਹ ਲਿਆਏ ਹਨ। ਤਾਂਹੀਂ ਲੋਕੀ ਧੀਆਂ ਕੁੱਖ ਵਿੱਚ ਮਾਰਨ ਲੱਗ ਗਏ। ਇਹੋ ਜਿਹੀਆਂ ਮਾਰ ਹੀ ਦੇਣੀਆਂ ਚਹੀਦੀਆਂ ਹਨ। ਜੋ ਆਪਣੀ ਸਵੈ ਰੱਖਿਆਂ ਨਹੀਂ ਕਰ ਸਕਦੀਆਂ। ਸਿਰਫ਼ ਮਰਦ ਦੀ ਕਾਂਮ ਪਰੂਤੀ ਕਰਨ ਲਈ ਜਿਉਂ ਰਹੀਆਂ ਹਨ। ਤਾਂਹੀ ਮਰਦ ਇਸੇ ਕੰਮ ਲਈ, ਦੂਜੀ ਤੀਜੀ ਨਾਲ ਸਬੰਧ ਜੋੜਨ ਲਈ, ਲਾਮਾਂ ਫਿਰਿਆਂ ਦੀ ਓੜ ਵਿੱਚ, ਭਾਂਤ-ਭਾਂਤ ਦੀਆਂ ਨਾਲ ਮਨੋਰਜ਼ਨ ਕਰ ਰਹੇ ਹਨ। ਜੋ ਔਰਤਾਂ ਸਿਰਫ਼ ਕਨੇਡਾ, ਅਮਰੀਕਾ, ਫੋਰਨ ਆਉਣ ਲਈ ਦੋਹਾਜੂਆਂ ਨਾਲ ਫੇਰੇ ਲੈਂਦੀਆਂ ਹਨ। ਉਹ ਜਾਣ, ਜਾਣ ਕੇ ਕੱਲ ਨੂੰ ਉਨ੍ਹਾਂ ਦਾ ਹਸ਼ਰ ਵੀ ਬੇਹੇ ਆਟੇ, ਦਾਲ ਵਾਲਾਂ ਹੋਵੇਗਾ। ਸਾਰੇ ਪਾਸੇ ਤੋਂ ਔਰਤ ਨੂੰ ਮਾਰਾਂ ਪੈ ਰਹੀਆਂ ਹਨ। ਪਤੀ ਬੱਣ ਕੇ ਹੀ, ਰੱਜ ਕੇ ਬਲਾਤਕਾਰ ਕਰਕੇ, ਜੀਅ ਭਰ ਜਾਣ ਤੇ ਪਤਨੀ ਨੂੰ ਛੱਡ ਦਿੱਤਾ ਜਾਂਦਾ ਹੈ। ਲੜਾਂਈ ਤੂੰ-ਤੂੰ, ਮੈਂ-ਮੈਂ ਤਾਂ ਸਕੇ ਮਾਂਪਿਆਂ ਨਾਲ, ਭੈਣ ਭਰਵਾਂ ਨਾਲ ਹੋ ਜਾਂਦੀ ਹੈ। ਕੀ ਸਕੀਆਂ ਧੀਆਂ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਦੁਨੀਆਂ ਵਿੱਚ ਖੁੱਲਾਂ ਛੱਡੀਦਾ ਹੈ? ਅੱਜ ਕੱਲ ਜਿਸ ਨੇ ਵੱਧ ਵਿਆਹ ਕਰਾਏ ਨੇ, ਧੀਆਂ ਸਕੀਆਂ ਲੋਕਾਂ ਲਈ ਘਰੋਂ ਕੱਢ ਦਿੱਤੀਆਂ ਹਨ। ਉਹੀ ਕੌਮ ਦਾ ਲੀਡਰ ਚੋਧਰੀ ਬੱਣ ਗਿਆ ਹੈ। ਇਸੇ ਗਗਨ ਨੇ ਆਪਣੇ ਜੀਜੇ ਦੀ ਭਾਣਜੀ ਨੂੰ, ਅੰਨਦਾ ਤੋਂ ਬਾਅਦ, ਪਾਰਟੀ ਪਿਛੋਂ, ਹੋਟਲ ਵਿਚ ਹਨੀਮੂਨ ਮਨਾਉਣ ਗਈ ਨੂੰ, ਕੱਢ ਕੇ ਲੈ ਗਿਆ ਸੀ। ਫਿਰ ਘਰੇ ਪਿਉ ਨੇ ਵੱੜਨ ਨਹੀਂ ਦਿੱਤਾ। ਤਾਂ ਇਸ ਨੇ ਉਹ ਕੁੜੀ ਰਸਤੇ ਵਿੱਚ ਛੱਡ ਦਿੱਤੀ। ਉਹ ਕੁੜੀ ਗੋਰੇ ਮਰਦ ਨਾਲ ਰਹਿੱਣ ਲੱਗ ਗਈ।
ਗਗਨ ਨੇ ਪਹਿਲਾਂ ਵਿਆਹ ਮੋਟੀ ਰੱਕਮ ਲੈ ਕੇ ਕਰਾਇਆ ਸੀ। ਇਹ ਵੱਹੁਟੀ ਹੋਰ ਲਿਆਂ ਨਹੀਂ ਸੀ ਸਕਦੀ। ਬਾਪ ਮਰ ਗਿਆ ਹੈ। ਬਹੂ ਮੁੰਡਾ ਜੰਮ ਨਹੀਂ ਸਕੀ। ਗਗਨ ਦੀ ਆਪਦੀ ਵੱਡੀ ਧੀ 15 ਸਾਲ, ਛੋਟੀ 12 ਸਾਲ ਦੀ ਹੈ। ਧੀਆਂ ਦੀ ਪੜ੍ਹਾਈ ਲਿਖਾਈ ਦਾ ਸੋਚਣ ਦੀ ਬਜਾਏ, ਆਪਣੇ ਲਈ ਹੋਰ ਸਾਮੀਆਂ ਲੱਭਣੀਆਂ ਸ਼ੁਰੂ ਕਰ ਦਿੱਤੀਆ। ਇਸ ਦੀ ਮਾਂ ਦੇ ਕੋਈ ਹੋਰ ਭੈਣ ਭਰਾਂ ਨਹੀਂ। ਅਰਬਾਂ ਕਰੋੜਾਂ ਦੀ ਜਇਦਾਦ ਮਾਂ ਨੂੰ ਆਉਂਦੀ ਹੈ। ਮਾਇਆ ਬਹੁਤੀ ਦੇਖ ਕੇ ਬੰਦਾ ਹੋਰ ਹੱਲ਼ਕ ਜਾਂਦਾ ਹੈ।
ਦਸਬੰਰ ਵਿੱਚ ਗਗਨ ਦਾ ਪਿਉ ਇੰਡੀਆ ਗਏ ਕਨੇਡੀਅਨ ਨੂੰ ਕਾਡ ਵੰਡ ਰਿਹਾ ਸੀ। ਜਿਸ ਪਿਉ ਦੇ ਆਪਦੇ ਪੰਜ ਧੀਆਂ ਹਨ। ਛੋਟਾ ਪੁੱਤਰ ਜੰਮਿਆ ਹੈ। ਜਿਸ ਪਿਉ ਨੂੰ 70 ਸਾਲ ਦੇ ਨੂੰ ਦੁਨੀਆਂ ਦਾਰੀ ਸੱਮਝ ਨਹੀਂ ਆਈ। ਪੁੱਤ ਤਾਂ ਅਜੇ ਅਨਾੜੀ ਹੀ ਹੈ। ਇਹੋ ਜਿਹੇ ਆਪਣੇ ਪੁੱਤ ਦਾ ਘਰ ਖ਼ਰਾਬ ਕਰਦੇ ਹਨ। ਇਹ ਕਿਥੋ ਦੀ ਭਲਮਾਣਸੀ ਹੈ। ਰੋਜ਼ ਬਰਾਤ ਢੁੱਕਦੇ ਰਹੋ। ਜੁਵਾਨ ਹੋ ਰਹੀਆਂ ਪੋਤੀਆਂ ਦਾ ਫਿਕਰ ਨਹੀਂ। ਧੀਆਂ ਪੁੱਤ ਅਨਮੋਲ ਦਾਤ ਹਨ। ਇਸ ਤੋਂ ਵੱਡੀ ਦੋਲਤ ਕੋਈ ਨਹੀਂ।
ਆਫਟਰ ਇਫੈਕਟਸ
ਅੱਜ ਤੱਕ ਮੈਨੂੰ ਇਹ ਨਹੀਂ ਪਤਾ ਲੱਗ ਸਕਿਆ ਜਾਂ ਇਉਂ ਕਹਿ ਲਵੋ ਕਿ ਮੈਂ ਪਤਾ ਕਰਨ ਦੀ ਖਾਸ ਕੋਸ਼ਿਸ਼ ਵੀ ਨਹੀਂ ਕੀਤੀ ਕਿ ਭਾਸ਼ਾ ਵਿਭਾਗ ਦੀ ਪਿਛਲੀ ਸਲਾਹਕਾਰ ਕਮੇਟੀ ਦਾ ਮੈਨੂੰ ਕਿਉਂ ਤੇ ਕਿਸਨੇ ਮੈਂਬਰ ਬਣਾਇਆ। ਇਨਾਮ ਲੈਣੇ ਤੇ ਦੇਣੇ ਮੇਰੇ ਸੁਭਾਅ ਦਾ ਕੋਈ ਅਨਿੱਖੜਵਾਂ ਅੰਗ ਨਹੀਂ ਹੈ ਜਾਂ ਸੀ। ਫੇਰ ਵੀ 6 ਸਾਲ ਦੇ ਇਨਾਮਾਂ ਦੀ ਵੰਡ ਨੇ ਬੜੇ ਹੀ ਹੁਸੀਨ ਤੇ ਸਿਖਿਆਦਾਇਕ ਤਜ਼ਰਬੇ ਦਿੱਤੇ। ਇਨਾਮਾਂ ਦੇ ਚਾਹਵਾਨ ਤੇ ਇਨਾਮਾਂ ਤੋਂ ਭੱਜਦੇ ਹਰ ਕਿਸਮ ਦੇ ਲੋਕਾਂ/ਲੇਖਕਾਂ ਨਾਲ ਖੱਟੇ ਮਿੱਠੇ ਅਹਿਸਾਸ ਸਾਂਝੇ ਹੋਏ। ਕਈਆਂ ਨੇ ਮੈਨੂੰ ਬਹੁਤ ਵੱਡਾ ਮਿਹਰਬਾਨ ਬਣਾ ਦਿੱਤਾ ਤੇ ਮੇਰੀਆਂ ਪ੍ਰਾਪਤੀਆਂ ਦਾ ਲੰਮਾ ਚਿੱਠਾ ਸੁਣਾ ਕਿ ਮੈਨੂੰ ਵੀ ਦਸ ਦਿੱਤਾ ਕਿ ਮੈਂ ਕੋਈ ‘ਚੀਜ਼' ਹਾਂ। ਕਈਆਂ ਨੇ ਮੇਰੇ ਯਾਰਾਂ/ਦੋਸਤਾਂ/ਵਾਕਫਕਾਰਾਂ ਦੇ ਮਨ ਤੇ ਬੋਝ ਪਾਕੇ ਮੇਰੇ ‘ਅਹਿਸਾਨਮੰਦ ਹੋਵਾਂਗੇ' ਦਾ ਲੇਬਲ ਲਗਾ ਦਿੱਤਾ। ਲੈ ਦੇ ਕੇ 6 ਵਾਰੀ ਦੇ ਇਨਾਮਾਂ ਨੇ ਮੇਰੀ ਜਾਣਕਾਰੀ ਵਿਚ ਬਹੁਤ ਵਾਧਾ ਕੀਤਾ। ਇਹ ਇਨਾਮ ਕੌਣ ਲੈ ਗਿਆ ਤੇ ਕੌਣ ਰਹਿ ਗਿਆ, ਇਹ ਇਕ ਵੱਖਰਾ ਵਿਸ਼ਾ ਹੈ, ਤੇ ਇਸ ਵਿਚ ‘ਕਿਉਂ' ਵੀ ਸ਼ਾਮਿਲ ਕਰਨਾ ਬਣਦਾ ਹੈ। ਖੈਰ ਸਮਾਂ ਬੀਤਣ ਨਾਲ ਸੁੱਖੀ ਸਾਂਦੀ ਮੈਂ ਫਾਰਗ ਹੋ ਗਿਆ। ਕਿਸੇ ਵੱਡੇ ਇਲਜ਼ਾਮ ਤੋਂ ਮੇਰਾ ਬਚਾਅ ਹੋ ਗਿਆ। ਮੈਂ ਫੇਰ ਆਮ ਮਨੁੱਖ ਬਣ ਗਿਆ। ‘ਚੀਜ਼' ਦਾ ਲੇਬਲ ਰੱਫੂ ਚੱਕਰ ਹੋ ਗਿਆ।
ਇੱਕ ਦਿਨ ਮੇਰੇ ਇੱਕ ਦੋਸਤ ਦਾ ਜਲੰਧਰੋਂ ਫੋਨ ਆਇਆ। ਉਸ ਨੇ ਇੱਕ ਸੁਆਲ ਪੁੱਛਣ ਦੀ ਇੱਛਾ ਜਾਹਿਰ ਕੀਤੀ। ਮੈਂ ਕਿਹੜਾ ਕੋਈ ਮੰਤਰੀ ਸੀ ਕਿ ਮੇਰੇ ਕੋਲੋਂ ਕਿਸੇ ਨੂੰ ਔਖਾ ਸੁਆਲ ਪੁੱਛਣ ਤੇ ਪੁਲੀਸ ਦੀ ਕਰੋਪੀ ਸਹਿਣੀ ਪਵੇ ਸੋ ਆਖਿਆ ‘ਪੁੱਛੋ'। ਉਸਦਾ ਸੁਆਲ ਸੀ,‘‘ਬਾਈ ਇਹ ਦਸ, ਸਾਡੇ ਸ਼ਹਿਰ ਦੇ ਫਲਾਣੇ ਭੱਦਰ ਪੁਰਸ਼ ਦਾ ‘ਇਨਾਮ ਕਮੇਟੀ' 'ਚ ਕਿਹਨ੍ਹੇ ਕਿਹਨ੍ਹੇ ਵਿਰੋਧ ਕੀਤਾ? ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਤੇ ਪੁੱਛਿਆ, ‘ਕੀ ਗੱਲ ਹੋਈ'।
‘ਹੋਣਾ ਕੀ ਵਿਚਾਰਾ ਬੜਾ ਪ੍ਰੇਸ਼ਾਨ ਹੈ। ਕਹਿੰਦਾ, ‘ਮੈਂ ਕਿਸੇ ਨੂੰ ਕਦੇ ਮਾੜਾ ਨਹੀਂ ਕਿਹਾ, ਕਿਸੇ ਦੇ ਵਿਰੁੱਧ ਨਹੀਂ ਲਿਖਿਆ, ਕਿਸੇ ਗੁੱਟ ਦਾ ਪੱਖ ਨਹੀਂ ਪੂਰਿਆ, ਫੇਰ ਵੀ ਮੇਰੀ ਸਲਾਹਕਾਰ ਕਮੇਟੀ 'ਚ ਏਨੀ ਵਿਰੋਧਤਾ ਕਿਉਂ ਹੋਈ? ਉਹ ਬੜਾ ਹੀ ਪ੍ਰੇਸ਼ਾਨ ਹੈ। ਉਸਨੂੰ ਸਮਝ ਨਹੀਂ ਲਗ ਰਹੀ ਕਿ ਇਹਨਾਂ 31 ਬੰਦਿਆਂ 'ਚੋਂ ਉਹਦੇ ਕਿਹੜੇ ਵਿਰੋਧੀ ਹੋਣ ਦਾ ਸ਼ੌਂਕ ਪਾਲ ਰਹੇ ਹਨ।'' ਮੈਨੂੰ ਜਦ ਤੱਕ ਯਾਦ ਆ ਗਿਆ ਤੇ ਉਸਨੂੰ ਕਿਹਾ,‘ਯਾਰ ਵਿਰੋਧਤਾ ਤਾਂ ਹੁੰਦੀ ਜੇ ਉਸਦਾ ਨਾਮ ਕਿਸੇ ਪੇਸ਼ ਕੀਤਾ ਹੋਵੇ?' ਮੇਰਾ ਦੋਸਤ ਹੈਰਾਨ ਰਹਿ ਗਿਆ। ‘ਨਾਂ ਹੀ ਨਹੀਂ ਪੇਸ਼ ਹੋਇਆ, ‘ਹਾਂ ਹਾਂ ਭਦਰ ਪੁਰਸ਼ ਦਾ ਤਾਂ ਨਾਮ ਹੀ ਨਹੀਂ ਕਿਸੇ ਪੇਸ਼ ਕੀਤਾ, ਵਿਰੋਧਤਾ ਕਿੱਥੋਂ ਹੋਣੀ ਸੀ?' ਮੇਰਾ ਦੋਸਤ ਕੁਝ ਰਾਹਤ ਮਹਿਸੂਸ ਕਰ ਰਿਹਾ ਸੀ। ਖੈਰ ਗੱਲ ਆਈ ਗਈ ਹੋ ਗਈ।
ਥੋੜ੍ਹੇ ਦਿਨਾਂ ਬਾਅਦ ਹੀ ਸੰਗਰੂਰ ਦੇ ਇਕ ਗਰੀਬੜੇ ਲੇਖਕ ਦਾ ਫੋਨ ਆਇਆ, ‘ਕਿਉਂ ਬਾਈ ਠੀਕ ਐਂ?'
‘ਹਾਂ ਜੀ, ਹਾਂ ਜੀ, ਬਿਲਕੁਲ'।
‘ਮੈਂ ਤਾਂ ਕਈ ਦਿਨਾਂ ਦਾ ਪ੍ਰੇਸ਼ਾਨ ਹਾਂ'।
‘ਕਿਉਂ ਕੀ ਹੋਇਆ?'
‘ਮੈਨੂੰ ਤਾਂ ਅੱਜ ਸੁੱਤੇ ਨੂੰ 10 ਦਿਨ ਹੋ ਗਏ ਸਮਝ ਨਹੀਂ ਲੱਗਦੀ ਕੀ ਕਰਾਂ।'
ਮੈਂਨੂੰ ਲੱਗਿਆ ਸ਼ਾਇਦ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਹੋਰ ਕੋਈ ਛੋਟੀ ਮੋਟੀ ਬਿਮਾਰੀ ਨਾਲ ਪ੍ਰੇਸ਼ਾਨ ਹੋਵੇਗਾ ਜਾਂ ਫੇਰ ਘਰੇ ਲੜਾਈ ਝਗੜਾ ਜਾਂ ਤਕਰਾਰ ਹੋ ਗਿਆ ਹੋਵੇਗਾ।
‘ਤੂੰ ਮੇਰੀ ਪ੍ਰੇਸ਼ਾਨੀ ਦੂਰ ਕਰ'।
ਮੈਨੂੰ ਲੱਗਾ ਕਿਤੇ ਇਹ ਮੈਨੂੰ ਡਾਕਟਰ ਤਾਂ ਨਹੀਂ ਸਮਝ ਰਿਹਾ, ਜਾਂ ਫੇਰ ਕਿਸੇ ਹਸਪਤਾਲ ਜਾਂ ਡਾਕਟਰ ਦਾ ਪਤਾ ਪੁੱਛੂ। ਮੈਂ ਡਰਦੇ ਡਰਦੇ ਕਿਹਾ,‘ਹਾਂ ਜੀ, ਦੱਸੋ, ਮੈਂ ਕੀ ਕਰ ਸਕਦਾਂ?'
‘ਮੈਨੂੰ ਇਹ ਦੱਸੋ ਕਿ ਭਾਸ਼ਾ ਵਿਭਾਗ ਦੇ ‘ਇਨਾਮੀ ਸਲਾਹਕਾਰ ਬੋਰਡ' ਵਿਚ ਮੇਰੀ ਵਿਰੋਧਤਾ ਕਿਸ ਕਿਸ ਨੇ ਕੀਤੀ ਤੇ ਕਿਉਂ ਹੋਈ ਏਨੀ ਜ਼ਿਆਦਾ ਵਿਰੋਧਤਾ?
‘ਤੁਹਾਡੀ ਵਿਰੋਧਤਾ?' ‘ਮੇਰਾ ਤਾਂ ਨੀ ਖਿਆਲ ਕਿ ਤੁਹਾਡਾ ਨਾਮ ਵੀ ਵਿਚਾਰਿਆ ਗਿਆ ਹੋਵੇ, ਜੇ ਮੈਨੂੰ ਯਾਦ ਹੈ ਤਾਂ।'
‘ਇਹ ਕਿਵੇਂ ਹੋ ਸਕਦਾ? ਮੇਰੇ ਖਾਸ ਬੰਦੇ ਨੇ ਦੱਸਿਆ ਕਿ ਜਦੋਂ ਉਸਨੇ ਮੇਰਾ ਨਾਮ ਲਿਆ, ਕਈ ਜਣਿਆਂ ਨੇ ਕੱਠੇ ਹੋ ਮੇਰੀ ਸਖਤ ਵਿਰੋਧਤਾ ਕੀਤੀ।'
‘ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੋਈ ਉੱਥੇ, ਮੈਂ ਹੁਣ ਤਾਂ ਪੱਕੇ ਤੌਰ ਤੇ ਕਹਿ ਸਕਦਾ ਕਿ ਤੁਹਾਡਾ ਨਾਮ ਲਿਸਟ ਤੇ ਨਹੀਂ ਸੀ।
‘ਅੱਛਾ ਅਜੀਬ ਗੱਲ ਹੈ, ਪਰ ਜਿਸ ਦੱਸਿਆ, ਉਹ ਤਾਂ ਬੜਾ ਦਾਨਾ ਪੁਰਸ਼ ਹੈ, ਵੱਡਾ ਲੇਖਕ ਹੈ, ਮੇਰਾ ਬੇਲੀ ਹੈ। ਚਲੋ ਜੇ ਤੁਸੀਂ ਕਹਿੰਦੇ ਹੋ ਤਾਂ ਇਹ ਮੇਰੇ ਲਈ ਸੁੱਖਦ ਗੱਲ ਹੈ।
‘ਇਹ ਕਿਹੜਾ ਦਾਨਾ ਪੁਰਸ਼ ਹੈ?' ਤੇ ਉਸਨੇ ਜਦੋਂ ਉਸ ਪੁਰਸ਼ ਦਾ ਨਾਮ ਲਿਆ ਤਾਂ ਮੇਰੇ ਕਪਾਟ ਖੁੱਲ ਗਏ। ਫੋਨ ਤੇ ਜਦੋਂ ਜਲੰਧਰੋਂ ਵੀ ਉਸੇ ਨਾਮ ਦੀ ਪੁਸ਼ਟੀ ਹੋ ਗਈ ਤਾਂ ਮੈਨੂੰ ਫੋਟੋਗ੍ਰਾਫੀ ਤੇ ਫਿਲਮਸਾਜ਼ੀ ਵਿਚ ਵਰਤੇ ਜਾਂਦੇ ਸਾਫਟਵੇਅਰ ‘ਆਫਟਰ ਇਫੈਕਟਸ' ਦੀ ਯਾਦ ਆ ਗਈ। ਜਿਸ ਵਿਚ ਫੋਟੋ ਖਿੱਚਣ ਤੋਂ ਬਾਅਦ ਜਾਂ ਫਿਲਮਾਂ ਬਣਾਉਣ ਤੋਂ ਬਾਅਦ ਲੈਬ ਵਿਚ ਚਿੱਤਰਾਂ ਦੀ ਸੋਧ ਕੀਤੀ ਜਾਂਦੀ ਹੈ। ਨਵੇਂ ਸਮੇਂ ਨੂੰ ਪੁਰਾਣਾ ਤੇ ਰੰਗਾਂ ਨੂੰ ਨੀਲਾ, ਪੀਲਾ ਜਾਂ ਬਦਲਿਆ ਜਾਂਦਾ ਹੈ ਜਿਸ ਨਾਲ ਪਰਦੇ ਤੇ ਜਦੋਂ ਫਿਲਮ ਚਲਦੀ ਹੈ ਤਾਂ ਲੋਕ ਬੜੇ ਅਨੰਦ ਨਾਲ ਦੇਖਦੇ ਹਨ। ਮੈਨੂੰ ਲੱਗਾ ਭਾਸ਼ਾ ਵਿਭਾਗ ਦੇ ਇਨਾਮਾਂ ਨਾਲ ਲੱਗੇ ਇਹ ‘ਆਫਟਰ ਇਫੈਕਟ' ਨੇ ਮੇਰੇ ਮਨੋਰੰਜਨ ਵਿਚ ਚੋਖਾ ਵਾਧਾ ਕੀਤਾ ਹੈ। ਮੈਂ ਉਸ ਦਾਨੇ ਪੁਰਸ਼ ਦਾ ਧੰਨਵਾਦੀ ਹਾਂ।
– ਜਨਮੇਜਾ ਸਿੰਘ ਜੌਹਲ-98159-45018
“ਬੇੜੀ ਕੌਮ ਦੀ ਕਦੇ ਵੀ ਨਾ ਡੁੱਬੇ, ਵੱਟੇ ਹੋਣ ਨਾ ਕੌਮੀ ਸਰਦਾਰ ਮੀਆਂ”

ਦਸਮੇਸ਼ ਦਰਬਾਰ ਦੀ ਵਾਲੀਬਾਲ ਦੀ ਗਰਾਊਂਡ ਵਿੱਚ ਖੇਡ ਰਹੇ ਸਿੱਖ ਬੱਚੇ ਇਸ ਗਰਾਊਂਡ ਸਬੰਧੀ ਜੋਨਿੰਗ ਬੋਰਡ ਵਿੱਚ ਝੂਠ ਬੋਲਿਆ ਗਿਆ ਕਿ ਵਾਲੀਬਾਲ ਦੀ ਗਰਾਊਂਡ (ਕੋਰਟ) ਵਿੱਚ ਘਾਹ ਉਗਿਆ ਹੋਇਆ ਹੈ ਇਸ ਕਰਕੇ ਇੰਝ ਲਗਦਾ ਹੈ ਕਿ ਉਸ ਨੂੰ ਕੋਈ ਵਰਤਦਾ ਨਹੀਂ
ਸਿੱਖ ਕੋਮ ਦੀ ਤਰਾਸਦੀ ਹੈ ਕਿ ਜਦੋਂ ਇਸ ਦੀ ਬੇੜੀ ਨੂੰ ਡੋਬਿਆ ਤਾਂ ਇਹਦੇ ਅਖੌਤੀ ਸਰਦਾਰਾਂ ਨੇ ਹੀ ਡੋਬਿਆ।ਸਿੱਖ ਕੌਮ ਦਾ ਰਾਜ ਦੁਸ਼ਮਣਾ ਨੇ ਨਹੀ ਖੋਹਿਆ ਇਹਦੇ ਪਿੱਠ ਵਿੱਚ ਇਹਦੇ ਸਰਦਾਰਾ ਨੇ ਹੀ ਛੁਰੇ ਮਾਰੇ।ਇਸੇ ਕਰਕੇ ਮੁਸਲਮਾਨ ਲਿਖਾਰੀ ਨੂੰ ਲਿਖਣਾ ਪਿਆ “ਸ਼ਾਹ ਮਹੁੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆ ਨੇ “ ਇਸ ਕੌਮ ਨੂੰ ਕਦੇ ਵੀ ਹਾਰ ਦਾ ਮੂੰਹ ਨਾ ਦੇਖਣਾ ਪੈਂਦਾ ਜੇਕਰ ਇਹਦੇ ਕੌਮੀ ਸਰਦਾਰ ਇਮਾਨਦਾਰ ਹੁੰਦੇ।ਇਹ ਕਹਾਣੀ ਕਿਸੇ ਬੀਤੇ ਸਮੇਂ ਦੀ ਨਹੀ ਹੈ ਕੌਮ ਨਾਲ ਅਜੇਹਾ ਹੁਣ ਵੀ ਹੋ ਰਿਹਾ ਹੈ। ਹੁਣ ਵੀ ਦੇਖਿਆ ਜਾ ਸਕਦਾ ਹੈ ਕਿ ਕਿਸ ਤਰਾਂ ਨਾਲ ਕੌਮੀ ਸਰਦਾਰ ਕੌਮ ਨੂੰ ਮਤਲਬ ਪ੍ਰਸਤੀ ਦੇ ਭੱਠ ਵਿੱਚ ਝੋਕ ਰਹੇ ਹਨ।ਇਹ ਮਸਲਾ ਚਾਹੇ ਕਿਸੇ ਬਲਾਤਕਾਰੀ ਸਾਧ ਦਾ ਹੋਵੇ ਜਾਂ ਕਿਸੇ ਗੁਰਦਵਾਰਾ ਸਾਹਿਬ ਦੀ ਜਾਇਦਾਦ ਦਾ ।ਮਸਲਾ ਚਾਹੇ ਕਿਸੇ ਥਾਂ ਮਰਿਯਾਦਾ ਦਾ ਹੋਵੇ ਜਾਂ ਕਿਸੇ ਲੀਜ ਦਾ।ਕੌਮੀ ਸਰਦਾਰਾਂ ਨੇ ਅੱਖਾਂ ਮੀਟ ਕੇ ਘੁਗੀਆਂ ਮਾਰੀਆਂ।ਇਹਦੇ ਵਿੱਚ ਉਨ੍ਹਾਂ ਨੂੰ ਕੀ ਲਾਭ ਹੋਇਆ ? ਇਹਦਾ ਫੈਸਲਾ ਹੌਲੀ ਹੌਲੀ ਸਮਾਂ ਹੀ ਕਰੇਗਾ ਅਤੇ ਸਹੀ ਤਸਵੀਰ ਦੁਨੀਆਂ ਦੇ ਸਾਹਮਣੇ ਰੱਖੇਗਾ। ਦੇਖਣ ਨੂੰ ਇਸ ਤਰਾਂ ਲੱਗਣ ਲੱਗਦਾ ਹੈ ਕਿ ਕੌਮ ਦੇ ਸਰਦਾਰ ਕੌਮ ਦਾ ਦਰਦ ਲਈ ਦਿਨ ਰਾਤ ਦੌੜ ਭੱਜ ਕਰ ਰਹੇ ਹਨ ਪਰ ਸਿੱਟੇ ਦੱਸਦੇ ਹਨ ਕਿ ਇੰਨ੍ਹਾਂ ਦੀ ਦੌੜ ਭੱਜ ਕੌਮੀ ਕਾਰਜਾ ਲਈ ਘੱਟ ਪਰ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਕੌਮ ਦਾ ਨੁਕਸਾਨ ਕਰਨ ਲਈ ਵੱਧ ਹੈ।
|
|
ਭਾਵੇ ਕਿ ਇਸ ਤਰਾਂ ਦੀਆਂ ਅਨੇਕਾਂ ਕਹਾਣੀਆਂ ਹਨ ਪਰ ਇਥੇ ਗੱਲ ਹੈ ਨਿਊਜਰਸੀ ਦੇ ਗੁਰਦਵਾਰਾ ਦਸ਼ਮੇਸ਼ ਦਰਬਾਰ ਵਿੱਚ ਟੀ ਮੋਬਾਈਲ ਕੰਪਨੀ ਵਲੋਂ ਟਾਵਰ ਲਾਉਣ ਦਾ ਮਸਲਾ। ਪੋਰਟ ਰੀਡਿੰਗ ਵਿੱਚ ਪੈਂਦੇ ਇਸ ਗੁਰੂ ਘਰ ਜਿਸ ਨੂੰ ਕਾਰਟੇਰਟ ਦਾ ਗੁਰੂ ਘਰ ਦੇ ਨਾਮ ਨਾਲ ਹੀ ਸੰਗਤ ਜਾਣਦੀ ਹੈ, ਵਿੱਚ ਟਾਵਰ ਲਾਉਣ ਲਈ ਜਿਸ ਤਰੀਕੇ ਨਾਲ ਗੁਰੂ ਘਰ ਦੇ ਪ੍ਰਬੰਧਕਾਂ ਨੇ ਸਹਿਮਤੀ ਦਿੱਤੀ ਉਸ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਆਗੂਆਂ ਨੇ ਕੌਮੀ ਹਿੱਤਾਂ ਨੂੰ ਕਿਸ ਤਰਾ ਵਿਸਾਰ ਦਿੱਤਾ। ਇਹਦਾ ਨਿਰਣਾ ਉਸ ਕੰਟਰੈਕਟ ਤੋਂ ਹੁੰਦਾ ਹੈ ਜਿਹੜਾ ਇੰਨ੍ਹਾਂ ਨੇ ਟੀ ਮੋਬਾਈਲ ਨਾਲ ਕੀਤਾ ਅਤੇ ਗੁਰਦਵਾਰਾ ਸਾਹਿਬ ਤੋਂ ਡੇਢ ਕੁ ਮੀਲ ਦੀ ਦੂਰੀ ਤੇ ਕਾਰਟੇਰਟ ਵਿੱਚ ਵਰਾਈਜਨ ਕੰਪਨੀ ਦੇ ਲੱਗ ਰਹੇ ਟਾਵਰ ਲਈ ਸ਼ਹਿਰ ਦੇ ਮੇਅਰ ਵਲੋਂ ਕੀਤਾ ਜਾ ਰਿਹਾ ਕੰਟਰੈਕਟ।
