ਕਾਰਟੇਰਟ ਅਮੈਰੀਕਨ ਸਿੱਖ ਅਵੈਰਨੈੱਸ ਐਸੋਸੀਏਸ਼ਨ ਵਲੋਂ ਖੇਡਾਂ ਵਿੱਚ ਸ਼ਾਮਲ ਬੱਚਿਆਂ ਦਾ ਕੀਤਾ ਗਏ ਸ਼ਾਨਦਾਰ ਸਨਮਾਨ ਸਮਾਗਮ ਨੂੰ ਤਸਵੀਰਾਂ ਦੀ ਜੁਬਾਨੀ ਦੇਖਣ ਲਈ ਇੱਥੇ ਕਲਿਕ ਕਰੋ


ਵਿਗਾੜੇ ਹੋਏ ਕੈਲੰਡਰ ਦੀਆਂ ਕਰਾਮਾਤਾਂ   

ਦੇਖੋ! 2003 ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਕੇ ਤਿਆਰ ਕੀਤੇ ਨਵੇਂ ਨਾਨਕਸ਼ਾਹੀ (ਧਮੱਕੜ) ਕੈਲੰਡਰ ਦੇ ਕਾਰੇ-ਆਉਣ ਵਾਲੇ 100 ਸਾਲਾਂ ਵਿੱਚੋਂ 27 ਸਾਲਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਨਹੀਂ ਆਵੇਗਾ ਅਤੇ 100 ਸਾਲ ਦੌਰਾਨ 3 ਵਾਰ ਪੋਹ ਦਾ ਮਹੀਨਾ ਹੀ ਉੱਡ ਜਾਵੇਗਾ-ਬਲਿਹਾਰੇ ਜਾਈਏ ਇਸ ਕੈਲੰਡਰ ਨੂੰ ਨਮਸਕਾਰ ਕਰਨ ਵਾਲਿਆਂ ਦੇ, ਰੱਬ ਇਹਨਾਂ ਨੂੰ ਸੁਮੱਤ ਬਖਸ਼ੇ-ਸਰਵਜੀਤ ਸਿੰਘ ਸੈਕਰਾਮੈਂਟੋ ਕੈਲੇਫੋਰਨੀਆਂ ਵਾਲਿਆਂ ਵਲੋਂ ਤਿਆਰ ਕੀਤੇ ਖਰੜੇ ਰਾਹੀਂ 100 ਸਾਲ ਦੇ ਬਿਕਰਮੀ ਕੈਲੰਡਰ ਦੇ ਕਾਰਿਆਂ ਦੀ ਤਸਵੀਰ ਦੇਖਣ ਲਈ ਇੱਥੇ ਕਲਿਕ ਕਰੋ

  

ਭਾਰਤੀ ਬੱਚਾ ਅਗਵਾ ਕਰਨ ਦੇ ਦੋਸ਼ ‘ਚ 5 ਗ੍ਰਿਫਤਾਰ

ਲੰਡਨ-(ਸੀ ਐਸ)-ਮਲੇਸ਼ੀਆ ਵਿੱਚ ਭਾਰਤੀ ਮੂਲ ਦੇ ਬੱਚੇ ਨੂੰ ਅਗਵਾ ਕਰਨ ਵਾਲੇ ਗ੍ਰੋਹ ਦਾ ਪੁਲੀਸ ਨੇ ਪਤਾ ਲਾ ਲਿਆ ਹੈ ਅਤੇ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪਰ ਗ੍ਰੋਹ ਦਾ ਮੁੱਖੀ ਮਲੇਸ਼ੀਆ ਵਿੱਚੋਂ ਫਰਾਰ ਹੋ ਗਿਆ ਦੱਸਿਆ ਜਾਂਦਾ ਹੈ ਜਿਸਨੂੰ ਫੜਨ ਲਈ ਮਲੇਸ਼ੀਆ ਦੀ ਪੁਲੀਸ ਇੰਟਰਪੋਲ ਨਾਲ ਸੰਪਰਕ ਬਣਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਅਪ੍ਰੈਲ ਵਿੱਚ ਭਾਰਤੀ ਮੂਲ ਦਾ ਇੱਕ ਬੱਚਾ ਉਸ ਸਮੇਂ ਅਗਵਾਹ ਕਰ ਲਿਆ ਗਿਆ ਸੀ ਜਦੋਂ ਉਹ ਸਕੂਲ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ। ਅਗਵਾਕਾਰਾਂ ਨੇ ਬੱਚੇ ਦੇ ਮਾਪਿਆਂ ਨਾਲ ਸੰਪਰਕ ਕਰਕੇ ਬੱਚੇ ਨੂੰ ਛੱਡਣ ਲਈ ਵੱਡੀ ਫਰੋਤੀ ਲਈ ਸੀ। ਇਸ ਕੇਸ ਨੂੰ ਹੱਲ ਕਰਨ ਲਈ ਮਲੇਸ਼ੀਆ ਦੀ ਪੁਲੀਸ ਨੇ ਇੱਕ ਸਪੈਸ਼ਲ ਟਾਸਕ ਫੋਰਸ ਬਣਾਈ ਸੀ ਜਿਸ ਵਲੋਂ ਕੀਤੀ ਗਈ ਕਾਰਵਾਈ ਦੌਰਾਨ ਅਗਵਾਕਾਰਾਂ ਦਾ ਪਤਾ ਲਾ ਲਿਆ ਗਿਆ। ਪੁਲੀਸ ਨੇ 5 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਗਰੁੱਪ ਦੇ ਮੁੱਖੀ ਦੀ ਭਾਲ ਜਾਰੀ ਹੈ।