ਸਿੱਖ ਆਗੂਆਂ ਨੇ ਅੱਖਾਂ ਮੀਟ ਕੇ ਟੀ ਮੋਬਾਈਲ ਦੀ ਝੋਲੀ ਵਿੱਚ ਗੁਰਦਵਾਰਾ ਸਾਹਿਬ ਜੀ ਦਾ 2500 ਵਰਗ ਫੁੱਟ ਥਾ ਪਾ ਦਿੱਤਾ ਜਦੋਂ ਕਿ ਕਾਰਟੇਰਟ ਦੇ ਮੇਅਰ ਨੇ 1200 ਫੁੱਟ ਥਾ ਦਿੱਤਾ ਹੈ।ਸਾਡੇ ਆਗੂਆਂ ਨੇ 30 ਸਾਲ ਦੀ ਲੀਜ ਕਰ ਦਿੱਤੀ ਹੈ ਜਦੋਂ ਕਿ ਕਾਰਟੇਰਟ ਦੇ ਪ੍ਰਸ਼ਾਸ਼ਨ ਨੇ 25 ਸਾਲ ਦੀ ਲੀਜ ਕੀਤੀ ਹੈ। ਕਾਰਟੇਰਟ ਦੇ ਪ੍ਰਸ਼ਾਸ਼ਨ ਨੇ ਘੱਟੋ ਘੱਟ 30000 ਸਲਾਨਾ ਕਿਰਾਇਆ ਰੱਖਿਆ ਜਿਹੜਾ ਕਿ ਹੋ ਸਕਦਾ ਹੈ ਵੱਧ ਹੋਵੇ ਕਿਉਂ ਕਿ ਅਜੇ ਕੰਟਰੈਕਟ ਫਾਈਨਲ ਨਹੀਂ ਹੋਇਆ ਪਰ ਸਾਡੇ ਸਿੱਖ ਆਗੂਆਂ ਨੇ ਮਹੀਨੇ ਦਾ 25 ਸੌ ਡਾਲਰ ਦਾ ਕਿਰਾਇਆ ਨਿਸਚਿਤ ਕਰ ਲਿਆ ਹੈ।ਕਾਰਟੇਰਟ ਵਾਲਿਆਂ ਨੇ ਟਾਵਰ ਦੀ ਕੰਨਸ਼ਟਰੱਕਸ਼ਨ ਦਾ ਸਮਾਂ 6 ਤੋਂ 8 ਹਫਤੇ ਰੱਖਿਆ ਹੈ ਜਦੋਂ ਕਿ ਸਾਡੇ ਮਾਣਯੋਗ ਆਗੂਆਂ ਨੇ ਕੰਸਟਰਕਸ਼ਨ ਕਰਨ ਦਾ ਲੰਮਾਂ ਸਮਾਂ ਰੱਖਿਆ। ਕਾਰਟੇਰਟ ਵਲੋ ਦੱਸਿਆ ਗਿਆ ਹੈ ਕਿ ਟਾਵਰ “ਹੈਵੀ ਇੰਡਸਟਰੀਅਲ” ਥਾ ਤੇ ਲੱਗੇਗਾ ਅਤੇ ਇਸ ਦੇ ਨੇੜੇ ਲੋਕਾਂ ਦੀ ਰਹਾਇਸ ਨਹੀਂ ਹੈ ਜਦੋਂ ਕਿ ਦਸ਼ਮੇਸ਼ ਦਰਬਾਰ ਵਿਖੇ ਲੱਗਣ ਵਾਲਾ ਟਾਵਰ ਗੁਰਦਵਾਰਾ ਸਾਹਿਬ ਦੀ ਇਮਾਰਤ ਦੀ ਕੰਧ ਤੋਂ ਸਿਰਫ 75 ਫੁੱਟ ਦੀ ਦੂਰੀ ਤੇ ਹੈ ।ਗੁਰੂ ਘਰ ਦੀ ਇਮਾਰਤ ਵਿੱਚ ਕਈ ਲੋਕਾਂ ਦੀ ਰਹਾਇਸ਼ ਹੈ ਅਤੇ ਇਮਾਰਤ ਵਿੱਚ ਵੀ ਸੰਗਤਾਂ ਦਿਨ ਰਾਤ ਘੱਟੋ ਘੱਟ ਪੰਜ ਪਹਿਰ ਦੇ ਕਰੀਬ ਰਹਿੰਦੀਆਂ ਹਨ।ਇਹ ਇਲਾਕਾ “ਹੈਵੀ ਇੰਡਸਟਰੀਅਲ” ਨਹੀਂ ਹੈ ,ਬਲਕਿ “ਬੀ-ਵਨ ਜੋਨ” ਹੈ।ਜਿਸ ਥਾ ਤੇ ਕਾਰਟੇਰਟ ਪ੍ਰਸ਼ਾਸਨ ਵਲੋਂ ਜਿਥੇ ਟਾਵਰ ਲਵਾਇਆ ਜਾ ਰਿਹਾ ਹੈ ਉਹ ਥਾਂ ਵਰਤੋਂ ਵਿੱਚ ਨਹੀਂ ਹੈ ਜਦੋਂ ਕਿ ਦਸ਼ਮੇਸ਼ ਦਰਬਾਰ ਦੀ ਇੱਕ ਇੱਕ ਗਿੱਠ ਥਾਂ ਗੁਰੂ ਘਰ ਦੇ ਕਾਰਜਾਂ ਲਈ ਲੋੜੀਦੀ ਹੈ।ਜਿਕਰ ਯੋਗ ਹੈ ਜਿਸ ਥਾ ਤੇ ਦਸ਼ਮੇਸ਼ ਦਰਬਾਰ ਵਿਖੇ ਟਾਵਰ ਲਗਣ ਦੀ ਗੱਲ ਚਲ ਰਹੀ ਹੈ ਉਸ ਥਾ ਤੇ ਹੀ ਗਤਕੇ ਦੇ ਮੁਕਾਬਲੇ ਹੋਏ ਸਨ । ਇਹ ਵੀ ਜਿਕਰਯੋਗ ਹੈ ਕਿ ਜਦੋਂ ਵੁੱਡਬਰਿਜ ਦੇ ਜੋਨਿੰਗ ਵਿੱਚ ਜਦੋਂ ਪਬਲਿਕ ਸੁਣਵਾਈ ਸੀ ਉਸ ਦਿਨ ਅੱਖਾਂ ਮੀਟ ਕੇ ਘੁਗੀਆਂ ਮਾਰਨ ਵਾਲਿਆਂ ਵਿੱਚੋਂ ਕੋਈ ਵੀ ਨਾ ਗਿਆ ਅਤੇ ਟੀ ਮੋਬਾਈਲ ਵਾਲਿਆਂ ਨੇ ਚਿੱਟਾ ਝੂਠ ਬੋਲਦਿਆਂ ਵਾਲੀਬਾਲ ਦੀ ਗਰਾਂਊਂਡ ਬਾਰੇ ਕਿਹਾ ਕਿ ਉਥੇ ਰੇਤ ਉੱਤੇ ਘਾਹ ਉਗਿਆ ਹੈ ਅਤੇ ਇੰਝ ਲੱਗਦਾ ਹੈ ਕਿ ਉਸ ਥਾਂ ਨੂੰ ਕੋਈ ਵਰਤ ਨਹੀਂ ਰਿਹਾ। ਜਦੋਂ ਕਿ ਉਥੇ ਹਰ ਰੋਜ ਬੱਚੇ ਵਾਲੀਬਾਲ ਖੇਡਦੇ ਹਨ।ਉਸ ਥਾਂ ਤੇ ਸਭ ਤੋਂ ਜਰੂਰੀ ਅਤੇ ਮਹੱਤਵਪੂਰਣ ਪੱਖ ਹੋਰ ਹੈ ਕਿ ਕਾਰਟੇਰਟ ਦੇ ਪ੍ਰਸ਼ਾਸ਼ਨ ਨੇ ਸ਼ਰਤ ਰੱਖੀ ਹੈ ਕਿ ਟਾਵਰ ਦੀ ਕੰਸ਼ਟਰੱਕਸ਼ਨ ਪੂਰੀ ਹੁੰਦਿਆਂ ਹੀ ਟਾਵਰ ਦੀ ਮਾਲਕੀਅਤ ਸ਼ਹਿਰ ਦੇ ਹਵਾਲੇ ਕਰ ਦਿੱਤੀ ਜਾਵੇਗੀ ਜਦੋਂ ਕਿ ਦਸ਼ਮੇਸ਼ ਦਰਬਾਰ ਵਿੱਚ ਲੱਗਣ ਵਾਲੇ ਟਾਵਰ ਦੀ ਮਾਲਕੀਅਤ ਟੀ ਮੋਬਾਈਲ ਦੀ ਹੋਵੇਗੀ।ਕਾਰਟੇਰਟ ਦੇ ਪ੍ਰਸ਼ਾਸ਼ਨ ਨੇ ਇਹ ਵੀ ਸ਼ਰਤ ਰੱਖੀ ਹੈ ਕਿ ਟਾਵਰ ਉੱਤੇ ਵਰਾਈਜਨ ਅਤੇ ਪੀ ਸੀ ਮੈਟਰੋ ਦੇ ਐਂਟੀਨੇ ਹੋਣਗੇ।ਇੰਨ੍ਹਾਂ ਕੰਪਨੀਆਂ ਨੂੰ ਹੋਰ ਕੋਈ ਐਂਟੀਨਾ ਲਾਉਣਾ ਦਾ ਹੱਕ ਨਹੀਂ ਹੋਵੇਗਾ ਜਦੋਂ ਕਿ ਕਾਰਟੇਰਟ ਦਾ ਪ੍ਰਸ਼ਾਸ਼ਨ ਇਸ ਉਪਰ ਹੋਰ ਐਂਟੀਨੇ ਲਾ ਸਕਦਾ ਹੈ ਜਿਸ ਦਾ ਮਤਲਬ ਹੈ ਕਿ ਕਾਰਟੇਰਟ ਦੇ ਪ੍ਰਸ਼ਾਸ਼ਨ ਨੂੰ ਹੋਰ ਵੀ ਆਮਦਨ ਹੋਵੇਗੀ ਪਰ ਦਸ਼ਮੇਸ਼ ਦਰਬਾਰ ਵਿੱਚ ਲੱਗਣ ਵਾਲੇ ਟਾਵਰ ਤੇ ਗੁਰੂ ਘਰ ਦੀ ਕਮੇਟੀ ਦਾ ਕੋਈ ਦਖਲ ਨਹੀਂ ਹੋਵੇਗਾ ਉਲਟਾ ਟੀ ਮੋਬਾਈਲ ਵਾਲੇ ਹੋਰ ਐਂਟੀਨੇ ਲਾਕੇ ਹਜਾਰਾਂ ਡਾਲਰ ਕਮਾਉਣਗੇ।ਇਹ ਵੀ ਜਿਕਰਯੋਗ ਹੈ ਕਿ ਕੰਟਰੈਕਟ ਨੂੰ ਫਾਈਨਲ ਕਰਨ ਤੋਂ ਪਹਿਲਾਂ ਕੌਂਸਲ ਵਿੱਚ ਮਤਾ ਰੱਖ ਕੇ ਪੂਰੀ ਸਹਿਮਤੀ ਲਈ ਗਈ ਹੈ ਜਦੋਂ ਕਿ ਗੁਰੂ ਘਰ ਦੀ ਸੰਗਤ ਨੂੰ ਇਸ ਦਾ ਕੋਈ ਗਿਆਨ ਵੀ ਨਹੀਂ ਹੈ ਕਿ ਗੁਰੂ ਘਰ ਵਿੱਚ ਕੋਈ ਟਾਵਰ ਵੀ ਲੱਗਣ ਜਾ ਰਿਹਾ ਹੈ।
ਅੱਜ ਇੱਕ ਵਾਰ ਫਿਰ ਉਹੀ ਹਵਾ ਵਗਣ ਲਗੀ ਹੈ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਗੀ ਸੀ।ਸਿੱਖ ਰਾਜ ਨੂੰ ਸਿੱਖਾਂ ਨੇ ਹੀ ਬੇਗਾਨਿਆਂ ਦੀ ਝੋਲੀ ਵਿੱਚ ਐਸਾ ਸੁਟਿਆ ਕਿ ਅੱਜ ਸਿੱਖ ਆਪਣੀ “ਪੂਰੀ ਅਜਾਦੀ” ਦੇ ਉਡ ਗਏ ਪੰਛੀਆਂ ਦੇ ਪਰਛਾਵੇ ਲੱਭਦਾ ਫਿਰਦਾ ਹੈ। ਭਾਈਚਾਰੇ ਦੇ ਕੁੱਝ ਆਗੂਆਂ ਨੂੰ ਆਸ ਹੈ ਕਿ ਅਜੇ ਡੁਲੇ ਬੇਰ ਖਰਾਬ ਨਹੀਂ ਹੋਏ।ਵੱਖਤ ਦੀ ਸੀਮਾਂ ਅਜੇ ਉਹ ਬਿੰਦੂ ਨਹੀਂ ਟੱਪੀ ਜਿਸ ਤੋਂ ਬਾਅਦ ਕਹਿਣਾ ਪਵੇ “ਵੱਖਤੋਂ ਖੁੰਝੀ ਤੂੰਬੜੀ ਫਿਰਦੀ ਆਲ ਪਤਾਲ”।
ਸਤਿਨਾਮ ਸਿੰਘ ਰਟੈਂਡਾ
ਇੱਕ ਖ਼ਤ-ਪੰਜਾਬੀ ਗਾਇਕੀ ‘ਚ ‘ਬੁਰੀ ਤਰ੍ਹਾਂ’ ਛਾ ਚੁੱਕੀ ‘ਕੁਆਰੀ ਬੀਬੀ’ ਦੇ
ਨਾਂ

ਭਾਈ ਕੁੜੀਏ...! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ ‘ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ। ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ, ਗਾਉਣ ਵੱਲੋਂ। ਪਹਿਲਾਂ ਤਾਂ ਕੰਪਨੀਆਂ ਵਾਲੇ ਪੱਲਿਓਂ ਪੈਸੇ ਦੇ ਕੇ ਆਪਦੀਆਂ ਚੀਜਾਂ ਦੀ ਮਸ਼ਹੂਰੀ ਕਰਦੇ ਹੁੰਦੇ ਸੀ, ਪਰ ਤੂੰ ਤਾਂ ਸਕੂਟਰੀਆਂ, ਮੋਟਰ ਸਾਈਕਲਾਂ, ਟਰੈਕਟਰਾਂ ਇੱਥੋਂ ਤੱਕ ਕਿ ਮੋਬਾਈਲ ਫੋਨਾਂ ਦੀ ਵੀ ਮੁਫ਼ਤੋ-ਮੁਫ਼ਤੀ ਮਸ਼ਹੂਰੀ ਕਰ ਛੱਡੀ ਹੈ। ਆਪਣੀ ਗਾਇਕੀ ਦੇ ਜੌਹਰ ਦਿਖਾਉਣ ਦੇ ਨਾਲ-ਨਾਲ ਕੋਈ ਕਸਰ ਨਹੀਂ ਛੱਡੀ ਕੁੜੀਆਂ ਨੂੰ ‘ਮਾਸ਼ੂਕਾਂ’ ਦਰਸਾਉਣ ‘ਚ ਵੀ! ਸੰਗੀਤ ਤਾਂ ਰੂਹ ਦੀ ਖੁਰਾਕ ਮੰਨਿਆ ਜਾਂਦੈ, ਪਰ ਥੋਡੇ ਵੱਲੋਂ ਪਰੋਸਿਆ ਜਾ ਰਿਹਾ ‘ਸੰਗੀਤ’ ਤਾਂ ਲੋਕਾਂ ਦੇ ਮਨਾਂ ‘ਚ ਪਾਰੇ ਵਰਗਾ ਅਸਰ ਕਰਦਾ ਨਜ਼ਰ ਆ ਰਿਹਾ ਹੈ। ਮੈਂ ਤਾਂ ਇਹ ਵੀ ਸੁਣਿਐ ਕਿ ਤੂੰ ਇੱਕ ਅਧਿਆਪਕਾ ਵੀ ਹੈਂ। ਭਾਈ ਕੁੜੀਏ... ਅਧਿਆਪਕ ਤਾਂ ਆਪਣੇ ਵਿਦਿਆਰਥੀਆਂ ਲਈ ਆਦਰਸ਼ ਹੁੰਦੈ.. ਤੇ ਤੂੰ..? ਤੂੰ ਤਾਂ ਆਪਣੇ ਵਿਦਿਆਰਥੀਆਂ ਨੂੰ ਆਦਰਸ਼ਕ ਗੀਤ ਹੀ ਅਜਿਹੇ ਦਿੱਤੇ ਹਨ ਕਿ,
“ਮਾਰਿਆ ਨਾ ਕਰ ਮਿੱਸ ਕਾਲ ਮਿੱਤਰਾ,
ਵੇ ਸਾਡੇ ਘਰ ਵਿੱਚ ਪੈਂਦੀ ਆ ਲੜਾਈ...।”
ਜੇ ਤੇਰੇ ਵਿਦਿਆਰਥੀ ਤੇਰੀਆਂ ਪਾਈਆਂ ‘ਲੀਹਾਂ’ ‘ਤੇ ਤੁਰ ਪਏ ਤਾਂ ਪੱਥਰ ‘ਤੇ ਲਕੀਰ ਹੈ ਕਿ ਉਹ ਕੁਝ ਹੋਰ ਬਣਨ ਜਾਂ ਨਾ ਬਣਨ, ਪਰ ‘ਆਦਰਸ਼’ ਆਸ਼ਕ ਜ਼ਰੂਰ ਬਣ ਜਾਣਗੇ। ਤੂੰ ਤਾਂ ਆਪਣੇ ਗੀਤਾਂ ਰਾਹੀਂ ਆਪਣੀਆਂ ਵਿਦਿਆਰਥਣਾਂ ਨੂੰ ਹੀ ਮਾਪਿਆਂ ਤੋਂ ਚੋਰੀ ਮੋਬਾਈਲ ਰੱਖਕੇ ਆਪਣੇ ‘ਮੁੰਡੇ ਮਿੱਤਰਾਂ’ ਨਾਲ ਲੁਕ-ਲੁਕ ਗੱਲਾਂ ਕਰਨ ਦੀਆਂ ਨਸੀਹਤਾਂ ਦੇ ਰਹੀ ਹੈਂ! ਤੇਰੇ ਗੀਤ ਤਾਂ ਉਹਨਾਂ ਕੁੜੀਆਂ ਨੂੰ ਬੜੀ ‘ਆਦਰਸ਼’ ਸਿੱਖਿਆ ਦੇ ਰਹੇ ਹਨ ਕਿ ਜਦੋਂ ਤੁਹਾਡਾ ਪ੍ਰੇਮੀ ਤੁਹਾਨੂੰ ਫੋਨ ਕਰੇ, ਪਰ ਤੁਹਾਡੇ ਘਰ ਮਹਿਮਾਨ ਆਏ ਹੋਣ ਤਾਂ ‘ਸੌਰੀ ਰੌਂਗ ਨੰਬਰ’ ਕਹਿ ਕੇ ਫ਼ੋਨ ਕੱਟ ਕੇ ਬਾਦ ‘ਚ ਆਪਣੇ ‘ਪਿਆਰੇ’ ਤੋਂ ਮਾਫੀ ਵੀ ਮੰਗੀ ਜਾ ਸਕਦੀ ਹੈ। ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਸਮਾਜਿਕ ਰੁਤਬਾ ਮਿਲ ਰਿਹੈ। ਜੇ ਮੁੰਡੇ ਮੋਬਾਈਲ ਫ਼ੋਨ ਰੱਖ ਸਕਦੇ ਹਨ ਤਾਂ ਕੁੜੀਆਂ ਵੀ...। ਪਰ ਇਹ ਵੀ ਜਰੂਰੀ ਨਹੀਂ ਕਿ ਸਾਰੇ ਮੁੰਡੇ ਵੀ ‘ਆਸਿ਼ਕ-ਟਿੱਡੇ’ ਹਨ। ਤੇ ਇਹ ਵੀ ਜਰੂਰੀ ਨਹੀਂ ਕਿ ਸਾਰੀਆਂ ਕੁੜੀਆਂ ਨੇ ਵੀ ਮੋਬਾਈਲ ਕੋਲ ਰੱਖ ਕੇ ਮਾਪਿਆਂ ਦੀਆਂ ਅੱਖਾਂ ‘ਚ ਘੱਟਾ ਪਾਉਣਾ ਹੈ।
|

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)-0044 75191 12312
khurmi13deep@yahoo.in
|
ਬੇਸ਼ੱਕ ਥੋਡਾ ਸੱਭਿਆਚਾਰ ਦੇ ਸੇਵਕ ਅਖਵਾਉਣ ਵਾਲਾ ਲੁੰਗ ਲਾਣਾ ਕੱਛਾਂ ਵਜਾਉਂਦਾ ਫਿਰ ਰਿਹਾ ਹੋਵੇ ਕਿ, “ਵਾਹ ਜੀ ਵਾਹ, ਕੁੜੀ ਨੇ ਗਾਣੇ ਗੌਣ ਵਾਲੇ ਰਿਕਾਰਡ ਬਣਾਤੇ।” ਪਰ ਇਹ ਕੋਈ ਪ੍ਰਾਪਤੀ ਨਹੀਂ ਕਿ ਗੀਤ ਹੀ ਉਹ ਗਾਏ ਜਾਣ, ਜੋ ਸੁਣਨ ਵਾਲਿਆਂ ਦੀਆਂ ਹੀ ਧੀਆਂ ਭੈਣਾਂ ‘ਤੇ ਉਪੱਦਰ ਢੰਗ ਨਾਲ ਲਾਗੂ ਹੋਣ। ਵਿਚਾਰੇ ਲੋਕ ਤੇਰੇ ਵੱਲੋਂ ਉਹਨਾਂ ਦੀਆਂ ਹੀ ਧੀਆਂ ਭੈਣਾਂ ਨੂੰ ਲੋਫਰਾਂ ਜਿਹੀਆਂ ਦਿਖਾਉਣ ਵਾਲੇ ਗੀਤ ਸੁਣਕੇ ਹੀ ਪਤਾ ਨਹੀਂ ਕਿਹੜੀ ‘ਖੁਸ਼ੀ’ ‘ਚ ਝੂੰਮੀ ਜਾ ਰਹੇ ਹਨ। ਮੈਨੂੰ ਆਪਣੇ ਪਿੰਡ ਵਾਲੇ ਬਲੌਰ ਸਿਉਂ ਗਵੰਤਰੀ ਦੀ ਗੱਲ ਯਾਦ ਆ ਜਾਂਦੀ ਐ। ਉਹ ਤਿੰਨ ਜਣੇ ਢੱਡ-ਸਾਰੰਗੀ ਨਾਲ ਪਿੰਡਾਂ ‘ਚ ਗਾਉਣ ਕਰਨ ਜਾਇਆ ਕਰਦੇ ਸਨ। ਕਿਸੇ ਬਜ਼ੁਰਗ ਨੇ ਉਹਨਾਂ ਨੂੰ ਪੁੱਛ ਲਿਆ ਕਿ “ਤੁਸੀਂ ਹਰ ਵੇਲੇ ਬਾਹਰ ਤੁਰੇ ਰਹਿੰਨੇ ਓ, ਲੋਕ ਥੋਨੂੰ ਪੈਸੇ-ਪੂਸੇ ਵੀ ਦਿੰਦੇ ਨੇ ਕਿ ਨਹੀਂ?” ਬਲੌਰ ਸਿਉਂ ਦਾ ਜਵਾਬ ਸੀ, “ਲੋਕਾਂ ਨੂੰ ਗੌਣ ਲੱਗੇ ਭਾਵੇਂ ਗਾਲ੍ਹਾਂ ਕੱਢ ਦਿਉ, ਉਹ ਤਾਂ ਫੇਰ ਵੀ ਵਾਹ ਵਾਹ ਕਰਦੇ ਨੋਟ ਵਾਰ ਹੀ ਦਿੰਦੇ ਨੇ। ਅਸੀਂ ਵੀ ਏਵੇਂ ਈ ਕਰਦੇ ਆਂ... ਮਿਰਜ਼ੇ ਦਾ ਗੌਣ ਸੁਣਾਉਣ ਵੇਲੇ ਜਦੋਂ ਹੇਕ ਲਾਈਦੀ ਐ ਕਿ ‘ਤੇਰੀ ਧੀ ਤਾਂ... ਤੁਰਗੀ ਨਾਲ ਮਲੰਗਾਂ ਦੇ’ ਤਾਂ ਜੀਹਦੇ ਵੱਲ ਨੂੰ ਹੱਥ ਕਰ ਦੇਈਦੈ, ਉਹ ਬਾਗੋ ਬਾਗ ਹੋ ਜਾਂਦੈ। ਪਰ ਲੋਕਾਂ ਨੂੰ ਤਾਂ ਕਈ ਵਾਰ ਇਹ ਵੀ ਪਤਾ ਨੀਂ ਲੱਗਦਾ ਕਿ ਜਦੋਂ ਉਹਨਾਂ ਵੱਲ ਹੱਥ ਕਰਕੇ ਕਹੀਦੈ ਤਾਂ ਇਹ ਦਾ ਮਤਲਬ ਤਾਂ ਇਹੀ ਹੋਇਆ ਕਿ ਤੇਰੀ ਧੀ ਮਲੰਗਾਂ ਨਾਲ ਤੁਰਗੀ।” ਸੱਚੀਂ ਉਹੀ ਹਾਲ ਐ ਲੋਕਾਂ ਦਾ, ਤੁਸੀਂ ਉਹਨਾਂ ਹੀ ਲੋਕਾਂ ਦੀਆਂ ਧੀਆਂ ਭੈਣਾਂ ਦੀ ਪਤ ਉਧੇੜਨ ਦੇ ਰਾਹ ਤੁਰੇ ਹੋਏ ਓ, ਤੇ ਉਹੀ ਲੋਕ ਤੁਹਾਡੇ ‘ਪ੍ਰਸ਼ੰਸਕ’ ਬਣਕੇ ਉਹਨਾਂ ਹੀ ਗੀਤਾਂ ‘ਤੇ ਤਾੜੀਆਂ ਮਾਰਦੇ ਨਹੀਂ ਥੱਕਦੇ। ਇਹ ਕਿੱਧਰਲੀ ਮਕਬੂਲੀਅਤ ਹੈ ਕਿ ਕੀ ਫੇਸਬੁੱਕ, ਕੀ ਆਰਕੁੱਟ ਸਭ ਪਾਸੇ ਤੈਨੂੰ ‘ਸੱਭਿਆਚਾਰ ਦੇ ਮੱਥੇ ‘ਤੇ ਸਾਢੇ ਚਾਰ ਫੁੱਟਾ ਦਾਗ’ ਆਦਿ ਵਿਸ਼ੇਸ਼ਣਾਂ ਨਾਲ ਨਿਵਾਜਿਆ ਪਿਐ। ਗਾਇਕੀ ਤਾਂ ਅਸਲ ‘ਚ ਉਹ ਹੁੰਦੀ ਹੈ, ਜੋ ਸਾਰੇ ਭੈਣਾਂ ਭਰਾਵਾਂ ‘ਚ ਬੈਠ ਕੇ ਵੀ ਸੁਣੀ ਜਾ ਸਕਦੀ ਹੋਵੇ ਪਰ ਜਿਹੋ ਜਿਹੇ ‘ਆਦਰਸ਼ਕ’ ਗੀਤ ਤੂੰ ‘ਉੱਚਰੇ’ ਹਨ, ਸ਼ਾਇਦ ਤੂੰ ਆਪਣੀ ਛੋਟੀ ਭੈਣ ਜਾਂ ਭਰਾ ਕੋਲ ਬਹਿਕੇ ਖੁਦ ਵੀ ਨਾ ਸੁਣ ਸਕੇਂ।
ਇਸਨੂੰ ਛੋਟੀ ਬੁੱਧੀ ਕਿਹਾ ਜਾਵੇ ਜਾਂ ਅੰਤਾਂ ਦੀ ਚਲਾਕੀ ਕਿ ਤੂੰ ‘ਬੇਗਮਪੁਰਾ’ ਵਸਾਉਣ ਵਰਗਾ ਗੀਤ ਵੀ ਗਾ ਧਰਿਆ। ਸਭ ਜਾਣਦੇ ਨੇ ਕਿ ਤੇਰਾ ਪਰਿਵਾਰਕ ਪਿਛੋਕੜ ਨਿਰੰਕਾਰੀ ਸੰਪਰਦਾਏ ਨਾਲ ਜੁੜਿਆ ਹੋਇਆ ਹੈ। ਕੀ ਇਹੋ ਜਿਹਾ ਵੰਡੀਆਂ ਪਾਊ ਗੀਤ ਚੰਦ ਪੈਸਿਆਂ ਖਾਤਰ ਗਾਉਣ ਲੱਗਿਆਂ ਤੂੰ ਇੱਕ ਵਾਰ ਵੀ ਨਹੀਂ ਸੋਚਿਆ ਕਿ ਤੂੰ ਇੱਕ ਨਿਰੰਕਾਰੀ ਟੱਬਰ ਨਾਲ ਸਬੰਧਿਤ ਹੋਣ ਕਰਕੇ ਸਿੱਖੀ ਪ੍ਰਤੀ ਸ਼ਰਧਾ ਵਿਸ਼ਵਾਸ਼ ਰੱਖਣ ਵਾਲਿਆਂ ਦੇ ਮਨੋਂ ਲਹਿ ਜਾਵੇਂਗੀ? ਤੂੰ ਭੋਰਾ ਵੀ ਖਿਆਲ ਨਹੀਂ ਕੀਤਾ ਕਿ ਲੋਕ ਦੁਬਾਰਾ ਇਹੀ ਕਹਿਣਗੇ ਕਿ ਇਸ ਤਰ੍ਹਾਂ ਦੇ ਵੰਡੀਆਂ ਪਾਊ ਗੀਤ ਗਵਾਉਣ ਪਿੱਛੇ ਵੀ ਕਿਸੇ ਦੀ ਸਾਜਿਸ਼ ਹੈ...! ਮੈਨੂੰ ਨਹੀਂ ਲਗਦਾ ਕਿ ਤੂੰ ਜਿਆਦਾ ਸਿਆਣੀ ਵੀ ਹੈਂ, ਜੇ ਸਿਆਣੀ ਹੁੰਦੀ ਤਾਂ ਜਿਸ ਬੇਗਮਪੁਰੇ ਨੂੰ ਵਸਾਉਣ ਬਾਰੇ ਤੂੰ ਗਰਾਰੀਆਂ ਮਾਰ-ਮਾਰ ਗਾਇਆ ਹੈ, ਉਸ ਬਾਰੇ ਇਹ ਤਾਂ ਪਤਾ ਕਰ ਲੈਂਦੀ ਕਿ ਬਾਣੀ ਵਿੱਚ ਬੇਗਮਪੁਰਾ ਸ਼ਬਦ ਦੇ ਅਰਥ ਕੀ ਹਨ? ਜੇ ਹੁਣ ਤੱਕ ਪਤਾ ਨਹੀਂ ਲੱਗਾ ਤਾਂ ਹੁਣ ਸੁਣ ਲੈ....। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਰਵਿਦਾਸ ਜੀ ਦੇ 40 ਸ਼ਬਦ ਦਰਜ਼ ਕੀਤੇ ਹਨ। ਜਿਹਨਾਂ ਦਾ ਸਾਂਝਾ ਉਪਦੇਸ਼ ਨਰੋਏ ਤੇ ਵਿਤਕਰੇ ਰਹਿਤ ਸਮਾਜ ਦੀ ਸਥਾਪਨਾ, ਨਾਮ ਸਿਮਰਨ ਰਾਹੀਂ ਜਾਤ-ਅਭਿਮਾਨੀ ਲੋਕਾਂ ਦੇ ਹੰਕਾਰ ਨੂੰ ਤੋੜਨਾ ਅਤੇ ਮਨੁੱਖ ਤੇ ਪ੍ਰਮਾਤਮਾ ਵਿੱਚ ਕੋਈ ਅੰਤਰ ਨਾ ਹੋਣ ਬਾਰੇ ਦੱਸਣਾ ਹੀ ਹੈ। ਭਗਤ ਰਵੀਦਾਸ ਜੀ ਦੀ ਬਾਣੀ ਵਿੱਚੋਂ ਰਾਗ ਗਾਉੜੀ ਦਾ ਇੱਕ ਸ਼ਬਦ ਹੈ ‘ਬੇਗਮਪੁਰਾ ਸਹਰ ਕੋ ਨਾਉ’। ਜਿਸ ਵਿੱਚ ਭਗਤ ਜੀ ਨੇ ਐਸੀ ਅਵੱਸਥਾ ਦਾ ਜਿ਼ਕਰ ਕੀਤਾ ਹੈ, ਜੋ ਪ੍ਰਮਾਤਮਾ ਨਾਲ ਇੱਕ-ਮਿੱਕ ਹੋ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਆਤਮਿਕ ਅਵੱਸਥਾ ਵਿੱਚ ਜਦੋਂ ਮਨੁੱਖ ਪ੍ਰਭੂ ਪ੍ਰਮਾਤਮਾ ਦੇ ਭੇਦ ਸਮਝ ਜਾਦਾ ਹੈ ਤਾਂ ਇਸ ਦੁਨੀਆ ਦੇ ਸਭ ਫਿ਼ਕਰ-ਫ਼ਾਕੇ ਮੁੱਕ ਜਾਂਦੇ ਹਨ। ਭਗਤ ਰਵੀਦਾਸ ਜੀ ਨੇ ਇਸ ਅਵੱਸਥਾ ਭਾਵ ‘ਗ਼ਮਾਂ ਤੋਂ ਰਹਿਤ’ ਅਵੱਸਥਾ ਨੂੰ ‘ਬੇਗਮਪੁਰਾ’ ਦਾ ਨਾਂ ਦਿੱਤਾ ਹੈ ਅਤੇ ‘ਸਹਰ’ ਤੋਂ ਭਾਵ ਮਨੁੱਖਾ ਸਰੀਰ ਹੈ। ਪਰ ਕਾਕੀ ਜੀਓ..! ਤੁਸੀਂ ਤਾਂ ਭਗਤ ਰਵੀਦਾਸ ਜੀ ਦੇ ਬੇਗਮਪੁਰੇ ਨੂੰ
“ਸੁਣ ਲਓ ਮੇਰੀ ਗੱਲ ਭਰਾਵੋ,
ਗੁਣ ਗੁਰੂ ਰਵੀਦਾਸ ਦੇ ਗਾਓ,
ਨਾ ਹੁਣ ਆਸੇ ਪਾਸੇ ਜਾਵੋ,
ਵੱਖਰਾ ਪੰਥ ਚਲਾਉਣਾ ਇਆਂ।
ਸਾਰੇ ਕਰ ਲਓ ਏਕਾ, ਬੇਗਮਪੁਰਾ ਵਸਾਉਣਾ ਇਆਂ।” ਵਰਗੀ ਤੁਕਬੰਦੀ ‘ਚ ਕੈਦ ਕਰਕੇ ਸਿਰਫ ਮਿੱਟੀ-ਗਾਰੇ ਜਾ ਇੱਟਾਂ ਤੋਂ ਬਣਨ ਵਾਲੇ ਬੇਗਮਪੁਰੇ ਨਾਲ ਜੋੜ ਕੇ ਹੀ ‘ਸੀਮਤ’ ਜਿਹਾ ਕਰ ਦਿੱਤਾ। ਕਦੇ ਇਕੱਲੀ ਬੈਠ ਕੇ ਭਗਤ ਰਵਿਦਾਸ ਜੀ ਦੀ ਬਾਣੀ ਦੀਆਂ ਇਹਨਾਂ ਪੰਗਤੀਆਂ ਦਾ ਅਰਥ ਕੱਢ ਕੇ ਵੇਖੀਂ,
ਤਿਉ ਤਿਉ ਸੈਲ ਕਰਹਿ ਜਿਉ ਭਾਵੈ।।
ਮਹਰਮ ਮਹਲ ਨ ਕੋ ਅਟਕਾਵੈ।।
ਕਹਿ ਰਵਿਦਾਸ ਖਲਾਸ ਚਮਾਰਾ।।
ਜੋ ਹਮ ਸਹਰੀ ਸੁ ਮੀਤ ਹਮਾਰਾ।।
ਭਾਈ ਬੀਬਾ.... ਬਹੁਤ ਸੋਹਣਾ ਗਾਉਨੀ ਏਂ ਤੂੰ, ਮਾਫ ਕਰਨਾ ਤੈਨੂੰ ਭੁਲੇਖੇ ਨਾਲ ਹੀ ਬੀਬਾ ਕਹਿ ਗਿਆਂ... ਇਹ ਲਫਜ਼ ਤਾਂ ਸੁਰਿੰਦਰ ਕੌਰ, ਗੁਰਮੀਤ ਬਾਵਾ, ਨਰਿੰਦਰ ਬੀਬਾ ਵਰਗੀਆਂ ਗਾਇਕਾਵਾਂ ਦੇ ਨਾਵਾਂ ਨਾਲ ਹੀ ਸ਼ੋਭਦਾ ਹੈ, ਜਿਹਨਾਂ ਨੂੰ ਲੋਕ ਇੱਕ ਫ਼ਨਕਾਰ ਵਜੋਂ ਹੀ ਸਤਿਕਾਰ ਦਿੰਦੇ ਸਨ... ਨਾ ਕਿ ਤੇਰੇ ਵਰਗੀ ਗਾਉਣ ਵਾਲੀ ਬੀਬੀ ਨੂੰ ਹੀ ਆਪਣੀ ਸੁਪਨਿਆਂ ਦੀ ਰਾਣੀ ਸਮਝ ਬੈਠਦੇ ਹਨ। ਸਰਸਵਤੀ ਰੱਜ ਕੇ ਦਿਆਲ ਹੋਈ ਐ ਤੇਰੇ ‘ਤੇ। ਪਰ ਉਹ ਵੀ ਵੇਲਾ ਦੂਰ ਨਹੀਂ ਜਦੋਂ ਸਰਸਵਤੀ ਆਪਣਾ ਦਿੱਤਾ ਹੋਇਆ ਤੋਹਫਾ ਥੱਪੜ ਮਾਰ ਕੇ ਖੋਹਣ ਲੱਗੀ ਵੀ ਝਿਜਕੇਗੀ ਨਹੀਂ, ਕਿਉਂਕਿ ਆਮ ਹੀ ਕਿਹਾ ਜਾਂਦਾ ਹੈ ਕਿ ‘ਜਦੋਂ ਪ੍ਰਮਾਤਮਾ ਦਿੰਦੈ ਤਾਂ ਛੱਪਰ ਪਾੜ ਕੇ ਦਿੰਦੈ ਤੇ ਜਦੋਂ ਖੋਂਹਦੈ ਤਾਂ ਥੱਪੜ ਮਾਰ ਕੇ ਖੋਂਹਦੈ।’
ਗਾਇਕਾ ਜੀਓ! ਇੱਕ ਕੁੜੀ ਹੋ ਕੇ ਕੁੜੀਆਂ ਦੀ ਹੀ ਸਮਾਜਿਕ ਅਜ਼ਾਦੀ ਉੱਪਰ ਜਿੰਨੀਆਂ ਬੰਦਿਸ਼ਾਂ ਤੇਰੇ ਗੀਤਾਂ ਨੇ ਲਾਈਆਂ ਨੇ, ਉਹਨਾਂ ਬਦਲੇ ਮਾਪਿਆਂ ਦੀਆਂ ਬੰਦਸ਼ਾਂ ਦਾ ਸਿ਼ਕਾਰ ਹੋਈਆਂ ਕੁੜੀਆਂ ਤੈਨੂੰ ਅਸੀਸਾਂ ਨਹੀਂ ਦੇ ਰਹੀਆਂ ਹੋਣਗੀਆਂ। ਕੁੜੀਆਂ ਦਾ ਵੀ ਵਿਚਾਰੀਆਂ ਦਾ ਨੱਚਣ ਟੱਪਣ ਨੂੰ ਦਿਲ ਕਰਦਾ ਹੁੰਦੈ ਤੇ ਵਿਆਹ ਸ਼ਾਦੀਆਂ ਹੀ ਉਹਨਾਂ ਦੇ ਇਸ ਚਾਅ ਨੂੰ ਪੂਰਾ ਕਰਨ ਦਾ ਸਬੱਬ ਬਣਦੇ ਨੇ। ਪਰ ਤੁਹਾਡੇ ‘ਆਈਡੀਆ’ ਮਾਰਕਾ ਗੀਤਾਂ ਨੇ ਤਾਂ ਲੋਕਾਂ ਦੇ ਦਿਮਾਗਾਂ ‘ਚ ਹੁਣ ਤੱਕ ਇਹੀ ਤੂੜਿਆ ਹੈ ਕਿ ‘ਕਿਵੇਂ ਨੱਚ ਰਹੀ ਕੁੜੀ ਨੂੰ ਇਸ਼ਾਰੇ ਮਾਰਨੇ’ ‘ਜੇ ਨੱਚਦੀ ਦੀ ਬਾਂਹ ਫੜ੍ਹ ਲਈ... ਫੇਰ ਕੀ ਹੋ ਗਿਆ?’ ‘ਤੈਨੂੰ ਗਿੱਧੇ ‘ਚ ਨੱਚਦੀ ਨੂੰ ਚੱਕ ਕੇ ਲੈਜਾਂ’ ‘ਮੇਰਾ ਤੇਰੇ ਨਾਲ ਨੱਚਣ ਨੂੰ ਦਿਲ ਕਰਦੈ’ ਵਗੈਰਾ ਵਗੈਰਾ... ਮੈਨੂੰ ਨਹੀਂ ਲੱਗਦਾ ਕਿ ਤੂੰ ਵੀ ਜਾਂ ਥੋਡਾ ਲੁੰਗ-ਲਾਣਾ ਕਿਸੇ ‘ਹੋਰ’ ਨੂੰ ਇਜਾਜ਼ਤ ਦੇਵੋਂ ਕਿ ਤੁਹਾਡੀ ਆਪਣੀ ‘ਸਕੀ ਭੈਣ’ ਨੱਚਦੀ ਹੋਵੇ ਤੇ ਤੁਸੀਂ ਕਿਸੇ ਨੂੰ ਅੱਖ ਪੱਟ ਕੇ ਦੇਖਦੇ ਨੂੰ ਵੀ ਬਰਦਾਸ਼ਤ ਕਰੋ.... ਚੱਕ ਕੇ ਲਿਜਾਣਾ ਤਾਂ ਦੂਰ ਦੀ ਗੱਲ ਹੈ! ਹੁਣ ਗੱਲ ਕਬੱਡੀ ਦੀ ਵੀ ਕਰ ਲੈਨੇ ਆਂ... ਬੇਸ਼ੱਕ ਖਿਡਾਰੀ ਕਿਸੇ ਵੀ ਖਿੱਤੇ ਦੇ ਸ਼ਾਂਤੀ ਦੂਤ ਮੰਨੇ ਜਾਦੇ ਹਨ। ਪਰ ਥੋਡੇ ਵੱਲੋਂ ਵਿੱਢੀ ਭੇਡ ਚਾਲ ਜਾਣੀ ਕਿ ਕੌਡੀ ਖਿਡਾਰੀਆਂ ਦੇ ਆਸ਼ਕੀ ਮਿਜਾਜੀ ਵਾਲੇ ਗੀਤਾਂ ਨੇ ਆਮ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਜਰੂਰ ਬਿਠਾਈ ਹੋਵੇਗੀ ਕਿ ਥੋੜ੍ਹੇ-ਬਹੁਤੇ ਡੌਲੇ ਜਿਹੇ ਬਣਾ ਕੇ ਹਰ ਖਿਡਾਰੀ ਹੀ ਕੁਆਰੀਆਂ-ਕੁੜੀਆਂ ‘ਤੇ ਅੱਖ ਰੱਖਦਾ ਹੋਊ.. ਸ਼ਾਇਦ ਤੁਹਾਡੇ ਗੀਤਾਂ ਜਿਵੇਂ ਕਿ ‘ਘਿਓ ਵਾਂਗੂੰ ਲੱਗੇ ਤੇਰਾ ਪਿਆਰ ਸੋਹਣੀਏ, ਨੀ ਮੈਨੂੰ ਕੌਡੀ ਦੇ ਖਿਡਾਰੀ ਨੂੰ’ ਸੁਣਕੇ ਵਿਚਾਰੇ ਕੌਡੀ ਖਿਡਾਰੀ ਵੀ ਘਰ ਦੀਆਂ ਖੁਰਾਕਾਂ ਛੱਡ ਕੇ ਟੀਕਿਆਂ ਦਾ ਆਸਰਾ ਲੈਣ ਲੱਗੇ ਹੋਣ ਤੇ ਕੁਝ ਕੁ ਆਸ਼ਕੀ ‘ਚ ਗਲਤਾਨ ਹੋ ਕੇ ਆਪਣੀ ਮਸ਼ੂਕ ਦੇ ਪਿਆਰ ਨੂੰ ਹੀ ਘਿਓ ਸਮਝੀ ਬੈਠੇ ਹੋਣ। ਪਤਾ ਨਹੀਂ ਕਿਉਂ ਕਿਸੇ ਕਬੱਡੀ ਖਿਡਾਰੀ ਨੇ ਵੀ ਅਜਿਹੇ ਬੇਤੁਕੇ ਗੀਤਾਂ ਖਿਲਾਫ ਆਵਾਜ ਕਿਉਂ ਨਹੀਂ ਉਠਾਈ ਕਿ ‘ਅਸੀਂ ਐਸੇ ਨਹੀਂ ਹਾਂ, ਸਾਡੇ ਘਰ ਵੀ ਧੀਆਂ ਭੈਣਾਂ ਹਨ... ਸਾਡਾ ਜ਼ੋਰ ਦੇਸ਼ ਪੰਜਾਬ ਜਾਂ ਸਾਡੀ ਮਾਂ ਖੇਡ ਦਾ ਮਾਣ ਵਧਾਉਣ ਲਈ ਹੈ! ਨਾ ਕਿ ਕੁੜੀਆਂ ਨੂੰ ਦਿਖਾਉਣ ਲਈ!’ ਪੰਜਾਬ ‘ਚ ਤਾਂ ਕੁੜੀਆਂ ਪਹਿਲਾਂ ਹੀ ਕੁੱਖਾਂ ‘ਚ ਮਾਰੀਆਂ ਜਾ ਰਹੀਆਂ ਹਨ। ਉਹਨਾਂ ਲਈ ਹਾਅ ਦਾ ਨਾਅਰਾ ਮਾਰਨਾ ਤਾਂ ਦੂਰ ਦੀ ਗੱਲ... ਤੂੰ ਤਾਂ ਉਹਨਾਂ ਦੇ ਕਤਲੇਆਮ ਨੂੰ ਹੱਲਾਸ਼ੇਰੀ ਦੇਣ ਦੇ ਰਾਹ ਤੁਰੀ ਪਈ ਐਂ। ਉਹ ਪੁੱਛ ਕਿਵੇਂ..... ਲੈ ਸੁਣ, ਜਿਹੜੇ ਮਾਪੇ ਤੇਰੇ ਜਾਂ ਤੇਰੇ ਹੋਰ ਭੈਣਾਂ ਭਰਾਵਾਂ ਵੱਲੋਂ ਗਾਏ ਜਾਂਦੇ ਕੁੜੀਆਂ ਨੂੰ ‘ਮਾਸ਼ੂਕਾਂ’ ਦਰਸਾਉਣ ਵਾਲੇ ਗੀਤ ਸੁਣਦੇ ਹੋਣਗੇ, ਉਹਨਾਂ ਮਨਾਂ ਵਿੱਚ ਪਾਕ-ਪਵਿੱਤਰ ਸੋਚ ਵਾਲੀਆਂ ਕੁੜੀਆਂ ਉੱਪਰ ਵੀ ਸ਼ੱਕ ਦੀ ਸੂਈ ਟਿਕਦਿਆਂ ਦੇਰ ਨਹੀਂ ਲੱਗਦੀ ਹੋਵੇਗੀ। ਤੈਨੂੰ ਵੀ ਯਾਦ ਹੋਣੈ ਕਿ ਪੰਜਾਬ ਵਿੱਚ ਇੱਕ ਵਾਰ ‘ਨੈਨੀ’ ਕੋਰਸ ਕਰਕੇ ਵਿਦੇਸ਼ ਜਾਣ ਲਈ ਕੁੜੀਆਂ ਵਿੱਚ ਇੱਕ ਝੱਲ ਜਿਹਾ ਛਾਇਆ ਹੋਇਆ ਸੀ। ਜਿਹਨੀਂ ਦਿਨੀਂ ਪੰਜਾਬ ਦੇ ਪਿੰਡ ਪਿੰਡ ‘ਚੋਂ ਕੁੜੀਆਂ ਚੰਡੀਗੜ੍ਹ ਦੇ ਨੈਨੀ ਕੋਚਿੰਗ ਸੈਂਟਰਾਂ ਤੋਂ ਨੈਨੀ ਦੀ ‘ਕੋਚਿੰਗ’ ਲੈ ਰਹੀਆਂ ਸਨ। ਉਹਨੀਂ ਦਿਨੀਂ ਹੀ ਥੋਡੇ ਲਾਣੇ ਦੇ ਇੱਕ ਗਾਇਕ ਸਾਬ੍ਹ ਦਾ ਗੀਤ ਆਇਆ ਸੀ ਕਿ:
“ਬੈਠਜਾ ਬੁੱਲਟ ਉੱਤੇ ਛਾਲ ਮਾਰਕੇ,
ਦਿਲੋਂ ਵਹਿਮ ਕੱਢ ਕੇ।
ਚੰਡੀਗੜ੍ਹ ਝੀਲ ਦੀ ਕਰਾਦੂੰ ਤੈਨੂੰ ਸੈਰ,
ਆਜੀਂ ਟੈਮ ਕੱਢਕੇ।”
ਜਿਹੜੇ ਮਾਂ ਪਿਉ ਦੀਆਂ ਸਹੁੰ ਖਾਣ ਜੋਗੀਆਂ ਸਿਆਣੀਆਂ ਧੀਆਂ ਵੀ ਚੰਡੀਗੜ੍ਹ ਪੜ੍ਹਦੀਆਂ ਹੋਣਗੀਆਂ, ਥੋਡੇ ਗਾਇਕ ਲਾਣੇ ਦੀ ਸੱਭਿਆਚਾਰ ਦੀ ਕੀਤੀ ‘ਸੇਵਾ’ ਸੁਣਕੇ ਇੱਕ ਵਾਰ ਤਾਂ ਉਹਨਾਂ ਮਾਪਿਆਂ ਦੇ ਦਿਮਾਗ ਵੀ ਜਰੂਰ ਸੁੰਨ ਹੋਏ ਹੋਣਗੇ ਕਿ ਕਿਤੇ ਸਾਡੀ ‘ਬੀਬੀ’ ਵੀ ਕਿਸੇ ਬੁੱਲਟ ਵਾਲੇ ਨਾਲ ਝੀਲ ਦੀ ਸ਼ੈਰ ਕਰਦੀ ਫਿਰਦੀ, ਉਹਨਾਂ ਦੇ ਧੌਲੇ-ਝਾਟੇ ‘ਚ ਖੇਹ ਨਾ ਪੁਆਉਂਦੀ ਫਿਰਦੀ ਹੋਵੇ? ਕਾਲਜ, ਸਕੂਲ ਤਾਂ ਵਿੱਦਿਆ ਦੇ ਮੰਦਰਾਂ ਵਜੋਂ ਖਿਆਲ ਕੀਤੇ ਜਾਂਦੇ ਹਨ। ਪਰ ਥੋਡੀ ਕੁੱਝ ਵੱਧ ਹੀ ਸੱਭਿਆਚਾਰਕ ਸੋਚ ਨੇ ਇਹਨਾਂ ਨੂੰ ਵੀ ਆਸ਼ਕੀ ਦੇ ਅੱਡੇ ਬਣਾ ਦਿੱਤੈ। ਕਿਹੜਾ ਮਾਂ ਪਿਓ ਹੋਵੇਗਾ ਜੋ ਥੋਡੀ ਸੱਭਿਆਚਾਰ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਧੀਆਂ ਨੂੰ ਉੱਚ-ਵਿੱਦਿਆ ਲਈ ਕਿਸੇ ਲਾਗਲੇ ਕਸਬੇ ਜਾਂ ਸ਼ਹਿਰ ‘ਚ ਵੀ ਭੇਜਣ ਦੀ ਹਿੰਮਤ ਕਰੇਗਾ? ਕਿਉਂਕਿ ਤੁਸੀਂ ਤਾਂ ਲੋਕਾਂ ਦੇ ਦਿਮਾਗਾਂ ‘ਚ ਕੰਡੇ ਹੀ ਅਜਿਹੇ ਬੀਜ ਦਿੱਤੇ ਹਨ ਕਿ ਕੁੜੀਆਂ ਨੂੰ ਘਰੋਂ ਬਾਹਰ ਕੱਢਣ ਤੋਂ ਪਹਿਲਾਂ ਹਰ ਮਾਪਾ ਹਜ਼ਾਰ ਵਾਰ ਸੋਚੇਗਾ। ਸਿਆਣਿਆਂ ਦਾ ਕਥਨ ਹੈ ਕਿ ਜੇ ਤੁਹਾਡੇ ਪੱਲੇ ਕੋਈ ਨਿੱਗਰ ਸੋਚ ਜਾਂ ਗੁਣ ਹੈ ਤਾਂ ਉਸਨੂੰ ਵੰਡਣਾ ਚਾਹੀਦਾ ਹੈ, ਤਾਂ ਜੋ ਸਿਆਣਪ ਦਾ ਪਸਾਰਾ ਚਾਰੇ ਪਾਸੇ ਹੋ ਸਕੇ।
ਇਹ ਗੱਲ ਮੰਨਣਯੋਗ ਹੈ ਕਿ ਤੇਰੇ ਗਲੇ ‘ਚ ਕੁਝ ਨਾ ਕੁਝ ਤਾਂ ਹੈ। ਪਰ ਅਸਲ ਫ਼ਾਇਦਾ ਫੇਰ ਸੀ, ਜੇ ਗਲੇ ਦੀ ਮਿਠਾਸ ਨੂੰ ਲੋਕਾਂ ਦੇ ਦੁੱਖਾਂ ਦਰਦਾਂ, ਧੀਆਂ ਭੈਣਾਂ ਲਈ ਹਾਅ ਦਾ ਨਾਅਰਾ ਮਾਰਨ, ਭਰੂਣ ਹੱਤਿਆ, ਦਾਜ ਦਹੇਜ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਆਦਿ ਸਮੇਤ ਸੈਂਕੜੇ ਹੀ ਦਨਦਨਾਉਂਦੀਆਂ ਫਿਰਦੀਆਂ ਸਮਾਜਿਕ ਅਲਾਮਤਾਂ ਖਿਲਾਫ਼ ਵਰਤਦੀ। ਤੂੰ ਤਾਂ ਮਾਂ ਦੀਏ ਧੀਏ ਗਾਉਣ ਦੇ ਗੁਣ ਨੂੰ ਸਕੂਲਾਂ ‘ਚ ਆਸ਼ਕੀ ਵਾੜਨ ਲਈ ਹੀ ਵਰਤ ਰਹੀ ਹੈਂ। ਇੱਥੇ ਵੀ ਇੱਕ ਗੱਲ ਯਾਦ ਆ ਗਈ... ਇੱਕ ਵਾਰ ਦੁਨੀਆਦਾਰੀ ਤੋਂ ਅਭਿੱਜ ਜਿਹੀਆਂ ਮਾਂ-ਧੀ ਤੁਰੀਆਂ ਜਾ ਰਹੀਆਂ ਸਨ। ਅੱਗੋਂ ਗਲ ‘ਚ ਲਮਕਦੀ ਟੱਲੀ ਦਾ ਚੀਕ-ਚਿਹਾੜਾ ਪੁਆਈ ਫਿਰਦਾ ਬੋਤਾ, ਜਾਣੀ ਕਿ ਊਠ ਆ ਰਿਹਾ ਸੀ। ਮਾਂ ਤੇ ਧੀ ਦੋਵਾਂ ਨੂੰ ਹੀ ਨਹੀਂ ਸੀ ਪਤਾ ਕਿ ਜਾਨਵਰ ਦਾ ਨਾਂ ਕੀ ਹੈ, ਤੇ ਉਹਦੇ ਗਲ ‘ਚ ਕੀ ਹੈ? ਧੀ ਨੇ ਮਾਂ ਨੂੰ ਪੁੱਛਿਆ, “ਮਾਂ ‘ਕੀ’ ਦੇ ਗਲ ‘ਚ ‘ਕੀ’ ਆ?” ਮਾਂ ਨੂੰ ਵੀ ਜੇ ਪੰਜਾਬ ਦੇ ਲੋਕਾਂ ਵਾਂਗੂੰ ਕੁਝ ਸੁਰਤ ਹੁੰਦੀ, ਫੇਰ ਹੀ ਦੱਸਦੀ..? ਉਹ ਵਿਚਾਰੀ ਠਿੱਠ ਜਿਹੀ ਹੁੰਦੀ ਬੋਲੀ, “ਚੱਲ ਘਰ ਚੱਲੀਏ..ਕੁਵੇਲਾ ਹੋਈ ਜਾਂਦੈ... ‘ਇਹੋ ਜਿਹਿਆਂ’ ਦੇ ਗਲਾਂ ‘ਚ ‘ਇਹੋ ਜਿਹੇ’ ਹੀ ਹੁੰਦੇ ਆ।” ਉਹ ਦਿਨ ਵੀ ਦੂਰ ਨਹੀਂ ਹਨ, ਜੇ ਤੁਸੀਂ ਲੋਕਾਂ ਦੀ ਧੀ-ਭੈਣ ‘ਇੱਕ’ ਕਰਨ ਵਾਲੇ ਗੌਣ-ਪਾਣੀ ਦਾ ਖਹਿੜਾ ਨਾ ਛੱਡਿਆ ਤਾਂ ਲੋਕ ਵੀ ਇਹ ਕਹਿਕੇ ਪਾਸਾ ਵੱਟ ਲਿਆ ਕਰਨਗੇ ਕਿ ਜਾਂ ਤਾਂ ਬੇਸ਼ਰਮਾਂ ਨੇ ਸ਼ਰਮ ਦੀ ਲੋਈ ਹੀ ਲਾਹ ਛੱਡੀ ਹੈ, ਜਾਂ ਫਿਰ ‘ਇਹੋ ਜਿਹਿਆਂ’ ਦੇ ਗਲਿਆਂ ‘ਚੋਂ ‘ਇਹੋ ਜਿਹਾ’ ਗੰਦਾ ਪਾਣੀ ਹੀ ਨਿੱਕਲੂ। ਉਮੀਦ ਹੈ ਕਿ ਮੇਰੀਆਂ ਕਮਅਕਲ ਦੀਆਂ ਹੱਥ ਜੋੜ ਕੇ ਕੀਤੀਆਂ ਬੇਨਤੀਆਂ ‘ਤੇ ਜਰੂਰ ਗੌਰ ਕਰੋਗੇ। ਜਿਸ ਦਿਨ ਲੋਕਾਂ ਦੇ ਜ਼ਖਮਾ ‘ਤੇ ਫੈਹਾ ਧਰਨ ਵਰਗਾ ਕੋਈ ਗੀਤ ਤੇਰੇ ਮੂੰਹੋਂ ਸੁਨਣ ਨੂੰ ਮਿਲਿਆ ਤਾਂ ਸ਼ਾਇਦ ਉਸ ਦਿਨ ਤੈਨੂੰ ‘ਆਪਣੀ ਭੈਣ’ ਵਰਗੀ ਕਹਿਣ ਦਾ ਹੌਸਲਾ ਕਰ ਲਵਾਂ...... ਕੋਈ ਲਫ਼ਜ਼ਾਂ ਦੀ ਵਾਧ ‘ਘਾਟ’ ਰਹਿ ਗਈ ਹੋਵੇ ਤਾਂ ਲੋਕਾਂ ਕੋਲੋਂ ਮਾਫੀ ਮੰਗਦਾ ਹਾਂ।
ਬਾਬਿਆਂ ਦੀਆਂ ਸਾਖੀਆਂ ਤੇ ਜਾਗਰੂਕ ਸਿਖਾਂ ਦੇ ਸੰਕੇ
ਜਸਵਿੰਦਰ ਸਿੰਘ ਭੁੱਲਰ-25 ਜੁਲਾਈ 2010 ਨੂੰ ਨਿਊਜਰਸੀ ਵਿਚ ਸੰਗਤਾਂ ਅਠਵੇਂ ਗੁਰੂ ਸ੍ਰੀ ਗੁਰੂ ਹਰ ਕ੍ਰਿਸਨ ਸਹਿਬ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੀਆਂ ਸਨ।ਅੰਮ੍ਰਿਤਸਰ ਤੋਂ ਆਏ ਗੋਲ ਪਗ ਵਾਲੇ ਸਤਿਕਾਰਯੋਗ ਬਾਬਾ ਜੀ ਕਥਾ ਕਰ ਰਹੇ ਸਨ। ਜਦ ਮੈਂ ਗੁਰੂ ਘਰ ਪਹੁੰਚਿਆ ਤਾਂ ਉਸ ਵੇਲੇ ਬਾਬਾ ਜੀ ਰਾਮ ਰਾਏ ਦੇ ਦਿਲੀ ਜਾਣ ਬਾਰੇ ਕਥਾ ਕਰ ਰਹੇ ਸਨ ਕਿ ਉਹ ਕਿਹੜੇ ਹਲਾਤ ਸਨ ਜਦ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਬਾਬਾ ਰਾਮ ਰਾਏ ਨੂੰ ਦਿਲੀ ਭੇਜਿਆ ਸੀ।ਗੁਰੂ ਸਹਿਬ ਵਲੋਂ ਬਾਬਾ ਰਾਮ ਰਾਏ ਨੂੰ ਸ਼ਕਤੀਆਂ ਦੇ ਕੇ ਦਿਲੀ ਘਲਿਆ ਗਿਆ ਸੀ।ਦਿਲੀ ਨੂੰ ਚਲਣ ਤੋਂ ਪਹਿਲਾਂ ਬਾਬਾ ਜੀ ਨੇ ਸੋਚਿਆ ਕਿ ਮੈਂ ਵੇਖ ਤਾਂ ਲਵਾਂ ਕਿ ਮੇਰੇ ਕੋਲ ਕੋਈ ਸ਼ਕਤੀ ਹੈ ਵੀ ਕਿ ਨਹੀਂ।ਬਾਬਾ ਜੀ ਨੇ ਪਾਲਕੀ ਨੂੰ ਕਿਹਾ ਕਿ ਚਲ ਪਾਲਕੀ ਦਿਲੀ ਨੂੰ ਚਲ ਪਉ,ਪਾਲਕੀ ਦਿਲੀ ਨੂੰ ਚਲ ਪਈ।ਫਿਰ ਬਾਬਾ ਜੀ ਨੇ ਪਾਲਕੀ ਨੂੰ ਕਿਹਾ ਕਿ ਪਾਲਕੀ ਵਾਪਸ ਆ ਜਾ ਤਾਂ ਪਾਲਕੀ ਵਾਪਸ ਆ ਗਈ।ਉਸ ਤੋਂ ਬਾਅਦ ਬਾਬਾ ਰਾਮ ਰਾਏ ਜੀ ਕੁਝ ਹੋਰ ਸਿਖਾਂ ਨਾਲ ਦਿਲੀ ਵਲ ਨੂੰ ਚਲ ਪਏ।ਇਹ ਗਲ ਤਾਂ ਕਈ ਵਾਰ ਸੁਣੀ ਹੋਈ ਹੈ ਕਿ ਬਾਬਾ ਜੀ ਨੇ ਉਥੇ 72 ਕਰਾਮਾਤਾਂ ਵਿਖਾਈਆਂ ਪਰ ਜੋ ਇਥੇ ਮੈਂ ਸੁਣਿਆਂ ਉਹ ਉਸ ਦਿਨ ਦਾ ਮੇਰੇ ਮਨ ਵਿਚ ਘੁੰਮਦਾ ਰਿਹਾ ਹੈ ਮੈਂ ਸੋਚਿਆ ਕਿ ਮੈਂ ਵੈਬ ਅਤੇ ਅਖਬਾਰ ਤੇ ਪਾਠਕਾਂ ਨਾਲ ਸਾਝਾਂ ਕਰਾਂ ਸ਼ਾਇਦ ਮੇਰੀ ਇਸ ਉਲਝਣ ਦਾ ਜਵਾਬ ਹੀ ਕਿਤੋਂ ਮਿਲ ਜਾਵੇ। ਬਾਬਾ ਜੀ ਨੇ ਅਗੇ ਕਿਹਾ ਕਿ ਜਦ ਬਾਬਾ ਰਾਮ ਰਾਏ ਜੀ ਸਿਖਾਂ ਨਾਲ ਦਿਲੀ ਪਹੁੰਚੇ ਤਾਂ ਬਾਦਸ਼ਾਹ ਨੇ ਪਹਿਲਾਂ ਹੀ ਮਨ ਵਿਚ ਸੋਚਿਆ ਹੋਇਆ ਮੈਂ ਬਾਬਾ ਰਾਮ ਰਾਏ ਨੂੰ ਬਕਰਾ ਪੇਸ਼ ਕਰਾਂ ਤੇ ਕਲ੍ਹ ਨੂੰ ਮੈਂ ਕਹਾਂਗਾ ਕਿ ਬਕਰੇ ਨੂੰ ਜਿੰਦਾ ਕਰੋ ਤੇ ਉਧਰ ਬਾਬਾ ਜੀ ਵੀ ਉਸ ਦੇ ਮਨ ਦੀ ਰਮਜ ਸਮਝ ਗਏ ਇਸ ਲਈ ਜਦ ਸਿਖਾਂ ਨੂੰ ਬਕਰਾ ਦਿਤਾ ਗਿਆ ਤਾਂ ਬਾਬਾ ਜੀ ਨੇ ਸਿਖਾਂ ਨੂੰ ਕਿਹਾ ਕਿ ਬਕਰੇ ਦੀ ਖਲ ਸਾਬਤ ਰਖਣੀ ਹੈ ਅਤੇ ਬਕਰਾ ਛਕ ਕੇ ਸਾਰੀਆਂ ਹੱਡੀਆਂ ਵੀ ਤੁਸੀਂ ਖਲ ਵਿਚ ਪਾ ਕੇ ਰਖ ਲੈਣੀਆਂ।ਸਿਖਾਂ ਨੇ ਇਸ ਤਰ੍ਹਾਂ ਹੀ ਕੀਤਾ ਅਤੇ ਸਾਰੀਆਂ ਹੱਡੀਆਂ ਖਲ ਵਿਚ ਪਾ ਕੇ ਰਖ ਲਈਆਂ ਅਤੇ ਬਕਰੇ ਦੀ ਇਕ ਲਤ ਕਾਜ਼ੀ ਨੂੰ ਭੇਜ ਦਿਤੀ।ਅਗਲੇ ਦਿਨ ਬਾਦਸ਼ਾਹ ਨੇ ਬਾਬਾ ਰਾਮ ਰਾਏ ਜੀ ਨੂੰ ਆਪਣੇ ਦਰਬਾਰ ਵਿਚ ਸਦਿਆ ਅਤੇ ਉਸ ਨੂੰ ਕਿਹਾ ਕਿ ਕਲ੍ਹ ਤੁਹਾਨੂੰ ਗਲਤੀ ਨਾਲ ਕਿਸੇ ਦਾ ਬਕਰਾ ਘਲਿਆ ਗਿਆ ਸੀ ਅਤੇ ਉਹ ਬਕਰਾ ਉਨ੍ਹਾਂ ਨੂੰ ਵਾਪਸ ਕਰਨਾ ਹੈ ,ਇਸ ਲਈ ਬਾਬਾ ਜੀ ਨੂੰ ਬਕਰਾ ਨੂੰ ਜਿੰਦਾ ਕਰਨ ਲਈ ਕਿਹਾ ਗਿਆ।ਪਹਿਲਾਂ ਤਾਂ ਬਾਬਾ ਜੀ ਨੇ ਕਿਹਾ ਕਿ ਬਕਰਾ ਬਣਾ ਕੇ ਛਕਿਆ ਜਾ ਚੁਕਾ ਹੈ ਅਤੇ ਕਿਰਿਆ ਰਾਹੀਂ ਬਾਹਰ ਵੀ ਜਾ ਚੁਕਾ ਹੈ ਹੁਣ ਬਕਰਾ ਜਿੰਦਾ ਕਿਸ ਤਰ੍ਹਾਂ ਹੋ ਸਕਦਾ ਹੈ ।ਬਾਦਸ਼ਾਹ ਨੇ ਫਿਰ ਬਾਬਾ ਜੀ ਨੂੰ ਬਕਰਾ ਜਿੰਦਾ ਕਰਨ ਲਈ ਕਿਹਾ ਤਾਂ ਬਾਬਾ ਜੀ ਨੇ ਬਕਰਾ ਜਿੰਦਾ ਕਰ ਦਿਤਾ ਪਰ ਬਕਰੇ ਦੀਆਂ ਲਤਾਂ ਤਿੰਨ ਹੀ ਸੀ।ਫਿਰ ਬਾਦਸ਼ਾਹ ਨੇ ਆਖਿਆ ਕਿ ਬਕਰਾ ਸਾਬਤ ਨਹੀਂ ਹੈ ਇਸ ਦੀ ਇਕ ਲਤ ਘਟ ਹੈ ਤਾਂ ਬਾਬਾ ਜੀ ਨੇ ਕਿਹਾ ,ਚੌਥੀ ਲਤ ਕਾਜ਼ੀ ਪਾਸ ਹੈ ਉਸ ਨੂੰ ਭੇਜੀ ਗਈ ਸੀ।ਫਿਰ ਕਾਜ਼ੀ ਨੂੰ ਪੁਛਿਆ ਗਿਆ ਕਿ ਤੂੰ ਬਕਰੇ ਦੀ ਲਤ ਖਾਧੀ ਹੈ ਤਾਂ ਉਸ ਨੇ ਕਿਹਾ ਹਾਂ।ਉਥੋਂ ਸ਼ੁਰੂ ਹੋਈ ਹੈ ਇਹ ਗਲ ਕਿ ਸਹਿ ਦੀਆਂ ਤਿੰਨ ਲਤਾਂ ਹੁੰਦੀਆਂ ਹਨ। ਗੁਰੂਘਰ ਦੀਆਂ ਸਟੇਜ਼ਾਂ ਤੇ ਮਾਸ ਖਾਣ ਵਿਰੁਧ ਬੋਲਣ ਵਾਲੇ ਇਹ ਕਥਾਕਾਰ ਅਤੇ ਪ੍ਰਚਾਰਕ ਤਾਂ ਹਮੇਸਾਂ ਮਾਸ ਖਾਣ ਦੀ ਵਿਰੋਧਤਾ ਕਰਦੇ ਹਨ ਅਤੇ ਜਦ ਉਨਾਂ ਤੋਂ ਗੁਰੂ ਸਾਹਿਬਾਨ ਦੇ ਸ਼ਿਕਾਰ ਬਾਰੇ ਪੁਛਿਆ ਜਾਵੇ ਤਾਂ ਉਹ ਕਹਿੰਦੇ ਹਨ ਕਿ ਗੁਰੂ ਜੀ ਤਾਂ ਇਨ੍ਹਾਂ ਜਾਨਵਰਾਂ ਦੀ ਮੁਕਤੀ ਵਾਸਤੇ ਹੀ ਉਨ੍ਹਾਂ ਨੂੰ ਮਾਰ ਕੇ ਉਨ੍ਹਾਂ ਦਾ ਕਲਿਆਨ ਕਰਦੇ ਸਨ।ਇਥੇ ਸਤਿਕਾਰਯੋਗ ਬਾਬਾ ਜੀ ਕਥਾ ਵਿਚ ਬਾਬਾ ਰਾਮ ਰਾਏ ਜੀ ਅਤੇ ਉਸ ਦੇ ਨਾਲ ਗਏ ਸਿਖਾਂ ਨੂੰ ਬਕਰੇ ਛਕਾ ਰਹੇ ਹਨ।ਕੀ ਇਨ੍ਹਾਂ ਗਲਾਂ ਦਾ ਕੋਈ ਠੀਕ ਉਤਰ ਮਿਲ ਸਕਦਾ ਹੈ ? ਮੇਰੇ ਵਰਗੇ ਸਿਖਾਂ ਦੇ ਮਨ ਵਿਚ ਸ਼ੰਕੇ ਪੈਦਾ ਹੁੰਦੇ ਹਨ ਸਾਡੇ ਪ੍ਰਚਾਰਕਾਂ ਦੀਆਂ ਇਸ ਤਰ੍ਹਾਂ ਦੀਆਂ ਸਾਖੀਆਂ ਸੁਣ ਕੇ।ਇਹ ਸਾਖੀ ਤਾਂ ਆਪਾਂ ਸਭ ਨੇ ਸੁਣੀ ਹੋਵੇਗੀ ਸਤਵੇਂ ਗੁਰੂ ਸਹਿਬ ਜੀ ਗੁਰੂ ਹਰ ਰਾਏ ਜੀ ਦੇ ਚੋਲੇ ਨਾਲ ਇਕ ਫੁਲ ਝੜ ਜਾਣ ਦੀ ਜਦ ਸਾਡੇ ਪ੍ਰਚਾਰਕ ਸਤਵੇਂ ਗੁਰੂ ਸਾਹਿਬਾਨ ਬਾਰੇ ਕਹਿੰਦੇ ਗੁਰੂ ਘਰ ਦੀਆਂ ਸੇਟਜ਼ਾਂ ਤੋਂ ਕਹਿੰਦੇ ਹਨ ਉਹ ਬਹੁਤ ਕੋਮਲ ਸੁਭਾਅ ਦੇ ਸਨ ।ਜੋ ਗੁਰੂਸਾਹਿਬਾਨ ਬਾਗ ਵਿਚ ਚਲਦਿਆਂ ਇਨ੍ਹਾਂ ਖਿਆਲ ਰਖਦੇ ਸਨ ਕੇ ਉਨ੍ਹਾਂ ਦੇ ਚੋਲੇ ਨਾਲ ਕੋਈ ਫੁਲ ਨਾ ਡਿਗ ਪਵੇ ਉਨ੍ਹਾਂ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਅਤੇ ਉਨ੍ਹਾਂ ਨਾਲ ਦਿਲੀ ਗਏ ਹੋਏ ਸਿਖਾਂ ਨੂੰ ਸਾਡੇ ਪ੍ਰਚਾਰਕ ਬਕਰੇ ਛਕਾ ਰਹੇ ਹਨ।ਮੇਰੇ ਮਨ ਵਿਚ ਅਗਲਾ ਸਵਾਲ ਇਹ ਵੀ ਆਉਂਦਾ ਹੈ ਕਿ ਬਾਬਾ ਰਾਮ ਰਾਏ ਦੇ ਨਾਲ ਗਏ ਸਿਖ ਉਥੇ ਬਾਦਸ਼ਾਹ ਨਾਲ ਹੋਣ ਵਾਲੀ ਮੁਲਾਕਾਤ ਬਾਰੇ ਰਣਨੀਤੀ ਬਣਾ ਰਹੇ ਹੋਣਗੇ ਆਪਸ ਵਿਚ ਸਲਾਹ ਮਸ਼ਵਰਾ ਕਰ ਰਹੇ ਹੋਣਗੇ ਜਾਂ ਉਹ ਉਥੇ ਜਸ਼ਨ ਮਨਾ ਰਹੇ ਹੋਣਗੇ ਅਤੇ ਬਕਰੇ ਝਟਕਾ ਰਹੇ ਹੋਣਗੇ ? ਜੇਕਰ ਸਚ ਮੁਚ ਹੀ ਬਕਰਾ ਝਟਕਾਇਆ ਗਿਆ ਤਾਂ ਕੀ ਕਾਜ਼ੀ ਇਨ੍ਹਾਂ ਦਾ ਮਾਮਾ ਲਗਦਾ ਸੀ ਜਿਸ ਨੂੰ ਇਨ੍ਹਾਂ ਨੇ ਬਕਰੇ ਦੀ ਲਤ ਭੇਜ ਦਿਤੀ ? ਦਿਲੀ ਪਹੁੰਚੇ ਸਿਖ ਕਾਜ਼ੀ ਨੂੰ ਕਿਸ ਤਰ੍ਹਾਂ ਪਹਿਲਾਂ ਹੀ ਜਾਣਦੇ ਸਨ ? ਕੀ ਇਨ੍ਹਾਂ ਦਾ ਝਟਕਾਇਆ ਹੋਇਆ ਬਕਰਾ ਕਾਜ਼ੀ ਖਾ ਸਕਦਾ ਹੈ ਜਿਨ੍ਹਾਂ ਨੂੰ ਆਮ ਮੁਸਲਮਾਨ ਕਾਫਰ ਕਹਿੰਦੇ ਸਨ ਤਾਂ ਕਾਜ਼ੀ ਵਰਗਾ ਧਾਰਮਿਕ ਪਦਵੀ ਤੇ ਬੈਠਾ ਵਿਅਕਤੀ ਇਨ੍ਹਾਂ ਵਲੋਂ ਝਟਕਾਏ ਹੋਏ ਬਕਰੇ ਦੀ ਲਤ ਕਿਵੇਂ ਛਕ ਗਿਆ ਹੋਵੇਗਾ ਜੋ ਕਿ ਸਿਰਫ ਹਲਾਲ ਮਾਸ ਹੀ ਖਾਣ ਵਾਲਾ ਧਾਰਮਿਕ ਵਿਅਕਤੀ ਸੀ।ਸਾਡੇ ਡੇਰਿਆਂ ਨਾਲ ਸਬੰਧਤ ਪ੍ਰਚਾਰਕ ਜਿਹੜੇ ਸਰਬਪ੍ਰਮਾਨਿਤ ਸਿਖ ਰਹਿਤ ਮਰਿਆਦਾ ਨੂੰ ਮੰਨਣੋ ਇਨਕਾਰੀ ਹਨ ਅਤੇ ਖਾਸ ਕਰਕੇ ਮਾਸ ਦੇ ਮੁਦੇ ਤੇ ਇਹ ਕਹਿੰਦੇ ਹਨ ਕਿ ਗੁਰੂ ਜੀ ਤਾਂ ਜਾਨਵਰਾਂ ਦੀ ਮੁਕਤੀ ਵਾਸਤੇ ਸ਼ਿਕਾਰ ਖੇਡਦੇ ਸਨ ਪਰ ਸਾਡੇ ਸਤਿਕਾਰ ਯੋਗ ਪ੍ਰਚਾਰਕ ਸਾਹਿਬ ਗੁਰੂ ਜੀ ਦੇ ਸਾਹਿਬਜ਼ਾਦੇ ਅਤੇ ਗੁਰੂ ਜੀ ਦੇ ਸਿਖਾਂ ਨੂੰ ਬਾਦਸ਼ਾਹ ਵਲੋਂ ਭੇਜੇ ਗਏ ਬਕਰੇ ਖੁਆ ਰਹੇ ਹਨ।ਇਹ ਸਾਡੇ ਡੇਰੇਦਾਰ ਜਾਨਵਰਾਂ ਦਾ ਮਾਸ ਖਾਣਾ ਤਾਂ ਮਨ੍ਹਾ ਕਰਦੇ ਹਨ ਪਰ ਇਨ੍ਹਾਂ ਵਿਚੋਂ ਕਈ ਡੇਰੇਦਾਰ ਮਨੁਖਾਂ ਦਾ ਖੂਨ ਪੀ ਜਾਂਦੇ ਹਨ।ਇਹੋ ਜਿਹੀਆਂ ਸਾਖੀਆਂ ਦੀ ਗਲ ਇਕ ਗੁਰੂਘਰ ਦੀ ਨਹੀਂ ਅਤੇ ਕਿਸੇ ਇਕ ਪ੍ਰਚਾਰਕ ਦੀ ਨਹੀਂ ਸਗੋਂ ਇਕ ਵਰਗ ਦੀ ਹੈ ਜਿਸ ਦੀ ਨਿਰਮਲਿਆਂ ਨਾਲ ਤਾਂ ਨੇੜਤਾ ਪਹਿਲਾਂ ਤੋਂ ਹੀ ਸੀ ਹੁਣ ਉਨ੍ਹਾਂ ਦੀ ਨੇੜਤਾ ਬਰਾਹਮਣਵਾਦ ਨਾਲ ਜਗ ਜ਼ਾਹਰ ਹੋ ਰਹੀ ਹੈ ਅਤੇ ਉਨ੍ਹਾਂ ਦੇ ਡੇਰਿਆਂ ਦੀਆਂ ਤਾਰਾਂ ਸ੍ਰੀ ਅੰਮ੍ਰਿਤਸਰ ਨਾਲ ਜੁੜਣ ਦੀ ਬਿਜਾਏ ਚੰਡੀਗੜ੍ਹ ਅਤੇ ਦਿਲੀ ਨਾਲ ਜੁੜ ਗਈਆਂ ਹਨ।ਇਹ ਸਾਡੇ ਡੇਰੇਦਾਰ ਬਾਬੇ ਨਾਨਕ ਵਲੋਂ ਦਰਸਾਏ ਮਾਰਗ ਦੀ ਬਿਜ਼ਾਏ ਆਪਨਾ ਨਵਾਂ ਮਾਰਗ ਅਪਨਾ ਰਹੇ ਹਨ।ਇਹ ਵਰਗ ਹੁਣ ਭਾਈ ਲਾਲੋ ਨੂੰ ਛਡ ਕੇ ਮਲਿਕ ਭਾਗੋ ਵਲ ਨੂੰ ਮੂੰਹ ਕਰ ਬੈਠਾ ਹੈ।ਸਿਖੋ ਜਾਗੋ ਜਦ ਅਸੀਂ ਦੁਨੀਆਂ ‘ਚ ਕਿਤੇ ਵੀ ਇਹੋ ਜਿਹੀਆਂ ਸਾਖੀਆਂ ਸੁਣਦੇ ਹਾਂ ਜੋ ਮਨਘੜਤ ਲਗਦੀਆਂ ਹਨ ਤਾਂ ਉਨ੍ਹਾਂ ਬਾਰੇ ਸ਼ੰਕੇ ਦੂਰ ਕਰਨ ਲਈ ਪ੍ਰਚਾਰਕਾਂ ਨੂੰ ਸਵਾਲ ਪੁਛ ਲੈਣੇ ਚਾਹੀਦੇ ਹਨ।ਗੁਰ ਇਤਿਹਾਸ ਦੇ ਨਾਲ ਜੁੜੀਆਂ ਮਨਘੜਤ ਕਹਾਣੀਆਂ ਦਾ ਸਾਨੂੰ ਨਿਖੇੜਾ ਕਰ ਲੈਣਾ ਚਾਹੀਦਾ ਹੈ ਅਤੇ ਇਨ੍ਹਾਂ ਕਹਾਣੀਆਂ ਸੁਣ ਕੇ ਮਨਪ੍ਰਚਾਵਾ ਕਰਨ ਨਾਲੋਂ ਸਚ ਦੇ ਸੂਰਜ ਅਤੇ ਜਗਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੁੜਣਾ ਚਾਹੀਦਾ ਹੈ। ਵਾਹਿਗੁਰੂ ਭਲੀ ਕਰੇ!