ਓਸਮਾਨ ਬਣਿਆ ਲੈਸਟਨ ਦਾ ਪਹਿਲਾ ਮੁਸਲਮਾਨ ਮੇਅਰ

ਲੈਸਟਰ-(ਸੀ ਐਸ)-ਏਸ਼ੀਆਈ ਖਾਸ ਕਰਕੇ ਭਾਰਤੀ ਮੂਲ ਦੇ ਲੋਕਾਂ ਦੇ ਗੜ੍ਹ ਵਾਲੇ ਸ਼ਹਿਰ ਲੈਸਟਰ ਦਾ ਲੋਰਡ ਮੇਅਰ ਪਹਿਲੀ ਵਾਰ ਇੱਕ ਮੁਸਲਮਾਨ ਬਣਿਆ। ਇੰਗਲੈਂਡ ਵਿੱਚ 1971 ‘ਚ ਆਏ ਅਬਦੁਲ ਰਝਾਕ ਓਸਮਾਨ ਪਹਿਲੇ ਮੁਸਲਮਾਨ ਮੇਅਰ ਹਨ। ਓਸਮਾਨ ਤੋਂ ਪਹਿਲਾਂ ਇਸ ਸ਼ਹਿਰ ਦੇ ਇਸ ਅਹੁਦੇ ਤੇ ਹਿੰਦੂ ਅਤੇ ਸਿੱਖ ਵੀ ਰਹਿ ਚੁੱਕੇ ਹਨ। ਓਸਮਾਨ ਕੀਨੀਆ ਤੋਂ ਇੰਗਲੈਂਡ ਵਿੱਚ 1971 ਵਿੱਚ ਆਇਆ ਸੀ। ਉਸਨੇ ਸਮਾਜ ਵਿੱਚ ਬਹੁਤ ਭਲਾਈ ਦੇ ਕੰਮ ਕੀਤੇ। ਬਹੁਤ ਸਾਰੀਆਂ ਧਾਰਮਿਕ ਅਤੇ ਲੋਕਾਂ ਦਾ ਭਲਾ ਕਰਨ ਵਾਲੀਆਂ ਸੰਸਥਾਵਾਂ ਨਾਲ ਸਹਿਯੋਗ ਕੀਤਾ। ਲੈਸਟਰ ਸ਼ਹਿਰ ਵਿੱਚ ਭਾਰਤੀ ਮੂਲ ਜਿਹਨਾਂ ਵਿੱਚ ਵਿਸ਼ੇਸ਼ ਕਰਕੇ ਪੰਜਾਬੀ ਲੋਕ ਹਨ ਭਾਰੀ ਗਿਣਤੀ ਵਿੱਚ ਰਹਿੰਦੇ ਹਨ। ਓਸਮਾਨ ਨੇ ਸ਼ਹਿਰ ਦੇ ਸਭ ਤੋਂ ਉੱਚੇ ਅਹੁਦੇ ਦੀ ਸਹੁੰ ਚੁੱਕਦਿਆਂ ਬਹੁਤ ਹੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਸ ਸ਼ਹਿਰ ਦੇ ਇਸ ਉੱਚੇ ਅਹੁਦੇ ਤੇ ਇਸਾਈ ਹਿੰਦੂ ਅਤੇ ਸਿੱਖ ਰਹਿ ਚੁੱਕੇ ਹਨ ਤੇ ਇਹ ਮਾਣ ਵਾਲੀ ਗੱਲ ਹੈ ਕਿ ਹੁਣ ਮੁਸਲਮਾਨ ਧਰਮ ਨਾਲ ਸਬੰਧਿਤ ਕੋਈ ਵਿਅਕਤੀ ਇਸ ਅਹੁਦੇ ਤੇ ਬਿਰਾਜਮਾਨ ਹੋਣ ਜਾ ਰਿਹਾ ਹੈ। ਲੋਰਡ ਮੇਅਰ ਦਾ ਅਹੁਦਾ ਸ਼ਹਿਰ ਦਾ ਸਭ ਤੋਂ ਉੱਚਾ ਅਹੁਦਾ ਹੈ। ਇਸਦੀ ਮਿਆਦ 1 ਸਾਲ ਹੁੰਦੀ ਹੈ ਜੋ ਕਿ ਹਰ ਸਾਲ ਮਈ ਵਿੱਚ ਪੂਰੀ ਹੁੰਦੀ ਹੈ। ਜਿਕਰਯੋਗ ਹੈ ਕਿ ਸ਼ਹਿਰ ਦੇ ਡਿਪਟੀ ਲੋਰਡ ਮੇਅਰ ਪੰਜਾਬ ਦੇ ਨਾਲ ਸਬੰਧਤ ਹਨ। ਫਿਰੋਜ਼ਪੁਰ ਜਿਲ੍ਹੇ ਦੇ ਮੁਸਤਾਫਾ ਕਮਲ ਇਸ ਸਮੇਂ ਲੈਸਟਰ ਦੇ ਡਿਪਟੀ ਮੇਅਰ ਹਨ।

ਨਵੇਂ ਜੰਮਣ ਵਾਲਿਆਂ ਵਿੱਚ ਗੋਰਿਆਂ ਦੀ ਗਿਣਤੀ ਘਟੀ

ਵਾਸਿ਼ੰਗਟਨ-(ਏਜੰਸੀਆਂ)-ਅਮਰੀਕਾ ਵਿੱਚ ਨਵੇਂ ਜੰਮਣ ਵਾਲਿਆਂ ਨੇ ਘੱਟ ਗਿਣਤੀਆਂ ਨੂੰ ਬਹੁ ਗਿਣਤੀ ਬਣਾ ਦਿੱਤਾ ਹੈ। ਸੈਨਸਸ ਬਿਉਰੋ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਿਕ ਕਾਲੇ, ਹਿਸਪੈਨਿਕ ਅਤੇ ਏਸ਼ੀਅਨ ਲੋਕਾਂ ਦੇ ਘਰਾਂ ਵਿੱਚ ਜੰਮਣ ਵਾਲੇ ਬੱਚਿਆਂ ਦੀ ਗਿਣਤੀ ਗੋਰਿਆਂ ਨੂੰ ਮਾਤ ਪਾ ਗਈ ਹੈ। ਬਿਉਰੋ ਮੁਤਾਬਿਕ ਜੁਲਾਈ 2011 ਨੂੰ ਪੂਰੇ ਹੋਣ ਵਾਲੇ ਸਾਲੇ ਦੇ ਅੰਕੜਿਆਂ ਮੁਤਾਬਿਕ ਗੈਰ ਗੋਰਿਆਂ ਦੇ ਘਰੀਂ ਜੰਮਣ ਵਾਲਿਆਂ ਦੀ ਗਿਣਤੀ 50.4% ਹੋ ਗਈ ਹੈ। ਸੈਨਸਸ ਬਿਉਰੋ ਵਲੋਂ ਜੁਲਾਈ 2011 ਨੂੰ ਖਤਮ ਹੋਣ ਵਾਲੇ ਸਾਲ ਵਿੱਚ 2.02 ਮਿਲੀਅਨ ਨਵੇਂ ਜੰਮਣ ਵਾਲੇ ਬੱਚਿਆਂ ਦੀ ਗਿਣਤੀ ਕੀਤੀ ਗਈ। ਅਮਰੀਕਾ ਵਿੱਚ ਜੰਮਣ ਵਾਲਿਆਂ ਦੀ ਗਿਣਤੀ ਵਿੱਚ ਘਾਟ ਆਈ ਹੈ ਪਰ ਗੋਰੇ ਲੋਕਾਂ ਵਿੱਚ ਇਹ ਘਾਟ ਵੱਡੇ ਪੱਧਰ ਤੇ ਦੇਖੀ ਗਈ ਹੈ। 2008 ਤੋਂ ਲੈ ਕੇ ਗੋਰੇ ਲੋਕਾਂ ਦੇ ਜੰਮਣ ਵਾਲੇ ਬੱਚਿਆਂ ਵਿੱਚ 11% ਦੀ ਕਮੀ ਆਈ ਹੈ, ਜਦੋਂ ਕਿ ਦੂਜੇ ਭਾਈਚਾਰਿਆਂ ਵਿੱਚ 3.2% ਦੀ ਕਮੀ ਹੋਈ ਹੈ। ਕੁੱਝ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਇਹਹ ਕਮੀ ਮਾੜੀ ਆਰਥਿਕ ਦੇ ਕਰਕੇ ਹੋਈ ਹੈ। ਇਸ ਮੁੱਦੇ ਤੇ ਟਿੱਪਣੀ ਕਰਦਿਆਂ ਇੱਕ ਮਾਹਿਰ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਦੇ ਸਮਾਜਿਕ ਢਾਂਚੇ ‘ਚ ਕਾਫੀ ਤਬਦੀਲੀ ਦੇਖੀ ਜਾ ਸਕੇਗੀ। ਇਸ ਮੌਕੇ ਤੇ ਅਮਰੀਕਾ ਵਿੱਚ ਘੱਟ ਗਿਣਤੀ ਨਾਲ ਸਬੰਧਤ ਲੋਕਾਂ ਦੀ ਕੁੱਲ ਗਿਣਤੀ ਅਮਰੀਕਾ ਦੀ ਕੁੱਲ ਅਬਾਦੀ ਦਾ 36.6% ਹੈ। ਇਸ ਵਿੱਚ ਹਿਸਪੈਨਿਕ ਲੋਕਾਂ ਦੇ ਗਰੁੱਪ ਦੀ ਗਿਣਤੀ ਸਭ ਤੋਂ ਵੱਧ 16.7% ਹੈ। ਸੈਨਸਸ ਬਿਉਰੋ ਮੁਤਾਬਿਕ ਲਤੀਨੋ ਲੋਕਾਂ ਦੀ ਅਬਾਦੀ ਨੌਜਵਾਨ ਲੋਕਾਂ ਦੀ ਹੈ ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਸਮਝਿਆ ਜਾ ਰਿਹਾ ਹੈ ਕਿ ਲਾਤੀਨੋ ਲੋਕਾਂ ਦੇ ਜੰਮਣ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਰ ਇਸਦੇ ਨਾਲ ਹੀ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਅਮਰੀਕਾ ਦੀਆਂ ਇੰਮੀਗ੍ਰੇਸ਼ਨ ਨੀਤੀਆਂ ਕਰਕੇ ਲਾਤੀਨੋ ਲੋਕਾਂ ਦਾ ਅਮਰੀਕਾ ਨੂੰ ਪ੍ਰਵਾਸ ਕਰਨ ਵਿੱਚ ਝੁਕਾਅ ਘਟਿਆ ਹੈ। ਅੰਕੜਿਆਂ ਮੁਤਾਬਿਕ ਅਫਰੀਕਨ ਅਮੈਰੀਕਨ ਲੋਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਹਨਾਂ ਤੋਂ ਬਾਅਦ ਏਸ਼ੀਅਨ ਭਾਈਚਾਰਿਆਂ ਦਾ ਜਿਕਰ ਆਉਂਦਾ ਹੈ। ਜਿਕਰਯੋਗ ਹੈ ਕਿ ਕੈਲੇਫੋਰਨੀਆ, ਹਵਾਈ, ਨਿਊ ਮੈਕਸੀਕੋ, ਟੈਕਸਾਸ ਅਤੇ ਡੀ ਸੀ ਵਿੱਚ ਗੈਰ ਗੋਰੇ ਲੋਕ ਬਹੁ ਗਿਣਤੀ ਵਿੱਚ ਹਨ।