ਚੰਦ ਦੀ ਖੁਸ਼ਕੀ ਸਬੰਧੀ ਵਿਗਿਆਨੀ ਸੋਚ ਬਨਾਮ ਨਾਨਕ ਵਿਚਾਰਧਾਰਾ
ਬਾਬਾ ਨਾਨਕ ਜੀ ਦੀ ਵਿਚਾਰ ਧਾਰਾ ਅਤੇ ਅਜੋਕੇ ਵਿਗਿਆਨ ਵਿੱਚ ਜਮੀਨ ਅਸਮਾਨ ਦਾ ਫਰਕ ਹੈ।ਬਾਬੇ ਦੀ ਬੋਲੀ ਜਿਸ ਨੂੰ ਸਿੱਖ ਧੁਰ ਕੀ ਬਾਣੀ ਸਮਝ ਕੇ ਗੁਰੂ ਦਾ ਰੂਪ ਮੰਨਦੇ ਹਨ ਦ੍ਰਿੜਤਾ ਭਰੀ ਅਤੇ ਫੈਸਲਾ ਕੁੰਨ ਹੈ । ਅੱਜ ਦਾ ਵਿਗਿਆਨੀ ਰਾਜਨੀਤਕਾਂ ਵਾਗੂੰ ਦੋਹਰੇ ਮਤਲਬਾਂ ਦੀ ਗੱਲ ਕਰਦੇ ਹਨ।ਬਾਬਾ ਕਹਿੰਦਾ ਹੈ “ਹੋਇਆ ਹੈ” ਵਿਗਿਆਨੀ ਕਹਿੰਦਾ ਹੈ “ਹੋ ਸਕਦਾ ਹੈ”।ਬਾਬਾ ਕਹਿੰਦਾ ਹੈ “ਹੈ” ਪਰ ਵਿਗਿਆਨੀ ਦੁਚਿੱਤੀ ਵਿੱਚ ਹੈ ।ਉਹਦੀ ਬੋਲੀ ਦ੍ਰਿਤਾ ਤੋਂ ਸੱਖਣੀ ਹੈ ਜਿਸ ਕਰਕੇ ਉਹ ਕਹਿੰਦਾ ਹੈ “ਮੇ ਬੀ”।ਚੰਦ ਬਾਰੇ ਦੁਨੀਆਂ ਭਰ ਦਾ ਵਿਗਿਆਨੀ ਜਾਨਣਾ ਚਾਹੁੰਦਾ ਹੈ ਅਤੇ ਹਰ ਇੱਕ ਦੀ ਦੌੜ ਹੈ ਕਿ ਕਿਸੇ ਤਰਾਂ ਇਹ ਪਤਾ ਲੱਗ ਜਾਵੇ ਕਿ ਉਥੇ ਕਦੇ ਪਾਣੀ ਸੀ ਜਾਂ ਪਾਣੀ ਹੈ ਤਾਂ ਉਥੇ ਵਸੇਬਾ ਕਰਨ ਦੀ ਯੋਜਨਾ ਤਿਆਰ ਕੀਤੀ ਜਾਵੇ।ਇਸ ਵਿੱਚ ਅਮਰੀਕਾ ਉਸ ਸਮੇਂ ਸਭ ਤੋਂ ਮੋਹਰੀ ਹੋ ਗਿਆ ਜਦੋਂ 1969 ਵਿੱਚ ਅਮਰੀਕੀ “ਪੁਲਾੜ ਖੋਜੀ” ਅਪੋਲੋ ਨੇ ਚੰਦ ਉਪਰ ਜਾ ਝੰਡਾ ਗੱਡ ਦਿੱਤਾ।ਜਿਹੜੀ ਮਿੱਟੀ (ਪੱਥਰ) ਉਹ ਧਰਤੀ ਤੇ ਲੈ ਕੇ ਆਇਆ ਉਸ ਉਪਰ ਅਨੇਕ ਤਰਾਂ ਦੇ ਤਜਰਬੇ ਕੀਤੇ ਗਏ। ਨਾਲ ਦੀ ਨਾਲ ਚੰਦ ਉਤੇ ਹੋਰ ਕਈ ਤਰਾਂ ਦੇ ਤਜਰਬੇ ਕੀਤੇ ਗਏ।ਹੋਰ ਮਿਸ਼ਨਾਂ ਰਾਹੀ ਚੰਦ ਦੀਆਂ ਤਸਵੀਰਾਂ ਲਈਆਂ ਗਈਆਂ ਜਿੰਨਾਂ ਤੋਂ ਅੰਦਾਜੇ ਲਾਏ ਗਏ ਕਿ ਚੰਦ ਤੇ ਕਦੇ ਪਾਣੀ ਸੀ।ਕਦੇ ਪਾਣੀ ਦੇ ਵਹਾ ਦਾ ਭੁਲੇਖਾ ਪਾਂਉਂਦੀਆਂ ਤਸਵੀਰਾਂ ਤੋਂ ਅੰਦਾਜਾ ਲਾਇਆ ਜਾਂਦਾ ਕਿ ਚੰਦ ਤੇ ਪਾਣੀ ਵਗਦਾ ਸੀ। ਇਸ ਤਰਾਂ ਦੀਆਂ ਹੋਰ ਭੁਲੇਖਾ ਪਾਊ ਕਹਾਣੀਆਂ ਬਣਦੀਆਂ ਰਹੀਆ ਹਨ ਅਤੇ ਬਣ ਰਹੀਆਂ ਹਨ।ਪਰ ਹੁਣ ਅਖੀਰ ਵਿਗਿਆਨੀਆਂ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਚੰਦ ਤੇ ਕਦੇ ਵੀ “ਜੀਵਨ” ਨਹੀਂ ਸੀ।ਵਿਗਿਆਨੀਆਂ ਨੇ ਚੰਦ ਤੋਂ ਲਿਆਂਦੇ ਹੋਏ ਮਲਬੇ ਤੇ ਤਜਰਬੇ ਕਰਨ ਉਪਰੰਤ ਕਿਹਾ ਹੈ ਕਿ ਚੰਦ ਉਪਰ ਹਾਈਡਰੋਜਨ ਜਾਂ ਤਾਂ ਨਾ ਮਾਤਰ ਸੀ ਜਾਂ ਫਿਰ ਬਿਲਕੁਲ ਹੀ ਨਹੀਂ ਸੀ। ਨਿਊਮੈਕਸੀਕੋ ਦੀ ਯੁਨੀਵਰਸਟੀ ਦੇ ਡਾਕਟਰ ਜੈਕਰੀ ਸ਼ਾਰਕ ਵਲੋਂ ਕੀਤੀ ਖੋਜ ਮੁਤਾਬਿਕ ਚੰਦ ਇੰਨ੍ਹਾਂ ਖੁਸ਼ਕ ਰਿਹਾ ਹੈ ਕਿ ਉਥੇ ਜੀਵਨ ਦੀ ਆਸ ਨਹੀਂ ਹੈ।ਇਹ ਖੁਲਾਸਾ ਬੀ ਬੀ ਸੀ ਦੇ ਵਿਗਿਆਨਿਕ ਖੇਤਰ ਦੇ ਪਤਰਕਾਰ ਕਾਟੀਆ ਮੋਸਵਿਕ ਨੇ ਕੀਤਾ ਹੈ।
ਪਰ ਗੱਲ ਚੰਦ ਉਪਰ ਜੀਵਨ ਹੋਣ ਦੀ ਨਹੀਂ ਹੈ।ਗੱਲ ਇਹ ਹੈ ਕਿ ਚੰਦ ਬਣਿਆ ਕਿਵੇਂ।ਬ੍ਰਹਿਮੰਡ ਦੀ ਗੱਲ ਕਰਦਿਆਂ ਬਾਬਾ ਨਾਨਕ ਜੀ ਨੇ ਦ੍ਰਿੜਤਾ ਭਰੀ ਅਤੇ ਸ਼ੰਕਾਵਾਂ ਤੋਂ ਰਹਿਤ ਇੱਕ ਗੱਲ ਡੰਕਾਂ ਵਜਾ ਕੇ ਕਹਿ ਦਿੱਤੀ “ਕੀਤਾ ਪਾਸਾਉ ਏਕੋ ਕਵਾਉ” ਪਰ ਹੋਰ ਲੋਕਾਂ ਨੇ ਐਸੀਆਂ ਅਟਕਲਾਂ ਲਾਈਆਂ ਹਨ ਜਿੰਨ੍ਹਾਂ ਨੂੰ ਪਰਮਾਣਕ ਕਹਿਣ ਦਾ ਹੌਸਲਾ ਹੀ ਨਹੀਂ ਪੈਂਦਾ।ਕਿਸੇ ਨੇ ਕੰਨ ਦੀ ਮੈਲ ਨੂੰ ਬ੍ਰਹਿਮੰਡ ਦੀ ਸਿਰਜਨਾ ਦਾ ਵਸੀਲਾ ਬਣਾ ਦਿੱਤਾ ਅਤੇ ਕਿਸੇ ਨੇ ਅਰਬਾਂ ਸਾਲ ਪਹਿਲਾ ਦੀ ਉਹ ਗੱਲ ਕਹਿ ਦਿੱਤੀ ਜਿਸਦਾ ਸਬੂਤ ਕਿਸੇ ਵੀ ਹੀਲੇ ਨਹੀਂ ਲੱਭਿਆ ਜਾ ਸਕਦਾ।ਵਿਗਿਆਨੀਆਂ ਵਲੋਂ ਚੰਦ ਦੀ ਹੋਂਦ ਲਈ ਘੜੀਆ ਗਈਆਂ ਕਹਾਣੀਆਂ ਵਿੱਚੋਂ ਇੱਕ ਕਹਾਣੀ ਇਹ ਹੈ ਕਿ ਮਾਰਸ ਦੇ ਅਕਾਰ ਦੀ ਕੋਈ ਚੀਜ ਧਰਤੀ ਨਾਲ ਅਰਬਾ ਸਾਲ ਪਹਿਲਾਂ ਉਸ ਸਮੇਂ ਟਕਰਾਈ ਜਦੋਂ ਧਰਤੀ ਅਜੇ ਥੋੜੀ ਉਮਰ ਦੀ ਸੀ।ਪਰ ਧਰਤੀ ਕਿੰਨੇ ਸਾਲ ਦੀ ਇਸ ਦਾ ਜਿਕਰ ਕੋਈ ਨਹੀਂ ਹੈ ਅਤੇ ਨਾ ਹੀ ਧਰਤੀ ਦੇ ਜਨਮ ਦਿਨ ਦੀ ਕੋਈ ਬਾਤ ਹੈ।ਇਸ ਕਹਾਣੀ ਅਨੁਸਾਰ ਜਦੋਂ ਇਹ ਟੱਕਰ ਹੋਈ ਤਾਂ ਚੰਦ ਬਣ ਗਿਆ।ਵਿਗਿਆਨੀਆਂ ਦਾ ਕਹਿਣਾ ਹੈ ਕਿ ਸਾਡੇ ਚਾਰ ਅਰਬ ਸਾਲ ਪਹਿਲਾ ਵਾਪਰੀ ਇਸ ਘਟਨਾ ਤੋਂ ਬਾਅਦ ਧਰਤੀ ਤੋਂ ਅਲੱਗ ਹੋਇਆ ਇਹ ਟੁਕੜਾ ਠੰਡਾ ਹੋਇਆ ਅਤੇ ਚਮਕ ਦੇਣ ਲੱਗਾ।ਇਹ ਮੰਨਿਆ ਜਾਂਦਾ ਹੈ ਕਿ ਚੰਦ ਦੇ ਠੰਡਾ ਹੋਣ ਤੋਂ ਪਹਿਲਾਂ ਉਥੇ ਬਹੁਤ ਸਾਰੀਆਂ ਧਾਤੂਆਂ ਦੇ ਘੋਲ ਦਾ ਇੱਕ ਸਾਗਰ ਸੀ।ਡਾਕਟਰ ਸ਼ਾਰਕ ਅਨੁਸਾਰ ਜਦੋਂ ਧਰਤੀ ਠੰਡੀ ਹੋਈ ਉਸ ਸਮੇਂ ਧਰਤੀ ਦੇ ਹੇਠੋਂ ਜਵਾਲਾ ਮੁਖੀ ਦੇ ਰੂਪ ਵਿੱਚ ਗੈਸਾਂ ਧਰਤੀ ਉਪਰ ਆ ਗਈਆਂ ।ਉਨ੍ਹਾਂ ਵਿੱਚੋਂ ਪੈਦਾ ਹੋਈ ਭਾਫ ਨਾਲ ਹੋ ਸਕਦਾ ਹੈ ਬਹੁਤੇ ਸਮੁੰਦਰ ਹੋਂਦ ਵਿੱਚ ਆਏ ਹੋਣ।ਡਾਕਟਰ ਜੈਕਰੀ ਦਾ ਇਹ ਵੀ ਮੰਨਣਾ ਹੈ ਕਿ ਸਮੁੰਦਰ ਉਨ੍ਹਾਂ ਪੱਥਰਾਂ ਤੋਂ ਬਣਿਆ ਹੋ ਸਕਦਾ ਹੈ ਜਿਹੜੇ ਪਿਘਲ ਕੇ ਤਰਲ ਬਣ ਗਏ।ਡਾਕਟਰ ਜੈਕਰੀ ਅਨੁਸਾਰ ਇਸੇ ਤਰਾਂ ਹੀ ਸ਼ਾਇਦ ਚੰਦ ਤੇ ਹੋਇਆ ਹੋਵੇਗਾ ਪਰ ਚੰਦ ਛੋਟਾ ਹੋਣ ਕਰਕੇ ਜਾਂ ਉਹਦੀ ਖਿੱਚ ਘੱਟ ਹੋਣ ਕਰਕੇ ਪਾਣੀ ਪੁਲਾੜ ਵਿੱਚ ਹੀ ਅਲੋਪ ਹੋ ਗਿਆ।ਚੰਦ ਉਪਰ ਪਾਣੀ ਹੋਣ ਜਾਂ ਨਾ ਹੋਣ ਦੀ ਅਸਲੀਅਤ ਬਾਰੇ ਚੰਦ ਤੋਂ ਲਿਆਦੇ ਪੱਥਰਾ ਤੇ ਹੀ ਨਿਰਭਰ ਕਰਨਾ ਪਵੇਗਾ ਜਿਹੜੇ ਅਪੋਲੋ ਨੇ ਚੰਦ ਤੋਂ ਲਿਆਂਦੇ ਸਨ।ਅਪੋਲੋ ਵਲੋਂ ਲਿਆਂਦੇ ਨਮੂਨਿਆਂ ਨੂੰ ਟੈਸਟ ਕਰਨ ਉਪਰੰਤ ਪਹਿਲਾਂ ਤਾਂ ਵਿਗਿਆਨੀਆਂ ਨੇ ਇਹ ਐਲਾਨ ਕਰ ਦਿੱਤਾ ਕਿ ਕਿ ਚੰਦ ਤੇ ਪਾਣੀ ਨਹੀ ਹੈ।ਪਰ ਪਿੱਛਲੇ ਕੁਝ ਸਮੇਂ ਤੋਂ ਵਿਗਿਆਨੀਆਂ ਨੇ ਵਿਚਾਰ ਬਦਲ ਲਿਆ ਅਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਚੰਦ ਤੇ ਪਾਣੀ ਹੋਣ ਦੀ ਉਮੀਦ ਹੈ।ਇੰਡੀਆਂ ਵਲੋਂ ਪੁਲਾੜ ਵਿੱਚ ਭੇਜੇ ਗਏ ਉਪਗ੍ਰਹਿ ਚੰਦਰਿਆਨ –1 ਵਲੋਂ ਇਹ ਲੱਭਿਆ ਗਿਆ ਕਿ ਚੰਦ ਦੇ ਉਤਰੀ ਸਿਰੇ ਕੋਲ ਪਾਣੀ-ਬਰਫ ਦੀ ਸ਼ੱਕ ਹੈ।
ਇਸ ਘੁੰਮਣ ਘੇਰੀ ਵਿੱਚੋਂ ਬਾਬੇ ਨਾਨਕ ਨੇ ਦੁਨੀਆਂ ਨੂੰ ਉਸ ਸਮੇਂ ਕੱਢ ਦਿੱਤਾ ਸੀ ਜਦੋਂ ਉਨ੍ਹਾਂ ਨੇ ਕਿਹਾ ਜਗਤ ਦੇ ਪਸਾਰੇ ਨੂੰ ਸਮਝਣ ਜਾਂ ਇਸ ਦਾ ਲੇਖਾ ਜੋਖਾ ਕਰਨ ਵਿੱਚ ਇੰਨੀ ਸਮਝ ਹੀ ਵਰਤਣੀ ਚਾਹੀਦੀ ਹੈ ਕਿ “ਜਾ ਕਰਤਾ ਸਿਰਠੀ ਕਊ ਸਾਜੇ ਆਪੇ ਜਾਣੈ ਸੋਈ” ਸਿਰਫ ਤੇ ਸਿਰਫ ਵਾਹਿਗੁਰੂ ਹੀ ਇਸ ਬਾਰੇ ਜਾਣਦਾ ਹੈ ਕਿ ਸ੍ਰਿਸਟੀ ਕਿਸ ਤਰਾ ਬਣੀ।ਚੰਦ ਸੂਰਜ ਤਾਰੇ ਕਿਸ ਤਰਾ ਬਣੇ। ਸਤਿਗੁਰੂ ਜੀ ਅੱਗੇ ਆਖਦੇ ਹਨ “ਕਿਵ ਕਰਿ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ॥ਨਾਨਕ ਆਖਣਿ ਸਭੁ ਕੋ ਆਖੈ ਇਕ ਦੁ ਇਕੁ ਸਿਆਣਾ॥” ਸਤਿਗੁਰੂ ਜੀ ਕਹਿੰਦੇ ਹਨ ਮਨੁੱਖ ਦੇ ਬੱਸ ਦੀ ਗੱਲ ਹੀ ਨਹੀਂ ਕਿ ਉਹ ਵਾਹਿਗੁਰੂ ਜੀ ਦਾ ਭੇਦ ਦੱਸ ਸਕੇ ਉਸ ਦੀਆਂ ਵਡਿਆਈਆਂ ਦਾ ਕੋਈ ਬੰਨਾਂ ਦੱਸ ਸਕੇ ।ਉਸ ਦੇ ਸਬੰਧ ਵਿੱਚ ਕੋਈ ਸੀਮਤ ਵਿਸਥਾਰ ਕਰ ਸਕੇ ਅਤੇ ਵਾਹਿਗੁਰੂ ਜੀ ਨੂੰ (ਅਤੇ ਉਸ ਦੇ ਕੌਤਕਾਂ ਨੂੰ) ਜਾਣ ਸਕੇ। ਹਰ ਕੋਈ ਇੱਕ ਤੋਂ ਵੱਧ ਸਿਆਣਾ ਬਣਨ ਦੀ ਕੋਸਿ਼ਸ਼ ਕਰਦਾ ਹੈ ਪਰ ਉਹ ਕੁੱਝ ਵੀ ਨਹੀਂ ਦੱਸ ਸਕਦਾ। ਬਾਬਾ ਜੀ ਨੇ ਮਨੁੱਖ ਤੇ ਹੋਰ ਬਹੁਤ ਵੱਡਾ ਉਪਰਕਾਰ ਕੀਤਾ ਸੀ ਕਿ ਮਨੁੱਖ ਇਸ ਰਾਹੇ ਨਾ ਪੈ ਜਾਵੇ ਜਿਥੇ ਐਸਾ ਭਟਕ ਜਾਵੇ ਕਿ ਮੁੜ ਇਸ ਨੂੰ ਰਸਤਾ ਹੀ ਨਜਰ ਨਾ ਆਵੇ।ਸਤਿਗੁਰ ਜੀ ਨੇ ਕੁਦਰਤ ਦੇ ਰੰਗਾਂ ਵਿੱਚ ਕਾਦਰ ਨੂੰ ਦੇਖ ਕੇ ਵਿਸਮਾਦ ਹੋਣ ਦੀ ਗਲ ਕਹੀ ਅਤੇ ਨਾਲ ਹੀ ਖਬਰਦਾਰ ਕੀਤਾ ਸੀ ਕਿ ਕਿਤੇ ਪ੍ਰਮਾਤਮਾਂ ਦਾ ਹੱਦ ਬੰਨਾਂ ਲੱਭਣ ਲਈ ਨਾ ਤੁਰ ਪਈ।ਗੁਰੂ ਜੀ ਨੇ ਫੁਰਮਾਣ ਕੀਤਾ “ਅੰਤ ਕਾਰਣਿ ਕੇਤੇ ਬਿਲਲਾਹਿ॥ਤਾ ਕੇ ਅੰਤ ਨ ਪਾਏ ਜਾਹਿ॥” ਬਾਬਾ ਨਾਨਕ ਜੀ ਨੇ ਕਿਹਾ ਕਿ ਐ ਮਨੁੱਖ ਪ੍ਰਮਾਤਮਾ ਦਾ ਅੰਤ ਪਾਉਣ ਲਈ ਅਨੇਕਾਂ ਹੀ ਤਰਲੋ ਮੱਛੀ ਹੋ ਰਹੇ ਹਨ ਪਰ ਉਸ ਦਾ ਅੰਤ ਕੋਈ ਨਹੀ ਪਾ ਸਕਿਆ। ਗੁਰੂ ਜੀ ਨੇ ਫੈਸਲਾ ਕੁੰਨ ਫੁਰਮਾਣ ਕਰਦਿਆਂ ਆਖਿਆ “ਧਰਤੀ ਹੋਰੁ ਪਰੈ ਹੋਰੁ ਹੋਰੁ” ਪਰ ਮਨੁੱਖ ਅਜੇ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਅਤੇ ਗਿਣਤੀਆਂ ਮਿਣਤੀਆਂ ਵਿੱਚ ਗੁਆਚਿਆ ਪਿਆ ਹੈ।ਨਾਨਕ ਜੀ ਨੇ ਕੁਦਰਤ ਦੀਆਂ ਦਾਤਾਂ ਵਿੱਚੋਂ ਜੀਵਨ ਜੀਊਣ ਦੀ ਢੰਗ ਦੱਸਿਆ ਹੈ ਪਰ ਵਿਗਿਆਨੀ ਇਸ ਨੂੰ ਆਪਣੀ ਅਕਲ ਦੀ ਪੈਦਾਵਾਰ ਸਮਝ ਕੇ ਹਾਉਮੈ ਦੇ ਘੋੜੇ ਤੇ ਚੜ ਜਾਂਦਾ ਹੈ।
‘ਕਬ੍ਯੋ ਬਾਚ ਬੇਨਤੀ ਚੌਪਈ’ ਦਾ ਸਰੋਤ
ਸਰਵਜੀਤ ਸਿੰਘ-
ਸਬੁਧਿ ਬਾਚ॥ ਚੌਪਈ॥ ਭਾਵ ਸੁਬਿਧ ਨੇ ਕਿਹਾ, ਸਤਿ ਸੰਧ ਨਾ ਦਾ ਇਕ ਰਾਜਾ ਜੋ ਸਤਿਯੁਗ ਵਿਚ ਹੋਇਆ ਸੀ ਉਸ ਦਾ ਪ੍ਰਤਾਪ ਚੌਦ੍ਹਾਂ ਲੋਕਾਂ ਵਿਚ ਸੀ। ਉਹ ਸਾਰੇ ਦੇਵਤਿਆਂ ਦਾ ਰਾਜਾ ਸੀ। ਇੰਦਰ ਨੇ ਆਪ ਉਸ ਨੂੰ ਰਾਜ ਤਿਲਕ ਦਿਤਾ ਸੀ।(1) ਇਸੇ ਸਮੇ ਵਿਚ ਇਕ ਦੀਰਘ ਦਾੜ੍ਹ (ਵੱਡੀਆਂ ਦਾੜ੍ਹਾਂ ਵਾਲਾ) ਦੈਂਤ ਨੇ ਜਨਮ ਲਿਆ ਅਤੇ 10 ਹਜ਼ਾਰ ਅਛੋਹਣੀ ਦਲ ਲੈ ਕੇ ਉਸ ਨੇ ਰਾਜੇ ਤੇ ਹਮਲਾ ਕੀਤਾਂ। (3) ਅੱਗੋ ਰਾਜਾ ਅਤੇ ਦੇਵਤੇ ਵੀ ਸੂਰਜ (ਜਿਸ ਦਾ ਤਾਪਮਾਨ 5500 ਲੱਗਭੱਗ) ਅਤੇ ਚੰਦ੍ਰਮਾਂ (ਜਿਸ ਦਾ ਤਾਪਮਾਨ -55 ਲੱਗਭੱਗ ) ਸਮੇਤ 20 ਹਜ਼ਾਰ ਅਛੋਹਣੀ ਦਲ ਨਾਲ ਮੁਕਾਬਲਾ ਕਰਦੇ ਹਨ। (4-5) ਬੁਹਤ ਹੀ ਗਿਹ-ਗੱਚਵੀ ਲੜਾਈ ਹੁੰਦੀ ਹੈ। ਲਹੂ ਦੀ ਨਦੀ ਵਗ ਪੈਂਦੀ ਹੈ, ਜਿਸ ਨੂੰ ਦੇਖ ਕੇ ਬੈਤਰੁਨੀ ਨਦੀ (ਗੰਦਗੀ ਦੀ ਨਦੀ ਜੋ ਕਈ ਮੀਲ ਚੌੜੀ ਹੈ) ਵੀ ਸ਼ਰਮ ਸਾਰ ਹੋ ਜਾਂਦੀ ਹੈ।(12) 30 ਹਜ਼ਾਰ ਅਛੋਹਣੀ ਦਲ ਦੇ ਖਾਤਮੇ ਪਿਛੋ (656100000 ਹਾਥੀ, 656100000 ਰੱਥ, 196830000 ਘੋੜੇ ਅਤੇ 328050000 ਪਿਆਦੇ) ਦੋਵੇ (ਰਾਜਾ ਅਤੇ ਦੈਤ) ਆਮਹਣੇ ਸਾਹਮਣੇ ਹੁੰਦੇ ਹਨ ਤੇ 20 ਸਾਲ ਦਿਨ ਰਾਤ ਲੜਾਈ ਹੁੰਦੀ ਹੈ।(27) ਅਖੀਰ ਨੂੰ ਮਹਾਕਾਲ ਨੇ ਦੋਹਾਂ ਨੂੰ ਹੀ ਖਤਮ ਕਰ ਦਿੱਤਾ। ਇਸ ਭਿਆਨਕ ਯੁਧ ਵਿਚੋ ਅਗਨੀ ਪੈਦਾ ਹੋਈ ਜਿਸ ਵਿਚੋ ਇਕ ਬਾਲਾ (ਇਸਤਰੀ) ਨੇ ਜਨਮ ਲਿਆ।(28) ਕਿਉਕਿ ਉਥੇ ਕੋਈ ਮਰਦ ਨਹੀ ਸੀ ਇਸ ਲਈ ਉਸ ਨੇ ਫੈਸਲਾ ਕੀਤਾ ਕਿ ਜਗਤ ਦੇ ਸੁਆਮੀ ਨਾਲ ਹੀ ਵਿਆਹ ਕਰਕੇ ਉਸ ਦੀ ਸੇਵਾ ਕਰਾਂਗੀ। ਭਵਾਨੀ (ਸਿ਼ਵ ਜੀ ਦੀ ਪਤਨੀ ਅਤੇ ਹਿਮਵਤ ਦੀ ਧੀ) ਦੀ ਸਲਾਹ ਨਾਲ ਉਸ ਨੇ ਕਈ ਤਰੀਕੇ ਵਰਤੇ ਅਤੇ ਅਖੀਰ ਸੁਆਮੀ ਦੀ ਆਗਿਆ ਹੋਈ, ਹੇ ਸੁਦੰਰੀ ਜਦੋ ਸ੍ਵਾਸ ਬੀਰਜ ਦੈਂਤ ਮਾਰਿਆ ਗਿਆ ਉਦੋ ਤੂੰ ਮੈਨੂੰ ਵਰੇਂਗੀ।
ਅਰਧ ਰਾਤ੍ਰਿ ਬੀਤਤ ਭੀ ਜਬ ਹੀ, ਆਗਯਾ ਭਈ ਨਾਥ ਕੀ ਤਬ ਹੀ॥
ਸਵਾਸ ਬੀਰਜ ਦਾਨਵ ਜਬ ਮਰਿ ਹੈਂ ਤਿਹ ਪਾਛੇ ਸੁੰਦਰਿ ਮੁਹਿ ਬਰ ਹੈਂ॥35॥
ਭਾਵ ਰੱਬ ਜੀ ਵਿਆਹ ਕਰਵਾਉਣ ਲਈ ਤਿਆਰ!