ਇੰਗਲੈਂਡ ਨੇ ਕੱਚਿਆਂ ਤੋਂ ਕਮਾਈ ਕਰਨ ਵਾਲਿਆਂ ਦਾ ਸਿ਼ਕੰਜਾ ਕੱਸਿਆ

ਲੰਡਨ-(ਸੀ ਐਸ)-ਬ੍ਰਿਟਿਸ਼ ਸਰਕਾਰ ਵਲੋਂ ਉਹਨਾਂ ਘਰਾਂ ਦੇ ਮਾਲਕਾਂ ਦਾ ਸਿ਼ਕੰਜਾ ਕੱਸਿਆ ਹੈ ਜਿਹੜੇ ਇੰਗਲੈਂਡ ‘ਚ ਰਹਿੰਦੇ ਕੱਚੇ ਲੋਕਾਂ ਨੂੰ ਕਿਰਾਏ ਤੇ ਕਮਰੇ ਦਿੰਦੇ ਸਨ। ਅਜਿਹਾ ਧੰਦਾ ਕਰਨ ਵਾਲਿਆਂ ਵਿੱਚ ਬਹੁਤੇ ਲੋਕ ਭਾਰਤੀ ਮੂਲ ਦੇ ਦੱਸੇ ਜਾਂਦੇ ਹਨ। ਸੂਤਰਾਂ ਅਨੁਸਾਰ ਇਹ ਲੋਕ ਹੋਟਲ ਨੁਮਾ ਕਮਰੇ ਬਣਾ ਕੇ ਇੰਗਲੈਂਡ ਵਿੱਚ ਰਹਿ ਰਹੇ ਕੱਚੇ ਲੋਕਾਂ ਨੂੰ ਕਿਰਾਏ ਤੇ ਦੇ ਦਿੰਦੇ ਸਨ ਅਤੇ ਉਹਨਾਂ ਕੋਲੋਂ ਕਿਰਾਇਆ ਵੀ ਲੋੜ ਤੋਂ ਵੱਧ ਲੈਂਦੇ ਸਨ। ਸਰਕਾਰ ਨੇ ਇਹਨਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਵਿੱਡੀ ਹੈ।

ਜੈਜ਼ੀ ਬੀ ਅਤੇ ਸ਼ੈਰੀ ਮਾਨ ਨੂੰ ਜਸਪ੍ਰੀਤ ਸਿੰਘ ਅਟਾਰਨੀ ਨੇ ਦੁਆਏ ਵੀਜ਼ੇ-ਚਾਰ ਨੂੰ ਦੁਆਈ ਸਿਟੀਜ਼ਨਸ਼ਿਪ