ਬਾਲਾ ਸ਼ਾਸਤ੍ਰ ਧਾਰਨ ਕਰਕੇ ਦੈਤ ਤੇ ਚੜਾਈ ਕਰ ਦਿੰਦੀ ਹੈ ਅੱਗੋ ਦੈਂਤ ਵੀ ਜੋ ਇੰਦਰ, ਸਿ਼ਵ, ਸੂਰਜ, ਚੰਦ ਸਮੇਤ ਰਾਵਣ ਆਦਿ ਨੂੰ ਜਿੱਤ ਚੁੱਕਿਆ ਸੀ, ਆ ਹਾਜਰ ਹੋਇਆ। (39) ਉਥੇ ਬਿਆਨੋ ਬਾਹਰੀ ਲੜਾਈ ਹੁੰਦੀ ਹੈ। ਜਿਥੇ ਵੀ ਦੈਤਾਂ ਦੇ ਖੂਨ ਦੇ ਛਿੱਟੇ ਅਤੇ ਮਿਝ ਡਿਗਦੀ ਹੈ ਊਥੇ ਹੀ ਹੋਰ ਦੈਂਤ ਪੈਦਾ ਹੋ ਜਾਂਦੇ ਹਨ। ਸ੍ਵਾਸਾ ਦੀ ਹਵਾ ਤੋ ਵੀ ਦੈਂਤ ਪੈਦਾ ਹੋ ਰਹੇ ਹਨ।(42) (ਪ੍ਰਾਭੋਤਕ ਕਹਾਣੀ)। ਦੈਤਾਂ ਦੇ ਮੁਹ ਵਿਚੋ ਜੋ ਲਾਲ੍ਹਾਂ ਡਿਗਦੀਆਂ ਸਨ, ਉਸ ਤੋਂ ਵੀ ਹੋਰ ਦੈਂਤ ਪੈਦਾ ਹੋ ਰਹੇ ਹਨ।(50) ਬਾਲਾ ਉਨ੍ਹਾਂ ਨੂੰ ਮਾਰਦੀ ਜਾਂਦੀ ਹੈ ਅਤੇ ਦੈਤ ਲਗਾਤਾਰ ਪੈਦਾ ਹੋਈ ਜਾਂਦੇ ਹਨ। ਬਾਲਾ ਦੀ ਦੈਂਤਾਂ ਅੱਗੇ ਕੋਈ ਪੇਸ਼ ਨਹੀ ਜਾਂਦੀ, ਅਖੀਰ ਵਿਚ ਬਾਲਾ (ਕਾਲਿਕਾ) ਨੇ ਭਗਵਾਨ ਦੇ ਅੱਗੇ ਬੇਨਤੀ ਕੀਤੀ ਤੇ ਭਗਵਾਨ ਜੀ ਆ ਹਾਜਰ ਹੋਏ। (52) ਬਾਲਾ ਦੀ ਬੇਨਤੀ ਤੇ ਮਹਾਕਾਲ ਨੇ ਤਲਵਾਰ ਚੁੱਕੀ ਅਤੇ ਦੈਤਾਂ ਦਾ ਖਾਤਮਾ ਕਰਨ ਚੱਲ ਪਿਆ। ਹੁਣ ਦੈਤਾਂ ਦੇ ਖੂਨ ਦੇ ਛਿਟਿਆਂ ਤੋ ਹਾਥੀ, ਘੋੜੇ ਅਤੇ ਸ੍ਵਾਸਾ ਦੀ ਹਵਾ ਤੋਂ ਦੈਤ ਪੈਦਾ ਹੋ ਰਹੇ ਹਨ।(61) (ਗੈਰ ਕੁਦਰਤੀ ਵਤੀਰਾ) ਢੋਲ ਮ੍ਰਿਦੰਗ ਅਤੇ ਨਗਾਰੇ ਸ਼ੋਰ ਮਚਾ ਰਹੇ ਹਨ ਕਈ ਕੋਹਾਂ (ਇਕ ਕੋਹ=ਸਵਾ ਮੀਲ ) ਲੰਮੇ ਦੰਦਾਂ ਵਾਲੇ ਦੈਤ ਮਹਾਕਾਲ ਨੂੰ ਮਾਰਨ ਲਈ ਅੱਗੇ ਹੋਕੇ ਜੂਝ ਰਹੇ ਹਨ।(74) 20 ਪਦਮ (ਇਕ ਪਦਮ=1000000000000000) ਦੈਤ ਸੈਨਾ ਇਕੱਠੀ ਹੋਕੇ ਮਹਾਕਾਲ ਨੂੰ ਮਾਰਨ ਲਈ ਅੱਗੇ ਵੱਧ ਰਹੀ ਹੈ(77) ਦੈਤਾਂ ਦੀ 1000 ਅਛੋਹਣੀ ਸੈਨਾ (21870000 ਹਾਥੀ, 21870000 ਰੱਥ, 65610000 ਘੋੜੇ ਅਤੇ 109350000 ਪਿਆਦੇ) ਅੱਖਾਂ ਲਾਲ ਕਰਕੇ ਅੱਗੇ ਵਧ ਰਹੀ ਹੈ।(78) (ਯਾਦ ਰਹੇ ਬੰਦ ਨੰ:77 ਵਿਚ 20 ਪਦਮ ਸੈਨਾ ਦਾ ਜਿਕਰ ਹੈ)। ਧਰਤੀ ਦੇ 6 ਪਟ ਧੂੜ ਬਣਕੇ ਉਡ ਗਏ ਤੇ ਕੇਵਲ ਇਕ ਪਟ ਧਰਤੀ ਹੀ ਬਾਕੀ ਬਚੀ ਰਹੀ । ਮਹਾਦੇਵ ਡੋਲ ਗਿਆ, ਬ੍ਰਹਮਾ ਭੈਭੀਤ ਹੈ, ਵਿਸ਼ਨੂੰ ਲਾਜ ਦਾ ਮਾਰਿਆ ਸਮੁੰਦਰ ਵਿਚ ਜਾ ਛੁਪਿਆ। ਸਿ਼ਵਜੀ ਵੀ ਜੋਗੀ ਬਣ ਕੇ ਜੰਗਲ ਵਿਚ ਜਾ ਲੁਕਿਆ। (82) ਬਹੁਤ ਭਿਆਨ ਯੁਧ ਹੋਇਆ, ਪਹਾੜ ਘੋੜਿਆ ਦੇ ਖੁਰਾਂ ਨਾਲ ਪਿਸ ਗਏ ਤੇ ਉੱਤਰ ਵਿਚ ਜਾ ਵਸੇ। ਬਾਣਾਂ ਨੇ ਇਨ੍ਹਾ ਹਨੇਰਾ ਕਰ ਦਿੱਤਾ ਕੇ ਆਪਣਾ ਹੱਥ ਵੀ ਨਹੀ ਸੀ ਦਿਖਾਈ ਦਿੰਦਾ। (84) ਸਾਰੇ ਦੇਵਤੇ ਭੈ ਭੀਤ ਹੋਏ ਮਹਾਕਾਲ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਬੇਨਤੀ ਕਰਦੇ ਹਨ। ਕਾਲ ਨੇ ਦਿਆਲੂ ਹੋ ਕੇ ਰਖਿਆ-ਰਖਿਆ ਸ਼ਬਦ ਦਾ ਉਚਾਰਨ ਕੀਤਾ ਤੇ ਰੱਥ ਤੇ ਸਵਾਰ ਹੋ ਕੇ ਰਣ ਵਿਚ ਆ ਗੱਜਿਆ। (101) ਯਾਦ ਰਹੇ ਮਹਾ ਕਾਲ ਪਹਿਲਾਂ ਵੀ ਬਾਲਾ ਦੀ ਮੱਦਤ ਤੇ ਆ ਚੁੱਕਾ ਹੈ ਬਹੁਤ ਭਿਆਨਕ ਯੁਧ ਹੋਇਆ, ਧਰਤੀ ਦੇ 6 ਪਟ ਧੂੜ ਬਣਕੇ ਉਡ ਗਏ ਕੇਵਲ ਇਕ ਪਤਾਲ ਹੀ ਬਚਿਆ ਸੀ । ਯਾਦ ਰਹੇ ਧਰਤੀ ਤਾਂ ਪਹਿਲਾ ਹੀ ਧੂੜ ਬਣ ਕੇ ਉਡ ਚੁੱਕੀ ਸੀ। ਹੁਣ 6 ਪੱਟ ਕਿਸ ਧਰਤੀ ਦੇ ਉਡੇ? ਕਾਲ ਨੂੰ ਪਸੀਨਾ ਆ ਗਿਆ। ਉਸ ਨੇ ਪਸੀਨੇ ਨੂੰ ਪੂੰਝ ਕੇ ਧਰਤੀ ਤੇ ਸੁਟ ਦਿੱਤਾ। ਜਿਸ ਵਿਚੋ ਭਟਾਚਾਰਜ ਪੈਦਾ ਹੋਇਆ (110), ਜਦ ਮਹਾਂਦੇਵ ਦਾ ਹੋਰ ਪਸੀਨਾ ਧਰਤੀ ਤੇ ਡਿੱਗਾ ਤਾਂ ਭੁਮਸੈਨ ਪੈਦਾ ਹੋਇਆ।(112) ਬਹੁਤ ਭਿਆਨਕ ਯੁਧ ਹੋ ਰਿਹਾ ਹੈ। ਹੁਣ ਦੈਤਾਂ ਦੇ ਮਾਸ ਤੇ ਮਿਝ ਤੋ ਹਾਥੀਆਂ ਘੋੜਿਆ ਸਮੇਤ ਅਜੇਹੇ ਦੈਤ ਪੈਦਾ ਹੋਏ ਜਿਨ੍ਹਾਂ ਦਾ ਇਕ ਪੈਰ ਇਕ ਅੱਖ ਅਤੇ ਦੋ ਹਜਾਰ ਭੁਜਾਵਾਂ ਹਨ।(121) ਉਹ ਦੈਂਤ ਸ਼ਰਾਬ ਦੇ ਸਰੋਵਰ ਅਤੇ ਭੰਗ ਦੇ 10-10 ਹਜਾਰ ਘੜੇ ਪੀ ਕੇ ਮੈਦਾਨ ਵਿਚ ਤਬਾਹੀ ਮਚਾਉਦੇ ਹਨ।(123) ਉਥੇ ਖੂਨ ਦੀ ਨਦੀ ਵੱਗ ਰਹੀ ਹੈ ਜਿਸ ਵਿਚ ਘੋੜੇ ਰੁੜ੍ਹੇ ਜਾ ਰਹੇ ਹਨ।(133) (ਝੂਠ ਦੀ ਹੱਦ) ਮੈਦਾਨ ਵਿਚ ਕਈ ਕਿਸਮ ਦੇ ਸਾਜ ਸੁਰ-ਤਾਲ ਵਿਚ ਵੱਜ ਰਹੇ ਹਨ। ਜਿੰਨੇ ਵੀ ਦੈਤ ਅੱਗੇ ਆਏ ਕਾਲ ਨੇ ਮਾਰ ਦਿਤੇ, ਜਿੰਨੇ ਖੂਨ ਦੇ ਛਿੱਟੇ ਧਰਤੀ ਤੇ ਪਏ ਉਨ੍ਹੇ ਹੀ ਦੈਤ ਹੋਰ ਪੈਦਾ ਹੋਏ। ਬਹੁਤ ਭਿਆਨਕ ਦ੍ਰਿਸ਼ ਹੈ ਜਿਸ ਨੂੰ ਦੇਵਤਿਆਂ ਤੇ ਦੈਤਾਂ ਦੀਆਂ ਇਸਤਰੀਆਂ ਦੇਖ ਰਹੀਆਂ ਹਨ।(143) ਵੱਡੇ-ਵੱਡੇ ਦੰਦਾਂ ਵਾਲੇ ਦੈਤਾਂ ਦੇ ਹੱਥਾਂ ਵਿਚ ਬ੍ਰਿਛ ਅਤੇ ਪਰਬਤ, ਭਾਲੇ ਅਤੇ ਤ੍ਰਿਛੂਲ ਆਦਿ ਪਕੜੇ ਹੋਏ ਹਨ।(186) ਦੈਤਾਂ ਨੇ ਕ੍ਰੋਧਿਤ ਹੋ ਕੇ ਮੂਹ ਚੋ ਅਗਨੀ ਕੱਢੀ ਤਾਂ ਧਨੁਸ਼ਧਾਰੀ ਪਠਾਣ ਅਤੇ ਮੁਗਲ ਪੈਦਾ ਹੋ ਗਏ। ਸੁਆਸਾਂ ਤੋ ਸੱਯ਼ਦ ਅਤੇ ਸ਼ੇਖ ਪੈਦਾ ਹੋ ਗਏ। (198-199) ਅਤੇ ਬੜਾ ਭਿਆਨਕ ਸਮਾਂ ਹੈ। ਮਹਾਕਾਲ ਦੈਤਾਂ ਨੂੰ ਮਾਰੀ ਜਾ ਰਿਹਾ ਹੈ ਦੈਂਤ ਹੋਰ ਪੈਦਾ ਹੋ ਰਹੇ ਹਨ। ਲੇਖਕ ਦੀ ਇਤਹਾਸਕ ਜਾਣਕਾਰੀ ਦੇਖੋ, ਮੁਗਲ ਅਤੇ ਪਠਾਣ ਨੂੰ ਸੱਤਯੁਗ ਵਿਚ ਪੈਦਾ ਹੋਏ ਦੱਸ ਰਿਹਾ ਹੈ ਜਦੋ ਕੇ ਮੁੰਹਮਦ ਸਾਹਿਬ ਜੀ ਦਾ ਜਨਮ ਛੇਵੀ ਸਦੀ ਵਿਚ ਹੋਇਆ ਸੀ। ਨਾਹਰ ਖ਼ਾਨ, ਨਿਹੰਗ ਖ਼ਾਨ, ਭੜੰਗ ਖ਼ਾਨ, ਝੜੰਗ ਖ਼ਾਨ, ਬਰੈਮ ਖ਼ਾਨ, ਬਹਾਦੁਰ ਖਾਨ, ਬਲਵੰਡ ਖ਼ਾਨ ਆਦਿ ਬੜੇ ਰੋਹ ਨਾਲ ਦੰਦ ਪੀਹਦੇ ਹੋਏ ਅੱਗੇ ਹੋਕੇ ਚੱਲ ਰਹੇ ਹਨ।(204) ਪਰ ਮਹਾਂ ਦੇਵ ਦੇ ਅੱਗੇ ਇਨ੍ਹਾਂ ਦੀ ਕੋਈ ਪੇਸ਼ ਨਹੀ ਜਾਂਦੀ। ਦੈਤਾਂ ਨੇ ਜਿਨ੍ਹੇ ਵੀ ਮਲੇਸ਼ (ਮੁਗਲ) ਪੈਦਾ ਕੀਤੇ ਮਹਾਕਲ ਨੇ ਛਿਣ ਵਿਚ ਹੀ ਖਪਾ ਦਿੱਤੇ।(227)
ਹੁਣ ਦੈਤਾਂ ਨੇ ਹੋਰ ਦੈਤ ਸੈਨਾ ਤਿਆਰ ਕੀਤੀ ਤੇ ਮੈਦਾਨ ਵਿਚ ਭੇਜੀ।(228) ਇਸ ਦੈਤ ਸੈਨਾ ਨੇ ਪਾਸਾ ਹੀ ਪਲਟ ਦਿਤਾਂ, ਬਹੁਤ ਭਿਆਨਕ ਯੁਧ ਹੋਇਆ।(233) ਹੁਣ ਅਸਿਧੁਜ ਨੇ ਲੜਾਈ ਵਿਚ ਆਪਣੀ ਕੋਈ ਪੇਸ਼ ਨਾਂ ਜਾਂਦੀ ਦੇਖ ਕੇ,‘ਹੰਅੁ’ ਸ਼ਬਦ ਦਾ ਉਚਾਰਨ ਕੀਤਾ। ਉਸ ਤੋ ਆਧਿ-ਵਿਆਧ ਰੋਗ (ਤਾਪ, ਸੀਤਲਾ, ਸਿਰ ਪੀੜ, ਗੋਡਿਆਂ ਦੇ ਦਰਦ, ਖਈ, ਪੀਲੀਆ, ਬਵਾਸੀਰ, ਪਥਰੀ, ਦਾੜ੍ਹ ਦੀ ਪੀੜ, ਦਖੂਤ੍ਰਾ, ਅਧਨੇਤ੍ਰਾ, ਕੋਹੜ ਆਦਿ ਅਣਗਿਣਤ ਰੋਗ) ਪੈਦਾ ਹੋ ਗਏ।(238) ਹੁਣ ਜਦੋ ਦੈਤਾਂ ਦਾ ਇਨ੍ਹਾਂ ਬਿਮਾਰੀਆਂ ਨਾਲ ਖਾਤਮਾ ਹੋ ਰਿਹਾ ਸੀ ਤਾਂ ਮਹਾਕਾਲ ਨੂੰ ਇਹ ਫਿਕਰ ਹੋਇਆ ਕਿ ਜੇ ਸਾਰੇ ਦੈਂਤ ਇਹਨਾਂ ਬਿਮਾਰੀਆਂ ਨਾਲ ਹੀ ਮਰ ਗਏ ਤਾਂ ਮੇਰੇ ਨਾਲ ਤਮਾਸ਼ੇ ਕੋਣ ਕਰੇਗਾ।(248) ਇਸ ਕਰਕੇ ਮਹਾਕਾਲ ਨੇ ਆਪ ਹੀ ਉਥੇ ਕਈ ਕਿਸਮ ਦੀਆਂ ਅਸ਼ੁਧੀਆਂ ਪੈਦਾ ਕਰ ਦਿਤੀਆਂ ਜਿਸ ਨਾਲ ਦੈਤ ਤੰਦਰੁਸਤ ਹੋਣੇ ਸ਼ੁਰੂ ਹੋ ਗਏ। (249) ਭਿਆਨਕ ਯੁਧ ਫੇਰ ਸ਼ੁਰੂ ਹੋ ਗਿਆ। ਦੈਤ ਨੇ ਅਗਨੀ ਅਸ਼੍ਰਤ ਛਡਿਆ ਤਾਂ ਮਹਾਕਾਲ ਨੇ ਵਰੁਣ ਅਸ਼੍ਰਤ , ਦੈਤ ਨੇ ਪਵਨ ਅਸ਼੍ਰਤ ਛਡਿਆ ਤਾਂ ਅਸੁਧਜ ਨੇ ਭੂਧਰ (ਪਰਬਤ) ਅਸ਼੍ਰਤ ।(254) ਜਦੋ ਦੈਤ ਨੇ ਉਰਗ ਅਸ਼੍ਰਤ ਚਲਾਇਆ ਤਾ ਬੇਸ਼ੁਮਾਰ ਸੱਪ ਪੈਦਾ ਹੋ ਗਏ। ਤਦ ਕਾਲ ਨੇ ਖਗਪਤਿ (ਗਰੁੜ) ਅਸ੍ਰਤ ਛਡਿਆ ਜਿਸ ਨੇ ਸੱਪਾ ਨੂੰ ਤਰੁਤ ਖਾ ਲਿਆ (259) ਦੋਵੇ ਪਾਸਿਆਂ ਤੋ ਅਨੇਕਾਂ ਕਿਸਮਾਂ ਦੇ ਅਸ਼ਤਰ–ਸ਼ੱਸਤਰ ਛੱਡੇ ਜਾ ਰਹੇ ਹਨ। ਜਦ ਅਸਿਕੇਤ ਹੱਥ ਵਿਚ ਲਿਸ਼ਕਦੀ ਹੋਈ ਤਲਵਾਰ ਲੈ ਕੇ ਗੱਜਿਆ ਤਾਂ ਉਸ ਨੂੰ ਵੇਖ ਕੇ ਦੇਵਤੇ ਅਤੇ ਦੈਤ ਸਾਰੇ ਹੀ ਡਰ ਗਏ।(271) ਮਹਾਕਾਲ ਨੇ ਦੈਤਾਂ ਦੇ ਹਜ਼ਾਰ-ਹਜ਼ਾਰ ਟੁਕੜੇ ਕੀਤੇ ਜਿਨ੍ਹਾਂ ਤੋ ਹਜ਼ਾਰ-ਹਜ਼ਾਰ ਦੈਤ ਪੈਦਾ ਹੋ ਗਏ।
ਹੁਣ ਇੰਦਰ ਵੀ ਮੈਦਾਨ ਵਿਚ ਆ ਜਾਦਾ ਹੈ, ਜਿਸ ਨੂੰ ਦੇਖ ਕੇ ਇਕ ਦੈਤ ਬਹੁਤ ਹੀ ਕੋਧਿਤ ਹੋ ਗਿਆ ਤੇ ਉਹ ਸ਼ਰਾਬ ਦੇ ਦੋ ਖੂਹ ਪੀ ਕੇ ਇੰਦਰ ਦੇ ਸਾਹਮਣੇ ਹੋਇਆਂ। (287) ਇੰਦਰ ਨੇ ਅਜੇਹਾ ਤੀਰ ਛੱਡਿਆ ਜੋ ਦੈਤ ਦੇ ਸਰੀਰ ਨੂੰ ਚੀਰ ਕੇ ਅੱਗੇ ਲੱਘ ਗਿਆ। ਫੇਰ ਦੈਂਤ ਨੇ ਕ੍ਰੋਧ ਕਰ ਕੇ ਐਸਾ ਵਾਰ ਕੀਤਾ ਕੇ ਦੇਵ-ਪੂਜਾ ਕਰਨ ਵਾਲਿਆਂ ਨੂੰ ਭਾਜੜਾਂ ਪੈ ਗਈਆਂ। ਜਦੋ ਮਹਾਕਾਲ ਨੇ ਦੇਵਤੇ ਭੱਜਦੇ ਦੇਖੇ ਤਾਂ ਆਪ ਮੈਦਾਨ ਵਿਚ ਆ ਗਿਆ। ਇਕ-ਇਕ ਤੀਰ ਨਾਲ ਸੌ ਸੌ ਨੂੰ ਚੀਰਦਾ ਗਿਆ ਤੇ ਦੈਤਾਂ ਦੇ ਸਰੀਰਾਂ ਵਿਚੋ ਸੌ ਸੌ ਖੂਨ ਦੀਆਂ ਤਤੀਰੀਆਂ ਚਲੀਆਂ ਤੇ ਉਨ੍ਹਾਂ ਤੋ ਸੌ ਸੌ ਹੋਰ ਦੈਤ ਪੈਦਾ ਹੁੰਦੇ ਗਏ।(296) ਹੁਣ ਮਹਾਕਾਲ ਨੇ ਆਪਣੇ ਹਜ਼ਾਰਾਂ ਰੂਪ ਧਾਰਨ ਕੀਤੇ ਤੇ ਹਜ਼ਾਰਾਂ ਹੀ ਦੈਤ ਮਾਰੇ। ਪਰ ਹੁਣ ਦੈਤ ਵੀ ਹਜ਼ਾਰਾਂ ਦੀ ਗਿਣਤੀ ਵਿਚ ਵੱਧਣ ਲਗੇ। ਭਾਵ, ਦੈਤ ਮਹਾਕਾਲ ਦੇ ਕਾਬੂ ਨਹੀ ਆ ਰਹੇ। ਹੁਣ ਮਹਾਕਾਲ ਨੇ ਅਜੇਹੇ ਬਾਣ ਚਲਾਏ ਕੇ ਇਕ-ਇਕ ਬਾਣ ਨਾਲ ਹਜ਼ਾਰ-ਹਜ਼ਾਰ ਦੈਤ ਮਾਰ ਦਿਤੇ। ਅਣਗਿਣਤ ਦੈਤਾਂ ਨੂੰ ਫੜਕੇ ਕੱਚੇ ਹੀ ਚੱਬ ਗਿਆ। ਅਤੇ ਦੈਤਾਂ ਦਾ ਖੂਨ ਵੀ ਚੂਸ ਲਿਆ।(299) ਉਧਰ ਦੈਤਂ ਵੀ ਕਿਹੜੇ ਘਟ ਹਨ, ਸਵਾਸਾਂ ਦੀ ਹਵਾ ਤੋਂ ਹੀ ਹੋਰ ਦੈਤਂ ਪੈਦਾ ਹੋਣੇ ਸ਼ੁਰੂ ਹੋ ਗਏ। (300) ਬੜਾ ਭਿਆਨਕ ਯੁੱਧ ਹੋਇਆ ਕੇ ਇੰਦਰ ਤੇ ਚੰਦ੍ਰ ਲੋਕ ਕੰਬ ਗਏ।(318) ਕਿਤੇ ਲੰਬੀਆਂ ਬੰਦੂਕਾਂ ਅਤੇ ਹਾਥੀਆਂ ਤੇ ਘੋੜਿਆਂ ਨਾਲ ਖਿਚੀਆਂ ਜਾਣ ਵਾਲੀਆਂ ਤੋਪਾਂ ਵੀ ਚੱਲ ਰਹੀਆਂ ਹਨ। (324) ਯਾਦ ਰਹੇ ਇਹ ਯੁੱਧ ਸਤਿਯੁਗ ਵਿਚ ਸ਼ੁਰੂ ਹੋਇਆ ਸੀ ਜਿਸ ਦੀ ਉਮਰ 1728000 ਸਾਲ ਹੈ ਜਦੋ ਕੇ ਗੰਨ ਪਾਉਡਰ ਦੀ ਉਮਰ 1100 ਸਾਲ ਤੋ ਵੱਧ ਨਹੀ।
ਜਦੋ ਇੱਸ ਤਰਾਂ ਦਾ ਭਿਆਨਕ ਯੁਧ ਹੋ ਰਿਹਾ ਸੀ ਤਾਂ ਦੂਹਲ ਦੇਈ ਨਾ ਦੀ ਇਕ ਇਸਤਰੀ ਪੈਦਾ ਹੋਈ ਜੋ ਸ਼ੇਰ ਤੇ ਸਵਾਰ ਸੀ। ਇਸ ਨੂੰ ਦੇਖ ਕੇ ਹੀ ਦੈਤ ਭਜਣੇ ਸ਼ੁਰੂ ਹੋ ਗਏ।(331) (ਯਾਦ ਰਹੇ ਪਹਿਲਾਂ ਵੀ ਬਾਲਾ ਨਾ ਦੀ ਇਕ ਦੇਵੀ ਪੈਦਾ ਹੋਈ ਸੀ, ਉਸ ਦਾ ਕੀ ਬਣਿਆ?।) ਇਸ ਨੇ ਦੈਤਾਂ ਦਾ ਸਫਾਇਆ ਕੀਤਾ। ਜਿਨ੍ਹਾਂ ਦੈਤਾ ਦੇ ਵੱਡੇ-ਵੱਡੇ ਸਿੰਗ ਸਨ ਜਿਨ੍ਹਾਂ ਦੀਆਂ ਚੁੰਜਾਂ ਲਮਢੀਗਾਂ ਵਾਂਗ ਵੱਡੀਆਂ ਸਨ, ਨੂੰ ਦੂਹਲਾ ਦੇਈ ਨੇ ਚੁਣ-ਚੁਣ ਕੇ ਬਰਛੀ ਨਾਲ ਮਾਰਿਆ।(339) ਜਿਹੜੇ ਸਾਹਮਣੇ ਹੋ ਕੇ ਮਰਦੇ ਉਨ੍ਹਾਂ ਨੂੰ ਪਰੀਆਂ ਵਰ ਕੇ ਲੈ ਜਾਂਦੀਆਂ ਤੇ ਉਹ ਬਿਬਾਨ ਵਿਚ ਬੈਠਕੇ ਸਵਰਗਾਂ ਨੂੰ ਜਾਂਦੇ। ਜੋ ਭੱਜਦੇ ਹੋਏ ਮਾਰੇ ਗਏ ਉਹ ਨਰਕਾਂ ਨੂੰ ਜਾ ਰਹੇ ਸਨ।(346) ਮਹਾਕਾਲ ਅਤੇ ਦੂਹਲਾ ਦੇਈ ਨੇ, ਜੋ ਸ਼ੇਰ ਦੀ ਸਵਾਰੀ ਕਰ ਰਹੀ ਹੈ ਅਤੇ ਬੁਹਤ ਹੀ ਕ੍ਰੋਧਿਤ ਹੈ, ਦੈਤਾਂ ਦਾ ਸਰਵਨਾਸ਼ ਕਰ ਦਿੱਤਾ। ਕਾਲ ਨੇ ਸਾਰੇ ਦੈਤਾਂ ਨੂੰ ਆਪਣੀ ਸ਼ਕਤੀ ਨਾਲ ਖਿਚ ਲਿਆ ਤੇ ਕਾਲਿ ਨੂੰ ਆਗਿਆ ਦਿੱਤੀ ਤੇ ਉਹ ਸਾਰੇ ਦੈਤਾਂ ਨੂੰ ਖਾ ਗਈ।(364)
ਤੱਦ ਇਕ ਦੈਤ ਹੀ ਬਾਕੀ ਰਹਿ ਗਿਆ ਤਾਂ ਉਸ ਨੇ ਮਹਾ-ਕਾਲ ਨੂੰ ਵਗਾਰਿਆ, ਹੇ ਮਹਾਕਾਲ ਐਵੇ ਫੁਲਿਆ ਨਾ ਫਿਰ, ਆ ਮੇਰੇ ਨਾਲ ਯੁਧ ਕਰ, ਅੱਜ ਫੈਸਲਾ ਹੋ ਜਾਵੇਗਾ, ਜਾਂ ਅਸਿਧੁਜ ਨਹੀ ਜਾਂ ਦੈਤ ਨਹੀ।(369) ਦੋਵਾਂ ਵਿਚ ਭਿਆਨਕ ਯੁੱਧ ਹੁੰਦਾ ਹੈ ਦੈਤ ਪਿਛੇ ਨਹੀ ਹੱਟਦਾ ਭਾਂਵੇਂ ਉਸ ਦੀਆਂ ਆਂਦਰਾਂ ਗਿਰਝਾਂ ਖਾ ਗਈਆਂ। ਮਹਾਂ ਕਾਲ ਨੇ ਕਰੋਧ ਵਿਚ ਆ ਕੇ ਦੈਤ ਤੇ ਵੀਹ ਹਜ਼ਾਂਰ ਬਾਣ ਛੱਡੇ।(371) ਮਹਾਕਾਲ ਨੇ ਇਕ ਬਾਣ ਨਾਲ ਦੈਂਤ ਦਾ ਝੰਡਾ, ਦੋ ਤੀਰਾਂ ਨਾਲ ਉਸ ਦੇ ਰੱਥ ਦੇ ਦੋਵੇ ਪਹੀਏ, ਚਾਰ ਤੀਰਾਂ ਨਾਲ ਚੋਹਾਂ ਹੀ ਘੋੜਿਆਂ ਨੂੰ ਮਾਰ ਦਿਤਾ। ਇਕ ਹੋਰ ਬਾਣ ਨਾਲ ਜਗਤ ਦੇ ਸੁਆਮੀ ਨੇ ਦੈਤ ਦਾ ਮੱਥਾ ਚੀਰ ਦਿਤਾ ਅਤੇ ਦੋ ਹੋਰ ਬਾਣਾਂ ਨਾਲ ਵੈਰੀ ਦੇ ਦੋਵੇ ਹੱਥ ਕੱਟ ਸੁਟੇ। (374)
ਪਾਠਕ, ਹੁਣ ਤਾਂਈ 404 ਵੇਂ ਚਰਿਤ੍ਰ ਦੇ, ਜਿਸ ਦੇ ਕੁਲ 405 ਬੰਦ ਹਨ, ਵਿਚੋਂ 1 ਤੋਂ 374 ਬੰਦਾਂ ਦੇ ਦਰਸ਼ਨ ਕਰ ਚੁਕੇ ਹਨ। ਆਉ ਹੁਣ ਬੰਦ 375 ਤੋ 405 ਤੱਕ ਦੇ ਦਰਸ਼ਨ ਵੀ ਕਰ ਲਈਏ।
ਨਿਤਨੇਮ ਦੇ ਗੁਟਕਿਆਂ ਵਿਚ, "ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥ ਪਾਤਿਸਾਹੀ 10॥" ਪਤਾ ਨਹੀ ਇਹ ਕਿਸ ਦਲੀਲ ਨਾਲ ਲਿਖਿਆ ਜਾ ਰਿਹਾ ਹੈ ਜਦੋਂ ਕੇ ਅਸਲ ਲਿਖਤ ਵਿਚ ਤਾਂ ‘ਕਬ੍ਯੋ ਬਾਚ ਬੇਨਤੀ’ ਹੈ। ਇਸ ਦੀ ਅਸਲੀਤ ਨੂੰ ਜਾਨਣ ਲਈ ਦਸਮ ਗ੍ਰੰਥ ਦੀ ਹੱਥ ਲਿਖਤ ਦੇ ਦਰਸ਼ਣ ਕਰੋ ਜੀ।
ਪੁਨਿ ਰਾਛਸ ਕਾ ਕਾਟਾ ਸੀਸਾ । ਸ੍ਰੀ ਅਸਿਕੇਤ ਜਗਤ ਕੇ ਈਸਾ।।
ਪੁਹਪਨ ਬ੍ਰਿਸਟਿ ਗਗਨ ਤੇਂ ਭਈ। ਸਭਹਿਨ ਆਨਿ ਬਧਾਈ ਦਈ।।(375)
ਫਿਰ ਜਗਤ ਦੇ ਸੁਆਮੀ ਅਸਿਕੇਤ ਨੇ ਰਾਖਸ਼ ਦਾ ਸੀਸ ਕਟ ਦਿੱਤਾ। ਅਕਾਸ਼ ਤੋ ਫੂਲਾਂ ਦੀ ਬਰਖਾ ਹੋਈ ਤੇ ਸਭ ਨੇ ਆ ਕੇ ਵਧਾਈਆਂ ਦਿੱਤੀਆਂ।(375)
ਧੰਨ੍ਯ ਧੰਨ੍ਯ ਲੋਗਨ ਕੇ ਰਾਜਾ। ਦੁਸਟਨ ਦਾਹ ਗਰੀਬ ਨਿਵਾਜਾ।।
ਅਖਲ ਭਵਨ ਕੇ ਸਿਰਜਨਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ।।(376)
ਅਤੇ ਕਿਹਾ ਹੇ ਲੋਕਾਂ ਦੇ ਰਾਜੇ ਤੂਸੀ ਧੰਨ ਹੋ ,ਤੁਸੀ ਦੁਸ਼ਟਾਂ ਨੂੰ ਮਾਰ ਕੇ ਗਰੀਬਾਂ ਦੀ ਰੱਖਿਆ ਕੀਤੀ ਹੈ, ਹੇ ਸਾਰੇ ਸੰਸਾਰ ਦੀ ਰਚਨਾ ਕਰਨ ਵਾਲੇ ! ਦਾਸ ਜਾਣ ਕੇ ਮੇਰੀ ਰੱਖਿਆ ਕਰੋ (376)
ਕਬ੍ਯੋ ਬਾਚ ਬੇਨਤੀ॥ ਚੌਪਈ॥ (ਕਵੀ ਨੇ ਬੇਨਤੀ ਕੀਤੀ)
ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਇੱਛਾ ॥
ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ॥1॥(377)
(ਯਾਦ ਰਹੇ ਇਸ ਬੰਦ ਦਾ ਆਖੇ ਜਾਂਦੇ ਦਸਮ ਗ੍ਰੰਥ ਵਿਚ ਨੰ: 377 ਹੈ ਪਰ ਨਿਤਨੇਮ ਦੇ ਗੁਟਕਿਆਂ ਵਿਚ ਨੰ:1ਹੈ। ਜੇ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਤਾਂ ਕਿਸੇ ਨੂੰ ਕੀ ਅਧਿਕਾਰ ਹੈ ਕੇ ਉਹ ਇਸ ਬੰਦ ਦਾ ਨੰ: ਬਦਲ ਦੇਵੇ?)