ਸੈਕਰਾਮੈਂਟੋ–ਵਿਸ਼ਵ ਪ੍ਰਸਿੱਧ ਪੰਜਾਬੀ ਸੱਭਿਆਚਾਰਕ ਗਾਇਕ ਜੈਜ਼ੀ ਬੀ ਅਤੇ ਯਾਰ ਅਣਮੁੱਲੇ ਫੇਮ ਪ੍ਰਸਿੱਧ ਗਾਇਕ ਸ਼ੈਰੀ ਮਾਨ ਨੂੰ ਪੰਜਾਬੀਆਂ ਦੇ ਆਪਣੇ ਇੰਮੀਗ੍ਰੇਸ਼ਨ ਵਕੀਲ ਸ. ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਪੀ-3 ਵੀਜ਼ਾ ਦੁਆ ਕੇ ਉਹਨਾਂ ਲਈ ਅਮਰੀਕਾ ਰਹਿੰਦੇ ਪੰਜਾਬੀ ਸਰੋਤਿਆਂ ਸਾਹਮਣੇ ਪੇਸ਼ਕਾਰੀ ਦੇਣ ਦਾ ਰਸਤਾ ਸਾਫ ਕੀਤਾ। ਪੰਜਾਬੀ ਕਲਚਰਲ ਐਸੋਸੀਏਸ਼ਨ ਵਲੋਂ ਕਰਵਾਏ ਗਏ ਮੇਲੇ ਵਿਚ ਪੇਸ਼ਕਾਰੀ ਦਿੰਦੇ ਹੋਏ ਸ਼ੈਰੀ ਮਾਨ ਨੇ ਵਿਸ਼ੇਸ਼ ਤੌਰ ਤੇ ਸ. ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਜਸਪ੍ਰੀਤ ਸਿੰਘ ਉਹਨਾਂ ਨੂੰ ਵੀਜ਼ਾ ਨਾ ਦਵਾਉਂਦੇ ਤਾਂ ਉਹ ਰੱਬ ਵਰਗੇ ਅਮਰੀਕਾ ਰਹਿੰਦੇ ਪੰਜਾਬੀ ਸਰੋਤਿਆਂ ਸਾਹਮਣੇ ਆਪਣੀ ਕਲਾ ਦਾ ਪ੍ਰਦਰਸ਼ਨ ਨਹੀਂ ਸੀ ਕਰ ਸਕਦਾ। ਇਸ ਤੋਂ ਇਲਾਵਾ ਆਪਣੀਆਂ ਇੰਮੀਗ੍ਰੇਸ਼ਨ ਪ੍ਰਾਪਤੀਆਂ ਵਿਚ ਵਾਧਾ ਕਰਦੇ ਹੋਏ ਸ. ਜਸਪ੍ਰੀਤ ਸਿੰਘ ਅਟਾਰਨੀ ਵਲੋਂ ਮਨਜੀਤ ਕੌਰ, ਹਰਦੀਪ ਸਿੰਘ, ਮੋਹਨਜੀਤ ਕੌਰ ਅਤੇ ਗੁਰਦੇਵ ਸਿੰਘ ਨੂੰ ਸੈਕਰਾਮੈਂਟੋ ਵਿਚ ਸਿਟੀਜ਼ਨਸ਼ਿਪ ਦਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਇਹਨਾਂ ਤਿੰਨਾਂ ਕਲਾਈਂਟਾਂ ਨੂੰ ਅੰਗਰੇਜ਼ੀ ਦੀ ਮੁਸ਼ਕਿਲ ਰਸਤੇ ਵਿਚ ਰੋੜਾ ਬਣ ਰਹੀ ਸੀ ਪਰ ਸਟਾਫ ਦੀ ਮਿਹਨਤ ਸਦਕਾ ਉਹਨਾਂ ਨੂੰ ਇਹ ਸਫਲਤਾ ਮਿਲੀ ਹੈ। ਉਹਨਾਂ ਨਾਲ ਇੰਮੀਗ੍ਰੇਸ਼ਨ ਜਾਂ ਕਿਸੇ ਹੋਰ ਮਸਲੇ ਸਬੰਧੀ ਉਹਨਾਂ ਦੇ ਵੱਖ ਵੱਖ ਦਫਤਰਾਂ ਦੇ ਫੋਨ ਨੰਬਰਾਂ 510 657 6427 (ਫਰੀਮਾਂਟ), 559 271 5511 (ਫਰਿਜ਼ਨੋਂ), 718 533 8444 (ਨਿਊਯਾਰਕ), 916 372 4448 (ਸੈਕਰਾਮੈਂਟੋ) ਤੇ ਕਿਸੇ ਵੀ ਕੰਮ ਵਾਲੇ ਦਿਨ ਗੱਲ ਕੀਤੀ ਜਾ ਸਕਦੀ ਹੈ।

ਮਹਿੰਗੀ ਹੋਵੇਗੀ ਖੇਤੀ ਮਸ਼ੀਨਰੀ

ਅੱਜ ਤੇਜ਼ੀ ਦਾ ਯੁੱਗ ਹੈ, ਹਰ ਖੇਤਰ ਵਿਚ ਤੇਜੀ ਆ ਰਹੀ ਹੈ। ਇੱਥੋਂ ਤੱਕ ਕਿ ਮਨੁੱਖ ਦੀਆਂ ਲੋੜਾਂ ਵੀ ਤੇਜੀ ਨਾਲ ਵਧ ਰਹੀਆਂ ਹਨ, ਇਸਦਾ ਕਾਰਣ ਵੱਧਦੀ ਆਬਾਦੀ ਵੀ ਹੈ। ਪਿੰਡਾਂ ਵਿੱਚ ਮਜ਼ਦੂਰ ਮਿਲਣੋ ਘਟ ਗਏ ਹਨ। ਫਿਰ ਮਜ਼ਦੂਰੀ ਵੀ ਮਹਿੰਗੀ ਹੋ ਗਈ ਹੈ। ਉਤੋਂ ਵੱਧ ਉਤਪਾਦਨ ਲੈਣ ਲਈ ਬਹੁ ਪਰਤੀ ਖੇਤੀ ਦੀ ਲੋੜ ਵੱਧ ਗਈ ਹੈ। ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਖੇਤੀਬਾੜੀ ਦਾ ਸਵੈ ਚਾਲਨ ਤਰੀਕੇ ਨਾਲ ਕਾਰੋਬਾਰ ਕੀਤਾ ਜਾਵੇ। ਪੱਠੇ ਵੱਢਣ ਦੀਆਂ ਮਸ਼ੀਨਾਂ, ਭਰੀਆਂ ਬੰਨ੍ਹਣ ਦੀਆਂ ਮਸ਼ੀਨਾਂ, ਆਟੋਮੈਟਿਕ ਕੰਬਾਇਨਾਂ ਆਦਿ ਦਾ ਹੋਣਾ ਜਰੂਰੀ ਹੋ ਗਿਆ ਹੈ। ਇਸਦੇ ਨਾਲ ਨਾਲ ਇਹ ਮਸ਼ੀਨਰੀ ਮਹਿੰਗੀ ਵੀ ਹੁੰਦੀ ਜਾ ਰਹੀ ਹੈ। ਖੇਤੀ ਯੂਨੀਵਰਸਿਟੀਆਂ ਦੀ ਸਰਵ-ਭਾਰਤੀ ਖੇਤੀ ਇੰਜੀਨੀਅਰਜ਼ ਸੁਸਾਇਟੀ ਦੇ ਮਾਣਯੋਗ ਫੈਲੋ ਸ. ਮਨਮੋਹਨ ਸਿੰਘ ਰਿਆਤ ਅਨੁਸਾਰ ਇਸ ਲਈ ਕਾਰਖਾਨੇ ਵੀ ਆਧੁਨਿਕ ਤੇ ਆਟੋਮੈਟਿਕ ਕਰਨੇ ਪੈ ਰਹੇ ਹਨ। ਖੋਜ ਉਤੇ ਵੀ ਖਰਚਾ ਵੱਧ ਗਿਆ ਹੈ। ਫੈਕਟਰੀਆਂ ਵਿਚ ਵੀ ਲੇਬਰ ਸਿਰਫ ਘਟੀ ਹੀ ਨਹੀਂ ਸਗੋਂ ਮਹਿੰਗੀ ਹੋ ਗਈ ਹੈ। ਇਸ ਲਈ ਆਉਣ ਵਾਲੇ ਸਮੇਂ ਵਿਚ ਖੇਤੀ ਔਜ਼ਾਰ ਤੇ ਖਾਸ ਕਰਕੇ ਆਟੋਮੈਟਿਕ ਮਸ਼ੀਨਾਂ ਦੇ ਮਹਿੰਗੇ ਹੋਣ ਦੇ ਪੱਕੇ ਆਸਾਰ ਹਨ। ਇਸਦਾ ਹੱਲ ਵੱਧ ਤੇ ਸੁਧਰੇ ਔਜ਼ਾਰ ਪੈਦਾ ਕਰਕੇ ਹੀ ਹੋ ਸਕਦਾ ਹੈ। ਇਹ ਜ਼ਰੂਰੀ ਫੈਸਲੇ ਕਿਸਾਨਾਂ ਤੇ ਕਾਰਖਾਨੇਦਾਰਾਂ ਨੂੰ ਲੈਣੇ ਹੀ ਪੈਣਗੇ। -ਜਨਮੇਜਾ ਸਿੰਘ ਜੌਹਲ

ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਓਸਟੰਡੇ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਦਾ 635ਵਾਂ ਪ੍ਰਕਾਸ਼ ਪੁਰਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪਹਿਲੀ ਵਾਰ ਬੜੀ ਸ਼ਰਧਾ ਭਾਵਨਾ ਅੰਤਰਰਾਸ਼ਟਰੀ ਪੱਧਰ ਤੇ ਨਾਲ ਮਨਾਇਆ ਗਿਆ

ਪੈਰਿਸ-(ਸੁਖਵੀਰ ਸਿੰਘ ਕੰਗ)-ਬੈਲਜ਼ੀਅਮ ਦੇ ਸ਼ਹਿਰ ਓਸਟੰਡੇ ਵਿਖੇ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਓਸਟੰਡੇ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਦਾ 635ਵਾਂ ਪ੍ਰਕਾਸ਼ ਪੁਰਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪਹਿਲੀ ਵਾਰ 5 ਮਈ 2012 ਨੂੰ ਬੜੀ ਸ਼ਰਧਾ ਭਾਵਨਾ ਅੰਤਰਰਾਸ਼ਟਰੀ ਪੱਧਰ ਤੇ ਨਾਲ ਮਨਾਇਆ ਗਿਆ। ਕਮਿਉਨਿਟੀ ਦੇ ਪ੍ਰਧਾਨ ਰਮੇਸ਼ ਲਾਲ,ਵਾਈਸ ਪ੍ਰਧਾਨ ਰਾਸਿ਼ੰਦਰ ਲਾਲ,ਸੈਕਟਰੀ ਜੀਵਨ ਲਾਲ, ਰਾਮ ਰਤਨ,ਬਲਦੇਵ ਰਾਜ,ਅਸ਼ੋਕ ਲਾਲ,ਸਿੰਪਲਾ ਸੌਂਦੇ ਅਤੇ ਭਾਈ ਮੇਜਰ ਸਿੰਘ ਫਰਾਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 5 ਮਈ ਸ਼ਨੀਵਾਰ ਨੂੰ ਸਵੇਰੇ 10 ਵਜੇ ਸਾਹਿਬ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਸ੍ਰੀ ਗੁਰੂ ਰਵਿਦਾਸ ਮਹਾਂਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅਰਦਾਸ ਕੀਤੀ ਗਈ।ਉਪਰੰਤ ਖੁੱਲੇ ਪੰਡਾਲ ਵਿੱਚ ਕੀਰਤਨ ਦਰਬਾਰ ਦਾ ਅਜੋਜਨ ਕੀਤਾ ਗਿਆ।ਜਿਸ ਵਿੱਚ ਬੈਲਜ਼ੀਅਮ ਦੇ ਲੋਕਲ ਕੀਰਤਨੀ ਜਥਿਆਂ ਅਤੇ ਪੰਜਾਬ ਤੋਂ ਯੂਰਪ ਦੇ ਦੌਰੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਪਰਮਜੀਤ ਸਿੰਘ ਖਾਲਸਾ,ਬੀਬੀ ਮਨਜੀਤ ਕੌਰ ਖਾਲਸਾ,ਬੀਬੀ ਰਮਨਦੀਪ ਕੌਰ ਖਾਲਸਾ ਅਤੇ ਭਾਈ ਬੁੱਧ ਸਿੰਘ ਖਾਲਸਾ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਂਰਾਜ ਜੀ ਦੀ ਜੀਵਨੀ ਵਿੱਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਸਮੇਂ ਫਰਾਂਸ,ਇਟਲੀ,ਯੂਕੇ,ਹਾਲੈਂਡ,ਜਰਮਨ,ਕਨੇਡਾ,ਸਪੇਨ,ਪੁਰਤਗਾਲ ਆਦਿ ਦੇਸ਼ਾਂ ਤੋਂ ਭਾਰੀ ਤਦਾਦ ਵਿੱਚ ਸੰਗਤਾਂ ਹਾਜ਼ਰ ਹੋਈਆਂ।ਇਸ ਸਮੇਂ ਸਮੂਹ ਬੁਲਾਰਿਆਂ ਅਤੇ ਰਾਗੀ ਜਥਿਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜਨ ਦੀ ਸਮੂਹ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ।