ਹਮਰੇ ਦੁਸਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ॥
ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖ ਸਭੈ ਕਰਤਾਰਾ ॥2॥(378)
ਮੋ ਰੱਛਾ ਨਿਜ ਕਰ ਦੈ ਕਰਿਯੈ ॥ ਸਭ ਬੈਰਨ ਕੋ ਆਜ ਸੰਘਰਿਯੈ ॥
ਪੂਰਨ ਹੋਇ ਹਮਾਰੀ ਆਸਾ ॥ ਤੋਰ ਭਜਨ ਕੀ ਰਹੈ ਪਿਆਸਾ ॥3॥(379)
ਤੁਮਹਿ ਛਾਡਿ ਕੋਈ ਅਵਰ ਨ ਧਿਯਾਊਂ ॥ ਜੋ ਬਰ ਚਹੋਂ ਸੁ ਤੁਮ ਤੇ ਪਾਊਂ ॥
ਸੇਵਕ ਸਿੱਖ ਹਮਾਰੇ ਤਾਰੀਅਹਿ ॥ ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥4॥(380)
ਆਪ ਹਾਥ ਦੈ ਮੁਝੈ ਉਬਰਿਯੈ ॥ ਮਰਨ ਕਾਲ ਕਾ ਤ੍ਰਾਸ ਨਿਵਰਿਯੈ ॥
ਹੂਜੋ ਸਦਾ ਹਮਾਰੇ ਪੱਛਾ ॥ ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥5॥(381)
ਰਾਖਿ ਲੇਹੁ ਮੁਹਿ ਰਾਖਨਹਾਰੇ ॥ ਸਾਹਿਬ ਸੰਤ ਸਹਾਇ ਪਿਯਾਰੇ ॥
ਦੀਨ ਬੰਧੁ ਦੁਸਟਨ ਕੇ ਹੰਤਾ ॥ ਤੁਮਹੋ ਪੁਰੀ ਚਤੁਰ ਦਸ ਕੰਤਾ ॥6॥(382)
ਕਾਲ ਪਾਇ ਬ੍ਰਹਮਾ ਬਪੁ ਧਰਾ ॥ ਕਾਲ ਪਾਇ ਸਿਵਜੂ ਅਵਤਰਾ ॥
ਕਾਲ ਪਾਇ ਕਰ ਬਿਸਨੁ ਪ੍ਰਕਾਸਾ ॥ ਸਕਲ ਕਾਲ ਕਾ ਕੀਆ ਤਮਾਸਾ ॥7॥(383)
ਜਵਨ ਕਾਲ ਜੋਗੀ ਸਿਵ ਕੀਓ ॥ ਬੇਦਰਾਜ ਬ੍ਰਹਮਾ ਜੂ ਥੀਓ ॥
ਜਵਨ ਕਾਲ ਸਭ ਲੋਕ ਸਵਾਰਾ ॥ ਨਮਸਕਾਰ ਹੈ ਤਾਹਿ ਹਮਾਰਾ ॥8॥(384)
ਜਵਨ ਕਾਲ ਸਭ ਜਗਤ ਬਨਾਯੋ ॥ ਦੇਵ ਦੈਤ ਜੱਛਨ ਉਪਜਾਯੋ ॥
ਆਦਿ ਅੰਤਿ ਏਕੈ ਅਵਤਾਰਾ ॥ ਸੋਈ ਗੁਰੂ ਸਮਝਿਯਹੁ ਹਮਾਰਾ ॥9॥(385)
ਨਮਸਕਾਰ ਤਿਸ ਹੀ ਕੋ ਹਮਾਰੀ ॥ ਸਕਲ ਪ੍ਰਜਾ ਜਿਨ ਆਪ ਸਵਾਰੀ ॥
ਸਿਵਕਨ ਕੋ ਸਿਵਗੁਨ ਸੁਖ ਦੀਓ ॥ ਸੱਤ੍ਰਨ ਕੋ ਪਲ ਮੋ ਬਧ ਕੀਓ ॥10॥(386)
ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥
ਚੀਟੀ ਤੇ ਕੁੰਚਰ ਅਸਥੂਲਾ ॥ ਸਭ ਪਰ ਕ੍ਰਿਪਾ ਦ੍ਰਿਸਟਿ ਕਰ ਫੂਲਾ ॥11॥ (387)
ਸੰਤਨ ਦੁਖ ਪਾਏ ਤੇ ਦੁਖੀ ॥ ਸੁਖ ਪਾਏ ਸਾਧਨ ਕੇ ਸੁਖੀ ॥
ਏਕ ਏਕ ਕੀ ਪੀਰ ਪਛਾਨੈਂ ॥ ਘਟ ਘਟ ਕੇ ਪਟ ਪਟ ਕੀ ਜਾਨੈਂ ॥12॥(388)
ਜਬ ਉਦਕਰਖ ਕਰਾ ਕਰਤਾਰਾ ॥ ਪ੍ਰਜਾ ਧਰਤ ਤਬ ਦੇਹ ਅਪਾਰਾ ॥
ਜਬ ਆਕਰਖ ਕਰਤ ਹੋ ਕਬਹੂੰ ॥ ਤੁਮ ਮੈ ਮਿਲਤ ਦੇਹ ਧਰ ਸਭਹੂੰ ॥13॥(389)
ਜੇਤੇ ਬਦਨ ਸ੍ਰਿਸਟਿ ਸਭ ਧਾਰੈ ॥ ਆਪੁ ਆਪਨੀ ਬੂਝ ਉਚਾਰੈ ॥
ਤੁਮ ਸਭਹੀ ਤੇ ਰਹਤ ਨਿਰਾਲਮ ॥ ਜਾਨਤ ਬੇਦ ਭੇਦ ਅਰ ਆਲਮ ॥14॥(390)
ਨਿਰੰਕਾਰ ਨ੍ਰਿਬਿਕਾਰ ਨਿਰਲੰਭ ॥ ਆਦਿ ਅਨੀਲ ਅਨਾਦਿ ਅਸੰਭ ॥
ਤਾ ਕਾ ਮੂੜ੍ਹ ਉਚਾਰਤ ਭੇਦਾ ॥ ਜਾ ਕੌ ਭੇਵ ਨ ਪਾਵਤ ਬੇਦਾ ॥15॥(391)
ਤਾ ਕੌ ਕਰਿ ਪਾਹਨ ਅਨੁਮਾਨਤ ॥ ਮਹਾ ਮੂੜ੍ਹ ਕਛੁ ਭੇਦ ਨ ਜਾਨਤ ॥
ਮਹਾਦੇਵ ਕੌ ਕਹਤ ਸਦਾ ਸਿਵ ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥16॥(392)
ਆਪੁ ਆਪਨੀ ਬੁਧਿ ਹੈ ਜੇਤੀ ॥ ਬਰਨਤ ਭਿੰਨ ਭਿੰਨ ਤੁਹਿ ਤੇਤੀ ॥
ਤੁਮਰਾ ਲਖਾ ਨ ਜਾਇ ਪਸਾਰਾ ॥ ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥17॥(393)
ਏਕੈ ਰੂਪ ਅਨੂਪ ਸਰੂਪਾ ॥ ਰੰਕ ਭਯੋ ਰਾਵ ਕਹੀ ਭੂਪਾ ॥
ਅੰਡਜ ਜੇਰਜ ਸੇਤਜ ਕੀਨੀ ॥ ਉਤਭੁਜ ਖਾਨਿ ਬਹੁਰ ਰਚਿ ਦੀਨੀ ॥18॥(394)
ਕਹੂੰ ਫੂਲ ਰਾਜਾ ਹ੍ਵੈ ਬੈਠਾ ॥ ਕਹੂੰ ਸਿਮਟਿ ਭਿੋ ਸੰਕਰ ਇਕੈਠਾ ॥
ਸਗਰੀ ਸ੍ਰਿਸਟਿ ਦਿਖਾਇ ਅਚੰਭਵ ॥ ਆਦਿ ਜੁਗਾਦਿ ਸਰੂਪ ਸੁਯੰਭਵ ॥19॥(395)
ਅਬ ਰੱਛਾ ਮੇਰੀ ਤੁਮ ਕਰੋ ॥ ਸਿੱਖ ਉਬਾਰਿ ਅਸਿੱਖ ਸੰਘਰੋ ॥
ਦੁਸ਼ਟ ਜਿਤੇ ਉਠਵਤ ਉਤਪਾਤਾ ॥ ਸਕਲ ਮਲੇਛ ਕਰੋ ਰਣ ਘਾਤਾ ॥20॥(396)
ਜੇ ਅਸਿਧੁਜ ਤਵ ਸਰਨੀ ਪਰੇ ॥ ਤਿਨ ਕੇ ਦੁਸ਼ਟ ਦੁਖਿਤ ਹ੍ਵੈ ਮਰੇ ॥
ਪੁਰਖ ਜਵਨ ਪਗ ਪਰੇ ਤਿਹਾਰੇ ॥ ਤਿਨ ਕੇ ਤੁਮ ਸੰਕਟ ਸਭ ਟਾਰੇ ॥21॥(397)
ਜੋ ਕਲਿ ਕੋ ਇਕ ਬਾਰ ਧਿਐ ਹੈ ॥ ਤਾ ਕੇ ਕਾਲ ਨਿਕਟਿ ਨਹਿ ਐਹੈ ॥
ਰੱਛਾ ਹੋਇ ਤਾਹਿ ਸਭ ਕਾਲਾ ॥ ਦੁਸਟ ਅਰਿਸਟ ਟਰੇਂ ਤਤਕਾਲਾ ॥22॥(398)
ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਿਹੋ ॥ ਤਾ ਕੇ ਤਾਪ ਤਨਕ ਮੋ ਹਰਿਹੋ ॥
ਰਿੱਧਿ ਸਿੱਧਿ ਘਰ ਮੋ ਸਭ ਹੋਈ ॥ ਦੁਸ਼ਟ ਛਾਹ ਛ੍ਵੈ ਸਕੈ ਨ ਕੋਈ ॥23॥(399)
ਏਕ ਬਾਰ ਜਿਨ ਤੁਮੈ ਸੰਭਾਰਾ ॥ ਕਾਲ ਫਾਸ ਤੇ ਤਾਹਿ ਉਬਾਰਾ ॥
ਜਿਨ ਨਰ ਨਾਮ ਤਿਹਾਰੋ ਕਹਾ ॥ ਦਾਰਿਦ ਦੁਸਟ ਦੋਖ ਤੇ ਰਹਾ ॥24॥(400)
ਖੜਗ ਕੇਤ ਮੈ ਸਰਣਿ ਤਿਹਾਰੀ ॥ ਆਪ ਹਾਥ ਦੈ ਲੇਹੁ ਉਬਾਰੀ ॥
ਸਰਬ ਠੌਰ ਮੋ ਹੋਹੁ ਸਹਾਈ ॥ ਦੁਸਟ ਦੋਖ ਤੇ ਲੇਹੁ ਬਚਾਈ ॥25॥(401)
ਸਿੱਖ ਰਹਿਤ ਮਰਯਾਦਾ ਵਿਚ ਇਹ 25 ਬੰਦ ਹੀ ਦਰਜ ਹਨ, ‘ਭਾਵ ਹਮਰੀ ਕਰੋ ਹਾਥ ਦੇ ਰੱਛਾ’(377) ਤੋਂ ਲੈ ਕੇ ‘ਦੁਸਟ ਦੋਖ ਤੇ ਲੇਹੁ ਬਚਾਈ’ (401) ਤੱਕ। ਪਰ ਜੋ ਡੇਰੇ ਪੰਥ ਪ੍ਰਮਾਣਤ ਰਹਿਤ ਮਰਯਾਦਾ ਨੂੰ ਨਹੀ ਮੰਨਦੇ ਉਹ ਉਪਰੋਕਤ 375 ਅਤੇ 376 ਨੰ: ਬੰਦਾਂ ਸਮੇਤ ਹੇਠ ਲਿਖੇ ਬੰਦ ਵੀ ਪੜ੍ਹਦੇ ਹਨ।
ਕ੍ਰਿਪਾ ਕਰੀ ਹਮ ਪਰ ਜਗ ਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥
ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖਿਯਨ ਕੋ ਛੈ ਕਰਤਾ॥26॥(402)
ਮੇਰੇ ਉਤੇ ਜਗਮਾਤਾ (ਦੁਰਗਾ,ਪਾਰਵਤੀ) ਨੇ ਕ੍ਰਿਪਾ ਕੀਤੀ ਹੈ (ਅਤੇ ਮੈਂ) ਸ਼ੁਭ ਗੁਣਾਂ ਨਾਲ ਭਰਪੂਰ (ਸੁਭ ਰਾਤਾ) ਗ੍ਰੰਥ ਪੂਰਾ ਕੀਤਾ ਹੈ। (ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੀ, ਦੁਸ਼ਟਾਂ ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ।(402)
ਸ੍ਰੀ ਅਸਿਧੁਜ ਜਬ ਭਏ ਦਇਆਲਾ॥ ਪੂਰਨ ਕਰਾ ਗ੍ਰੰਥ ਤਤਕਾਰਾ॥
ਮਨ ਬਾਂਛਤ ਫਲ ਪਾਵੈ ਸੋਈ॥ ਦੂਖ ਨ ਤਿਸੈ ਬਿਆਪਤ ਕੋਈ॥27। (403)
ਜਦ ਸ੍ਰੀ ਅਸਿਧੁਜ (ਮਹਾਕਾਲ : ਵੱਡਾ ਕਾਲ । ਵਿਨਾਸ਼ਕਾਰੀ ਸਰੂਪ ਵਿਚ ਸਿ਼ਵਜੀ ਦਾ ਇਕ ਨਾਂ । ਵੇਖੋ ਸਿ਼ਵ। ‘ਹਿੰਦੂ ਮਿਥਿਹਾਸ ਕੋਸ਼’ ਪੰਨਾ 398) ਦਿਆਲ ਹੋਏ ਤਾਂ ਉਸੇ ਵੇਲੇ ਮੈ ਇਹ ਗ੍ਰੰਥ ਮੁਕੰਮਲ ਕਰ ਲਿਆ। ਜੋ ਇਸ ਦਾ ਪਾਠ ਕਰੇਗਾ ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ। ਉਸ ਨੂੰ ਕੋਈ ਦੁਖ ਵਿਆਪਤ ਨਹੀ ਹੋਵੇਗਾ।(403)
ਅੜਿੱਲ॥
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ॥ ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ॥
ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ॥ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ॥28(404)
ਚੌਪਈ॥ ਸੰਬਤ ਸੱਤ੍ਰਹ ਸਹਸ ਭਣਿੱਜੈ॥ ਅਰਧ ਸਹਜ ਫੁਨਿ ਤੀਨਿ ਕਹਿੱਜੈ॥
ਭਾਦ੍ਰਵ ਸੁਦੀ ਅਸਟਮੀ ਰਵਿਵਾਰਾ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥29 (405)
ਇਤਿ ਸ੍ਰੀ ਚਰਿਤ੍ਰੋ ਪਖਯਾਨੇ ਤ੍ਰਿਯਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਾਰ ਚਰਿਤ੍ਰ ਸਮਾਤ ਮਸਤੁ ਸੁਭ ਮਸਤੂ॥
ਭਾਵ ਇਹ ਗ੍ਰੰਥ, ਐਤਵਾਰ ਭਾਦੋਂ ਸੁਦੀ 8 ਸੰਮਤ 1753 ਨੂੰ ਸੱਤਲੁਜ ਦੇ ਕੰਢੇ ਪੂਰਾ ਹੋਇਆ।
ਨੋਟ:- ਸੰਮਤ 1753 ਵਿਚ ਭਾਂਦੋ ਸੁਦੀ 8 ਨੂੰ ਦਿਨ ਐਤਵਾਰ ਨਹੀ ਸੀ। ਉਸ ਦਿਨ ਤਾਂ ਮੰਗਲਵਾਰ ਸੀ। ਇਸ ਤੋਂ ਵੀ ਸਪੱਸ਼ਟ ਹੈ ਕਿ ਜਿਸ ਨੇ ਵੀ ਇਹ ਲਿਖਤ ਲਿਖੀ ਹੈ ਉਸ ਨੇ ਅੱਟੇ-ਸੱਟੇ ਨਾਲ ਹੀ ਤਰੀਖ ਲਿੱਖ ਦਿੱਤੀ ਹੈ।
ਯਾਦ ਰਹੇ ਇਹ ਯੁੱਧ ਸਤਿਯੁਗ ਵਿਚ ਅਰੰਭ ਹੋਇਆ ਸੀ, ਜਿਸ ਦੀ ਉਮਰ 1728000 ਸਾਲ ਸੀ। ਜੇ ਇਹ ਵੀ ਮੰਨ ਲਿਆਂ ਜਾਵੇ ਕੇ ਇਹ ਯੁੱਧ ਸਤਿਯੁਗ ਦੇ ਅਖੀਰ ਵਿਚ ਹੀ ਅਰੰਭ ਹੋਇਆਂ ਸੀ ਤਾਂ ਵੀ ਇਸ ਦੇ ਅਰੰਭ ਹੋਣ ਦਾ ਸਮਾਂ (ਦੁਆਪਰ 1296000 ਸਾਲ + ਤ੍ਰੇਤਾ 864000 + ਕਲਯੁਗ 5111 ਸਾਲ ) 2165111 ਸਾਲ ਪਹਿਲਾਂ ਦਾ ਬਣਦਾ ਹੈ ਪਰ ਇਸ ਯੁਧ ਦੇ ‘ਅੱਖੀਂ ਡਿੱਠੇ ਹਾਲ’ ਲਿਖੇ ਨੂੰ ਸਿਰਫ 314 ਸਾਲ ਹੀ ਹੋਏ ਹਨ।
ਇਹ ਹੈ ਉਸ ਪੂਰੇ ਚਰਿਤ੍ਰ 404 ਦੀ ਸੰਖੇਪ ਵਾਰਤਾ ਜਿਸ ਦੇ ਕੁਲ 405 ਬੰਦ ਹਨ ਅਤੇ ਇਹਨਾ ਵਿਚੋ ਪੰਥਕ ਰਹਿਤ ਮਰਯਾਦਾ ਮੁਤਾਬਕ 377 ਤੋ 401 ਤੱਕ ਭਾਵ 25 ਬੰਦਾਂ ਨੂੰ ਗੁਰੂ ਜੀ ਦੀ ਰਚਨਾ ਦਾ ਦਰਜਾ ਦਿੱਤਾ ਗਿਆ ਹੈ। ਡੇਰੇਦਾਰ, ਜੋ ਪੰਥਕ ਰਹਿਤ ਮਰਯਾਦਾ ਨੂੰ ਨਹੀ ਮੰਨਦੇ ੳਨ੍ਹਾਂ ਵਲੋ 375 ਤੋ 405 ਤੱਕ ਭਾਵ 31 ਬੰਦਾਂ ਨੂੰ ਗੁਰੂ ਜੀ ਦੀ ਰਚਨਾ ਮੰਨਿਆ ਜਾਂਦਾ ਹੈ। ‘ਗੁਰਬਾਣੀ ਪਾਠ ਦਰਪਣ’ ਵਿਚ ਤਾਂ ਇਹ ਵੀ ਦਰਜ ਹੈ, “ਇਸ ਪ੍ਰਕਾਰ ਸਾਧ ਸੰਗਤ ਜੀ! ਜਿਹੜਾ ਰਹਿਰਾਸ ਬਾਣੀ ਪੜ੍ਹਨ ਦਾ, ਗੁਰਮਤਿ ਦਾ ਅਸੂਲ ਸੀ ਪਹਿਲੇ ਪੁਰਾਨਤ ਸਮੇਂ ਅਨੁਸਾਰ ਬਾਣੀ ਸ੍ਰੀ ਕੇਸਗੜ੍ਹ ਤਖ਼ਤ ਸਾਹਿਬ ਜੀ ਵੀ ‘ਮਹਾਂ ਕਾਲ ਕੀ ਜੋ ਸਰਨ ਪਏ’ ਤੋਂ ਚੌਪਈ ਪੜ੍ਹਿਆ ਕਰਦੇ ਸਨ। ਅਤੇ ਇਸੇ ਪ੍ਰਕਾਰ ਸ੍ਰੀ ਪਟਨੇ ਸਾਹਿਬ ਪੜ੍ਹਿਆ ਕਰਦੇ ਸਨ। ਜਿੰਨੀ ਹੁਣ ਸ੍ਰੀ ਹਜੂਰ ਸਾਹਿਬ ਸ਼ੁਰੂ ਹੈ। ਬਹੁਰਿ ਅਸਰੁ ਕਾ ਕਾਟਿਸ ਮਾਥਾ॥ ਸ੍ਰੀ ਅਸਿਧੁਜ ਜਗਤ ਕੇ ਨਾਥਾ॥” (ਪੰਨਾ 188)
ਸਤਿਕਾਰ ਯੋਗ ਪਾਠਕ ਜੀਓ, ਉਪ੍ਰੋਕਤ 404 ਚਰਿਤ੍ਰ ਦੀ ਸਾਰੀ ਵਾਰਤਾ ਨੂੰ ਪੜ੍ਹਨ ਅਤੇ ਵਿਚਾਰਨ ਉਪ੍ਰੰਤ, ਕੀ ਆਪ ਜੀ ਸਮਝਦੇ ਹੋ ਕਿ ਇਹ ਸਾਰੀ ਰਚਨਾ ਗੁਰੂ ਜੀ ਦੀ ਹੋ ਸਕਦੀ ਹੈ? ਜਾਂ ਜਿਥੋ ਤੀਕ ਪੰਥਕ ਰਹਿਤ ਮਰਯਾਦਾ (377 ਤੋ 401) ਵਿਚ ਦਰਜ ਹੈ ਉਹ ਹੋ ਸਕਦੀ ਹੈ? ਜਾਂ ਜਿਥੋ ਤੀਕ ਡੇਰੇਦਾਰ (375 ਤੋਂ 405) ਪੜ੍ਹਦੇ ਹਨ ? ਜਾਂ ਜਿਥੋ ਤੀਕ ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਪੜ੍ਹੀ ਜਾਂਦੀ ਹੈ (374 ਤੋਂ405) ਜਾਂ ਜਿਥੋ ਤੀਕ ਸੀ ਪੁਰਾਨਤ ਸਮੇਂ ‘ਮਹਾਂ ਕਾਲ ਕੀ ਜੋ ਸਰਨ ਪਏ’ ਤੋਂ (366 ਤੋਂ 405) ਪੜ੍ਹਿਆ ਕਰਦੇ ਸਨ ਉਥੋ ਤੀਕ ਗੁਰੂ ਜੀ ਦੀ ਰਚਨਾ ਹੋ ਸਕਦੀ ਹੈ?
ਨਿਸ਼ਾਨ ਸਾਹਿਬ ਤੋਂ ਉਚਾ ਲੱਗੇਗਾ ਦਸ਼ਮੇਸ ਦਰਬਾਰ ਗੁਰੂ ਘਰ ਵਿੱਚ ਟੀ ਮੋਬਾਈਲ ਦਾ ਢਾਂਗਾ-ਨਹੀਂ ਖੇਡ ਸਕਣਗੇ ਘਾਹ ਵਾਲੀ ਥਾਂ ਤੇ ਸਿੱਖ ਬੱਚੇ ਵਾਲੀਬਾਲ ਦੀ ਖੇਡ
ਕਾਰਟੇਰਟ-ਭਾਵੇ ਕਿ ਗੁਰਦਵਾਰਿਆਂ ਵਿੱਚ ਨਿੱਤ ਦਿਨ ਜੋਰ ਪਾ ਕੇ ਇਹ ਗੱਲ ਕੀਤੀ ਜਾਂਦੀ ਹੈ ਕਿ ਗੁਰੂ ਘਰਾਂ ਵਿੱਚ ਸਕੂਲ ਬਣਾਏ ਜਾਣ-ਬੱਚਿਆਂ ਦੇ ਖੇਡਣ ਲਈ ਥਾਂ ਦਾ ਬੰਦੋਬਸਤ ਕੀਤਾ ਜਾਵੇ ਪਰ ਸੰਗਤ ਹੈਰਾਨ ਹੋਵੇਗੀ ਕਿ ਗੁਰਦਵਾਰਾ ਸਾਹਿਬ ਦਸ਼ਮੇਸ਼ ਦਰਬਾਰ ਵਿਖੇ ਗੁਰੂ ਘਰ ਦੀ ਇਮਾਰਤ ਦੇ ਨਾਲ ਜਿਹੜਾਂ ਥਾਂ ਖਾਲੀ ਪਿਆ ਹੈ ਜਿਥੇ ਬੱਚੇ ਖੇਡਦੇ ਹਨ ਜਿਥੇ ਗੱਤਕੇ ਦੇ ਮੁਕਾਬਲੇ ਹੋਏ ਸਨ -ਜਿਸ ਥਾਂ ਤੇ ਬੱਚੇ ਵਾਲੀ ਵਾਲ ਖੇਡਦੇ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ਨਰੋਈ ਹੁੰਦੀ ਹੈ ਉਥੇ ਟੀ ਮੋਬਾਈਲ ਦਾ ਢਾਂਗਾ ਗੱਡਣ ਦੀਆਂ ਤਿਆਰੀਆਂ ਹੋ ਰਹੀਆਂ ਹਨ ।ਇਹਨਾਂ ਤਿਆਰੀਆਂ ਨੁੰ ਅੰਤਮ ਛੋਹ ਦਿੱਤੀ ਹੀ ਜਾ ਚੁੱਕੀ ਹੈ।ਗੁਰੂ ਘਰਾਂ ਵਿੱਚ ਕੋਸਿ਼ਸ਼ ਕਰਦੀ ਹੈ ਸਿੱਖ ਕੌਮ ਕਿ ਉੱਚੇ ਤੋਂ ਉੱਚਾ ਨਿਸ਼ਾਨ ਸਾਹਿਬ ਲਾਇਆ ਜਾਵੇ ਪਰ ਦਸ਼ਮੇਸ਼ ਦਰਬਾਰ ਵਿੱਚ ਗੁਰੂ ਜੀ ਦੀ ਇਮਾਰਤ ਦੇ ਨਾਲ ਹੀ 120 ਫੁੱਟ ਉੱਚਾ ਸੈੱਲ ਫੋਨ ਦਾ ਟਾਵਰ ਲਾਇਆ ਜਾ ਰਿਹਾ ਹੈ। ਜਿਸ ਤਰੀਕੇ ਨਾਲ ਇਸ ਨੂੰ ਅੱਗੇ ਲਿਆਂਦਾ ਗਿਆ ਹੈ ਉਹ ਹੈਰਾਨਕੁੰਨ ਜਰੂਰ ਹੈ। ਹਰ ਇੱਕ ਗੁਰਦਵਾਰਾ ਸਾਹਿਬ ਦੀ ਉਸਾਰੀ ਸਮੇਂ ਵਾਰ ਵਾਰ ਸਟੇਜਾਂ ਤੋਂ ਅਨਾਊਂਸ ਕੀਤਾ ਜਾਂਦਾ ਹੈ ਕਿ ਗੁਰਦਵਾਰਾ ਸਾਹਿਬ ਸੰਗਤ ਦੇ ਸਹਿਯੋਗ ਨਾਲ ਬਣਦੇ ਹਨ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਘਰ ਸੰਗਤ ਦੇ ਹੁੰਦੇ ਹਨ।ਪਰ ਜਦੋਂ ਇਸ ਸੱਚਾਈ ਨੂੰ ਪਰਤੱਖ ਰੂਪ ਵਿੱਚ ਦੇਖਦੇ ਹਾਂ ਤਾਂ ਇਹ ਨਹੀਂ ਲੱਭਦੀ।ਇਤਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਕਬਰ ਬਾਦਸ਼ਾਹ ਵਲੋਂ ਗੁਰੂ ਘਰ ਲਈ ਜਾਇਦਾਦ ਦੀ ਕੀਤੀ ਗਈ ਪੇਸ਼ਕਸ਼ ਨੂੰ ਸਤਿਗੁਰੂ ਜੀ ਨੇ ਇਸੇ ਲਈ ਠੁਕਰਾ ਦਿੱਤਾ ਸੀ ਕਿ ਕਿਤੇ ਗੁਰੂ ਘਰ ਨੂੰ ਜਮੀਨ ਦੇ ਕੇ ਇਹ ਬਾਦਸ਼ਾਹ ਗੁਰੂ ਘਰ ਨੂੰ ਆਪਣੀ ਮਾਲਕੀਅਤ ਨਾ ਸਮਝਣ ਲੱਗ ਪਵੇ।ਗੁਰੂ ਜੀ ਨੇ ਉਸ ਨੂੰ ਕਿਹਾ ਸੀ ਕਿ ਗੁਰਦਵਾਰੇ ਸੰਗਤਾਂ ਦੇ ਹੁੰਦੇ ਹਨ ਅਤੇ ਸੰਗਤਾਂ ਦੀ ਤਿਲ ਫੁਲ ਨਾਲ ਹੀ ਚਲਦੇ ਹਨ।ਇਹ ਬਿਲਕੁਲ ਸਹੀ ਹੈ ।ਪਰ ਅੱਜ ਸੰਗਤ ਦੀ ਕਿੰਨੀ ਬੁਕਤ ਸਮਝੀ ਜਾਂਦੀ ਹੈ ਇਸ ਸਬੰਧੀ ਹਾਲ ਹੀ ਵਿੱਚ ਗੁਰਦਵਾਰਾ ਸਾਹਿਬ ਦਸ਼ਮੇਸ਼ ਦਰਬਾਰ ਵਿਖੇ ਲਾਏ ਜਾਣ ਵਾਲੇ ਟੀ ਮੋਬਾਈਲ ਦੇ ਐਨਟੀਨੇ ਦੀ “ਟੀ ਮੋਬਾਈਲ” ਕੰਪਨੀ ਨਾਲ ਹੋ ਰਹੀ ਡੀਲ ਤੋਂ ਪਤਾ ਲੱਗਦਾ ਹੈ ਕਿ ਕਿਸ ਤਰਾਂ ਸੰਗਤ ਨੂੰ ਕਈ ਐਸੇ ਕੰਮਾਂ ਤੋਂ ਅਣਜਾਣ ਰੱਖਿਆ ਗਿਆ ਹੈ ਜਿਸ ਦਾ ਸਬੰਧ ਸਿਰਫ ਗੁਰਦਵਾਰਾ ਸਾਹਿਬ ਨਾਲ ਹੀ ਨਹੀਂ ਬਲਕਿ ਗੁਰੂ ਘਰ ਦੀ ਸੰਗਤ ਦੀ ਸਿਹਤ ਗੁਰੂ ਘਰ ਦੀ ਸ਼ਾਨ ਅਤੇ ਗੁਰੂ ਘਰ ਆਉਣ ਵਾਲੇ ਬੱਚਿਆਂ ਨਾਲ ਸਿੱਧਾ ਤੁਅਲਕ ਰੱਖਦੀ ਹੈ।
ਭਾਵੇ ਇਸ ਗੱਲ ਨੂੰ ਚਲਦਿਆਂ ਚਾਰ ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਹੈ ਪਰ ਇਸ ਦਾ ਪਤਾ ਉਸ ਸਮੇਂ ਲੱਗਾ ਜਦੋਂ 9 ਜੂਨ ਦਿਨ ਬੁੱਧਵਾਰ “ਟੀ ਮੋਬਾਈਲ” ਦੇ ਲੋਕ ਗੁਰਦਵਾਰਾ ਸਾਹਿਬ ਮਿਣਤੀਆਂ ਕਰਨ ਵਾਸਤੇ ਆਏ। 10 ਜੂਨ ਨੂੰ ਵੁਡਬਰਿਜ ਦੇ ਜੋਨਿੰਗ ਬੋਰਡ ਵਿੱਚ ਇਸ ਸਬੰਧੀ ਸੁਣਵਾਈ ਸੀ ਜਿਸ ਨੂੰ ਨਾਅ ਭਾਵੇ “ਪਬਲਿਕ ਹੀਅਰਿੰਗ” ਦਾ ਦਿੱਤਾ ਗਿਆ ਸੀ ਪਰ ਪਬਲਿਕ ਦਾ ਉਥੇ ਕੋਈ ਵੀ ਵਿਅਕਤੀ ਨਹੀਂ ਸੀ।ਇਸ ਮੌਕੇ ਤੇ ਜੋਨਿੰਗ ਬੋਰਡ ਦੇ ਸਾਹਮਣੇ ਟੀ ਮੋਬਾਈਲ ਕੰਪਨੀ ਦੀ ਪੂਰੀ ਟੀਮ ਨਕਸਿ਼ਆਂ ਅਤੇ ਵਕੀਲਾਂ ਦੀਆਂ ਦਲੀਲਾਂ ਨਾਲ ਲੈਸ ਹੋਈ ਬੈਠੀ ਸੀ।