ਬਠਿੰਡਾ ਦੇ ਡੀਅਰ ਪਾਰਕ ‘ਚ 29 ਕਾਲੇ ਹਿਰਨਾ ਦੀ ਮੌਤ

ਬਠਿੰਡਾ-ਬਠਿੰਡਾ ਦੇ ਨੇੜੇ ਬੀੜ ਤਾਲਾਬ ਦੇ ਹਿਰਨ ਪਾਰਕ ਵਿੱਚ ਅੱਜ ਅਚਾਣਕ 29 ਹਿਰਨਾ ਦੀ ਮੌਤ ਹੋ ਗਈ।ਇਸ ਬਾਰੇ ਉਦੋਂ ਪਤਾ ਲੱਗਿਆ ਜਦ ਚੌਕੀਦਾਰ ਪਾਰਕ ‘ਚ ਚੱਕਰ ਮਾਰ ਰਿਹਾ ਸੀ।ਉਸਨੇ ਤੁਰੰਤ ਸੂਚਣਾ ਅਧਿਕਾਰੀਆਂ ਨੂੰ ਦਿੱਤੀ ਅਤੇ ਅੱਗੇ ਕਾਰਵਾਈ ਸ਼ੁਰੂ ਹੋਈ।ਇਸ ਪਾਰਕ ‘ਚ ਕੁਲ 73 ਕਾਲੇ ਹਿਰਨ ਸਨ ।ਇਨ੍ਹਾਂ ਹਿਰਨਾ ਦਾ ਪੋਸਟਮਾਰਟਮ ਕਰਵਾ ਕੇ ਸਸਕਾਰ ਕਰ ਦਿੱਤਾ ਗਿਆ ਹੈ।ਸਬੰਧਤ ਅਧਿਕਾਰੀ ਕੁਝ ਵੀ ਦਸੱਣ ਤੋਂ ਪਾਸਾ ਵੱਟ ਰਹੇ ਹਨ ਜਿਸ ਤੋਂ ਪਤਾ ਲੱਗਦਾ ਹੈ ਇਨ੍ਹਾਂ ਹਿਰਨਾ ਦੀ ਮੋਤ ਸ਼ੱਕੀ ਹਾਲਾਤਾਂ ‘ਚ ਹੋਈ ਹੈ ਅਤੇ ਕਾਹਲੀ ਨਾਲ ਪੋਸਟਮਾਰਟਮ ਕਰਵਾ ਕੇ ਸਸਕਾਰ ਕਰ ਦਿੱਤਾ ਗਿਆ ਹੈ।ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਹਿਰਨਾ ਦੇ ਸਰੀਰਾਂ ਤੇ ਕੱਟ ਲੱਗੇ ਹੋਏ ਸਨ।ਇਨ੍ਹਾਂ ਹਿਰਨਾ ਦੀ ਮੌਤ ਅਵਾਰਾ ਕੁੱਤਿਆਂ ਦੇ ਹਮਲੇ ਕਾਰਣ ਹੋਣ ਦਾ ਵੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਉਥੇ ਚਾਰ ਦੀਵਾਰੀ ਨਹੀਂ ਸੀ ਚਾਰਦੀਵਾਰੀ ਦਾ ਕੰਮ ਚੱਲ ਰਿਹਾ ਹੈ।ਇਨ੍ਹਾਂ ਹਿਰਨਾ ਦੀ ਮੌਤ ਦਾ ਅਸਲ ਕਾਰਣ ਪੋਸਟ ਮਾਟਰਮ ਦੀ ਰਿਪੋਰਟ ਆਉਣ ਤੇ ਹੀ ਲੱਗ ਸਕੇਗਾ।

ਅਵਾਰਾ ਕੁੱਤਿਆਂ ਨੇ ਕੁੜੀ ਮਾਰ ਦਿੱਤੀ

ਸਿਰਸਾ-ਪਿਛਲੇ ਕੁਝ ਸਮੇ ਤੋਂ ਪੰਜਾਬ ਅਤੇ ਹਰਿਆਣੇ ‘ਚ ਅਵਾਰਾ ਕੁੱਤਿਆਂ ਵਲੋਂ ਘਰੇਲੂ ਜਾਨਵਰਾਂ ਅਤੇ ਬੱਚਿਆਂ ਨੂੰ ਵੱਢ ਖਾਣ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ।ਕੱਲ੍ਹ ਸਿਰਸਾ ਦੇ ਨੇੜੇ ਪਿੰਡ ਬਾਹੀਆ ‘ਚ ਨਾਨਕ ਰਾਮ ਦੀ ਧੀ ਆਪਣੇ ਭਰਾ ਨਾਲ ਕਣਕ ਦੇ ਖੇਤਾਂ ‘ਚ ਸਿੱਟੇ ਚੁਣ ਰਹੀ ਸੀ ਜਦ ਅਵਾਰਾ ਕੁੱਿਤਆਂ ਨੇ ਹਮਲਾ ਕਰ ਦਿੱਤਾ।ਇਨ੍ਹਾਂ ਕੁੱਤਿਆਂ ਨੇ 10 ਸਾਲ ਦੀ ਬੱਚੀ ਨੂੰ ਬੁਰੀ ਤਰ੍ਹਾਂ ਵੱਢ ਖਾਧਾ।ਜਿੰਨੇ ਚਿਰ ਨੂੰ ਪਰਿਵਾਰ ਵਾਲੇ ਕੁੜੀ ਕੋਲ ਪਹੁੰਚੇ ਉਸ ਦੀ ਮੌਤ ਹੋ ਚੁੱਕੀ ਸੀ।ਪੋਸਟਮਾਰਟਮ ਕਰਵਾ ਕੇ ਲਾਸ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ।