ਇਸ ਮੌਕੇ ਤੇ ਜੋ ਕੁੱਝ ਹੋਇਆ ਉਸ ਦਾ ਸੰਖੇਪ ਵਿੱਚ ਗੁਰੂ ਘਰ ਨਾਲ ਸਬੰਧਤ ਸੰਗਤ ਨੂੰ ਦੱਸਣਾ ਉਚਿਤ ਹੋਵੇਗਾ।ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਨਿਊਯਾਰਕ ਵਿੱਚ ਇੱਕ ਗੁਰਦਵਾਰਾ ਸਾਹਿਬ ਲੀਜ ਤੇ ਕਰਨ ਦੀ ਕੋਸਿ਼ਸ਼ ਕੀਤੀ ਗਈ ਸੀ ਜਿਸ ਨੂੰ ਮਾਣਯੋਗ ਅਦਾਲਤ ਨੇ ਠੁੱਸ ਕਰ ਦਿੱਤਾ ਸੀ ।ਇਥੇ ਵੀ ਗੁਰੂ ਘਰ ਦੇ ਥਾਂ ਵਿੱਚੋਂ ਕੁੱਝ ਹਿੱਸਾ ਲੀਜ ਤੇ ਕਰਨ ਲਈ ਦਸਤਖਤ ਕਰ ਦਿੱਤੇ ਜਾ ਚੁੱਕੇ ਹਨ।ਟਾਵਰ ਲਈ ਲੀਜ ਕੀਤੇ ਜਾਣ ਵਾਲੀ ਗੱਲ, ਗੁਰਦਵਾਰਾ ਲੀਜ ਕਰਨ ਨਾਲੋਂ ਥੋੜੀ ਵੱਖਰੀ ਹੈ ।ਨਿਊਯਾਰਕ ਦਾ ਗੁਰਦਵਾਰਾ ਲੀਜ ਇੱਕ ਧਾਰਮਿਕ ਸੰਸਥਾਂ ਦੂਜੀ ਧਾਰਮਿਕ ਸੰਸਥਾਂ ਨੂੰ ਹੀ ਲੀਜ ਕਰ ਰਹੀ ਸੀ ਅਤੇ ਦੋਵੇਂ ਸੰਸਥਾਂਵਾਂ ਇੱਕ ਧਰਮ ਨੂੰ ਮੰਨਣ ਵਾਲੀਆਂ ਸਨ।ਇਥੇ ਗੁਰਦਵਾਰਾ ਸਾਹਿਬ ਦੀ ਜਾਇਦਾਦ ਵਿੱਚੋਂ ਕੁੱਝ ਹਿੱਸਾ ਗੈਰ ਧਾਰਮਿਕ ਕੰਪਨੀ ਨੂੰ ਲੀਜ ਤੇ ਦਿੱਤਾ ਜਾ ਰਿਹਾ ਸੀ।ਇਥੇ ਇੱਕ ਫਰਕ ਹੋ ਸਕਦਾ ਹੈ ਕਿ ਉਸ ਵਿੱਚ ਲਾਏ ਗਏ ਟਾਵਰ ਦੀ ਰਿਪੇਅਰ ਬਗੈਰਾ ਜਾਂ ਹੋਰ ਦੇਖਭਾਲ ਕਰਨ ਸਮੇਂ ਆਉਣ ਵਾਲੇ ਲੋਕ ਤੰਬਾਕੂ ਵੀ ਨਾਲ ਲਿਆ ਸਕਦੇ ਹਨ ਜੋ ਕਿ ਗੁਰੂ ਘਰ ਦੀ ਹੱਦ ਅੰਦਰ ਆਉਣਾ ਬਜਰ ਕੁਰਹਿਤ ਬਣ ਜਾਂਦੀ ਹੈ। ਗੁਰੂ ਘਰ ਨੇ ਸਾਊਥ ਵੈਸਟ ਕੋਰਨਰ ਵਿੱਚ 16 ਫੁੱਟ ਲੰਮਾਂ ਅਤੇ 14 ਫੁੱਟ ਚੌੜਾਂ ਥਾਂ ਦੇਣਾ ਸੀ ਜਿਸ ਵਿੱਚ ਟੋਵਰ ਲੱਗਣਾ ਸੀ।ਇਹ ਜਾਣਕਾਰੀ ਗੁਰੂ ਘਰ ਦੇ ਪ੍ਰਬੰਧ ਵਿੱਚ ਸ਼ਾਮਲ ਕੁਝ ਅਹੁਦੇਦਾਰਾਂ ਵਲੋਂ ਪਰਾਪਤ ਕੀਤੀ ਗਈ ਹੈ। 224 ਸਕੇਅਰ ਫੁੱੇਟ ਥਾ ਦਾ ਕਿਰਾਇਆ 5000 ਡਾਲਰ ਪ੍ਰਤੀ ਮਹੀਨਾ ਹੋਣਾ ਸੀ।ਪਰ ਟੋਵਰ ਲਾਏ ਜਾਣ ਵਾਲੀ ਥਾਂ ਨੂੰ ਬਦਲ ਕੇ ਗੁਰੂ ਘਰ ਦੀ ਇਮਾਰਤ ਦੇ ਨੇੜੇ ਲੈ ਆਂਦਾ ਗਿਆ ਹੈ।ਇਥੇ ਹੁਣ 2500 ਸੁਕੇਅਰ ਫੁੱਟ ਥਾ ਲੀਜ ਕੀਤਾ ਜਾਵੇਗਾ ਅਤੇ ਉਸ ਦਾ ਕਿਰਾਇਆ 2500 ਡਾਲਰ ਪ੍ਰਤੀ ਮਹੀਨਾ ਹੋਵੇਗਾ। ਥਾਂ 11 ਗੁਣਾਂ ਵਧਾ ਦਿੱਤੀ ਗਈ ਅਤੇ ਕਿਰਾਇਆ ਅੱਧਾ ਕਰ ਦਿੱਤਾ ਗਿਆ ਜਿਸ ਤੋਂ ਕਈ ਤਰਾਂ ਦੀਆਂ ਸ਼ੰਕਾਵਾਂ ਜਨਮ ਲੈਂਦੀਆਂ ਹਨ। 9 ਜੂਨ ਨੂੰ ਜਿਸ ਸਮੇਂ ਨਵੀਂ ਥਾਂ ਦੀ ਮਿਣਤੀ ਹੋਈ ਉਸ ਤੋਂ ਪਤਾ ਲੱਗਾ ਕਿ ਪ੍ਰਬੰਧਕਾਂ ਨੇ ਇੱਕ ਮੀਟਿੰਗ ਕਰਨ ਦੀ ਸਲਾਹ ਬਣਾਈ ਸੀ।ਪਰ 10 ਜੂਨ ਨੂੰ ਪਬਲਿਕ ਸੁਣਵਾਈ ਸਮੇਂ ਜਿਸ ਢੰਗ ਨਾਲ ਟੀ ਮੋਬਾਈਲ ਨੇ ਕੇਸ ਪੇਸ਼ ਕੀਤਾ ਉਸ ਤੋਂ ਬਹੁਤ ਸਾਰੇ ਸਵਾਲ ਉਠਦੇ ਹਨ ਕਿ ਕਿਤੇ ਗੁਰੂ ਘਰ ਦੇ ਪ੍ਰਬੰਧ ਚਲਾਉਣ ਵਾਲਿਆਂ ਦਾ ਕੋਈ ਨਿੱਜੀ ਮੁਫਾਦ ਤਾਂ ਨਹੀਂ? ਜੋਨਿੰਗ ਬੋਰਡ ਵਿੱਚ ਦਸਿਆ ਗਿਆ ਕਿ ਟੋਵਰ ਰਹਾਇਸ਼ੀ ਥਾਂ ਤੋਂ ਸੈਕੜੇ ਫੁੱਟ ਦੂਰ ਹੈ,ਇਥੇ ਸਵਾਲ ਪੈਦਾ ਹੁੰਦਾ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਵਾਸ ਹੈ ਕਿਆ ਉਹ ਰਹਾਇਸ਼ ਸਥਾਂਨ ਨਹੀਂ ਜਦੋਂ ਕਿ ਭਾਰਤ ਦੀ ਸੁਪਰੀਮ ਕੋਰਟ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਦੀ ਮਾਨਤਾ ਦੇ ਚੁੱਕੀ ਹੈ ਅਤੇ ਸਿੱਖ ਕੌਮ ਆਪ ਲੰਗਰ ਛੱਕਣ ਜਾਂ ਪ੍ਰਸ਼ਾਦਿ ਆਦਿ ਲੈਣ ਤੋਂ ਪਹਿਲਾਂ ਗੁਰੂ ਜੀ ਨੂੰ ਭੋਗ ਲਵਾਉਂਦੀ ਹੈ ਅਤੇ ਸੁੰਦਰ ਤੋਂ ਸੁੰਦਰ ਬਸਤਰ ਭੇਟ ਕਰਦੀ ਹੈ।ਗੁਰੂ ਜੀ ਦੇ ਅਰਾਮ ਲਈ ਮਹਿੰਗੇ ਤੋਂ ਮਹਿੰਗੇ ਪਲੰਘਾਂ ਦਾ ਬੰਦੋਬਸਤ ਕਰਦੇ ਹਨ ਗੁਰੂ ਜੀ ਨੂੰ ਚੌਰ ਸਾਹਿਬ ਕੀਤਾ ਜਾਂਦਾ ਹੈ ਜੋ ਕਿ ਪਰਤਕ ਗੁਰੂ ਜੀ ਦੀ ਨਿਸ਼ਾਨੀ ਹੈ।ਕਿਆ ਗੁਰੂ ਘਰ ਵਿੱਚ ਰਹਿੰਦੇ ਘੱਟੋ ਘੱਟ ਚਾਰ ਸਿੰਘ ਜੋ ਕਿ ਹਰ ਰੋਜ ਇਮਾਰਤ ਵਿੱਚ ਹੁੰਦੇ ਹਨ ਇਸ ਨਾਲ ਇਸ ਇਮਾਰਤ ਨੂੰ ਰਹਾਇਸ਼ੀ ਇਮਾਰਤ ਨਹੀਂ ਕਿਹਾ ਜਾ ਸਕਦਾ?ਇਸ ਤੋਂ ਅੱਗਲੀ ਗੱਲ ਕਿ ਗੁਰੂ ਘਰ ਦੀ ਇਮਾਰਤ ਆਮ ਸੰਗਤ ਲਈ 16 ਘੰਟੇ ਦੇ ਕਰੀਬ ਖੁਲੀ ਰਹਿੰਦੀ ਹੈ ਇਸ ਵਿੱਚ ਸੰਗਤ ਦੀ ਮੋਜੂਦਗੀ ਨੂੰ ਰਿਹਾਇਸ਼ੀ ਨਹੀਂ ਕਿਹਾ ਜਾ ਸਕਦਾ।ਇੱਕ ਸਵਾਲ ਪੈਦਾ ਹੁੰਦਾ ਹੈ ਕਿ ਇਸ ਟਾਵਰ ਲਈ ਇਹ ਸ਼ਰਤ ਕਿਊਂ ਜਰੂਰੀ ਹੈ ਕਿ ਇਹ ਰਹਾਇਸ਼ੀ ਥਾਂ ਤੋਂ ਦੂਰ ਹੋਣਾ ਚਾਹੀਦਾ ਹੈ।ਇਸ ਦਾ ਕਾਰਣ ਹੈ ਕਿ ਟਾਵਰ ਦਾ ਮਨੁੱਖੀ ਜੀਵਨ ਨਾਲ ਕੋਈ ਨਾ ਕੋਈ ਐਸਾ ਸਬੰਧ ਹੈ ਜਿਹੜਾਂ ਮਨੁੱਖੀ ਜੀਵਨ ਲਈ ਹਾਨੀਕਾਰਕ ਹੈ ।ਇਸ ਕਰਕੇ ਇਸ ਨੂੰ ਰਹਾਇਸ਼ੀ ਥਾਂ ਤੋਂ ਦੂਰ ਰੱਖਿਆ ਜਾਂਦਾ ਹੈ।ਪਰ ਇਹ ਤਾਂ ਹੁਣ ਮੁੱਖ ਇਮਾਰਤ ਤੋਂ ਸਿਰਫ ਤੇ ਸਿਰਫ 75 ਫੁੱਟ ਦੀ ਦੂਰੀ ਤੇ ਹੋਵੇਗਾ।ਇੱਕ ਹੋਰ ਜਾਣਕਾਰੀ ਵੀ ਮਿਲੀ ਹੈ ਪਰ ਇਸ ਦੀ ਪੱਕੀ ਪੁਸ਼ਟੀ ਨਹੀਂ ਹੋ ਸਕੀ ਕਿ ਗੁਰਦਵਾਰਾ ਸਾਹਿਬ ਵਾਲਾ ਅਸਥਾਨ ਰੈਂਜੀਡੈਂਸ਼ੀਅਲ ਲਈ ਮਾਨਤਾ ਪਰਾਪਤ ਹੈ।
ਹੁਣ ਇਸ ਟਾਵਰ ਦੇ ਨੇੜੇ ਹੁੰਦਿਆਂ ਇਸ ਦੀ ਛਾਇਆ ਹੇਠ ਕਈ ਘੰਟੇ ਛੋਟੇ ਛੋਟੇ ਬੱਚੇ ਘੁੰਮਦੇ ਰਿਹਾ ਕਰਨਗੇ ਕਿਆ ਉਨ੍ਹਾਂ ਦੀ ਸਿਹਤ ਤੇ ਕੋਈ ਅਸਰ ਹੋ ਸਕਦਾ ਹੈ ਕਿ ਨਹੀਂ।ਇਥੇ ਇਹ ਜਿਕਰਯੋਗ ਹੋਵੇਗਾ ਕਿ ਸਰਦਾਰ ਹਰਦਿਆਲ ਸਿੰਘ ਜੌਹਲ ਜਿਹੜੇ ਗੁਰੂ ਘਰ ਦੇ ਮੋਢੀ ਮੈਂਬਰਾਂ ਵਿੱਚੋਂ ਇੱਕ ਹਨ ਨੇ 10 ਜੂਨ ਦੀ ਸੁਣਵਾਈ ਸਮੇਂ ਜੋਨਿੰਗ ਬੋਰਡ ਨੂੰ ਨਵੀਂ ਥਾਂ ਤੇ ਟੋਵਰ ਲਾਉਣ ਤੋਂ ਰੋਕੇ ਜਾਣ ਦੀ ਗੱਲ ਕੀਤੀ।ਜੋਨਿੰਗ ਬੋਰਡ ਵਿੱਚ ਉਨ੍ਹਾਂ ਨੂੰ ਇਸ ਕਰਕੇ ਬੋਲਣ ਤੋਂ ਰੋਕਿਆ ਵੀ ਗਿਆ ਕਿਉਂ ਕਿ ਉਹ ਗੁਰੂ ਘਰ ਦੀ ਪਰਾਪਰਟੀ ਦੇ ਮਾਲਕ ਨਹੀਂ ਸਨ।ਉਨ੍ਹਾਂ ਨੇ ਫਿਰ ਵੀ ਆਪਣੇ ਆਪ ਨੂੰ ਮੋਢੀ ਮੈਂਬਰ ਦੱਸਦਿਆਂ ਆਪਣੀ ਗੱਲ ਕਹੀ।ਇਸ ਤੇ ਜੋਨਿੰਗ ਬੋਰਡ ਦੇ ਵਕੀਲ ਨੇ ਟੀ ਮੋਬਾਈਲ ਦੀ ਟੀਮ ਵੱਲ ਸਵਾਲ ਕੀਤਾ ਕਿ ਕਿਆ ਉਨ੍ਹਾਂ ਕੋਲ ਨਵੀਂ ਥਾਂ ਲਈ ਪਰਾਪਰਟੀ ਦੇ ਮਾਲਕਾਂ ਦੀ ਸਹਿਮਤੀ ਹੈ ਤਾਂ ਟੀ ਮੋਬਾਈਲ ਦੀ ਤਰਫੌਂ ਇੱਕ ਪੇਪਰ ਦਿਖਾਇਆ ਗਿਆ ।ਉਸ ਤੇ ਕਿਸ ਦੇ ਦਸਤਖਤ ਸਨ ਅਤੇ ਕਿਹੜੀ ਤਾਰੀਖ ਦੇ ਸਨ ਇਹਦਾ ਤਾਂ ਪਤਾ ਨਹੀਂ ਲੱਗਾ ਪਰ ਇੱਕ ਗੱਲ ਜਰੂਰ ਹੈ ਕਿ ਇੱਕ ਦਿਨ ਪਹਿਲਾਂ ਇਸ ਥਾਂ ਦੀ ਵਿਰੋਧਤਾ ਹੋ ਰਹੀ ਸੀ ਤਾਂ ਕਮੇਟੀ ਦੇ ਆਗੂਆਂ ਨੇ ਕਿਹਾ ਸੀ ਕਿ ਇਸ ਸਬੰਧੀ ਮੀਟਿੰਗ ਕਰਾਂਗੇ।ਦੂਜੇ ਦਿਨ ਬਿਨਾਂ ਮੀਟਿੰਗ ਤੋਂ ਉਹ ਦਸਤਖਤ ਕਿਵੇਂ ਹੋ ਗਏ ਇਹ ਕਾਗਜਾਂ ਤੋਂ ਹੀ ਪਤਾ ਲੱਗ ਸਕਦਾ ਹੈ ਜਾਂ ਜਿਸ ਅੱਗੇ ਹਰਰੋਜ ਹੱਥ ਜੋੜ ਅਰਦਾਸ ਕਰਦੇ ਹਾਂ ਉਹ ਜਾਣਦਾ ਹੈ।ਇਥੇ ਇਹ ਜਿਕਰਯੋਗ ਹੈ ਕਿ ਮੈਰੀਲੈਂਡ ਦੇ ਇੱਕ ਹਾਈ ਸਕੁਲ ਦੀ ਗਰਾਂਊਡ ਵਿੱਚ ਲੱਗ ਰਹੇ ਟਾਵਰ ਵਿਰੁੱਧ ਬੱਚਿਆਂ ਦੇ ਮਾਪੇ ਰੋਸ ਕਰ ਰਹੇ ਹਨ। ਸਮੂਹ ਸੰਗਤ ਦੀ ਜਾਣਕਾਰੀ ਲਈ ਸਰਦਾਰ ਜਸਵਿੰਦਰ ਸਿੰਘ ਭੁਲੱਰ ਵਲੋਂ ਇੱਕਤਰ ਕੀਤੀ ਜਾਣਕਾਰੀ ਦੇ ਅਧਾਰ ਤੇ ਉਨ੍ਹਾਂ ਦਾ ਲਿਖਿਆ ਲੇਖ ਛਾਪਿਆ ਜਾ ਰਿਹਾ ਹੈ ਜਿਸ ਨੂੰ ਪੜ ਕੇ ਸੰਗਤ ਸੋਚ ਸਕਦੀ ਹੈ ਕਿ ਟਾਵਰ ਲੱਗਣ ਨਾਲ ਬੱਚਿਆਂ ਦੀ ਸਿਹਤ ਤੇ ਕਿਆ ਅਸਰ ਹੋ ਸਕਦਾ ਹੈ।ਸੰਗਤ ਇਹ ਵੀ ਕਿਆਸ ਲਾ ਸਕਦੀ ਕਿ ਗੁਰਦਵਾਰਾ ਸਾਹਿਬ ਰਹਾਇਸ਼ਗਾਹ ਨਹੀਂ ਤਾਂ ਹੋਰ ਕਿਆ।ਰਹਾਇਸ ਵਾਲੇ ਕਿਸੇ ਘਰ ਵਿੱਚ ਤਾਂ ਪੰਜ ਚਾਰ ਜੀਅ ਰਹਿੰਦੇ ਹੋਣਗੇ ਪਰ ਇਥੇ ਤਾਂ ਭਾਰੀ ਗਿਣਤੀ ਵਿੱਚ ਗੁਰੂ ਦੀਆਂ ਸੰਗਤਾਂ ਰਹਿੰਦੀਆਂ ਹਨ।ਅਮਰੀਕਾ ਵਰਗੇ ਦੇਸ਼ ਵਿੱਚ ਘਰਾਂ ਵਿੱਚ ਲੋਕ ਥੋੜੇ ਘਮਟੇ ਹੀ ਰਿਹੰਦੇ ਹਨ ਪਰ ਇਥੇ ਤਾਂ ਘਰਾਂ ਨਾਲੋਂ ਜਿਆਦਾ ਚਿਰ ਸੰਗਤ ਦੀ ਮੋਜੂਦਗੀ ਰਹਿੰਦੀ ਹੈ।ਇਸ ਨਾਲ ਦੀ ਰਹਾਇਸ਼ ਗਾਹ ਹੋਰ ਕੀ ਹੋ ਸਕਦੀ ਹੈ।
ਸ਼ੈਲਫੋਨ ਟਾਵਰ ਦੇ ਨੇੜੇ ਵਸੋਂ ਲਈ ਖਤਰੇ ਦੀ ਘੰਟੀ
ਤਕਨਾਲੋਜੀ ਨੇ ਜਿਥੇ ਸਾਡੀ ਜਿੰਦਗੀ ਲਈ ਸੁਖ ਪੈਦਾ ਕੀਤੇ ਹਨ ਉਥੇ ਇਸ ਦੇ ਵਰਤੋਂ ਨਾਲ ਹੋਣ ਵਾਲੇ ਖਤਰਿਆਂ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ।ਇਸ ਆਰਟੀਕਲ ਵਿਚ ਸੈਲਫੋਨ ਦੇ ਲਗੇ ਟਾਵਰਾਂ ਨੂੰ ਧਿਆਨ ਵਿਚ ਰਖਦਿਆ ਉਸ ਦੇ ਖਤਰਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਅਮੈਰਿਕਾ ਵਿਚ ਤਕਰੀਬਨ 20 ਲਖ ਸੈਲਫੋਨ ਟਾਵਰ ਹਨ।20 ਸਾਲ ਪਹਿਲਾਂ ਸ਼ੁਰੂ ਹੋਏ ਸੈਲਫੋਨ ਅਜ ਸਾਡੇ ਜੀਵਨ ਦਾ ਇਕ ਅੰਗ ਬਣ ਚੁਕੇ ਹਨ ਅਤੇ ਇਨ੍ਹਾਂ ਦੇ ਆਉਣ ਨਾਲ ਸਾਡੀ ਜੀਵਣ ਸ਼ੈਲੀ ਤੇ ਵੀ ਬੜਾ ਪ੍ਰਭਾਵ ਪਿਆ ਹੈ।ਕਈ ਵਾਰ ਘਰ ਵਿਚ ਦੇਖਿਆ ਗਿਆ ਹੈ ਜੇਕਰ ਘਰ ਵਿਚ ਤਿੰਨ ਜੀਅ ਹਨ ਤਾਂ ਸਾਰੇ ਇਕ ਹੀ ਵਕਤ ਆਪਣੇ ਆਪਣੇ ਸੈਲ ਤੇ ਗਲਾਂ ਕਰ ਰਹੇ ਹੁੰਦੇ ਹਨ ਪਹਿਲਾਂ ਆਮ ਤੌਰ ਤੇ ਇਕ ਘਰ ਵਿਚ ਇਕ ਹੀ ਫੋਨ ਹੁੰਦਾ ਸੀ ਅਤੇ ਵਾਰੀ ਉਡੀਕਣੀ ਪੈਂਦੀ ਸੀ।ਅਜ ਦਾ ਇਨਸਾਨ ਹਰ ਪਲ ਹਰ ਘੜੀ ਸੁਤਾ ਜਾਗਦਾ ਸੈਲਫੋਨ ਵਰਤਨ ਦਾ ਆਦੀ ਹੁੰਦਾ ਜਾ ਰਿਹਾ ਹੈ, ਜਿਥੇ ਸਾਨੂੰ ਸਹੂਲਤ ਮਿਲੀ ਹੈ ਇਹ ਖਤਰੇ ਤੋਂ ਖਾਲੀ ਨਹੀਂ ਜਿਵੇਂ ਕਿ ਸਟਡੀ ਦਸਦੀ ਹੈ ਕਿ ਪੈਂਟ ਦੀ ਜੇਬ੍ਹ ਵਿਚ ਸੈਲਫੋਨ ਰਖਣ ਨਾਲ ਮਰਦਾਂ ਦੇ ਸਪਰਮ ਕਾਉਂਟ ਘਟ ਜਾਂਦੇ ਹਨ ਜਿਆਦਾ ਵਰਤੋਂ ਕਰਨ ਨਾਲ ਦਿਮਾਗ ਤੇ ਅਸਰ ਹੋ ਸਕਦਾ ਹੈ ।ਜਿਥੇ ਸੈਲਫੋਨ ਸਟੇਲਾਈਟ ਰਾਹੀਂ ਕੰਮ ਕਰਦੇ ਹਨ ਉਥੇ ਇਨ੍ਹਾਂ ਨੂੰ ਠੀਕ ਤਰ੍ਹਾਂ ਕੰਮ ਕਰਨ ਲਈ ਟਾਵਰਾਂ ਦੀ ਜਰੂਰਤ ਵੀ ਪਈ ਹੈ ਅਤੇ ਹਜ਼ਾਰਾਂ ਟਾਵਰ ਇਸ ਮਕਸਦ ਲਈ ਵਰਤੇ ਜਾ ਰਹੇ ਹਨ।ਸੈਲਫੋਨ 300 ਤੋਂ ਲੈਕੇ 3000 ਤਕ ਐਮ, ਐਚ. ਜ਼ੀ. ਰੇਡੀਓ ਫਰੀਕੁਅੰਸੀ ਨਾਲ ਕੰਮ ਕਰਦਾ ਹੈ।ਇਨ੍ਹਾਂ ਅਲਟਰਾ ਹਾਈ ਫਰੀਕੁਅੰਸੀਆਂ ਦੀ ਵੇਵ ਲੈਂਥ 10 ਤੋਂ 100 ਸੈਂਟੀਮੀਟਰ ਤਕ ਹੁੰਦੀ ਹੈ।ਇਨ੍ਹਾਂ ਟਾਵਰਾਂ ਤੋਂ ਖਤਰਨਾਕ ਰੇਡੀਏਸ਼ਨ ਪੈਦਾ ਹੁੰਦਾ ਹੈ ਜਿਹੜਾ ਟਾਵਰ ਦੇ ਨੇੜੇ ਵਸਦੇ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ।ਇਨ੍ਹਾਂ ਕਿਰਨਾ ਦੇ ਜਿਅਦਾ ਚਿਰ ਨੇੜੇ ਰਹਿਣ ਨਾਲ ਟਾਵਰ ਨੇੜੇ ਵਸਦੇ ਲੋਕਾਂ ਦੀ ਸਿਹਤ ਨੂੰ ਕਈ ਤਰ੍ਹਾਂ ਦੇ ਖਤਰੇ ਹੋ ਸਕਦੇ ਹਨ।
ਟਾਵਰਾਂ ਦੇ ਨੇੜੇ ਦੀ ਵਸੋਂ ਬਾਰੇ ਕਈ ਸਟਡੀਆਂ ਦੀ ਰਿਪੋਰਟ ਦਸਦੀ ਹੈ ਕਿ ਲੋਕਾਂ ਨੂੰ ਦਰਦਨਾਕ ਥਕਾਵਟ ਹੁੰਦੀ ਹੈ ਅਤੇ ਡੀ. ਐਨ. ਏ. ਨੂੰ ਵੀ ਇਹ ਕਿਰਨਾ ਨੁਕਸਾਨ ਪਹੁੰਚਾਉਂਦੀਆਂ ਹਨ।ਮਾਊਂਟ ਸ਼ਾਸ਼ਤਾ ਬਾਇੳਰੀਜਨਲ ਈਕੋਲੋਜੀ ਸੈਂਟਰ ਕੈਲੀਫੋਰਨੀਆਂ ਦੀ ਖੋਜ਼ ਬਾਰੇ ਰਿਪੋਰਟ ‘ਚ ਦਸਿਆ ਗਿਆ ਹੈ ਲੋਅ ਰੇਡੀਏਸ਼ਨ ਨਾਲ ਵੀ ਸਾਡੇ ਸਰੀਰ ਦੇ ਸੈਲਾਂ ਅਤੇ ਡੀ.ਐਨ.ਏ.ਦਾ ਨੁਕਸਾਨ ਹੋ ਸਕਦਾ ਹੈ।ਇਹ ਸਾਡੇ ਸਿਸਟਮ ਨੂੰ ਪ੍ਰਭਾਵਤ ਕਰਦਾ ਹੈ ।ਇਨ੍ਹਾਂ ਟਾਵਰਾਂ ਦੇ ਨੇੜੇ ਵਸਣ ਵਾਲੇ ਲੋਕਾਂ ਨੂੰ ਲੁਕੇਮੀਆਂ (ਖੁਨ ਦਾ ਕੈਂਸਰ) ਹੋਣ ਦਾ ਸਭ ਤੋਂ ਵਧ ਖਤਰਾ ਹੁੰਦਾ ਹੈ।ਅਸਟਰੇਲੀਆ ਦੇ ਡਾਕਟਰ ਬਰੂਸ ਹੌਕਿੰਗ ਦੁਆਰਾ ਕੀਤੀ ਗਈ ਖੋਜ਼ ਵਿਚ ਕਿਹਾ ਗਿਆ ਹੈ ਕਿ ਸੈਲ ਫੋਨ ਟਾਵਰਾਂ ਦੇ ਨੇੜੇ ਰਹਿਣ ਵਾਲੇ ਬਚਿਆਂ ਨੂੰ ਇਨ੍ਹਾਂ ਟਾਵਰਾਂ ਤੋਂ ਦੂਰ ਰਹਿਣ ਵਾਲੇ ਬਚਿਆਂ ਨਾਲੋਂ 7 ਗੁਣਾਂ ਵਧ ਲੁਕੀਮੀਆਂ ਹੋਣ ਦਾ ਖਤਰਾ ਹੈ।
ਅਖਾਂ ਦਾ ਕੈਂਸਰ, ਗਰਬ ਦਾ ਗਿਰ ਜਾਣਾ, ਦਿਲ ਦਾ ਦੌਰਾ ਅਤੇ ਬਰੇਨ ਟਿਊਮਰ ਵਰਗੀਆਂ ਬੀਮਾਰੀਆਂ ਹੋਣ ਦਾ ਖਤਰਾ ਤਾਂ ਆਮ ਹੀ ਹੈ ਇਹਨਾਂ ਟਾਵਰਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ।ਇਸ ਦੇ ਨਾਲ ਹੀ ਨੀਂਦ ਨਾ ਆਉਣੀ, ਚਿੜਚਿੜਾ ਸੁਭਾਅ, ਚਿੰਤਾ ਅਤੇ ਡਿਪਰੈਸ਼ਨ ਵੀ ਹੋ ਸਕਦਾ ਹੈ। ਕੁਝ ਰਿਸਰਚਰਾਂ ਦਾ ਕਹਿਣਾ ਹੈ ਕਿ ਯਾਦਾਸਤ ਘਟਣ ਅਤੇ ਨਿਪੁੰਸਕਤਾ ਵੀ ਹੋ ਸਕਦੀ ਹੈ।ਇਨ੍ਹਾਂ ਕਿਰਨਾ ਦਾ ਅਸਰ ਸਿਰਫ ਇਨਸਾਨਾ ਤੇ ਹੀ ਨਹੀਂ ਸਗੋਂ ਪਸੂਆਂ ਅਤੇ ਬਨਸਪਤੀ ਤੇ ਵੀ ਹੁੰਦਾ ਹੈ।ਜਰਮਨੀ ਦੀ ਸਟਡੀ ਦਸਦੀ ਹੈ ਕਿ ਸੈਲਫੋਨ ਟਾਵਰ ਦੇ ਨੇੜੇ ਰਖੀਆਂ ਗਾਵਾਂ ਦਾ ਸੁਭਾਅ ਬਦਲ ਗਿਆ ਸੀ ਅਤੇ ਦੁਧ ਵੀ ਦੇਣਾ ਘਟ ਗਿਆ ਸੀ,ਜਦ ਉਨ੍ਹਾਂ ਗਾਵਾਂ ਨੂੰ ਟਾਵਰਾਂ ਤੋਂ ਦੂਰ ਲਿਜਾਇਆ ਗਿਆ ਤਾਂ 5 ਦਿਨਾ ਬਾਅਦ ਜਾ ਕੇ ਉਹ ਪਹਿਲਾਂ ਵਾਂਗ ਹੋ ਗਈਆਂ ਅਤੇ ਉਨ੍ਹਾਂ ਦਾ ਦੁਧ ਵੀ ਵੱਧ ਗਿਆ।
ਸ਼ੈਲਫੋਨ ਕੰਪਨੀਆਂ ਤਾਂ ਸਫਾਈ ਪੇਸ਼ ਕਰਦੀਆਂ ਹਨ ਕਿ ਇਨ੍ਹਾਂ ਟਾਵਰਾਂ ਤੋਂ ਜਨਤਾ ਨੂੰ ਕੋਈ ਖਤਰਾ ਨਹੀਂ।ਫੋਨ ਵਰਤਨ ਨਾਲ ਕੋਈ ਖਤਰਾ ਨਹੀਂ ਪਰ ਅਸੀਂ ਆਪਣਾ ਖਿਆਲ ਆਪ ਹੀ ਰਖਣਾ ਹੈ ਕਿ ਇਸ ਤਰ੍ਹਾਂ ਦੇ ਖਤਰਿਆਂ ਤੋਂ ਕਿਸ ਤਰ੍ਹਾਂ ਨਾਲ ਸਾਡਾ ਬਚਾ ਹੋ ਸਕਦਾ ਹੈ?
ਧੀਆਂ ਦੇ ਸੌਦੇ ਕਰਨ ਵਾਲਿਆਂ ਨੂੰ ਸਰਕਾਰੀ,ਸਮਾਜਿਕ ਅਤੇ ਧਾਰਮਿਕ ਆਗੂ ਨੱਥ ਪਾਉਣ ਲਈ ਇਕਲਾਖੀ ਫਰਜ ਦੀ ਪਹਿਚਾਣ ਕਰਣ
ਭਾਵੇ ਕਿ ਨਿੱਤ ਦਿਨ ਦੀਆਂ ਖਬਰਾਂ ਵਿੱਚ ਪੜਣ ਨੂੰ ਮਿਲਦਾ ਹੈ ਕਿ ਵਿਦੇਸ਼ੀ ਲਾੜੇ ਦੇਸੀ ਕੁੜੀਆਂ ਨੂੰ ਤੰਗ ਕਰਦੇ ਹਨ ਅਤੇ ਉਨ੍ਹਾਂ ਦੀ ਇੱਜਤ ਆਬਰੂ ਨਾਲ ਖੇਡ ਕੇ ਉਨ੍ਹਾਂ ਨੂੰ ਛੱਡ ਦਿੰਦੇ ਹਨ।ਪਰ ਇਸ ਦੇ ਦੂਜੇ ਪੱਖ ਵਲੋਂ ਧਾਰਮਿਕ ਸਮਾਜਿਕ ਅਤੇ ਸਰਕਾਰੀ ਢਾਂਚਾ ਅੱਖਾਂ ਮੀਟ ਕੇ ਬੈਠਾ ਹੈ।ਸਿੱਕੇ ਦੇ ਇੱਕ ਪਾਸੇ ਨਾਲ ਗੱਲ ਪੂਰੀ ਨਹੀਂ ਹੁੰਦੀ।ਸਾਡੇ ਬਹੁਤ ਸਾਰੇ ਆਗੂ ਅਤੇ ਪਰਸ਼ਾਸ਼ਨ ਇੱਕ ਪਾਸੜ ਕਾਰਵਾਈ ਵੱਲ ਹੀ ਝੁਕੇ ਪਏ ਹਨ।ਦੇਸੀ ਕੁੜੀਆਂ ਕਿਸ ਤਰਾਂ ਪਰਵਾਸੀ ਲਾੜਿਆਂ ਨੂੰ ਬੁੱਧੂ ਬਣਾ ਕੇ ਕਨੇਡਾ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਜਾਣ ਲਈ ਪੈਂਤੜੇ ਖੇਲਦੀਆਂ ਹਨ ਇਸ ਬਾਰੇ ਵੀ ਸਾਡੇ ਪਰਸ਼ਾਸ਼ਨ ਖਾਸ ਕਰਕੇ ਪੁਲਿਸ ਨੂੰ ਸੋਚਣਾ ਚਾਹੀਦਾ ਹੈ। ਅਗਰ ਇਸ ਪਹਿਲੂ ਤੇ ਧਿਆਨ ਨਾ ਮਾਰਿਆ ਤਾ ਆਉਣ ਵਾਲੇ ਸਮੇਂ ਵਿੱਚ ਵਿਦੇਸ਼ੀ ਲਾੜੇ ਦੇਸੀ ਕੁੜੀਆਂ ਨੂੰ ਅਪਣਾਉਣ ਤੋਂ ਕੰਨਾਂ ਨੂੰ ਹੱਥ ਲਾ ਲੈਣਗੇ।ਹਾਲ ਹੀ ਵਿੱਚ ਨਵਾਂਸ਼ਹਿਰ ਵਿੱਚ ਹੋਏ ਇੱਕ ਕੇਸ ਦੀ ਕਹਾਣੀ ਸਾਨੂੰ ਜਗਾਉਣ ਲਈ ਖਤਰੇ ਦੀ ਘੰਟੀ ਹੈ।
ਇਸ ਸ਼ਹਿਰ ਦੇ ਇੱਕ ਪਰਿਵਾਰ ਨੇ ਬਹੁਤ ਚਲਾਕੀ ਨਾਲ ਆਪਣੀ ਲੜਕੀ ਨੂੰ ਕਨੇਡਾ ਭੇਜ ਕੇ ਪਰਿਵਾਰ ਲਈ ਕਨੇਡਾ ਦਾ ਰਸਤਾ ਖੋਹਲ ਲਿਆ।ਮਨੁੱਖੀ ਤਸਕਰੀ ਕਰਨ ਵਾਲੇ ਲੋਕ ਕਨੇਡਾ ਅਤੇ ਅਮਰੀਕਾ ਦਾ 24-25 ਲੱਖ ਰੁਪਇਆ ਲੈ ਕੇ ਲੋਕਾਂ ਨੂੰ ਲਿਆਂਉਂਦੇ ਹਨ ਅਤੇ ਉਹ ਵੀ ਕੱਚੇ ਤੌਰ ਤੇ।ਜਿਹੜੇ ਲੋਕ ਚਾਤਰ ਬਿਰਤੀ ਦੇ ਹਨ ਉਹ ਹੁਣ ਅਣਭੋਲ ਵਿਦੇਸ਼ੀ ਲਾੜਿਆਂ ਨੂੰ ਬਲੈਕਮੇਲ ਕਰਕੇ ਜਿਥੇ ਆਪਣੀ ਲੜਕੀ ਦੇ ਵਿਆਹ ਤੇ 6-7 ਲੱਖ ਰੁਪਏ ਦਾ ਖਰਚ ਕਰਕੇ ਬਾਹਰ ਭੇਜ ਦਿੰਦੇ ਹਨ ਪੈਂਦੀ ਸੱਟੇ 18 ਲੱਖ ਦੇ ਕਰੀਬ ਤਾਂ ਪਹਿਲਾਂ ਹੀ ਬੱਚਤ ਕਰ ਲੈਂਦੇ ਹਨ। ਮੁੜ ਲੜਕੇ ਤੋਂ 35-40 ਲੱਖ ਵਸੂਲਣ ਦਾ ਢੰਗ ਲੱਭ ਲੈਂਦੇ ਹਨ।ਨਵੇ ਸ਼ਹਿਰ ਵਿੱਚ ਵਾਪਰਿਆ ਕੇਸ ਇਸ ਸੱਚਾਈ ਦੀ ਖੁਲੀ ਦਾਸਤਾਂ ਪੇਸ਼ ਕਰਦਾ ਹੈ।
ਹੋਇਆ ਇੰਝ ਕਿ ਇੱਕ ਪਰਿਵਾਰ ਦੀ ਲੜਕੀ ਨੂੰ ਕਨੇਡਾ ਰਹਿੰਦੇ ਮੁੰਡੇ ਨਾਲ ਵਿਆਹ ਦਿੱਤਾ ਗਿਆ।ਮੁੰਡੇ ਦਾ ਪਰਿਵਾਰ ਨਵਾਸ਼ਹਿਰ ਵਿੱਚ ਮੰਨ ਪ੍ਰਮੰਨਿਆ ਸੀ। ਲਾੜੇ ਦਾ ਇੱਕ ਭਰਾ ਨਵਾਸ਼ਹਿਰ ਹੀ ਰਹਿੰਦਾ ਸੀ।ਉਸ ਨੇ ਆਪਣੀ ਭਰਜਾਈ ਨੂੰ ਬਹੁਤ ਚਾਵਾਂ ਨਾਲ ਕਨੇਡਾ ਤੋਰਿਆ।ਲੜਕੇ ਦੇ ਮਾਤਾ ਪਿਤਾ ਨੇ ਵੀ ਨੂੰਹ ਦੇ ਚਾਅ ਲਾਡ ਕੀਤੇ।ਲੜਕੀ ਕਨੇਡਾ ਚਲੀ ਗਈ।ਕਨੇਡਾ ਪਹੁੰਚਦੀ ਨੇ ਲਾੜੇ ਨਾਲ ਕਲੇਸ਼ ਸ਼ੁਰੂ ਕਰ ਦਿੱਤਾ।ਕੁੱਝ ਦਿਨ ਹੀ ਬੀਤੇ ਕਿ ਪੰਜਾਬ ਤੋਂ ਪੂਰੀ ਸਿਖਿਆ ਲੈ ਆਈ ਇਸ ਕੁੜੀ ਨੇ ਘਰ ਵਿੱਚ ਪੁਲਿਸ ਬੁਲਾ ਲਈ।ਆਪਣੇ ਪਤੀ ਵਿਰੁੱਧ ਰੀਸਟਰੇਨਰ ਆਡਰ ਵੀ ਲੈ ਲਏ।ਜਿਸ ਘਰ ਦਾ ਲੜਕਾ ਮਾਲਕ ਸੀ ਉਸੇ ਘਰ ਵਿੱਚ ਉਹਦਾ ਪਰਵੇਸ਼ ਕਰਨਾ ਦੁਭਰ ਕਰ ਦਿੱਤਾ।ਇਥੇ ਹੀ ਬੱਸ ਨਹੀਂ ਕੁੜੀ ਦੇ ਪਰਿਵਾਰ ਨੇ ਜਿਸ ਢੰਗ ਨਾਲ ਯੋਜਨਾ ਬਣਾਈ ਸੀ ਉਸ ਨੂੰ ਅੰਜਾਮ ਦੇ ਦਿੱਤਾ।ਕੁੜੀ ਕੋਲੋਂ ਇੰਡੀਆਂ ਨੂੰ ਫੈਕਸ ਕਰਵਾ ਲਈ।ਕੁੜੀ ਨੇ ਆਪਣੇ ਮਾਂ ਬਾਪ ਨੂੰ ਫੈਕਸ ਕਰਕੇ ਕਿਹਾ ਕਿ ਉਸ ਦੇ ਸਹੁਰੇ ਉਸ ਨੂੰ ਤੰਗ ਕਰਦੇ ਹਨ।ਫੈਕਸ ਵਿੱਚ ਦਾਜ ਦਹੇਜ ਦੀ ਗੱਲ ਨੂੰ ਪਹਿਲ ਦੇ ਅਧਾਰ ਤੇ ਲਿਖਿਆ ਗਿਆ।ਪੰਜਾਬ ਦੀ ਪੁਲਿਸ ਜਿਹੜੀ ਸਾਹਮਣੇ ਕੱਟੇ ਵੱਢੇ ਲੋਕਾਂ ਦਾ ਪਰਚਾ ਦਾਇਰ ਕਰਨ ਨੂੰ ਵੀ ਤਿਆਰ ਨਹੀਂ ਹੂੰਦੀ ਸਤ ਸਮੁੰਦਰੋਂ ਪਾਰ ਬੈਠੀ ਕੁੜੀ ਦੀ ਫੈਕਸ ਤੇ ਹੀ ਕੇਸ ਦਰਜ ਕਰ ਲਿਆ ਗਿਆ।ਇਹ ਉਹੀ ਪੁਲਿਸ ਹੈ ਜਿਹੜੀ ਉਨ੍ਹਾਂ ਅਬਲਾਵਾਂ ਦੇ ਪਰਚੇ ਤਾਂ ਦਰਜ ਨਹੀਂ ਕਰਦੀ ਜਿਹੜੀਆਂ ਸਾਧਾ ਤੋਂ ਇਜਤਾਂ ਲੁਟਾ ਕੇ ਆਪਣੀ ਪੱਤ ਗੁਆ ਕੇ ਬਹੁੜੀਆਂ ਪਾਂਉਂਦੀਆਂ ਪਰ ਇਸ ਤਰਾਂ ਦੀ ਸੌਦੇ ਬਾਜੀ ਵਿੱਚ ਉਹ ਕੁੜੀ ਜਿਸ ਨੂੰ ਮਿਲੇ ਵੀ ਨਹੀਂ ਦੀ ਫੈਕਸ ਤੇ ਕਨੇਡਾ ਰਹਿੰਦੇ ਲੜਕੇ ਦੇ ਪਰਿਵਾਰ ਵਿਰੁੱਧ ਕੇਸ ਵੀ ਦਰਜ ਕਰ ਲਿਆ।
|

ਸਤਿਨਾਮ ਸਿੰਘ ਰਟੈਂਡਾ