ਰੇਖਾ ਅਤੇ ਸਚਿਨ ਤੰਦੂਲਕਰ ਰਾਜ ਸਭਾ ਦੇ ਮੈਂਬਰ ਨਿਯੁਕਤ ਹੋਣਗੇ

ਨਵੀਂ ਦਿੱਲੀ-ਖੇਡ ਜਗਤ ਦੇ ਮਸ਼ਹੂਰ ਖਿਡਾਰੀ ਸਚਿਨ ਤੰਦੂਲਕਰ ਤੇ ਆਪਣੇ ਸਮੇਂ ‘ਚ ਫਿਲਮ ਜਗਤ ਦੀ ਡਾਰਲਿੰਗ ਰੇਖਾ ਹੁਣ ਰਾਜ ਸਭਾ ਦੇ ਮੈਂਬਰ ਬਨਣਗੇ।ਕਲ੍ਹ ਪ੍ਰਧਾਨ ਮੰਤਰੀ ਨੇ ਗ੍ਹਿਹ ਮੰਤਰਾਲੇ ਨੂੰ ਰਾਸ਼ਟਰਪਤੀ ਰਾਹੀਂ ਨੋਟੀਫੀਕੇਸ਼ਨ ਜਾਰੀ ਕਰਵਾਉਣ ਲਈ ਸੰਦੇਸ਼ ਭੇਜਿਆ ਹੈ।ਰਾਸ਼ਟਰਪਤੀ ਨੂੰ ਚਾਰ ਨਾਵਾਂ ਦੀ ਸ਼ਿਫਾਰਿਸ਼ ਕੀਤੀ ਹੈ ਬਾਕੀ ਦੋ ਨਾਵਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ।ਇੰਡੀਆ ਦਾ ਰਾਸ਼ਟਰਪਤੀ ਸਵਿਧਾਨ ਦੀ ਧਾਰਾ 80 ਅਧੀਨ ਰਾਜ ਸਭਾ ਦੇ 12 ਮੈਂਬਰ ਨਾਮਜਦ ਕਰਦਾ ਹੈ।ਨਾਮਜਦ ਕੀਤੇ ਜਾਣ ਵਾਲਾ ਵਿਅਕਤੀ ਸਾਹਿਤ,ਵਿਗਿਆਨ,ਕਲਾ,ਵਿਸ਼ੇਸ਼ ਗਿਆਨ ਜਾਂ ਸਮਾਜ ਸੇਵਾ ਖੇਤਰ ‘ਚ ਯੋਗਦਾਨ ਪੌਣ ਵਾਲਾ ਵਿਅਕਤੀ ਹੋਣਾ ਚਾਹੀਦਾ ਹੈ।ਪਰ ਇਸ ਵਾਰ ਖੇਡਾਂ ਨਾਲ ਸਬੰਧਤ ਵਿਅਕਤੀ ਵੀ ਰਾਜ ਸਭਾ ਦਾ ਮੈਬਰ ਨਾਮਜਦ ਕੀਤਾ ਜਾ ਰਿਹਾ ਹੈ ਜੋ ਕਿ ਪਹਿਲੀ ਵਾਰ ਹੋ ਰਿਹਾ ਹੈ।


ਤੁਹਾਡੇ ਇਲਾਕੇ ਦੇ ਕਾਂਗਰਸਮੈਨ ਕੌਣ ਹਨ ? ਇਹ ਪਤਾ ਕਰਨ ਲਈ ਅਤੇ ਕਾਂਗਰਸਮੈਨ ਨਾਲ ਸੰਪਰਕ ਕਰਨ ਲਈ-ਇਥੇ ਕਲਿਕ ਕਰੋ

ਜਲਦੀ ਅਮਰੀਕਨ ਪਾਸਪੋਰਟ ਲੈਣ ਦੀ ਜਾਣਕਾਰੀ ਲਈ ਇਥੇ ਕਲਿਕ ਕਰੋ

ਆਪਣੇ ਏਰੀਏ ਦੇ ਸੈਨੇਟਰ ਸਬੰਧੀ ਜਾਣਕਾਰੀ ਲੈਣ ਅਤੇ ਊਨ੍ਹਾਂ ਨਾਲ ਸੰਪਰਕ ਕਰਨ ਲਈ-ਇਥੇ ਕਲਿਕ ਕਰੋ


ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਮਨਾਏ ਗਏ ਡਾ ਬੀ ਆਰ ਅੰਬੇਡਕਰ ਦੇ ਜਸ਼ਨਾਂ ਦੀ ਕਹਾਣੀ ਤਸਵੀਰਾਂ ਦੀ ਜੁਬਾਨੀ 


ਜਦੋਂ ਪੰਜਾਬੀ ਮੁਟਿਆਰਾਂ ਨੇ ਅਮਰੀਕਨਾਂ ਨੂੰ ਨੱਚਣ ਲਾ ਦਿੱਤਾ-ਪੰਜਾਬ ਐਕਸਪ੍ਰੈੱਸ ਦੀ ਵੈੱਬਸਾਈਟ ਤੇ ਦੇਖਣ ਲਈ ਇੱਥੇ ਕਲਿਕ ਕਰੋ