|
ਲੜਕੇ ਦੇ ਮਾਤਾ ਪਿਤਾ ਇੰਡੀਆਂ ਨੂੰ ਜਾਣ ਲਈ ਤਿਆਰ ਹੋ ਗਏ।ਉਨ੍ਹਾਂ ਨੇ ਤਾਂ ਪੰਜਾਬ ਜਾ ਕੇ ਅਜੇ ਆਪਣੀ ਨਵੀਂ ਨੂੰਹ ਦੁਆਰਾ ਨਵੀਂ ਬਣੀ ਰਿਸ਼ਤੇਦਾਰੀ ਦਾ ਨਿੱਘ ਵੀ ਨਹੀਂ ਸੀ ਮਾਣਿਆ ਕਿ ਪਹਿਲਾਂ ਹੀ ਨੂੰਹ ਦੀਆਂ ਤੱਤੀਆਂ ਤੱਤੀਆ ਸੁਣ ਕੇ ਪੰਜਾਬ ਲਈ ਇਸ ਕਰਕੇ ਤਿਆਰ ਹੋਏ ਕਿ ਕਲੇਸ਼ ਰਹਿਤ ਕੁੱਝ ਸਮਾਂ ਬਿਤਾਇਆ ਜਾਵੇ।ਅਖੇ ਮੂੱਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ।ਲੜਕੇ ਦੇ ਮਾਤਾ ਪਿਤਾ ਦਿੱਲੀ ਹਵਾਈ ਅੱਡੇ ਤੇ ਉਤਰੇ ਹੀ ਸਨ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਉਹ ਨੂੰਹ ਜਿਸ ਨੂੰ ਇਹ ਸੁਫਨੇ ਲੈ ਕੇ ਕਨੇਡਾ ਲਿਆਂਦਾ ਸੀ ਕਿ ਆਕੇ ਮਾਂ ਬਾਪ ਦੀ ਸੇਵਾ ਕਰੇਗੀ ਉਨ੍ਹਾਂ ਨੂੰ ਜੇਲ ਭੇਜਣ ਲਈ ਕਨੇਡਾ ਤੋਂ ਉਨ੍ਹਾਂ ਦੀ ਟਿੱਕਟ ਅਤੇ ਹਵਾਈ ਜਹਾਜ ਬਾਰੇ ਜਾਣਕਾਰੀ ਦਿੰਦੀ ਰਹੀ।ਸੱਸ ਸਹੁਰੇ ਨੂੰ ਭਾਰਤ ਦੀ ਧਰਤੀ ਤੇ ਪੈਰ ਰੱਖਦਿਆਂ ਹੀ ਥਾਣੇ ਦੀ ਹਵਾ ਖੁਆ ਦਿੱਤੀ।ਪਲਿਸ ਇਥੇ ਹੀ ਨਹੀਂ ਰੁਕੀ ਕਨੇਡਾ ਬੈਠੇ ਲੜਕੇ ਦੇ ਪੂਰੇ ਪਰਿਵਾਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।ਕਨੇਡਾ ਨਿਵਾਸੀ ਲੜਕੇ ਦਾ ਭਰਾ ਜਿਸ ਨੇ ਆਪਣੀ ਭਰਜਾਈ ਤੋਂ ਆਉਣ ਵਾਲੇ ਸਮੇਂ ਵਿੱਚ ਪਿਆਰ ਅਤੇ ਵੱਖ ਵੱਖ ਤਰਾਂ ਦੇ ਚਾਅ ਕਰਨ ਦੀ ਆਸ ਰੱਖੀ ਹੋਈ ਸੀ ਉਸ ਨੂੰ ਵੀ ਪੰਜਾਬ ਪੁਲਿਸ ਦੇ ਉਸ ਵਤੀਰੇ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਗਾਲੀ ਗਲੋਚ ਅਤੇ ਅੱਤ ਨੀਚ ਦਰਜੇ ਦੇ ਬੋਲ ਸੁਣਨੇ ਪਏ।ਨਵੀਂ ਭਰਜਾਈ ਦੇ ਇਸ ਦਿਉਰ ਨੇ ਜਿੰਦਗੀ ਵਿੱਚ ਹੋਈ ਐਸੀ ਬੇਇਜਤੀ ਨਾਲੋਂ ਮੌਤ ਨੂੰ ਤਰਜੀਹ ਦਿੱਤੀ।ਉਸ ਨੇ ਅੰਗ੍ਰੇਜੀ ਵਿੱਚ ਲਿਖੇ ਨੋਟ ਵਿੱਚ ਸੱਚਾਈ ਲਿਖ ਕੇ ਰਖ ਦਿੱਤੀ ਅਤੇ ਆਪਣੇ ਜੀਵਨ ਦੀ ਲੀਲਾ ਨੂੰ ਆਪਣੇ ਹੱਥੀਂ ਖਤਮ ਕਰ ਲਿਆ।
ਖੁਦਕਸ਼ੀ ਨੋਟ ਵਿੱਚ ਉਸ ਨੇ ਲਿਖਿਆ ਕਿ ਉਹਦੇ ਭਰਾ ਦੇ ਸਹੁਰਿਆ ਵਲੋਂ ਉਸ ਨੂੰ ਅਤੇ ਉਹਦੇ ਮਾਤਾ ਪਿਤਾ ਨੂੰ ਤੰਗ ਪਰੇਸ਼ਾਨ ਅਤੇ ਬੇਇੱਜਤ ਕੀਤਾ ਜਾ ਰਿਹਾ ਹੈ ਇਸ ਲਈ ਉਹ ਇਸ ਜੀਵਨ ਤੋਂ ਮੁਕਤੀ ਲੈਣ ਜਾ ਰਿਹਾ ਹੈ।ਭਾਵੇ ਕਿ ਇਸ ਨੋਜਵਾਨ ਨੂੰ ਕਾਨੂੰਨੀ ਲੜਾਈ ਲੜਣੀ ਚਾਹੀਦੀ ਸੀ ਪਰ ਪੰਜਾਬ ਪੁਲਿਸ ਤੋਂ ਉੱਠੇ ਹੋਏ ਵਿਸ਼ਵਾਸ਼ ਨੇ ਇਸ ਨੂੰ ਨਿਰਾਸ ਕਰ ਦਿੱਤਾ ਹੋਵੇਗਾ ਜਿਸ ਕਰਕੇ ਇਹ ਆਪਣੇ ਸਾਹਾ ਦਾ ਆਪ ਹੀ ਖਾਤਮਾ ਕਰ ਗਿਆ।ਅਜੇਹੇ ਦਰਦਨਾਕ ਕੇਸ ਨੂੰ ਦੇਖਦਿਆਂ ਸਵਾਲ ਪੈਦਾ ਹੁੰਦਾ ਹੈ ਕਿ ਸਾਡੇ ਆਗੂ ਜਿਹੜੇ ਲੜਕੀਆਂ ਦੇ ਨੋਟਿਸਾਂ ਨੂੰ ਲੈ ਕੇ ਸੜਕਾਂ ਤੇ ਉਤਰ ਆਉਂਦੇ ਹਨ ਅਤੇ ਅਜੇਹਾ ਕਰਣਾ ਵੀ ਚਾਹੀਦਾ ਹੈ ਤਾਂ ਕਿ ਕੋਈ ਕਿਸੇ ਅਬਲਾ ਨੂੰ ਤੰਗ ਨਾ ਕਰੇ, ਹੁਣ ਇਸ ਕੇਸ ਵਿੱਚ ਕਿਆ ਭੁਮਿਕਾ ਨਿਭਾਂਉਂਦੇ ਹਨ ਦੇਖਣ ਦੀ ਲੋੜ ਹੈ। 35 ਸਾਲ ਦੇ ਨੋਜਵਾਨ ਦੇ ਭਰਾ ਦੇ ਸਹੁਰਿਆਂ ਹੱਥੋਂ ਤੰਗ ਹੋਣ ਕਰਕੇ ਮਰ ਜਾਣ ਤੇ ਭਰਾ ਦੇ ਸਹੁਰਿਆ ਦਾ ਸਿ਼ਕੰਜਾ ਕਸਾਉਣ ਵਿੱਚ ਸਾਡੇ ਆਗੂਆਂ ਨੂੰ ਅਤੇ ਪਰਸ਼ਾਸ਼ਨ ਨੂੰ ਜਰੂਰ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਮੁੜ ਅਜੇਹੀ ਘਟਨਾ ਨਾ ਵਾਪਰੇ।
ਅਗਰ ਸਾਡੇ ਸਮਾਜ ਨੇ ਐਸੇ ਗੰਦੇ ਅਨਸਰਾਂ ਨੂੰ ਨਾ ਪਹਿਚਾਣਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਧੀਆਂ ਭੈਣਾਂ ਦੇ “ਜਿਸਮਾਂ ਦੀ ਸੇਲ” ਲਾਉਣ ਲੱਗ ਪੈਣਗੇ।ਪੁਲਿਸ ਨੂੰ ਚਾਹੀਦਾ ਹੈ ਕਿ ਇਸ ਤਰਾਂ ਦੇ ਕੇਸਾਂ ਦੀ ਡੁੰਘੀ ਪੜਤਾਲ ਕਰੇ ।ਅਗਰ ਇਹ ਸਿੱਧ ਹੁੰਦਾ ਹੈ ਕਿ ਕਿਸੇ ਲੜਕੀ ਨੂੰ ਸਿਰਫ ਤੇ ਸਿਰਫ ਕਨੇਡਾ ਵਾਸਤੇ ਹੀ ਭੇਜਿਆ ਗਿਆ ਸੀ ਅਤੇ ਵਿਆਹ ਇੱਕ ਅਡੰਬਰ ਸੀ ਤਾਂ ਲੜਕੀ ਦੇ ਮਾਪਿਆਂ ਨੂੰ ਕਿਸੇ ਅਬਲਾ ਨੂੰ ਵੇਸਵਾ ਦਾ ਧੰਧਾ ਕਰਣ ਲਈ ਮਜਬੂਰ ਕਰਨ ਦੇ ਦੋਸ਼ ਹੇਠ ਚਾਰਜ ਕਰਕੇ ਜੇਲ੍ਹ ਭੇਜਣਾ ਚਾਹੀਦਾ ਹੈ।ਅਸੀਂ ਅਪੀਲ ਕਰਦੇ ਹਾ ਕਿ ਉਹ ਲੋਕ ਜਿਹੜੇ ਦਾਜ ਦਹਾਜ ਦੀ ਆੜ ਹੇਠ ਲੋਕਾਂ ਨੂੰ ਖਾਹ ਮਖਾਹ ਤੰਗ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਅਤੇ ਬਹੁਤਿਆ ਨੇ ਇਸ ਨੂੰ ਦੁਕਾਨਦਾਰੀ ਵੀ ਬਣਾ ਲਿਆ ਹੈ ਉਹ ਜਰੂਰ ਆਪਣੀ ਮੱਤ ਦੇ ਭਾਡੇ ਨੂੰ ਸੱਚ ਦੇ ਸਾਬਣ ਨਾਲ ਧੋ ਕੇ ਅੱਗੇ ਆਉਣ ਅਤੇ ਇਸ ਕੇਸ ਦੀ ਪੂਰੀ ਛਾਣਬੀਣ ਕਰਨ ਤਾਂ ਕਿ ਆਉਣ ਵਾਲੇ ਸਮੇਂ ਨੂੰ ਸੋਧਿਆ ਜਾਵੇ। 295 ਵਰਗੀ ਧਾਰਾ ਦੀ ਦੁਰਵਤੋਂ ਨੂੰ ਰੋਕ ਕੇ ਸਹੀ ਥਾਂ ਤੇ ਵਰਤੇ ਜਾਣ ਦੀ ਲੋੜ ਹੈ।ਇਹ ਧਾਰਾ ਇੱਕ ਬਲਾਤਕਾਰੀ ਸਾਧ ਵਿਰੁੱਧ ਅਵਾਜ ਊਠਾਉਣ ਵਾਲੇ ਗੁਰਸਿੱਖਾਂ ਉਪਰ ਸਾਧ ਦੀ ਮਾਇਆ ਦੇ ਜੋਰ ਨਾਲ ਤਾਂ ਲਾਈ ਜਾ ਸਕਦੀ ਹੈ ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਚਾਰ ਲਾਵਾਂ ਫਰਾਡ ਕਰਕੇ ਲੈਂਦੇ ਹਨ ਉਨ੍ਹਾਂ ਵਿਰੁੱਧ ਕਿਊਂ ਨਹੀਂ।ਅਸਲ ਵਿੱਚ ਸਿੱਖ ਧਰਮ ਦੇ ਪੈਰੋਕਾਰਾਂ ਦੀਆਂ ਭਾਵਨਾ ਨੂੰ ਠੇਸ ਇਸ ਤੋਂ ਵੱਧ ਕਿਆ ਪਹੂੰਚ ਸਕਦੀ ਹੈ ਜਦੋਂ ਉਨ੍ਹਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਦੇ ਪਰਕਾਸ਼ ਹੋਏ ਗੁਰੂ ਦੇ ਸਾਹਮਣੇ ਇੱਕ ਪਰਿਵਾਰ ਨੇ ਝੂਠਾ ਅਡੰਬਰ ਰਚ ਕੇ ਅੰਬੈਸੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆ ਤਸਵੀਰਾਂ ਦਿਖਾ ਕੇ ਗੁਰੂ ਜੀ ਨੂੰ ਝੂਠੇ ਗਵਾਹ ਵਜੋਂ ਪੇਸ਼ ਕੀਤਾ।ਇੰਨ੍ਹਾਂ ਲੋਕਾਂ ਵਿਰੁੱਧ 295 ਧਾਰਾ ਅਧੀਨ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।ਇਥੇ ਹੀ ਬੱਸ ਨਹੀਂ ਇੰਨਾਂ ਨੂੰ ਮਨੁੱਖੀ ਤਸਕਰੀ ਦੇ ਦੋਸ਼ ਵਿੱਚ ਚਾਰਜ ਕਰਨ ਦੀ ਲੋੜ ਹੈ।
ਇਸ ਕੇਸ ਦੀ ਅਸਲੀਅਤ ਲੱਭਣਾ ਨਿਰਾ ਇੱਕ ਪਰਿਵਾਰ ਨੂੰ ਬਣੀ ਬਿਪਤਾ ਵਿੱਚੋਂ ਬਾਹਰ ਕੱਢਣਾ ਹੀ ਨਹੀਂ ਬਲਕਿ ਕੋਠੀਆਂ ਵਾਲੇ ਪੰਜਾਬ ਵਿੱਚ ਹੋਰ ਕੋਠੀਆਂ ਨੂੰ ਉਸਾਰੇ ਜਾਣ ਦੀ ਪਰਵਾਸੀਆਂ ਦੀ ਰੁਚੀ ਨੂੰ ਕਾਇਮ ਰੱਖਣਾ ਹੈ।ਅੱਜ ਪੰਜਾਬ ਦੀ ਅਕਾਨਮੀ ਵਿੱਚ ਜੋ ਪਰਵਾਸੀਆਂ ਦਾ ਯੋਗਦਾਨ ਹੈ ਉਹ ਪੰਜਾਬ ਦੀ ਸਰਕਾਰ ਤੋਂ ਵੱਧ ਕਿਹਾ ਜਾ ਸਕਦਾ ਹੈ।ਪੁੱਡਾ ਵਰਗੇ ਮਹਿਕਮੇ ਪਰਵਾਸੀਆਂ ਦੇ ਸਿਰ ਤੇ ਸਾਹ ਲੈ ਰਹੇ ਹਨ ਜਿਥੋਂ ਪੰਜਾਬ ਸਰਕਾਰ ਦਾ ਰੈਵੇਨਿਊ ਵੱਡੀ ਪੱਦਰ ਤੇ ਪੈਸਾ ਇੱਕਠਾ ਕਰ ਰਿਹਾ ਹੈ।ਜੇਕਰ ਪਰਵਾਸੀਆਂ ਨੂੰ ਐਸੇ ਕੌੜੇ ਤਜਰਬੇ ਪੰਜਾਬ ਵਿੱਚੋਂ ਮਿਲਣੇ ਸ਼ੁਰੂ ਹੋ ਗਏ ਤਾਂ ਕਲ ਨੂੰ ਪਰਵਾਸੀ ਪੰਜਾਬ ਦੀ ਤਰਫ ਮੂੰਹ ਕਰਨੋ ਝਿਜਕਣਗੇ।ਨਵੇਂ ਮਕਾਨਾਂ ਦੀ ਉਸਾਰੀ ਤਾਂ ਇੱਕ ਪਾਸੇ ਉਹ ਆਪਣੇ ਪੁਰਾਣਿਆਂ ਨੂੰ ਵੀ ਵੇਚ ਵੱਟ ਕੇ ਪੰਜਾਬ ਨੂੰ ਸਦੀਵੀ ਅਲਵਿਦਾ ਆਖ ਦੇਣਗੇ।ਕਈ ਹਵਾਈ ਹਵਾਈ ਅੱਡਿਆਂ ਦੀ ਆਮਦਨ ਇੰਨੀ ਵਿਦੇਸ਼ੀ ਮੂਲ ਦੇ ਲੋਕਾਂ ਤੋਂ ਨਹੀਂ ਹੈ ਜਿੰਨ੍ਹੀ ਕਿ ਪੰਜਾਬ ਨਾਲ ਪਿਛੋਕੜ ਰੱਖਣ ਵਾਲਿਆਂ ਕਰਕੇ ਹੈ।ਪਰਵਾਸੀ ਪੰਜਾਬੀਆਂ ਦਾ ਪੰਜਾਬ ਨਾਲੋਂ ਪਿਆਰ ਨਾ ਤੋੜਿਆ ਜਾਵੇ ਨਹੀਂ ਤਾਂ ਹਵਾਈ ਅੱਡਿਆਂ ਤੇ ਵੀ ਪੰਛੀਆਂ ਆਲ੍ਹਣੇ ਹੀ ਦਿਸਣਗੇ।
ਸਿੱਖ ਰਾਜ ਦੇ ਸਥਾਪਿਨਾ ਦਿਵਸ ਦੀ ਤੀਜੀ ਸ਼ਤਾਬਦੀ ਮੌਕੇ
ਬਾਬਾ ਬੰਦਾ ਸਿੰਘ ਬਹਾਦਰ ਦੀਆ ਕੁਰਬਾਨੀਆ ਭਾਗ-1
ਸਰਦੂਲ ਸਿੰਘ ਸੇਖੋਂ-ਤਿੰਨ ਸੌ ਸਾਲ ਪਹਿਲਾਂ ਸਿੱਖ ਕੌਮ ਦੀ ਅਣਖ ਗੈਰਤ ਤੇ ਸਵੈਮਾਣ ਨੂੰ ਉੱਚਾ ਚੁੱਕਣ ਵਾਲੇ ਮਹਾਨ ਸੂਰਵੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਪੰਥ ਦੇ ਦੁਸ਼ਮਣਾ ਨੂੰ ਅਜਿਹੀਆਂ ਭਾਜੜਾ ਪਾ ਦਿੱਤੀਆ ਜੋ ਕਦੀ ਉਹਨਾਂ ਸੁਪਨੇ ਚ ਵੀ ਨਹੀ ਦੇਖੀਆ, ਸੋਚੀਆਂ ਹੋਣਗੀਆ । ਗੁਰੂ ਜੀ ਜਦੋ ਆਪਣਾ ਪਿਆਰਾ ਅਨੰਦਪੁਰ , ਪਿਆਰੇ ਸਿੰਘ, ਪੁੱਤਰ ਅਤੇ ਪ੍ਰਵਾਰ ਸਭ ਕੁਝ ਕੁਰਬਾਨ ਕਰ ਜਦ ਦੱਖਣ ਵੱਲ ਚਲੇ ਗਏ ਤਾਂ ਗੁਰੂ ਪੰਥ ਦੇ ਦੋਖੀਆਂ ਨੇ ਇਹ ਸੋਚ ਕਿ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਕਿ ਹੁਣ ਉਹਨਾ ਨੂੰ ਰੋਕਣ ਟੋਕਣ ਜਾ ਉਹਨਾਂ ਦੇ ਜੁਲਮ ਮੋਹਰੇ ਖੜਨ ਵਾਲਾ ਕੋਈ ਨਹੀ ਰਿਹਾ । ਗੁਰੂ ਗੋਬਿੰਦ ਸਿੰਘ ਜੀ ਵਾਪਸ ਪੰਜਾਬ ਵੱਲ ਨਹੀ ਆਉਣਗੇ , ਪੰਜਾਬ ਚ ਉਹਨਾਂ ਦਾ ਹੀ ਸਿੱਕਾ ਚੱਲੇਗਾ । ਕਿਸੇ ਨੂੰ ਚਿੱਤ ਚੇਤਾ ਵੀ ਨਹੀ ਸੀ ਕਿ ਜਿਸ ਸਿੱਖ ਸ਼ਕਤੀ ਨੂੰ ਉਹ ਸਮੇ ਦੇ ਹਾਕਮ ਖਤਮ ਹੋਇਆ ਸਮਝ ਰਹੇ ਸਨ ਅਸਲ ਚ ਇਹ ਉਹ ਚੁੱਪ ਸੀ ਜਿਹੜੀ ਕਿਸੇ ਭਿਆਨਕ ਹਨ੍ਹੇਰੀ, ਝੱਖੜ ਆਉਣ ਤੋ ਪਹਿਲਾ ਹੁੰਦੀ ਹੈ । ਅਜਿਹੀ ਹੀ ਸ਼ਾਤੀ ਬਣ ਗਈ ਸੀ ਜਦੋ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਨੂੰ ਛੱਡ ਕਿ ਚਲੇ ਗਏ ਸਨ, ਪਰ ਕਿਸ ਨੂੰ ਚਿੱਤ ਚੇਤਾ ਸੀ ਕਿ ਨੰਦੇੜ ਦੀ ਧਰਤੀ ਤੋ ਕੋਈ ਅਜਿਹਾ ਤੌਫਾਨ ਵੀ ਚੜ੍ਹ ਆਵੇਗਾ ਜੋ ਦੁਨੀਆ ਦੀ ਤਾਕਤਵਰ ਮੁਗਲੀਆ ਹਕੂਮਤ ਨੂੰ ਤਹਿਸ ਨਹਿਸ ਕਰ ਦੇਵੇਗਾ ਤੇ ਪਾਪੀ ਲੋਕਾ ਨੂੰ ਸਖਤ ਸਜਾਵਾ ਦੇਵਾਗਾ ।
ਦਸਵੇ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਆਰੇ ਅਨੰਦਪੁਰ ਨੂੰ ਛੱਡ ਗਏ ਤੇ ਸਮੇ ਦੀ ਬੇਈਮਾਨ ਹਕੂਮਤਾਂ ਨੇ ਆਪਣੀਆ ਕਸਮਾਂ ਤੋੜ ਕਿ ਗੁਰੂ ਜੀ ਤੇ ਹਮਲਾ ਕਰਕੇ ਪ੍ਰਵਾਰ ਤੇ ਪੰਥ ਨੂੰ ਖੇਰੂ ਖੇਰੂ ਕਰ ਦਿੱਤਾ,ਗੁਰੂ ਜੀ ਦਾ ਕੀਮਤੀ ਖਜਾਨਾ ਸਿਰਸਾ ਦੀ ਭੇਟਾ ਚੜ ਗਿਆ । ਪੁੱਤਰਾ ਤੋ ਪਿਆਰੇ ਸਿੰਘ ਦੁਸ਼ਮਣ ਨਾਲ ਲੋਹਾ ਲੈਦੇ ਸ਼ਹੀਦ ਹੋ ਗਏ, ਤੇ ਬਹੁਤ ਸਾਰੇ ਸਿਰਸਾ ਨਦੀ ਦੀ ਭੇਟ ਚੜ੍ਹ ਗਏ । ਵੱਡੇ ਸਾਹਿਬਜਾਦੇ ਤੇ ਚਾਲੀ ਸਿੰਘ ਜੋ ਕਈ ਦਿਨਾਂ ਤੋ ਭੁੱਖਣ ਭਾਣੇ ਸਨ ਨੇ ਚਮਕੌਰ ਦੀ ਕੱਚੀ ਗੜ੍ਹੀ ਚ ਦਸ ਲੱਖ ਮੁਗਲ ਫੌਜਾ ਨਾਲ ਜੰਗ ਦੇ ਮੈਦਾਨ ਚ ਲੋਹਾ ਲਿਆ ਤੇ ਹੱਸ ਹੱਸ ਸ਼ਹੀਦੀਆ ਪ੍ਰਾਪਤ ਕੀਤੀਆ, ਗੁਰੂ ਜੀ ਚਮਕੌਰ ਦੀ ਜੰਗ ਚ ਪੰਥ ਦੇ ਹੁਕਮ ਨੂੰ ਮੰਨਦੇ ਮੁਗਲ ਫੌਜਾ ਨਾਲ ਮੁਕਾਬਲਾ ਕਰਕੇ ਸਹੀ ਸਲਾਮਤ ਮਾਲਵੇ ਵੱਲ ਚਲੇ ਗਏ । ਸਰਹਿੰਦ ਚ ਵਜੀਰ ਖਾਨ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦਿਆ ਨੂੰ ਸ਼ਹੀਦ ਕਰਵਾ ਦਿੱਤਾ, ਗੁਰੂ ਜੀ ਦੇ ਲਾਲਾ ਨੂੰ ਜਿੰਦਾ ਜੀਅ ਨੀਹਾਂ ਚ ਚਿਣਵਾ ਕਿ ਸ਼ਹੀਦ ਕਰਵਾਇਆ ਗਿਆ । ਗੁਰੂ ਜੀ ਮਾਛੀਵਾੜੇ , ਆਲਮਗੀਰ, ਲੱਖੀ ਜੰਗਲ ਆਦਿਕ ਥਾਵਾ ਤੋ ਹੁੰਦੇ ਹੋਏ ਮੁਕਤਸਰ,ਖਦਰਾਣੇ ਦੀ ਢਾਬ ਦੀ ਜੰਗ ਤੋ ਬਾਅਦ ਦਮਦਮਾ ਸਾਹਿਬ ਚ ਰੁਕਣ
|

ਸਰਦੂਲ ਸਿੰਘ ਸੇਖੋਂ
|
ਉਪਰੰਤ ਦੱਖਣ ਵੱਲ ਚੱਲ ਪਏ। ਦੱਖਣ ਚ ਹੀ ਗੁਰੂ ਜੀ ਦਾ ਮਿਲਾਪ ਸਾਧੂ ਮਾਧੋ ਦਾਸ ਬੈਰਾਗੀ ਨਾਲ ਹੋਇਆ ਜੋ ਰਿੱਧੀਆ ਸਿੱਧੀਆ ਦੇ ਪ੍ਰਭਾਵ ਨਾਲ ਆਮ ਲੋਕਾ ਤੇ ਸਾਧੂ ਸੰਤਾਂ ਤੋ ਆਪਣੀ ਮਾਨਤਾ ਕਰਵਾ ਰਿਹਾ ਸੀ, ਮਾਧੋਦਾਸ ਦੇ ਡੇਰੇ ਦੀ ਦੂਰ ਦੂਰ ਤੱਕ ਮਹਿਮਾ ਸੀ ।
ਮਾਧੋਦਾਸ ਬੈਰਾਗੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰ ਗੁਰੂ ਜੀ ਦਾ ਅਜਿਹਾ ਬੰਦਾ ਬਣ ਗਿਆ ਜਿਸ ਨੇ ਅਨੇਕਾਂ ਦੁਸ਼ਟਾ ਨੂੰ ਸੋਧੇ ਲਗਾ ਕਿ ਬੰਦੇ ਬਣਾ ਦਿੱਤਾ, ਗੁਰੂ ਜੀ ਦੇ ਬੱਚਿਆ ਦੇ ਕਾਤਲਾ ਨੂੰ ਸਖਤ ਸਜਾਵਾਂ ਦਿੱਤੀਆਂ ਅਤੇ ਦੋ ਸਾਲ ਦੇ ਵਿੱਚ ਵਿੱਚ ਖਾਲਸਾ ਰਾਜ ਸਥਾਪਿਤ ਕਰ ਕਿ ਪਹਿਲੇ ਸਿੱਖ ਬਾਦਸ਼ਾਹ ਬਣੇ ਤੇ ਦੁਨੀਆ ਦੇ ਨਕਸ਼ੇ ਚ ਸਿੱਖ ਰਾਜ ਸਥਾਪਿਤ ਕੀਤਾ । ਬਾਬਾ ਬੰਦਾ ਸਿੰਘ ਜੀ ਦੀ ਨਿਮਰਤਾ ਅਤੇ ਗੁਰੂ ਜੀ ਪ੍ਰਤੀ ਮਹਾਨ ਸ਼ਰਧਾ ਹੀ ਸੀ ਕਿ ਉਸ ਨੇ ਆਪਣੇ ਰਾਜ ਦਾ ਸਿੱਕਾ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਚਲਾਇਆ । ਮੁਗਲਾ ਦੇ ਗੜ੍ਹ ਸਰਹਿੰਦ ਨੂੰ ਤਹਿਸ ਨਹਿਸ ਕਰਕੇ ਖਾਲਸਾ ਰਾਜ ਸਥਾਪਿਤ ਕੀਤਾ ਅਤੇ ਗੁਰੂ ਜੀ ਦੇ ਲਾਲਾ ਨੂੰ ਸ਼ਹੀਦ ਕਰਨ ਕਰਾਉਣ ਵਾਲਿਆ ਨੂੰ ਸਖਤ ਸਜਾਵਾ ਦਿੱਤੀਆ।
ਅਜਿਹੇ ਸੂਰਵੀਰ ਯੋਧੇ ਦਾ ਜਨਮ ਕਸ਼ਮੀਰ ਦੀ ਧਰਤੀ ਤੇ ਪੁਣਛ ਜਿਲ੍ਹੇ ਦੇ ਰਿਜੌਰੀ ਪਿੰਡ ਵਿੱਚ ਪਿਤਾ ਰਾਮ ਦੇਵ ਰਾਜਪੂਤ ਦੇ ਘਰ 17 ਅਕਤੂਬਰ 1670 ਈ. ਨੂੰ ਹੋਇਆ, ਮਾਤਾ ਪਿਤਾ ਨੇ ਆਪ ਜੀ ਦਾ ਨਾਮ ਲਛਮਣ ਦਾਸ ਰੱਖਿਆਂ, ਬਚਪਨ ਚ ਹੀ ਆਪ ਜੀ ਆਪਣੇ ਪਿਤਾ ਜੀ ਨਾਲ ਖੇਤੀ ਦੇ ਕੰਮ ਚ ਹੱਥ ਵਟਾਉਣ ਲੱਗੇ, ਵਿਹਲ ਮਿਲਦੇ ਹੀ ਆਪਣੇ ਤੀਰ ਕਮਾਨ ਲੈ ਕਿ ਜੰਗਲ ਵੱਲ ਸ਼ਿਕਾਰ ਖੇਡਣ ਚਲੇ ਜਾਦੇ । ਜਿੱਥੇ ਆਪ ਜੀ ਇੱਕ ਚੰਗੇ ਨਿਸ਼ਾਨੇਬਾਜ ਬਣ ਗਏ, ਇੱਕ ਦਿਨ ਸ਼ਿਕਾਰ ਖੇਡਦੇ ਸਮੇ ਆਪ ਜੀ ਦੇ ਸਾਹਮਣੇ ਇੱਕ ਹਿਰਨੀ ਆ ਗਈ ਆਪ ਜੀ ਨੇ ਜਦੋ ਉਸ ਵੱਲ ਤੀਰ ਮਾਰਿਆ ਤਾਂ ਤੀਰ ਹਿਰਨੀ ਦੇ ਅਜਿਹਾ ਲੱਗਾ ਕਿ ਉਹ ਮੌਕੇ ਤੇ ਹੀ ਦਮ ਤੋੜ ਗਈ ਤੇ ਉਸ ਨੇ ਦੋ ਬੱਚਿਆ ਨੂੰ ਜਨਮ ਦਿੱਤਾ ਜੋ ਲਛਮਣ ਦਾਸ ਦੀਆਂ ਅੱਖਾ ਦੇ ਸਾਹਮਣੇ ਹੀ ਤੜਫ ਤੜਫ ਕਿ ਮਰ ਗਏ, ਇਸ ਭਿਆਨਕ ਦ੍ਰਿਸ਼ ਨੇ ਆਪ ਜੀ ਦਾ ਜੀਵਨ ਹੀ ਬਦਲ ਕਿ ਰੱਖ ਦਿੱਤਾ, ਆਪ ਨੇ ਉਸੇ ਦਿਨ ਤੋ ਤੀਰ ਕਮਾਨ ਸੁੱਟ ਦਿੱਤਾ ਤੇ ਆਪ ਸਭ ਰਿਸਤੇ ਨਾਤੇ ਛੱਡ ਜੰਗਲਾਂ ਵੱਲ ਹੋ ਤੁਰੇ, ਜਿੱਥੇ ਆਪ ਜੀ ਦਾ ਮਿਲਾਪ ਸਾਧੂ ਜਾਨਕੀ ਪ੍ਰਸਾਦ ਬੈਰਾਗੀ ਨਾਲ ਹੋਇਆ, ਆਪ ਨੇ ਜਾਨਕੀ ਪ੍ਰਸਾਦ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਤੇ ਸਾਧੂ ਜਾਨਕੀ ਪ੍ਰਸਾਦ ਨੇ ਆਪ ਦਾ ਨਾਮ ਮਾਧੋਦਾਸ ਬੈਰਾਗੀ ਰੱਖ ਦਿੱਤਾ । ਇਸ ਸਾਧੂ ਮੰਡਲੀ ਨਾਲ ਘੁੰਮਦੇ ਘੁਮਾਉਦੇ ਆਪ ਭਾਰਤ ਦੇ ਦੱਖਣ ਵੱਲ ਚਲੇ ਗਏ । ਆਪ ਨੇ ਬਹੁਤ ਸਾਰੀਆ ਰਿੱਧੀਆ ਸਿੱਧੀਆ ਪ੍ਰਾਪਤ ਕਰ ਲਈਆ ਤੇ ਜਾਨਕੀ ਪ੍ਰਸਾਦ ਦੇ ਅਕਾਲ ਚਲਾਣੇ ਉਪਰੰਤ ਮਾਧੋਦਾਸ ਉਸ ਗੱਦੀ ਦਾ ਵਾਰਿਸ਼ ਬਣ ਗਿਆ ਤੇ ਆਪ ਨੇ ਆਪਣਾ ਡੇਰਾ ਗੁਦਾਵਰੀ ਨਦੀ ਦੇ ਕੰਢੇ ਨੰਦੇੜ ਵਿਖੇ ਸਥਾਪਿਤ ਕਰ ਲਿਆ , ਦੂਰ ਦੂਰ ਤੱਕ ਮਾਧੋਦਾਸ ਦੀ ਮਹਿਮਾ ਹੋ ਰਹੀ ਸੀ । ਮਾਧੋਦਾਸ ਆਪਣੇ ਡੇਰੇ ਤੇ ਦੂਜੇ ਸੰਤਾਂ ਸਾਧੂਆਂ ਨੂੰ ਸੱਦ ਕਿ ਪਹਿਲਾ ਆਪਣੇ ਆਸਣ ਤੇ ਬਿਠਾਉਦਾ ਫਿਰ ਆਪਣੀਆਂ ਰਿੱਧੀਆ ਸਿੱਧੀਆਂ ਨਾਲ ਆਸਣ ਨੂੰ ਉਲਟਾ ਪੁਲਟਾ ਕਰ ਕਿ ਆਏ ਸਾਧੂ ਸੰਤਾ ਨੂੰ ਅਪਮਾਨਿਤ ਕਰਦਾ ਤੇ ਆਪਣੀ ਵਡਿਆਈ ਕਰਵਾਉਦਾ ਆਪ ਸਭ ਤੋ ਸ੍ਰੇਸ਼ਟ ਬਣਦਾ ਤੇ ਆਪਣੀ ਪੂਜਾ ਕਰਵਾ ਕਿ ਖੁਸ਼ ਹੁੰਦਾ ।
ਗੁਰੂ ਗੋਬਿੰਦ ਸਿੰਘ ਜੀ ਵੀ ਆਪਣਾ ਸਰਬੰਸ ਵਾਰ ਕਿ ਜਦੋ ਦੱਖਣ ਵੱਲ ਪੰਧ ਮਕਾਉਦੇ ਆ ਗਏ। ਗੁਰੂ ਜੀ ਪੰਥ ਦੀ ਅਗਵਾਈ ਕਰਨ ਵਾਲੇ ਇਸ ਮਹਾਨ ਯੋਧੇ ਵੱਲ ਆ ਰਹੇ ਸਨ, ਉਹ ਜਾਣਦੇ ਸਨ ਕਿ ਜੋ ਕਾਰਜ ਅਧੂਰੇ ਰਹਿ ਗਏ ਹਨ ਉਹ ਇਸ ਸੂਰਵੀਰ ਨੇ ਪੂਰੇ ਕਰਨੇ ਹਨ, ਜੋ ਜਿੰਦਗੀ ਦੇ ਅਸਲ ਮਕਸਦ ਨੂੰ ਛੱਡ ਰਿੱਧੀਆਂ ਸਿੱਧੀਆਂ ਚ ਫਸ ਕਿ ਰਹਿ ਗਿਆ ਸੀ । ਗੁਰੂ ਜੀ ਇਸ ਨੂੰ ਸੁਧਾਰ ਕਿ ਸਿੱਧੇ ਰਸਤੇ ਪਾਉਣ ਵਾਸਤੇ ਹੀ ਦੱਖਣ ਵੱਲ ਆਏ ਸਨ । ਗੁਰੂ ਜੀ ਮਾਧੋਦਾਸ ਦੇ ਡੇਰੇ ਤੇ ਗਏ ਤੇ ਉਸ ਦੇ ਆਸਣ ਤੇ ਜਾ ਬੈਠੇ । ਗੁਰੂ ਜੀ ਤੇ ਸਾਥੀ ਸਿੰਘਾ ਕੋਲ ਕਿਰਪਾਨਾ, ਤੀਰ, ਘੋੜੇ ਆਦਿਕ ਸ਼ਸ਼ਤਰ ਦੇਖ ਕਿ ਮਾਧੋਦਾਸ ਦੇ ਚੇਲੇ ਘਬਰਾ ਤੇ ਡਰ ਗਏ, ਉਹਨਾਂ ਮਾਧੋਦਾਸ ਨੂੰ ਸਾਰੀ ਸਥਿਤੀ ਤੋ ਜਾਣੂ ਕਰਵਾਇਆ ਤੇ ਛੇਤੀ ਡੇਰੇ ਪਹੁੰਚਣ ਲਈ ਬੇਨਤੀ ਕੀਤੀ ।
ਮਾਧੋ |